ਡਖਣਾ ॥
ਸੋਹੰਦੜੋ ਹਭ ਠਾਇ ਕੋਇ ਨ ਦਿਸੈ ਡੂਜੜੋ ॥
ਖੁਲ੍ਹੜੇ ਕਪਾਟ ਨਾਨਕ ਸਤਿਗੁਰ ਭੇਟਤੇ ॥੧॥
ਛੰਤੁ ॥
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥
ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥
ਡਖਣਾ॥
ਸੋਹੰਦੜੋਹਭਠਾਇਕੋਇਨਦਿਸੈਡੂਜੜੋ॥
ਖੁਲ੍ਹੜੇਕਪਾਟਨਾਨਕਸਤਿਗੁਰਭੇਟਤੇ॥੧॥
ਛੰਤੁ॥
ਤੇਰੇਬਚਨਅਨੂਪਅਪਾਰਸੰਤਨਆਧਾਰਬਾਣੀਬੀਚਾਰੀਐਜੀਉ॥
ਸਿਮਰਤਸਾਸਗਿਰਾਸਪੂਰਨਬਿਸੁਆਸਕਿਉਮਨਹੁਬਿਸਾਰੀਐਜੀਉ॥
ਕਿਉਮਨਹੁਬੇਸਾਰੀਐਨਿਮਖਨਹੀਟਾਰੀਐਗੁਣਵੰਤਪ੍ਰਾਨਹਮਾਰੇ॥
ਮਨਬਾਂਛਤਫਲਦੇਤਹੈਸੁਆਮੀਜੀਅਕੀਬਿਰਥਾਸਾਰੇ॥
ਅਨਾਥਕੇਨਾਥੇਸ੍ਰਬਕੈਸਾਥੇਜਪਿਜੂਐਜਨਮੁਨਹਾਰੀਐ॥
ਨਾਨਕਕੀਬੇਨੰਤੀਪ੍ਰਭਪਹਿਕ੍ਰਿਪਾਕਰਿਭਵਜਲੁਤਾਰੀਐ॥੨॥
dakhanā .
sōhandarō habh thāi kōi n disai dūjarō .
khulharē kapāt nānak satigur bhētatē .1.
shant .
tērē bachan anūp apār santan ādhār bānī bīchārīai jīu .
simarat sās girās pūran bisuās kiu manah bisārīai jīu .
kiu manah bēsārīai nimakh nahī tārīai gunavant prān hamārē .
man bānhshat phal dēt hai suāmī jī kī birathā sārē .
anāth kē nāthē srab kai sāthē jap jūai janam n hārīai .
nānak kī bēnantī prabh pah kripā kar bhavajal tārīai .2.
Couplet.
Beauteous looks the Lord at all places. I see not any other.
By meeting the True Guru the shutters are opened, O Nanak!
Chhant.
O Lord! incomparable and infinite are Thy words. They are the mainstay of Thy saint. Reflect on Gurbani, O Man!
With perfect faith, at every breath and morsel of mine, I meditate on the Lord. How can I forget Him in my mind?
Why should I mentally forget and put off even for a moment the meritorious Master who is my very life?
The Lord gives the heart desired fruits and knows the entire condition of the mind.
By meditating on the Patron of the patron-less and the Comrade of all the life is not wasted away in gamble.
Nanak, supplicates unto the Master to mercifully make him swim across the dreadful world-ocean.
Dakhanaa:
He is Beautiful in all places; I do not see any other at all.
Meeting with the True Guru, O Nanak, the doors are opened wide. ||1||
Chhant:
Your Word is Incomparable and Infinite. I contemplate the Word of Your Bani, the Support of the Saints.
I remember Him in meditation with every breath and morsel of food, with perfect faith. How could I forget Him from my mind?
How could I forget Him from my mind, even for an instant? He is the Most Worthy; He is my very life!
My Lord and Master is the Giver of the fruits of the mind's desires. He knows all the useless vanities and pains of the soul.
Meditating on the Patron of lost souls, the Companion of all, your life shall not be lost in the gamble.
