ਡਖਣਾ ॥
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥੧॥
ਛੰਤੁ ॥
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥
ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ ॥
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥
ਡਖਣਾ॥
ਧੂੜੀਮਜਨੁਸਾਧਖੇਸਾਈਥੀਏਕ੍ਰਿਪਾਲ॥
ਲਧੇਹਭੇਥੋਕੜੇਨਾਨਕਹਰਿਧਨੁਮਾਲ॥੧॥
ਛੰਤੁ॥
ਸੁੰਦਰਸੁਆਮੀਧਾਮਭਗਤਹਬਿਸ੍ਰਾਮਆਸਾਲਗਿਜੀਵਤੇਜੀਉ॥
ਮਨਿਤਨੇਗਲਤਾਨਸਿਮਰਤਪ੍ਰਭਨਾਮਹਰਿਅੰਮ੍ਰਿਤੁਪੀਵਤੇਜੀਉ॥
ਅੰਮ੍ਰਿਤੁਹਰਿਪੀਵਤੇਸਦਾਥਿਰੁਥੀਵਤੇਬਿਖੈਬਨੁਫੀਕਾਜਾਨਿਆ॥
ਭਏਕਿਰਪਾਲਗੋਪਾਲਪ੍ਰਭਮੇਰੇਸਾਧਸੰਗਤਿਨਿਧਿਮਾਨਿਆ॥
ਸਰਬਸੋਸੂਖਆਨੰਦਘਨਪਿਆਰੇਹਰਿਰਤਨੁਮਨਅੰਤਰਿਸੀਵਤੇ॥
ਇਕੁਤਿਲੁਨਹੀਵਿਸਰੈਪ੍ਰਾਨਆਧਾਰਾਜਪਿਜਪਿਨਾਨਕਜੀਵਤੇ॥੩॥
dakhanā .
dhūrī majan sādh khē sāī thīē kripāl .
ladhē habhē thōkarē nānak har dhan māl .1.
shant .
sundar suāmī dhām bhagatah bisrām āsā lag jīvatē jīu .
man tanē galatān simarat prabh nām har anmrit pīvatē jīu .
anmrit har pīvatē sadā thir thīvatē bikhai ban phīkā jāniā .
bhaē kirapāl gōpāl prabh mērē sādhasangat nidh māniā .
sarabasō sūkh ānand ghan piārē har ratan man antar sīvatē .
ik til nahī visarai prān ādhārā jap jap nānak jīvatē .3.
Couplet.
When the Lord becomes merciful, man bathes in the dust of the feet of the saints.
Nanak has obtained all the articles as God is his wealth and property.
Chhant.
Beautiful is Lord's abode. It is the resting place of His slaves, who live in the hope of getting at it.1
Their mind's and bodies are absorbed in the meditation of the Lord's Name, and they quaff God's elixir.
God's Nectar they drink and become eternally stable. The water of sins, they deem insipid.
When my Lord, the world cherisher became merciful, I came to admit that in the society of saints are the nine treasure.
O my dear! they, who sew into their mind God the gem, obtain all happiness and abundant joy.
Even for a moment they forget not God, the prop of life, and live by constantly remembering Him O Nanak!
Dakhanaa:
People bathe in the dust of the feet of the Saints, when the Lord becomes merciful.
I have obtained all things, O Nanak; the Lord is my Wealth and Property. ||1||
Chhant:
My Lord and Master's Home is beautiful. It is the resting place of His devotees, who live in hopes of attaining it.
Their minds and bodies are absorbed in meditation on the Name of God; they drink in the Lord's Ambrosial Nectar.
They drink in the Lord's Ambrosial Nectar, and become eternally stable. They know that the water of corruption is insipid and tasteless.
When my God, the Lord of the Universe became merciful, I came to look upon the Saadh Sangat as the treasure.
All pleasures and supreme ecstasy, O my Beloved, come to those who sew the Jewel of the Lord into their minds.
