ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥
ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥
ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥
ਬਿਲਾਵਲੁਮਹਲਾ੫॥
ਭੈਤੇਉਪਜੈਭਗਤਿਪ੍ਰਭਅੰਤਰਿਹੋਇਸਾਂਤਿ॥
ਨਾਮੁਜਪਤਗੋਵਿੰਦਕਾਬਿਨਸੈਭ੍ਰਮਭ੍ਰਾਂਤਿ॥੧॥
ਗੁਰੁਪੂਰਾਜਿਸੁਭੇਟਿਆਤਾਕੈਸੁਖਿਪਰਵੇਸੁ॥
ਮਨਕੀਮਤਿਤਿਆਗੀਐਸੁਣੀਐਉਪਦੇਸੁ॥੧॥ਰਹਾਉ॥
ਸਿਮਰਤਸਿਮਰਤਸਿਮਰੀਐਸੋਪੁਰਖੁਦਾਤਾਰੁ॥
ਮਨਤੇਕਬਹੁਨਵੀਸਰੈਸੋਪੁਰਖੁਅਪਾਰੁ॥੨॥
ਚਰਨਕਮਲਸਿਉਰੰਗੁਲਗਾਅਚਰਜਗੁਰਦੇਵ॥
ਜਾਕਉਕਿਰਪਾਕਰਹੁਪ੍ਰਭਤਾਕਉਲਾਵਹੁਸੇਵ॥੩॥
ਨਿਧਿਨਿਧਾਨਅੰਮ੍ਰਿਤੁਪੀਆਮਨਿਤਨਿਆਨੰਦ॥
ਨਾਨਕਕਬਹੁਨਵੀਸਰੈਪ੍ਰਭਪਰਮਾਨੰਦ॥੪॥੨੪॥੫੪॥
bilāval mahalā 5 .
bhai tē upajai bhagat prabh antar hōi sānht .
nām japat gōvind kā binasai bhram bhrānht .1.
gur pūrā jis bhētiā tā kai sukh paravēs .
man kī mat tiāgīai sunīai upadēs .1. rahāu .
simarat simarat simarīai sō purakh dātār .
man tē kabah n vīsarai sō purakh apār .2.
charan kamal siu rang lagā acharaj guradēv .
jā kau kirapā karah prabh tā kau lāvah sēv .3.
nidh nidhān anmrit pīā man tan ānand .
nānak kabah n vīsarai prabh paramānand .4.24.54.
Bilawal 5th Guru.
Out of the Lord's fear wells up His devotion and one is tranquilised from within.
Contemplating on the Name of World-Lord the mortal's doubt and delusions are dispelled.
He, who meets with the perfect Guru; into his mind comes peace.
Forsake thou thy mind's cleverness and hearken to the Guru's gospel. Pause.
Remember, remember, remember thou that Beneficent Lord of thine.
That Infinite Lord, I forget not ever within my mind.
I have come to enshrine affection for the lotus-feet of the wondrous Bright Guru.
He, to whom Thou showest mercy, O Lord, him Thou yokest to Thy service.
I have quaffed the Name-Nectar, the treasure of wealth and my soul and body are happy.
Nanak forgets not ever the Lord of supreme bliss.
Bilaaval, Fifth Mehl:
From the Fear of God, devotion wells up, and deep within, there is peace.
Chanting the Name of the Lord of the Universe, doubt and delusions are dispelled. ||1||
One who meets with the Perfect Guru, is blessed with peace.
So renounce the intellectual cleverness of your mind, and listen to the Teachings. ||1||Pause||
Meditate, meditate, meditate in remembrance on the Primal Lord, the Great Giver.
May I never forget that Primal, Infinite Lord from my mind. ||2||
I have enshrined love for the Lotus Feet of the Wondrous Divine Guru.
One who is blessed by Your Mercy, God, is committed to Your service. ||3||
I drink in the Ambrosial Nectar, the treasure of wealth, and my mind and body are in bliss.
