ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥
ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥
ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥
ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥
ਬਿਲਾਵਲੁਮਹਲਾ੫॥
ਜੀਅਜੁਗਤਿਵਸਿਪ੍ਰਭੂਕੈਜੋਕਹੈਸੁਕਰਨਾ॥
ਭਏਪ੍ਰਸੰਨਗੋਪਾਲਰਾਇਭਉਕਿਛੁਨਹੀਕਰਨਾ॥੧॥
ਦੂਖੁਨਲਾਗੈਕਦੇਤੁਧੁਪਾਰਬ੍ਰਹਮੁਚਿਤਾਰੇ॥
ਜਮਕੰਕਰੁਨੇੜਿਨਆਵਈਗੁਰਸਿਖਪਿਆਰੇ॥੧॥ਰਹਾਉ॥
ਕਰਣਕਾਰਣਸਮਰਥੁਹੈਤਿਸੁਬਿਨੁਨਹੀਹੋਰੁ॥
ਨਾਨਕਪ੍ਰਭਸਰਣਾਗਤੀਸਾਚਾਮਨਿਜੋਰੁ॥੨॥੫॥੬੯॥
bilāval mahalā 5 .
jī jugat vas prabhū kai jō kahai s karanā .
bhaē prasann gōpāl rāi bhau kish nahī karanā .1.
dūkh n lāgai kadē tudh pārabraham chitārē .
jamakankar nēr n āvaī gurasikh piārē .1. rahāu .
karan kāran samarath hai tis bin nahī hōr .
nānak prabh saranāgatī sāchā man jōr .2.5.69.
Bilawal 5th Guru.
The creatures and their designs are in the Lord's power. What He orders, verily that do they.
When Lord, the king is pleased, there is no need to fear.
No pain shall ever effect thee, O mortal, by meditating on the Transcendent Lord.
The Death's Minister draws not near the Guru's beloved Sikhs. Pause.
All-powerful is the cause of causes, without Him there is not another.
Nanak has entered the Lord's sanctuary and the True Ones power is his mind's support.
Bilaaval, Fifth Mehl:
The living creatures and their ways are in God's power. Whatever He says, they do.
When the Sovereign Lord of the Universe is pleased, there is nothing at all to fear. ||1||
Pain shall never afflict you, if you remember the Supreme Lord God.
The Messenger of Death does not even approach the beloved Sikhs of the Guru. ||1||Pause||
The Allpowerful Lord is the Cause of causes; there is no other than Him.
Nanak has entered the Sanctuary of God; the True Lord has given strength to the mind. ||2||5||69||