They do not forget, even for an instant, the Support of the breath of life. They live by constantly meditating on Him, O Nanak. ||3||
ਡਖਣਾ ॥
(ਜਦੋਂ ਮੇਰੇ) ਮਾਲਕ (ਪ੍ਰਭੂ) ਕ੍ਰਿਪਾਲ ਹੋਏ (ਤਾਂ) ਸਾਧੂ ਦੀ ਧੂੜ ਵਿਚ ਇਸ਼ਨਾਨ ਭਾਵ ਸਾਧੂ ਸੰਗ ਪ੍ਰਾਪਤ ਹੋਇਆ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਦੋਂ ਮੈਨੂੰ) ਹਰੀ ਰੂਪ ਧਨ-ਪਦਾਰਥ (ਮਿਲ ਗਿਆ ਮਾਨੋ) ਸਾਰੇ ਪਦਾਰਥ ਲੱਭ ਪਏ।੧।
ਛੰਤੁ ॥
(ਉਸ) ਮਾਲਕ ਦਾ (ਇਕ) ਸੁਹਣਾ ਘਰ (ਸਚ ਖੰਡ) ਹੈ ਜਿਥੇ ਭਗਤਾਂ ਦਾ ਟਿਕਾਣਾ ਹੈ (ਅਤੇ ਉਹ ਇਕੋ ਮਾਲਕ ਦੀ) ਆਸ ਵਿਚ ਲੱਗੇ ਹੋਏ ਜੀਉਂਦੇ ਹਨ।
(ਉਹ) ਮਨ ਕਰਕੇ, ਤਨ ਕਰਕੇ ਪ੍ਰਭੂ (ਮਾਲਕ) ਦਾ ਨਾਮ ਸਿਮਰਦਿਆਂ (ਇਸੇ ਕੰਮ ਵਿਚ ਹੀ ਸਦਾ) ਗ਼ਲਤਾਨ (ਮਗਨ) ਰਹਿੰਦੇ ਹਨ (ਅਤੇ) ਮਾਲਕ ਦਾ (ਇਹੋ ਨਾਮ ਰੂਪ) ਅੰਮ੍ਰਿਤ ਪੀਂਦੇ ਹਨ ਜੀ।
(ਹਾਂ ਜੀ, ਭਗਤ ਜਨ ਸਦਾ ਹੀ) ਹਰੀ ਦਾ (ਨਾਮ ਰੂਪੀ) ਅੰਮ੍ਰਿਤ ਪੀਂਦੇ ਰਹਿੰਦੇ ਹਨ (ਜਿਸ ਦਾ ਸਦਕਾ ਉਨ੍ਹਾਂ ਨੇ ਸੰਸਾਰੀ) ਵਿਸ਼ਿਆਂ ਭੋਗਾਂ ਦਾ ਪਾਣੀ ਫਿੱਕਾ ਜਾਣਿਆ ਹੈ (ਭਾਵ ਉਨ੍ਹਾਂ ਨੂੰ ਦ੍ਰਿੜ੍ਹ ਹੋ ਗਿਆ ਹੈ ਕਿ ਵਿਸ਼ਿਆਂ ਦਾ ਰਸ ਫਿੱਕਾ ਹੈ ਅਤੇ ਇਸੇ ਲਗਨ ਕਰਕੇ ਉਹ) ਸਦਾ (ਲਈ) ਅਟੱਲ (ਪਦਵੀ ਨੂੰ ਪ੍ਰਾਪਤ) ਹੋ ਜਾਂਦੇ ਹਨ।
ਮੇਰੇ ਗੋਪਾਲ ਪ੍ਰਭੂ (ਅਜਿਹੇ ਭਗਤਾਂ ਤੇ) ਕਿਰਪਾਲੂ ਹੋਏ (ਜਿਸ ਕਰਕੇ ਉਨ੍ਹਾਂ ਨੇ) ਸਾਧ ਸੰਗ (ਪ੍ਰਭੂ ਰੂਪ) ਖ਼ਜ਼ਾਨੇ ਨੂੰ ਮਾਣਿਆ।
ਸਾਰੇ ਸੁਖਾਂ ਦੇ ਘਣੇ (ਆਤਮਕ) ਆਨੰਦ ਦੇ ਪਿਆਰੇ (ਭਗਤ ਉਸ) ਹਰੀ (ਦਾ ਨਾਮ ਰੂਪ) ਰਤਨ (ਆਪਣੇ) ਮਨ ਵਿਚ ਪਰੋਈ ਰਖਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਨ੍ਹਾਂ ਨੂੰ) ਇਕ ਖਿਨ ਮਾਤਰ ਵੀ ਪ੍ਰਾਣਾਂ ਦਾ ਆਸਰਾ (ਪਿਆਰਾ ਪ੍ਰੀਤਮ) ਨਹੀਂ ਵਿਸਰਦਾ (ਸਗੋਂ ਉਹ ਸਦਾ ਉਸ ਪ੍ਰੀਤਮ ਨੂੰ) ਜਪ ਜਪ ਕੇ ਜੀਉਂਦੇ ਹਨ॥੩॥