Nanak offers this prayer to God: Please shower me with Your Mercy, and carry me across the terrifying worldocean. ||2||
ਡਖਣਾ ॥
(ਪ੍ਰਭੂ ਦੇ ਪਿਆਰਿਆਂ ਨੂੰ ਉਹ ਪ੍ਰਭੂ) ਸਭ ਥਾਵਾਂ ਤੇ ਸੋਭਾਇਮਾਨ ਹੋ ਰਿਹਾ (ਦਿਸ ਰਿਹਾ ਹੈ ਅਤੇ ਉਸ ਤੋਂ ਬਿਨਾਂ ਹੋਰ) ਕੋਈ ਦੂਜਾ ਨਹੀਂ ਦਿਸਦਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸਤਿਗੁਰੂ ਦੇ ਮਿਲਣ ਨਾਲ ਮਨੁੱਖ ਦੇ) ਕਪਾਟ ਖੁਲ੍ਹ ਜਾਂਦੇ ਹਨ (ਜਿਸ ਦਾ ਸਦਕਾ ਹਰ ਥਾਂ ਪ੍ਰਭੂ ਦੀ ਜੋਤਿ ਹੀ ਨਜ਼ਰ ਆਉਣ ਲਗ ਪੈਂਦੀ ਹੈ)।
ਛੰਤੁ ॥
(ਪ੍ਰਭੂ ਦੇ ਪਿਆਰੇ ਇਉਂ ਆਖਦੇ ਹਨ ਕਿ ਹੇ ਪ੍ਰਭੂ!) ਤੇਰੇ ਬੋਲ ਅਤੀ ਸੁੰਦਰ ਡੂੰਘੇ (ਅਤੇ) ਸੰਤਾਂ ਦਾ ਆਸਰਾ ਹਨ।
(ਇਨ੍ਹਾਂ ਦੀ) ਵੀਚਾਰ ਗੁਰੂ ਦੀ ਬਾਣੀ (ਦੁਆਰਾ ਹੀ ਕੀਤੀ ਜਾ ਸਕਦੀ ਹੈ ਜੀ) ਸੁਆਸ ਸੁਆਸ ਸਿਮਰਨ ਦਾ ਸਦਕਾ ਪੂਰਨ ਵਿਸ਼ਵਾਸ਼ (ਪੈਦਾ ਹੋ ਜਾਂਦਾ ਹੈ ਕਿ ਉਸ ਪ੍ਰਭੂ ਨੂੰ) ਮਨ ਤੋਂ ਕਿਉਂ ਵਿਸਾਰੀਏ?
(ਅਜਿਹੇ ਪ੍ਰਭੂ ਨੂੰ) ਮਨ ਤੋਂ ਕਿਉਂ ਭੁਲਾਈਏ? (ਉਸ ਨੂੰ) ਮਨ ਤੋਂ ਕਿਉਂ ਵਿਸਾਰੀਏ?, ਉਸ ਨੂੰ ਛਿਨਮਾਤਰ ਵੀ (ਮਨ ਤੋਂ ਪਰੇ ਨਹੀਂ) ਹਟਾਉਣਾ ਚਾਹੀਦਾ, ਕਿਉਂਕਿ (ਉਹ ਸਾਰੇ) ਗੁਣਾਂ ਦਾ ਮਾਲਕ ਸਾਡੇ ਪ੍ਰਾਣਾਂ ਦਾ ਆਸਰਾ ਹੈ।
(ਉਹ) ਮਾਲਕ ਮਨ-ਇਛੇ ਫਲ ਦਿੰਦਾ ਹੈ (ਅਤੇ ਹਰੇਕ ਜੀਵ ਦੇ) ਹਿਰਦੇ ਦੀ ਸਥਿਤੀ ਨੂੰ (ਚੰਗੀ ਤਰ੍ਹਾਂ) ਸਮਝਦਾ ਹੈ। (
(ਉਹ) ਅਨਾਥਾਂ ਦਾ ਨਾਥ (ਅਤੇ) ਸਭ ਦੇ ਅੰਗ ਸੰਗ ਹੈ (ਉਸ ਨੂੰ) ਜਪ ਕੇ (ਹਿਰਦੇ ਵਿਚ ਟਿਕਾਉਣਾ ਚਾਹੀਦਾ ਹੈ, ਅਤੇ ਮਨੁੱਖਾ) ਜਨਮ (ਜੁਆਰੀਆਂ ਵਾਂਗ) ਜੂਏ ਵਿਚ ਨਹੀਂ ਹਾਰਨਾ ਚਾਹੀਦਾ।
