ਡਖਣਾ ॥
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥੧॥
ਛੰਤੁ ॥
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥
ਸਿਰੀਰਾਗਕੇਛੰਤਮਹਲਾ੫
ੴਸਤਿਗੁਰਪ੍ਰਸਾਦਿ॥
ਡਖਣਾ॥
ਹਠਮਝਾਹੂਮਾਪਿਰੀਪਸੇਕਿਉਦੀਦਾਰ॥
ਸੰਤਸਰਣਾਈਲਭਣੇਨਾਨਕਪ੍ਰਾਣਅਧਾਰ॥੧॥
ਛੰਤੁ॥
ਚਰਨਕਮਲਸਿਉਪ੍ਰੀਤਿਰੀਤਿਸੰਤਨਮਨਿਆਵਏਜੀਉ॥
ਦੁਤੀਆਭਾਉਬਿਪਰੀਤਿਅਨੀਤਿਦਾਸਾਨਹਭਾਵਏਜੀਉ॥
ਦਾਸਾਨਹਭਾਵਏਬਿਨੁਦਰਸਾਵਏਇਕਖਿਨੁਧੀਰਜੁਕਿਉਕਰੈ॥
ਨਾਮਬਿਹੂਨਾਤਨੁਮਨੁਹੀਨਾਜਲਬਿਨੁਮਛੁਲੀਜਿਉਮਰੈ॥
ਮਿਲੁਮੇਰੇਪਿਆਰੇਪ੍ਰਾਨਅਧਾਰੇਗੁਣਸਾਧਸੰਗਿਮਿਲਿਗਾਵਏ॥
ਨਾਨਕਕੇਸੁਆਮੀਧਾਰਿਅਨੁਗ੍ਰਹੁਮਨਿਤਨਿਅੰਕਿਸਮਾਵਏ॥੧॥
sirīrāg kē shant mahalā 5
ik ōunkār satigur prasād .
dakhanā .
hath majhāhū mā pirī pasē kiu dīdār .
sant saranāī labhanē nānak prān adhār .1.
shant .
charan kamal siu prīt rīt santan man āvaē jīu .
dutīā bhāu biparīt anīt dāsā nah bhāvaē jīu .
dāsā nah bhāvaē bin darasāvaē ik khin dhīraj kiu karai .
nām bihūnā tan man hīnā jal bin mashulī jiu marai .
mil mērē piārē prān adhārē gun sādhasang mil gāvaē .
nānak kē suāmī dhār anugrah man tan ank samāvaē .1.
Sri Rag, Fifth Guru.
There is but One God. Through the True Guru's grace He is obtained.
Couplet.
Within my mind is my Beloved How shall I see His sight?
By seeking the sanctuary of the Saint Guru O Nanak! Lord the prop of life is found.
Chhant.
The life's routine of bearing affection with Lord's lotus feet has entered the mind of His saints.
The evil practice and bad habit of the love of duality, Lord's slaves like not.
Sans Lord's sight, nothing is pleasing to His attendants without Him. How can they have peace even for a moment?
Without Lord's Name, the body and mind are empty and die like fish sans water.
Meet me my Beloved. Thou art the support of my life. Meeting the society of saints I sing Thy praises.
O Lord of Nanak! show mercy and permeate thou this soul, body and heart of mine.
Chhants Of Siree Raag, Fifth Mehl:
One Universal Creator God. By The Grace Of The True Guru:
Dakhanaa:
My Beloved Husband Lord is deep within my heart. How can I see Him?
In the Sanctuary of the Saints, O Nanak, the Support of the breath of life is found. ||1||
Chhant:
To love the Lotus Feet of the Lordthis way of life has come into the minds of His Saints.
The love of duality, this evil practice, this bad habit, is not liked by the Lord's slaves.
It is not pleasing to the Lord's slaves; without the Blessed Vision of the Lord's Darshan, how can they find peace, even for a moment?
Without the Naam, the Name of the Lord, the body and mind are empty; like fish out of water, they die.