(ਜਿਨ੍ਹਾਂ ਵਡ-ਭਾਗੀਆਂ ਉੱਤੇ) ਖਸਮ-ਪ੍ਰਭੂ ਕਿਰਪਾਲ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਚਰਨ ਧੂੜ ਵਿਚ ਇਸ਼ਨਾਨ (ਕਰਨਾ ਨਸੀਬ ਹੁੰਦਾ ਹੈ)।
ਜਿਨ੍ਹਾਂ ਨੂੰ ਹਰਿ-ਨਾਮ-ਧਨ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੂੰ ਹਰਿ-ਨਾਮ ਪਦਾਰਥ ਮਿਲ ਜਾਂਦਾ ਹੈ, ਹੇ ਨਾਨਕ! ਉਹਨਾਂ ਨੂੰ (ਮਾਨੋ) ਸਾਰੇ ਹੀ ਸੋਹਣੇ ਪਦਾਰਥ ਮਿਲ ਜਾਂਦੇ ਹਨ ॥੧॥
ਮਾਲਕ-ਪ੍ਰਭੂ ਦੇ ਸੋਹਣੇ ਚਰਨ ਭਗਤ ਜਨਾਂ (ਦੇ ਮਨ) ਵਾਸਤੇ ਨਿਵਾਸ-ਅਸਥਾਨ ਹੁੰਦਾ ਹੈ (ਭਗਤ ਜਨ ਪ੍ਰਭੂ ਚਰਨਾਂ ਵਿਚ ਟਿਕੇ ਰਹਿਣ ਦੀ ਹੀ) ਆਸ਼ਾ ਧਾਰ ਕੇ ਆਪਣਾ ਜੀਵਨ ਉੱਚਾ ਕਰਦੇ ਹਨ।
ਪਰਮਾਤਮਾ ਦਾ ਨਾਮ ਸਿਮਰ-ਸਿਮਰ ਕੇ (ਭਗਤ ਜਨ ਆਪਣੇ) ਮਨ ਦੀ ਰਾਹੀਂ (ਆਪਣੇ) ਸਰੀਰ ਦੀ ਰਾਹੀਂ ਪ੍ਰਭੂ-ਨਾਮ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਸਦਾ ਪੀਂਦੇ ਰਹਿੰਦੇ ਹਨ।
ਭਗਤ-ਜਨ ਨਾਮ-ਅੰਮ੍ਰਿਤ ਸਦਾ ਪੀਂਦੇ ਹਨ ਤੇ (ਵਿਸ਼ਿਆਂ ਵਲੋਂ) ਸਦਾ ਅਡੋਲ-ਚਿੱਤ ਟਿਕੇ ਰਹਿੰਦੇ ਹਨ। (ਸਿਮਰਨ ਦੀ ਬਰਕਤਿ ਨਾਲ ਉਹਨਾਂ ਨੇ) ਵਿਸ਼ਿਆਂ ਦੇ ਪਾਣੀ ਨੂੰ ਬੇ-ਸੁਆਦ ਜਾਣ ਲਿਆ ਹੈ।
ਭਗਤ ਜਨਾਂ ਉੱਤੇ ਗੋਪਾਲ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਸਾਧ ਸੰਗਤਿ ਵਿਚ ਰਹਿ ਕੇ ਉਹਨਾਂ ਦਾ ਮਨ ਪ੍ਰਭੂ ਦੇ ਨਾਮ-ਖ਼ਜ਼ਾਨੇ ਵਿਚ ਪਰਚਿਆ ਰਹਿੰਦਾ ਹੈ।
ਭਗਤ ਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਮਨ ਵਿਚ ਪ੍ਰੋਈ ਰੱਖਦੇ ਹਨ, (ਪ੍ਰਭੂ ਦਾ ਨਾਮ ਹੀ ਉਹਨਾਂ ਵਾਸਤੇ) ਸਭ ਤੋਂ ਸ੍ਰੇਸ਼ਟ ਧਨ ਹੈ, (ਨਾਮ ਵਿਚੋਂ ਹੀ) ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ।
