ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥
ਤੁਮ੍ਹ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥
ਜਿਉ ਤੁਮ੍ਹ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥
ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥
ਜੋ ਤੁਮ੍ਹ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥
ਬਿਲਾਵਲੁਮਹਲਾ੫॥
ਦੋਸੁਨਕਾਹੂਦੀਜੀਐਪ੍ਰਭੁਅਪਨਾਧਿਆਈਐ॥
ਜਿਤੁਸੇਵਿਐਸੁਖੁਹੋਇਘਨਾਮਨਸੋਈਗਾਈਐ॥੧॥
ਕਹੀਐਕਾਇਪਿਆਰੇਤੁਝੁਬਿਨਾ॥
ਤੁਮ੍ਹਦਇਆਲਸੁਆਮੀਸਭਅਵਗਨਹਮਾ॥੧॥ਰਹਾਉ॥
ਜਿਉਤੁਮ੍ਹਰਾਖਹੁਤਿਉਰਹਾਅਵਰੁਨਹੀਚਾਰਾ॥
ਨੀਧਰਿਆਧਰਤੇਰੀਆਇਕਨਾਮਅਧਾਰਾ॥੨॥
ਜੋਤੁਮ੍ਹਕਰਹੁਸੋਈਭਲਾਮਨਿਲੇਤਾਮੁਕਤਾ॥
ਸਗਲਸਮਗ੍ਰੀਤੇਰੀਆਸਭਤੇਰੀਜੁਗਤਾ॥੩॥
ਚਰਨਪਖਾਰਉਕਰਿਸੇਵਾਜੇਠਾਕੁਰਭਾਵੈ॥
ਹੋਹੁਕ੍ਰਿਪਾਲਦਇਆਲਪ੍ਰਭਨਾਨਕੁਗੁਣਗਾਵੈ॥੪॥੫॥੩੫॥
bilāval mahalā 5 .
dōs n kāhū dījīai prabh apanā dhiāīai .
jit sēviai sukh hōi ghanā man sōī gāīai .1.
kahīai kāi piārē tujh binā .
tumh daiāl suāmī sabh avagan hamā .1. rahāu .
jiu tumh rākhah tiu rahā avar nahī chārā .
nīdhariā dhar tērīā ik nām adhārā .2.
jō tumh karah sōī bhalā man lētā mukatā .
sagal samagrī tērīā sabh tērī jugatā .3.
charan pakhārau kar sēvā jē thākur bhāvai .
hōh kripāl daiāl prabh nānak gun gāvai .4.5.35.
Bilawal 5th Guru.
Blame thou not any one and meditate on Thy Lord.
O my soul, hymn thou His praise, by serving whom great bliss is obtained.
O my beloved, without Thee, whom should I ask for forgiveness?
Thou art my Compassionate Lord. to me are all the demerits. Pause.
As Thou keepst me, so do I Live. There is no other way out.
You are the only support of the supportless. Thy Name alone is my sustenance.
He, who accepts as good that, what Thou doest, is emancipated.
The entire creation belong to Thee, and all are subject to Thy administration.
If it please Thee, O Lord, I shall wash Thine feet and serve Thee.
Be Thou compassionate, O merciful Master, that Nanak may ever hymns Thy praise.
Bilaaval, Fifth Mehl:
do't blame anyone else; meditate on your God.
Serving Him, great peace is obtained; O mind, sing His Praises. ||1||
O Beloved, other than You, who else should I ask?
You are my Merciful Lord and Master; I am filled with all faults. ||1||Pause||
As You keep me, I remain; there is no other way.
You are the Support of the unsupported; You Name is my only Support. ||2||
One who accepts whatever You do as good that mind is liberated.
The entire creation is Yours; all are subject to Your Ways. ||3||
I wash Your Feet and serve You, if it pleases You, O Lord and Master.
Be Merciful, O God of Compassion, that Nanak may sing Your Glorious Praises. ||4||5||35||
ਬਿਲਾਵਲੁ ਮਹਲਾ ੫ ॥
(ਹੇ ਮਨ !) ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਆਪਣਾ ਪ੍ਰਭੂ (ਮਾਲਕ, ਸਦਾ) ਧਿਆਉਣਾ ਚਾਹੀਦਾ ਹੈ।
ਹੇ ਮਨ ! ਜਿਸ ਦੇ ਸਿਮਰਦਿਆਂ ਬਹੁਤ ਸੁਖ (ਪ੍ਰਾਪਤ) ਹੁੰਦਾ ਹੈ, ਉਸ ਦੇ (ਗੁਣਾਂ ਨੂੰ ਸਦਾ) ਗਾਉਣਾ ਚਾਹੀਦਾ ਹੈ।੧।
ਹੇ ਪਿਆਰੇ ! (ਪ੍ਰਭੂ) ਤੇਰੇ ਤੋਂ ਬਿਨਾਂ (ਹੋਰ) ਕਿਸ ਨੂੰ (ਆਪਣਾ ਦੁਖ ਸੁਖ) ਆਖੀਏ?