Please meet with me, O my BelovedYou are the Support of my breath of life. Joining the Saadh Sangat, the Company of the Holy, I sing Your Glorious Praises.
O Lord and Master of Nanak, please grant Your Grace, and permeate my body, mind and being. ||1||
ਸਿਰੀਰਾਗ ਕੇ ਛੰਤ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਡਖਣਾ ॥
ਮੇਰਾ ਪਤੀ (ਪਰਮੇਸ਼ਰ) ਹਿਰਦੇ ਅੰਦਰ (ਵਸਦਾ ਹੈ ਪਰ ਉਸ ਦਾ) ਦੀਦਾਰ ਕਿਵੇਂ ਦਿਸੇ? (ਭਾਵ ਕਿਥੋਂ ਹੋਵੇ)?
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਪ੍ਰਭੂ ਸਭ ਦੇ) ਪ੍ਰਾਣਾਂ ਦਾ ਆਸਰਾ ਹੈ, (ਉਸ ਦਾ ਦੀਦਾਰ) ਸੰਤਾਂ ਦੀ ਸਰਣ ਵਿਚ ਲੱਭ ਪੈਂਦਾ ਹੈ।੧।
ਛੰਤੁ ॥
ਹੇ ਪਿਆਰੇ ਜੀਉ ! (ਪ੍ਰਭੂ ਦੇ) ਚਰਨਾ ਕਮਲਾਂ ਨਾਲ ਪ੍ਰੀਤ ਕਰਨ ਵਾਲੀ ਰਹੁਰੀਤੀ (ਸਹੀ ਅਰਥਾਂ ਵਿਚ) ਸੰਤਾਂ ਦੇ ਮਨ ਵਿਚ ਹੀ (ਪ੍ਰਗਟ ਹੋ) ਆਉਂਦੀ ਹੈ।
(ਉਨ੍ਹਾਂ ਦੇ ਭਾਣੇ) ਦੂਜਾ ਭਾਉ ਪ੍ਰੀਤ-ਰੀਤ ਦੇ ਉਲਟ ਅਤੇ ਅਨਿਆਂ (ਵਾਲੀ ਗੱਲ) ਹੈ (ਜੋ ਪ੍ਰਭੂ ਦੇ) ਦਾਸਾਂ ਨੂੰ ਚੰਗਾ ਨਹੀਂ ਲਗਦਾ।
(ਪ੍ਰਭੂ ਦੇ) ਦਾਸਾਂ ਨੂੰ ਬਿਨਾਂ ਉਸ ਦੇ ਦਰਸ਼ਨਾਂ ਤੋਂ (ਕੁਝ ਵੀ) ਚੰਗਾ ਨਹੀਂ ਲਗਦਾ, ਪ੍ਰਭੂ ਦਾ ਦਾਸ (ਦਰਸ਼ਨ ਤੋਂ ਬਿਨਾਂ) ਇਕ ਛਿਨਮਤਰ ਵੀ ਧੀਰਜ ਨਹੀਂ ਕਰ ਸਕਦਾ।
ਨਾਮ ਤੋਂ ਖ਼ਾਲੀ ਮਨ ਅਤੇ ਤਨ (ਇਉਂ) ਨਿਸੱਤਾ ਹੋ ਜਾਂਦਾ ਹੈ ਜਿਵੇਂ ਪਾਣੀ ਤੋਂ ਬਿਨਾ ਮੱਛੀ।
(ਫਿਰ ਪ੍ਰਭੂ ਦੇ ਪਿਆਰੇ ਪ੍ਰਭੂ ਅੱਗੇ ਇਸ ਪ੍ਰਕਾਰ ਬੇਨਤੀ ਕਰਦੇ ਹਨ (ਕਿ) ਹੇ ਮੇਰੇ ਪਿਆਰੇ ਪ੍ਰਾਣਾਂ ਦੇ ਆਸਰੇ ! ਮਿਲੋ (ਤਾਂ ਜੋ ਸਾਡਾ ਮਨ ਤਨ) ਸਾਧ ਸੰਗਤ ਦੁਆਰਾ (ਤੇਰੇ) ਗੁਣ ਗਾਇਨ ਕਰਦਾ ਰਹੇ।
ਹੇ ਨਾਨਕ ਦੇ ਸੁਆਮੀ! (ਆਪਣੀ) ਕਿਰਪਾ ਕਰੋ (ਤਾਂ ਜੋ ਸਾਡਾ ਮਨ ਅਤੇ ਤਨ ਤੇਰੇ ਅੰਕ (ਗੋਦ) ਵਿਚ ਸਮਾਇਆ ਰਹੇ॥੧॥
ਮੇਰਾ ਪਿਆਰਾ ਪ੍ਰਭੂ-ਪਤੀ (ਮੇਰੇ) ਹਿਰਦੇ ਵਿਚ (ਵੱਸਦਾ ਹੈ, ਪਰ ਉਸ ਦਾ) ਦੀਦਾਰ ਕਿਵੇਂ ਹੋਵੇ?