(ਦਾਸ) ਨਾਨਕ ਦੀ ਪ੍ਰਭੂ ਅੱਗੇ (ਇਹ) ਬੇਨਤੀ ਹੈ (ਕਿ ਹੇ ਪ੍ਰਭੂ!) ਕਿਰਪਾ ਕਰਕੇ (ਸਾਨੂੰ) ਭਉਜਲ (ਸੰਸਾਰ) ਤੋਂ ਤਾਰ ਲਵੋ ਜੀ॥੨॥
(ਗੁਰੂ ਨੂੰ ਮਿਲਿਆਂ ਮਨੁੱਖ ਨੂੰ ਸਮਝ ਆ ਜਾਂਦੀ ਹੈ ਕਿ ਪਰਮਾਤਮਾ) ਹਰੇਕ ਥਾਂ ਵਿਚ (ਵੱਸ ਰਿਹਾ ਹੈ ਤੇ) ਸੋਭ ਰਿਹਾ ਹੈ, ਕੋਈ ਭੀ ਜੀਵ ਐਸਾ ਨਹੀਂ ਦਿੱਸਦਾ ਜੋ ਪਰਮਾਤਮਾ ਤੋਂ ਵੱਖਰਾ ਕੋਈ ਹੋਰ ਹੋਵੇ।
ਹੇ ਨਾਨਕ! ਗੁਰੂ ਨੂੰ ਮਿਲਿਆਂ (ਮਾਇਆ ਦੇ ਮੋਹ ਨਾਲ ਮਨੁੱਖ ਦੀ ਬੁੱਧੀ ਦੇ ਬੰਦ ਹੋਏ) ਕਵਾੜ ਖੁਲ੍ਹ ਜਾਂਦੇ ਹਨ ॥੧॥
ਹੇ ਸੁੰਦਰ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਸੰਤਾਂ ਦੇ ਆਸਰੇ ਪ੍ਰਭੂ! (ਸੰਤਾਂ ਨੇ ਤੇਰੀ ਸਿਫ਼ਤ-ਸਾਲਾਹ ਦੇ) ਬਚਨ ਵਿਚਾਰੇ ਹਨ, (ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਵਿਚਾਰੀ ਹੈ (ਹਿਰਦੇ ਵਿਚ ਵਸਾਈ ਹੈ।)
ਸੁਆਸ ਸੁਆਸ (ਤੇਰਾ ਨਾਮ) ਸਿਮਰਦਿਆਂ (ਉਹਨਾਂ ਨੂੰ ਇਹ) ਪੂਰਾ ਭਰੋਸਾ ਬਣ ਜਾਂਦਾ ਹੈ ਕਿ (ਪ੍ਰਭੂ ਦਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
ਹੇ ਗੁਣਾਂ ਦੇ ਸੋਮੇ ਪ੍ਰਭੂ! ਹੇ ਸੰਤਾਂ ਦੀ ਜਿੰਦ-ਜਾਨ ਪ੍ਰਭੂ! (ਸੰਤਾਂ ਨੂੰ ਇਹ ਭਰੋਸਾ ਬੱਝ ਜਾਂਦਾ ਹੈ ਕਿ ਤੇਰਾ ਨਾਮ) ਕਦੇ ਭੀ ਮਨ ਤੋਂ ਭੁਲਾਣਾ ਨਹੀਂ ਚਾਹੀਦਾ, ਅੱਖ ਦੇ ਝਮਕਣ ਜਿਤਨੇ ਸਮੇਂ ਵਾਸਤੇ ਭੀ (ਮਨ ਤੋਂ) ਪਰੇ ਹਟਾਣਾ ਨਹੀਂ ਚਾਹੀਦਾ।
(ਉਹਨਾਂ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਮਨ-ਇੱਛਿਤ ਫਲ ਬਖ਼ਸ਼ਦਾ ਹੈ ਤੇ ਹਰੇਕ ਜੀਵ ਦੀ ਪੀੜਾ ਦੀ ਸਾਰ ਲੈਂਦਾ ਹੈ।