Nanak never forgets God, the Lord of supreme bliss. ||4||24||54||
ਬਿਲਾਵਲੁ ਮਹਲਾ ੫ ॥
(ਹੇ ਭਾਈ ! ਪ੍ਰਭੂ ਦੇ) ਨਿਰਮਲ ਡਰ ਤੋਂ ਪ੍ਰਭੂ ਦੀ ਭਗਤੀ ਪੈਦਾ ਹੁੰਦੀ ਹੈ ਅਤੇ (ਹਿਰਦੇ) ਅੰਦਰ ਸ਼ਾਂਤੀ ਹੋ ਜਾਂਦੀ ਹੈ (ਭਾਵ ਆਤਮਿਕ ਠੰਢ ਪੈਂਦੀ ਹੈ)।
ਗੋਵਿੰਦ ਪ੍ਰਭੂ ਦਾ ਨਾਮ ਜਪਦਿਆਂ ਹਰ ਪ੍ਰਕਾਰ ਦਾ ਭਰਮ=ਭੁਲੇਖਾ ਦੂਰ ਹੋ ਜਾਂਦਾ ਹੈ।੧।
ਹੇ ਭਾਈ !) ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ (ਹਿਰਦੇ) ਵਿੱਚ ਸੁਖ ਨੇ ਪਰਵੇਸ਼ ਕਰ ਲਿਆ।
(ਉਹ ਇਹੋ ਕਹਿੰਦਾ ਹੈ, ਹੇ ਭਾਈ ! ਆਪਣੇ) ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ (ਅਤੇ ਪੂਰੇ ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ।੧।ਰਹਾਉ।
(ਹੇ ਭਾਈ !) ਉਹ (ਕਰਤਾ) ਪੁਰਖ (ਜੋ) ਦਾਤਾਂ ਦੇਣ ਵਾਲਾ ਹੈ (ਉਸ ਨੂੰ) ਸਦਾ ਸਿਮਰਦੇ ਰਹਿਣਾ ਚਾਹੀਦਾ ਹੈ।
(ਇਹ ਉਦਮ ਕਰਨਾ ਚਾਹੀਦਾ ਹੈ ਕਿ) ਉਹ ਬੇਅੰਤ ਪੁਰਖ ਮਨ ਤੋਂ ਕਦੇ ਨਾ ਭੁਲੇ।੨।
(ਹੇ ਭਾਈ !) ਗੁਰਦੇਵ ਜੀ ਦੀ ਅਸਚਰਜ (ਵਡਿਆਈ ਹੈ ਕਿ ਉਸ ਦੇ ਰਾਹੀਂ) ਹਰੀ ਦੇ ਪਵਿੱਤਰ ਚਰਨਾ ਨਾਲ ਪਿਆਰ ਲਗਦਾ ਹੈ।
ਹੇ ਪ੍ਰਭੂ ! ਜਿਸ ਉਤੇ (ਤੁਸੀਂ) ਕਿਰਪਾ ਕਰਦੇ ਹੋ ਉਸ ਨੂੰ (ਗੁਰੂ ਮਿਲਾਂਦੇ ਹੋ ਅਤੇ ਆਪਣੀ) ਸੇਵਾ ਵਿੱਚ ਲਾਂਦੇ ਹੋ।੩।
(ਹੇ ਭਾਈ ! ਜਿਸ ਨੇ ਨਾਮ ਰੂਪ) ਨਿਧੀਆਂ ਦੇ ਭੰਡਾਰੇ ਦਾ ਅੰਮ੍ਰਿਤ ਪੀਤਾ ਹੈ (ਉਸ ਦੇ) ਮਨ ਤੇ ਸਰੀਰ ਵਿੱਚ (ਸਦਾ ਆਤਮਿਕ) ਅਨੰਦ (ਬਣ ਗਿਆ)।
ਨਾਨਕ (ਗੁਰੁ ਜੀ ਫੁਰਮਾਉਂਦੇ ਹਨ ਕਿ ਜਿਸ ਜਗਿਆਸੂ ਉਤੇ ਪ੍ਰਭੂ ਕਿਰਪਾ ਕਰਦਾ ਹੈ, ਉਸ ਦੇ ਮਨ ਤੋਂ) ਪ੍ਰਭੂ ਕਦੇ ਵੀ ਨਹੀਂ ਵਿਸਰਦਾ।੪।੨੪।੫੪।
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿਚ ਪੈਦਾ ਹੋ ਜਾਂਦਾ ਹੈ, ਉਸ) ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥
ਹੇ ਭਾਈ! ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ।