ਹੇ ਨਾਨਕ! ਉਹ ਪ੍ਰਾਣਾਂ ਦਾ ਆਸਰਾ ਪ੍ਰਭੂ ਸੰਤ ਜਨਾਂ ਦੀ ਸਰਨ ਪਿਆਂ ਹੀ ਲੱਭਦਾ ਹੈ ॥੧॥
ਛੰਤੁ:
ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਪਾਈ ਰੱਖਣ ਦੀ ਮਰਯਾਦਾ ਸੰਤ ਜਨਾਂ ਦੇ ਮਨ ਵਿਚ (ਹੀ) ਵੱਸਦੀ ਹੈ।
ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਪਿਆਰ ਪਾਣਾ (ਸੰਤ ਜਨਾਂ ਨੂੰ) ਉਲਟੀ ਰੀਤਿ ਜਾਪਦੀ ਹੈ, ਨੀਤੀ ਦੇ ਉਲਟ ਪ੍ਰਤੀਤ ਹੁੰਦੀ ਹੈ, ਪ੍ਰਭੂ ਦੇ ਦਾਸਾਂ ਨੂੰ ਇਹ ਪਸੰਦ ਨਹੀਂ ਆਉਂਦੀ।
ਪਰਮਾਤਮਾ ਦੇ ਦਰਸਨ ਤੋਂ ਬਿਨਾ (ਕੋਈ ਹੋਰ ਜੀਵਨ-ਜੁਗਤ) ਪਰਮਾਤਮਾ ਦੇ ਦਾਸਾਂ ਨੂੰ ਚੰਗੀ ਨਹੀਂ ਲੱਗਦੀ। (ਪਰਮਾਤਮਾ ਦਾ ਦਾਸ ਪਰਮਾਤਮਾ ਦੇ ਦਰਸਨ ਤੋਂ ਬਿਨਾ) ਇਕ ਪਲ ਭਰ ਭੀ ਧੀਰਜ ਨਹੀਂ ਕਰ ਸਕਦਾ।
ਦਾਸ ਦਾ ਮਨ ਦਾਸ ਦਾ ਤਨ ਪ੍ਰਭੂ ਦੇ ਨਾਮ ਤੋਂ ਬਿਨਾ ਲਿੱਸਾ ਹੋ ਜਾਂਦਾ ਹੈ, (ਨਾਮ ਤੋਂ ਬਿਨਾ ਉਸ ਨੂੰ) ਆਤਮਕ ਮੌਤ ਆ ਗਈ ਜਾਪਦੀ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ।
ਹੇ ਮੇਰੇ ਪਿਆਰੇ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੈਨੂੰ ਆਪਣੇ ਦਾਸ ਨੂੰ) ਮਿਲ, ਤਾ ਕਿ ਤੇਰਾ ਦਾਸ ਸਾਧ ਸੰਗਤਿ ਵਿਚ ਮਿਲ ਕੇ ਤੇਰੇ ਗੁਣ ਗਾ ਸਕੇ।
ਹੇ ਨਾਨਕ ਦੇ ਖਸਮ-ਪ੍ਰਭੂ! ਮਿਹਰ ਕਰ, ਤਾ ਕਿ ਤੇਰਾ ਦਾਸ ਨਾਨਕ ਮਨ ਦੀ ਰਾਹੀਂ ਤਨ ਦੀ ਰਾਹੀਂ ਤੇਰੀ ਗੋਦ ਵਿਚ (ਹੀ) ਸਮਾਇਆ ਰਹੇ ॥੧॥
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਰਾਹੀਂ ਉਹ ਪਰਾਪਤ ਹੁੰਦਾ ਹੈ।
ਦੋ ਤੁਕਾ।
ਮੇਰੇ ਮਨ ਅੰਦਰ ਮੇਰਾ ਪ੍ਰੀਤਮ ਹੈ। ਉਸ ਦਾ ਦਰਸ਼ਨ ਮੈਂ ਕਿਸ ਤਰ੍ਹਾਂ ਦੇਖਾਂਗੀ?
