ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥
ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥੧॥
ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥
ਰਾਖਨਹਾਰੈ ਰਾਖਿਆ ਅਪਨੀ ਕਰਿ ਮਇਆ ॥੧॥ ਰਹਾਉ ॥
ਰਾਗੁਬਿਲਾਵਲੁਮਹਲਾ੫ਦੁਪਦੇਘਰੁ੫
ੴਸਤਿਗੁਰਪ੍ਰਸਾਦਿ॥
ਅਵਰਿਉਪਾਵਸਭਿਤਿਆਗਿਆਦਾਰੂਨਾਮੁਲਇਆ॥
ਤਾਪਪਾਪਸਭਿਮਿਟੇਰੋਗਸੀਤਲਮਨੁਭਇਆ॥੧॥
ਗੁਰੁਪੂਰਾਆਰਾਧਿਆਸਗਲਾਦੁਖੁਗਇਆ॥
ਰਾਖਨਹਾਰੈਰਾਖਿਆਅਪਨੀਕਰਿਮਇਆ॥੧॥ਰਹਾਉ॥
ਬਾਹਪਕੜਿਪ੍ਰਭਿਕਾਢਿਆਕੀਨਾਅਪਨਇਆ॥
ਸਿਮਰਿਸਿਮਰਿਮਨਤਨਸੁਖੀਨਾਨਕਨਿਰਭਇਆ॥੨॥੧॥੬੫॥
rāg bilāval mahalā 5 dupadē ghar 5
ik ōunkār satigur prasād .
avar upāv sabh tiāgiā dārū nām laiā .
tāp pāp sabh mitē rōg sītal man bhaiā .1.
gur pūrā ārādhiā sagalā dukh gaiā .
rākhanahārai rākhiā apanī kar maiā .1. rahāu .
bāh pakar prabh kādhiā kīnā apanaiā .
simar simar man tan sukhī nānak nirabhaiā .2.1.65.
Rag Bilawal. 5th Guru Dupadas.
There is but one God. By the True Guru's grace, He is obtained.
I have abandoned all other efforts and have taken the medicine of the Name alone.
The fever, sin and all the ills are eradicated and my soul is rendered cool.
Dwelling on the Perfect Guru, all my pains are dispelled.
Extending His mercy the Saviour has saved me. Pause.
Seizing me by the arm the Lord has pulled me out of the world's quagmire and has made me His own.
Reflecting and pondering over the Lord Nanak's soul and body are in peace and he has become fearless.
Raag Bilaaval, Fifth Mehl, DuPadas, Fifth House:
One Universal Creator God. By The Grace Of The True Guru:
I have given up all other efforts, and have taken the medicine of the Naam, the Name of the Lord.
Fevers, sins and all diseases are eradicated, and my mind is cooled and soothed. ||1||
Worshipping the Perfect Guru in adoration, all pains are dispelled.
The Savior Lord has saved me; He has blessed me with His Kind Mercy. ||1||Pause||
Grabbing hold of my arm, God has pulled me up and out; He has made me His own.
Meditating, meditating in remembrance, my mind and body are at peace; Nanak has become fearless. ||2||1||65||
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੫