ਹੇ ਅਨਾਥਾਂ ਦੇ ਨਾਥ ਪ੍ਰਭੂ! ਹੇ ਜੀਵਾਂ ਦੇ ਅੰਗ-ਸੰਗ ਰਹਿਣ ਵਾਲੇ ਪ੍ਰਭੂ! (ਤੇਰਾ ਨਾਮ) ਜਪ ਕੇ ਮਨੁੱਖਾ ਜਨਮ (ਕਿਸੇ ਜੁਆਰੀਏ ਵਾਂਗ) ਜੂਏ (ਦੀ ਬਾਜ਼ੀ) ਵਿਚ ਵਿਅਰਥ ਨਹੀਂ ਗਵਾਇਆ ਜਾਂਦਾ।
ਪਰਮਾਤਮਾ ਦੇ ਪਾਸ ਨਾਨਕ ਦੀ ਇਹ ਬੇਨਤੀ ਹੈ-ਹੇ ਪ੍ਰਭੂ! ਕਿਰਪਾ ਕਰ (ਮੈਨੂੰ ਆਪਣਾ ਨਾਮ ਦੇਹ ਤੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ॥੨॥
ਦੋ ਤੁਕਾ।
ਸੁੰਦਰ ਦਿਸਦਾ ਹੇ ਸੁਆਮੀ ਸਾਰੀਆਂ ਥਾਵਾਂ ਤੇ। ਮੈਨੂੰ ਹੋਰ ਕੋਈ ਨਿਗ੍ਹਾਂ ਨਹੀਂ ਆਉਂਦਾ।
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਕਿਵਾੜ ਖੁਲ੍ਹ ਗਹੈ ਹਨ, ਹੈ ਨਾਨਕ!
ਛੰਦ।
ਹੇ ਸਾਈਂ! ਅਦੁੱਤੀ ਤੇ ਅਨੰਤ ਹਨ ਤੇਰੇ ਬੋਲ ਇਹ ਤੇਰੇ ਸਾਧੂਆਂ ਦਾ ਆਸਰਾ ਹਨ। ਹੈ ਬੰਦੇ! ਗੁਰਬਾਣੀ ਦਾ ਚਿੰਤਨ ਕਰ।
ਪੂਰੇ ਯਕੀਨ ਨਾਲ ਤੇ ਆਪਦੇ ਹਰ ਸੁਆਸ ਤੇ ਬੁਰਕੀ ਨਾਲ ਮੈਂ ਸੁਆਮੀ ਦਾ ਅਰਾਧਨ ਕਰਦਾ ਹਾਂ। ਮੈਂ ਉਸ ਨੂੰ ਆਪਦੇ ਚਿਤੋ ਕਿਸ ਤਰ੍ਹਾਂ ਭੁਲਾ ਸਕਦਾ ਹਾਂ?
ਮੈਂ ਕਿਉਂ ਮਾਨਸਕ ਤੌਰ ਤੇ ਇਕ ਮੁਹਤ ਭਰ ਲਈ ਭੀ ੳਬਤਕ੍ਰਿਸ਼ਟਤ ਮਾਲਕ ਨੂੰ ਭੁਲਾਵਾਂ ਤੇ ਪਰੇ ਹਟਾਵਾ, ਜੋ ਮੇਰੀ ਜਿੰਦ ਜਾਨ ਹੈ?
ਸਾਹਿਬ ਦਿਲ ਚਾਹੁੰਦੇ ਮੇਵੇ ਦਿੰਦਾ ਹੈ ਅਤੇ ਚਿੱਤ ਦੀ ਸਾਰੀ ਹਾਲਤ ਨੂੰ ਜਾਣਦਾ ਹੈ।
ਨਿਖਸਮਿਆਂ ਦੇ ਖਸਮ ਅਤੇ ਸਾਰਿਆਂ ਦੇ ਸਾਥੀ ਦਾ ਸਿਮਰਨ ਕਰਨ ਦੁਆਰਾ, ਜੀਵਨ ਜੂਲੇ ਵਿੱਚ ਵੰਞਾਇਆ ਨਹੀਂ ਜਾਂਦਾ।
ਨਾਨਕ ਮਾਲਕ ਪਾਸ ਪ੍ਰਾਰਥਨਾ ਕਰਦਾ ਹੈ ਕਿ ਮਿਹਰ ਧਾਰ ਕੇ ਉਸ ਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੱਤਾ ਜਾਵੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.