ਸਾਧੂ ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ, ਹੇ ਨਾਨਕ! ਜੀਵਨ ਦਾ ਆਸਰਾ ਪ੍ਰਭੂ ਲੱਭ ਪੈਦਾ ਹੈ।
ਛੰਦ।
ਸਾਹਿਬ ਦੇ ਕੰਵਲ ਰੂਪੀ ਪੈਰਾਂ ਨਾਲ ਮੁਹੱਬਤ ਕਰਨ ਦੀ ਜੀਵਨ ਮਰਿਆਦਾ, ਉਸ ਦੇ ਸਾਧੂਆਂ ਦੇ ਚਿੱਤ ਅੰਦਰ ਪ੍ਰਵੇਸ਼ ਕਰ ਗਈ ਹੈ।
ਦਵੈਤ-ਭਾਵ ਦੀ ਖੱਟੀ ਚਾਲ ਤੇ ਮੰਦੀ ਵਾਦੀ ਸਾਹਿਬ ਦੇ ਗੋਲਿਆਂ ਨੂੰ ਚੰਗੀ ਨਹੀਂ ਲੱਗਦੀ।
ਸੁਆਮੀ ਦੇ ਦਰਸ਼ਨ ਬਗੈਰ ਉਸ ਦੇ ਸੇਵਕਾਂ ਨੂੰ ਕੁਛ ਭੀ ਨਹੀਂ ਭਾਉਂਦਾ। ਉਸ ਦੇ ਬਾਝੋਂ ਉਹ ਇਕ ਮੁਹਤ ਭਰ ਲਈ ਭੀ ਸ਼ਾਤੀ ਕਿਸ ਤਰ੍ਹਾਂ ਕਰ ਸਕਦੇ ਹਨ?
ਸੁਆਮੀ ਦੇ ਨਾਮ ਦੇ ਬਗੈਰ ਦੇਹਿ ਤੇ ਆਤਮਾ ਖਾਲੀ ਹਨ ਅਤੇ ਪਾਣੀ ਦੇ ਬਾਝੋਂ ਮੰਛੀ ਦੀ ਤਰ੍ਹਾਂ ਮਰ ਜਾਂਦੇ ਹਨ।
ਮੈਨੂੰ ਮਿਲ ਹੈ ਮੇਰੇ ਪ੍ਰੀਤਮ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ। ਸਤਿਸੰਗਤ ਨਾਲ ਜੁੜ ਕੇ ਮੈਂ ਤੇਰਾ ਜੱਸ ਗਾਹਿਨ ਕਰਦਾ ਹਾਂ।
ਹੇ ਨਾਨਕ ਹੈ ਸਾਹਿਬ! ਰਹਿਮ ਕਰ ਅਤੇ ਤੂੰ ਮੇਰੀ ਇਸ ਆਤਮਾ, ਦੇਹਿ ਤੇ ਦਿਲ ਅੰਦਰ ਰਮ ਜਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.