ਹੇ ਨਾਨਕ! ਭਗਤ ਜਨਾਂ ਨੂੰ ਪ੍ਰਾਣਾਂ ਦਾ ਆਸਰਾ ਪ੍ਰਭੂ-ਨਾਮ ਰਤਾ ਜਿਤਨਾ ਸਮਾ ਭੀ ਨਹੀਂ ਭੁੱਲਦਾ। ਪਰਮਾਤਮਾ ਦਾ ਨਾਮ (ਹਰ ਵੇਲੇ) ਜਪ ਜਪ ਕੇ ਉਹ ਆਤਮਕ ਜੀਵਨ ਹਾਸਲ ਕਰਦੇ ਹਨ ॥੩॥
ਦੋ ਤੁਕਾ।
ਜਦ ਮਾਲਕ ਮਿਹਰਬਾਨ ਹੋ ਜਾਂਦਾ ਹੈ, ਇਨਸਾਨ ਸੰਤਾਂ ਦੇ ਪੈਰਾਂ ਦੀ ਖ਼ਾਕ ਅੰਦਰ ਇਸ਼ਨਾਨ ਕਰਦਾ ਹੈ।
ਨਾਨਕ ਨੂੰ ਸਾਰੀਆਂ ਵਸਤੂਆਂ ਪਰਾਪਤ ਹੋ ਗਈਆਂ ਹਨ ਕਿਉਂਕਿ ਵਾਹਿਗੁਰੂ ਉਸ ਦੀ ਦੌਲਤ ਤੇ ਜਾਇਦਾਦ ਹੈ।
ਛੰਦ।
ਸੁਹਣਾ ਹੈ ਸਾਹਿਬਦਾ ਅਸਥਾਨ। ਇਹ ਉਸ ਦੇ ਗੋਲਿਆਂ ਦੀ ਆਰਾਮ ਦੀ ਥਾਂ ਹੈ, ਜਿਸ ਨੂੰ ਪਰਾਪਤ ਕਰਨ ਦੀ ਉਮੀਦ ਵਿੱਚ ਉਹ ਜੀਊਦੇ ਹਨ।
ਉਨ੍ਹਾਂ ਦੇ ਚਿੱਤ ਤੇ ਸਰੀਰ ਸਾਹਿਬ ਦੇ ਨਾਮ ਦੇ ਅਰਾਧਨ ਅੰਦਰ ਲੀਨ ਹਨ ਅਤੇ ਉਹ ਵਾਹਿਗੁਰੂ ਦੇ ਸੁਧਾ-ਰਸ ਨੂੰ ਪਾਨ ਕਰਦੇ ਹਨ।
ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਉਹ ਛਕਦੇ ਹਨ ਅਤੇ ਸਦੀਵੀ ਸਥਿਰ ਹੋ ਜਾਂਦੇ ਹਨ। ਵਿਸ਼ਿਆਂ ਦੇ ਪਾਣੀ ਨੂੰ ਉਹ ਫਿਕਲਾ ਜਾਣਦੇ ਹਨ।
ਜਦ ਸ੍ਰਿਸ਼ਟੀ ਦਾ ਪਾਲਣ-ਪੋਸਣਹਾਰ, ਮੇਰਾ ਮਾਲਕ ਮਿਹਰਬਾਨ ਹੋ ਗਿਆ, ਮੈਂ ਤਸਲੀਮ ਕਰ ਲਿਆ ਕਿ ਸਤਿਸੰਗਤ ਵਿੱਚ ਹੀ ਨੌ ਖ਼ਜ਼ਾਨੇ ਹਨ।
ਹੇ ਮੇਰੇ ਪ੍ਰੀਤਮ! ਜੋ ਆਪਣੇ ਅੰਤਹਕਰਨ ਅੰਦਰ ਵਾਹਿਗੁਰੂ ਹੀਰੇ ਨੂੰ ਸਿਊ ਲੇਦੇ ਹਨ, ਉਹ ਸਾਰੀ ਖੁਸ਼ੀ ਅਤੇ ਬਹੁਤੀ ਪ੍ਰਸੰਨਤਾ ਨੂੰ ਪਾਉਂਦੇ ਹਨ।
ਇਕ ਮੁਹਤ ਭਰ ਲਈ ਭੀ ਉਹ ਜੀਵਨ ਦੇ ਆਸਰੇ ਵਾਹਿਗੁਰੂ ਨੂੰ ਨਹੀਂ ਭੁਲਾਉਂਦੇ ਅਤੇ ਉਸ ਦਾ ਲਗਾਤਾਰ ਸਿਮਰਨ ਕਰਕੇ ਜੀਉਂਦੇ ਹਨ, ਹੈ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.