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, (ਯਕੀਨ ਜਾਣੋ ਕਿ) ਉਸ (ਮਨੁੱਖ) ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ ॥੧॥ ਰਹਾਉ ॥
ਹੇ ਭਾਈ! ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।
(ਹੇ ਭਾਈ! ਖ਼ਿਆਲ ਰੱਖ ਕਿ) ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥
ਹੇ ਭਾਈ! ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।
ਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪ੍ਰਭੂ ਦੇ ਡਰ ਤੋਂ ਉਸ ਦਾ ਅਨੁਰਾਗ ਉਤਪੰਨ ਹੁੰਦਾ ਹੈ ਅਤੇ ਆਦਮੀ ਅੰਦਰੋਂ ਸੀਤਲ ਹੋ ਜਾਂਦਾ ਹੈ।
ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸੰਦੇਹ ਅਤੇ ਗਲਤ-ਫਹਿਮੀਆਂ ਦੂਰ ਹੋ ਜਾਂਦੀਆਂ ਹਨ।
ਜੋ ਪੂਰਨ ਗੁਰਾਂ ਨਾਲ ਮਿਲ ਪੈਂਦਾ ਹੈ, ਉਸ ਦੇ ਮਨ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
ਤੂੰ ਆਪਣੇ ਚਿੱਤ ਦੀ ਚਤੁਰਾਈ ਨੂੰ ਛੱਡ ਦੇ ਅਤੇ ਗੁਰਾਂ ਦੀ ਸਿੱਖ-ਮਤ ਨੂੰ ਸ੍ਰਵਣ ਕਰ। ਠਹਿਰਾਉ।
ਤੂੰ ਆਪਣੇ ਉਸ ਦਾਤੇ ਸੁਆਮੀ ਦਾ ਆਰਾਧਨ ਆਰਾਧਨ, ਆਰਾਧਨ ਕਰ।
ਉਸ ਬੇਅੰਤ ਸੁਆਮੀ ਨੂੰ ਮੈਂ ਆਪਣੇ ਚਿੱਤ ਵਿੱਚ ਕਦੇ ਭੀ ਨਹੀਂ ਭੁਲਾਉਂਦਾ।
ਅਦਭੁਤ ਪ੍ਰਕਾਸ਼ਵਾਨ ਗੁਰਾਂ ਦੇ ਕੰਵਲ ਰੂਪੀ ਪੈਰਾਂ ਨਾਲ ਮੇਰਾ ਪਿਆਰ ਹੋ ਗਿਆ ਹੈ।
ਜਿਸ ਉਤੇ ਤੂੰ ਮਿਹਰ ਧਾਰਦਾ ਹੈ, ਹੇ ਸੁਆਮੀ! ਉਸ ਨੂੰ ਤੂੰ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ।
ਮੈਂ ਧਨ-ਦੌਲਤ ਦੇ ਖਜਾਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ ਅਤੇ ਮੇਰੀ ਆਤਮਾ ਤੇ ਦੇਹ ਪ੍ਰਸੰਨ ਹਨ।
ਮਹਾਨ ਪਰਸੰਨਤਾ ਦੇ ਸੁਆਮੀ ਨੂੰ ਨਾਨਕ ਕਦਾਚਿਤ ਨਹੀਂ ਭੁਲਾਉਂਦਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.