ਤੁਸੀਂ ਦਇਆਲੂ ਮਾਲਕ ਹੋ, ਸਾਡੇ ਵਿਚ ਸਾਰੇ ਔਗੁਣ ਹਨ।੧।ਰਹਾਉ।
(ਹੇ ਪਿਆਰੇ !) ਜਿਵੇਂ ਤੁਸੀਂ ਰਖਦੇ ਹੋ (ਅਸੀਂ) ਤਿਵੇਂ ਰਹਿੰਦੇ ਹਾਂ, ਹੋਰ (ਸਾਡਾ) ਕੋਈ ਚਾਰਾ (ਵਸ) ਨਹੀਂ ਚਲਦਾ।
ਨਿਓਟਿਆਂ ਨੂੰ (ਕੇਵਲ) ਤੇਰੀ ਓਟ ਹੈ, (ਇਕ ਤੇਰੇ ਨਾਮ ਦਾ) ਆਸਰਾ ਹੈ।੨।
(ਹੇ ਪਿਆਰੇ ਜੀ !) ਜੋ ਤੁਸੀਂ ਕਰਦੇ ਹੋ ਓਹੀ ਚੰਗਾ ਹੈ, (ਜਿਹੜਾ ਤੁਹਾਨੂੰ) ਮੰਨ ਲੈਂਦਾ ਹੈ (ਉਹ ਬੰਧਨ ਤੋਂ) ਮੁਕਤ ਹੋ ਜਾਂਦਾ ਹੈ।
ਸਾਰੀ ਸਮਗ੍ਰੀ ਤੇਰੀ ਹੈ (ਉਸ ਨੂੰ ਵੰਡਣ ਦੀ) ਸਾਰੀ ਜੁਗਤੀ ਭੀ ਤੇਰੀ ਹੈ।੩।
(ਹੇ ਪਿਆਰੇ!) ਮਾਲਕ! ਜੇ ਤੈਨੂੰ ਭਾਵੇ (ਤਾਂ) ਮੈਂ ਸੇਵਾ ਕਰਕੇ (ਤੇਰੇ) ਚਰਨ ਧੋਵਾਂ।
ਹੇ ਪ੍ਰਭੂ ! ਹੇ ਦਇਆਲੂ! ਕਿਰਪਾ ਕਰ, ਨਾਨਕ (ਦਾਸ ਤੇਰੇ) ਗੁਣ ਗਾਉਂਦਾ ਰਹੇ।੪।੫।੩੫।
ਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ,
ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥
ਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?
ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ॥੧॥ ਰਹਾਉ ॥
ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ।
ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।
ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥
ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)।
ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤੂੰ ਕਿਸੇ ਤੇ ਇਲਜ਼ਾਮ ਨਾਂ ਲਾ ਅਤੇ ਆਪਣੇ ਸੁਆਮੀ ਦਾ ਸਿਮਰਨ ਕਰ।
ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਜੱਸ ਗਾਇਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਬਹੁਤੀ ਖੁਸ਼ੀ ਪ੍ਰਾਪਤ ਹੁੰਦੀ ਹੈ।
ਹੇ ਮੇਰੇ ਪ੍ਰੀਤਮਾਂ! ਤੇਰੇ ਬਗੈਰ, ਮੈਂ ਹੋਰ ਕਿਸੇ ਕੋਲ ਮਾਫੀ ਮੰਗਾਂ?
ਤੂੰ ਮੇਰੇ ਮਿਹਰਬਾਨ ਮਾਲਕ ਹੈਂ। ਮੇਰੇ ਵਿੱਚ ਸਾਰੀਆਂ ਬੁਰਿਆਈਆਂ ਹਨ। ਠਹਿਰਾਉ।
ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਹੋਰ ਕੋਈ ਹੀਲਾ ਨਹੀਂ।
ਨਿਆਸਰਿਆਂ ਦਾ, ਹੇ ਸਾਈਂ! ਸਿਰਫ ਤੂੰ ਹੀ ਆਸਰਾ ਹੈਂ, ਕੇਵਲ ਤੇਰਾ ਨਾਮ ਹੀ ਮੇਰਾ ਅਹਾਰ ਹੈ।
ਜੋ ਕੁਛ ਭੀ ਤੂੰ ਕਰਦਾ ਹੈਂ, ਜਿਹੜਾ ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰਦਾ ਹੈ, ਉਹ ਮੁਕਤ ਹੋ ਜਾਂਦਾ ਹੈ।
ਸਮੂਹ ਰਚਨਾ ਤੇਰੀ ਮਲਕੀਅਤ ਹੈ ਅਤੇ ਸਾਰੇ ਹੀ ਤੇਰੀ ਹਕੂਮਤ ਦੇ ਅਧੀਨ ਹਨ।
ਜੇਕਰ ਤੈਨੂੰ ਚੰਗਾ ਲੱਗੇ, ਹੇ ਪ੍ਰਭੂ! ਮੈਂ ਤੇਰੇ ਪੈਰ ਧੌਵਾਂਗਾ ਅਤੇ ਸੇਵਾ ਟਹਿਲ ਕਮਾਵਾਂਗਾ।
ਤੂੰ ਦਇਆਵਾਨ ਹੋ, ਹੇ ਮਿਹਰਬਾਨ ਮਾਲਕ! ਤਾਂ ਜੋ ਨਾਨਕ ਸਦਾ ਹੀ ਤੇਰੀ ਸਿਫ਼ਤ-ਸ਼ਲਾਘਾ ਗਾਇਨ ਕਰੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.