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ ! ਜਿਸ ਮਨੁੱਖ ਨੇ) ਹੋਰ ਸਾਰੇ ਜਤਨ ਛੱਡ ਕੇ (ਕੇਵਲ ਪ੍ਰਭੂ ਦਾ) ਨਾਮ ਹੀ ਦਵਾਈ (ਵਜੋਂ) ਵਰਤਿਆ,
(ਉਸ ਦੇ) ਸਾਰੇ ਪਾਪ ਤੇ ਰੋਗ ਮਿਟ ਗਏ, (ਉਸ ਦਾ) ਮਨ ਠੰਢਾ-ਠਾਰ ਹੋ ਗਿਆ।੧।
(ਜਿਸ ਮਨੁੱਖ ਨੇ) ਪੂਰਾ ਗੁਰੂ ਸਿਮਰਿਆ (ਉਸ ਦਾ) ਸਾਰਾ ਦੁਖ (ਕਲੇਸ਼ ਦੂਰ ਹੋ) ਗਿਆ।
(ਉਸ ਨੂੰ) ਰਖਣਹਾਰ (ਪ੍ਰਭੂ) ਨੇ ਆਪਣੀ ਮਿਹਰ ਕਰਕੇ (ਦੁੱਖਾਂ ਕਲੇਸ਼ਾਂ ਤੋਂ) ਰਖ ਲਿਆ।੧।ਰਹਾਉ।
(ਹੇ ਭਾਈ !) ਪ੍ਰਭੂ ਨੇ (ਉਸ ਮਨੁੱਖ ਦੀ) ਬਾਂਹ ਫੜ ਕੇ ਆਪਣਾ ਬਣਾ ਲਿਆ (ਅਤੇ ਪਾਪਾਂ ਵਿਕਾਰਾਂ ਤੇ ਰੋਗਾਂ ਤੋਂ) ਬਚਾ ਲਿਆ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਦਾ ਨਾਮ) ਸਿਮਰ ਸਿਮਰ ਕੇ (ਉਸ ਦਾ) ਮਨ ਤਨ ਸੁਖੀ ਹੋ ਗਿਆ (ਅਤੇ ਉਹ ਦੁਨਿਆਵੀ) ਡਰ ਤੋਂ ਰਹਿਤ ਹੋ ਗਿਆ।੨।੧।੬੫।
ਰਾਗ ਬਿਲਾਵਲੁ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ! ਜਿਸ ਮਨੁੱਖ ਨੇ ਸਿਰਫ਼ ਗੁਰੂ ਦਾ ਪੱਲਾ ਫੜਿਆ ਹੈ, ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ਅਤੇ ਪਰਮਾਤਮਾ ਦਾ ਨਾਮ (ਹੀ) ਦਵਾਈ ਵਰਤੀ ਹੈ,
ਉਸ ਦੇ ਸਾਰੇ ਦੁੱਖ-ਕਲੇਸ਼, ਸਾਰੇ ਪਾਪ, ਸਾਰੇ ਰੋਗ ਮਿਟ ਗਏ ਹਨ; ਉਸ ਦਾ ਮਨ (ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢਾ-ਠਾਰ ਹੋਇਆ ਹੈ ॥੧॥
ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਸ ਦਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ,
(ਕਿਉਂਕਿ) ਰੱਖਿਆ ਕਰਨ ਦੇ ਸਮਰੱਥ ਪਰਮਾਤਮਾ ਨੇ (ਉਸ ਉਤੇ) ਕਿਰਪਾ ਕਰ ਕੇ (ਦੁੱਖਾਂ ਕਲੇਸ਼ਾਂ ਤੋਂ ਸਦਾ) ਉਸ ਦੀ ਰੱਖਿਆ ਕੀਤੀ ਹੈ ॥੧॥ ਰਹਾਉ ॥
(ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ) ਪ੍ਰਭੂ ਨੇ (ਉਸ ਦੀ) ਬਾਂਹ ਫੜ ਕੇ ਉਸ ਨੂੰ ਆਪਣਾ ਬਣਾ ਲਿਆ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਉਸ ਦਾ ਮਨ ਉਸ ਦਾ ਹਿਰਦਾ ਆਨੰਦ-ਭਰਪੂਰ ਹੋ ਗਿਆ ਹੈ, ਅਤੇ ਉਸ ਨੂੰ (ਤਾਪ ਪਾਪ ਰੋਗ ਆਦਿਕਾਂ ਦਾ) ਕੋਈ ਡਰ ਨਹੀਂ ਰਹਿ ਜਾਂਦਾ ॥੨॥੧॥੬੫॥
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੈਂ ਹੋਰ ਸਾਰੇ ਉਪਰਾਲੇ ਛੱਡ ਦਿੱਤੇ ਹਨ ਅਤੇ ਕੇਵਲ ਨਾਮ ਦੀ ਹੀ ਦਵਾਈ ਲਈ ਹੈ।
ਬੁਖਾਰ, ਪਾਪ ਅਤੇ ਸਾਰੀਆਂ ਬੀਮਾਰੀਆਂ ਨਾਸ ਹੋ ਗਈਆਂ ਹਨ ਅਤੇ ਮੇਰੀ ਜਿੰਦੜੀ ਠੰਡੀਠਾਰ ਹੋ ਗਈ ਹੈ।
ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ ਮੇਰੀਆਂ ਸਾਰੀਆਂ ਪੀੜਾਂ ਦੂਰ ਹੋ ਗਈਆਂ ਹਨ।
ਆਪਣੀ ਰਹਿਮਤ ਧਾਰ ਕੇ ਬਚਾਉਣਹਾਰ ਸੁਆਮੀ ਨੇ ਮੈਨੂੰ ਬਚਾ ਲਿਆ ਹੈ। ਠਹਿਰਾਉ।
ਭੁਜਾ ਤੋਂ ਫੜ ਕੇ ਸੁਆਮੀ ਨੇ ਮੈਨੂੰ ਸੰਸਾਰ ਦੀ ਘਾਣੀ ਵਿਚੋਂ ਬਾਹਰ ਕੱਢ ਲਿਆ ਹੈ ਅਤੇ ਮੈਨੂੰ ਆਪਣਾ ਨਿੱਜ ਦਾ ਬੜਾ ਲਿਆ ਹੈ।
ਸਾਹਿਬ ਦਾ ਆਰਾਧਨ ਅਤੇ ਚਿੰਤਨ ਕਰਨ ਦੁਆਰਾ ਨਾਨਕ ਦੀ ਆਤਮਾ ਅਤੇ ਦੇਹ ਆਰਾਮ ਵਿੱਚ ਹਨ ਅਤੇ ਉਹ ਨਿਡਰ ਹੋ ਗਿਆ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.