ਬਿਲਾਵਲੁ ਮਹਲਾ ੫ ॥
(ਹੇ ਭਾਈ !) ਜੀਵਾਂ ਦੀ ਜ਼ਿੰਦਗੀ ਦਾ ਪ੍ਰਬੰਧ ਪ੍ਰਭੂ ਦੇ ਵੱਸ ਵਿੱਚ ਹੈ, ਜੋ ਕੁਝ (ਪ੍ਰਭੂ) ਕਹਿੰਦਾ (ਭਾਵ ਪ੍ਰੇਰਦਾ) ਹੈ, ਉਹ ਕਰਨਾ ਹੁੰਦਾ ਹੈ।
(ਜਿਸ ਉਤੇ) ਗੋਪਾਲ ਰਾਜਾ (ਵਾਹਿਗੁਰੂ) ਪ੍ਰਸੰਨ ਹੋ ਜਾਂਦਾ ਹੈ, (ਉਸ ਨੂੰ ਕਿਸੇ ਤੋਂ ਵੀ) ਰਤਾ-ਭਰ ਡਰਨ ਦੀ ਲੋੜ ਨਹੀਂ ਰਹਿੰਦੀ।੧।
ਹੇ ਪਿਆਰੇ ਗੁਰਸਿਖ ! ਪਾਰਬ੍ਰਹਮ ਪਰਮੇਸ਼ਰ ਨੂੰ ਆਪਣੇ ਚਿਤ ਵਿੱਚ ਯਾਦ ਰਖ,
(ਤੈਨੂੰ) ਕਦੇ ਭੀ ਕੋਈ ਦੁੱਖ ਨਹੀਂ ਲਗੇਗਾ ਅਤੇ ਜਮਦੂਤ ਭੀ (ਤੇਰੇ) ਨੇੜੇ ਨਹੀਂ ਆਵੇਗਾ।੧।ਰਹਾਉ।
(ਹੇ ਭਾਈ ! ਉਹ ਪ੍ਰਭੂ) ਕਰਣਕਾਰਣ (ਸਰਬ) ਸ਼ਕਤੀਮਾਨ ਹੈ, ਉਸ ਤੋਂ ਬਿਨਾ ਹੋਰ (ਕੋਈ ਅਜਿਹਾ ਸ਼ਕਤੀਵਾਨ) ਨਹੀਂ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ ਮਨੁੱਖ) ਉਸ ਪ੍ਰਭੂ ਦੀ ਸ਼ਰਣ ਵਿੱਚ ਹੈ (ਉਸਦੇ) ਮਨ ਵਿੱਚ, ਸਦਾ ਰਹਿਣ ਵਾਲਾ ਸੱਚਾ ਜੋਰ (ਕਾਇਮ ਰਹਿੰਦਾ ਹੈ)।੨।੫।੬੯।
ਹੇ ਭਾਈ! ਅਸਾਂ ਜੀਵਾਂ ਦੀ ਜੀਵਨ-ਜੁਗਤਿ ਪਰਮਾਤਮਾ ਦੇ ਵੱਸ ਵਿਚ ਹੈ, ਜੋ ਕੁਝ ਕਰਨ ਵਾਸਤੇ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਉਹੀ ਅਸੀਂ ਕਰ ਸਕਦੇ ਹਾਂ।
ਜਿਸ ਮਨੁੱਖ ਉਤੇ ਜਗਤ-ਪਾਲ ਪਾਤਿਸ਼ਾਹ ਦਇਆਵਾਨ ਹੁੰਦਾ ਹੈ, ਉਸ ਨੂੰ ਕੋਈ ਡਰ ਕਰਨ ਦੀ ਲੋੜ ਨਹੀਂ ਰਹਿੰਦੀ ॥੧॥
ਹੇ ਪਿਆਰੇ ਗੁਰਸਿੱਖ! ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਈ ਰੱਖ, ਤੈਨੂੰ ਕਦੇ ਭੀ ਕੋਈ ਦੁੱਖ ਪੋਹ ਨਹੀਂ ਸਕੇਗਾ,
(ਦੁੱਖ ਤਾਂ ਕਿਤੇ ਰਹੇ) ਜਮਦੂਤ (ਭੀ) ਤੇਰੇ ਨੇੜੇ ਨਹੀਂ ਆਵੇਗਾ ॥੧॥ ਰਹਾਉ ॥
ਪ੍ਰਭੂ ਹੀ ਜਗਤ ਦੀ ਰਚਨਾ ਕਰਨ ਦੀ ਤਾਕਤ ਵਾਲਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਸਮਰਥਾ ਵਾਲਾ) ਨਹੀਂ ਹੈ।
ਹੇ ਨਾਨਕ! ਅਸੀਂ ਜੀਵ ਉਸ ਪ੍ਰਭੂ ਦੀ ਸਰਨ ਵਿਚ ਹੀ ਰਹਿ ਸਕਦੇ ਹਾਂ, (ਸਾਡੇ) ਮਨ ਵਿਚ ਉਸੇ ਦਾ ਹੀ ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੨॥੫॥੬੯॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜੀਵ ਤੇ ਉਨ੍ਹਾਂ ਦੀਆਂ ਤਦਬੀਰਾਂ ਸੁਆਮੀ ਦੇ ਇਖਤਿਆਰ ਵਿੱਚ ਹਨ। ਜਿਹੜਾ ਕੁਛ ਉਹ ਹੁਕਮ ਕਰਦਾ ਹੈ, ਉਹ ਹੀ ਉਹ ਕਰਦੇ ਹਨ।
ਜਦ ਪ੍ਰਭੂ-ਪਾਤਿਸ਼ਾਹ ਖੁਸ਼ ਹੋ ਜਾਂਦਾ ਹੈ ਤਾਂ ਡਰਨ ਦੀ ਕੁਝ ਭੀ ਲੋੜ ਨਹੀਂ।
ਪਰਮ ਪ੍ਰਭੂ ਨੂੰ ਯਾਦ ਕਰਨ ਦੁਆਰਾ, ਹੇ ਪ੍ਰਾਣੀ! ਤੈਨੂੰ ਕਦਾਚਿਤ ਕੋਈ ਤਕਲੀਫ ਨਹੀਂ ਵਾਪਰੇਗੀ।
ਮੌਤ ਦਾ ਦੂਤ ਗੁਰਾਂ ਦੇ ਲਾਡਲੇ ਸਿੱਖਾਂ ਦੇ ਲਾਗੇ ਨਹੀਂ ਲੱਗਦਾ। ਠਹਿਰਾਉ।
ਸਰਬ-ਸ਼ਕਤੀਵਾਨ ਹੈ ਹੇਤੂਆਂ ਦਾ ਹੇਤੂ, ਉਸ ਦੇ ਬਾਝੋਂ ਹੋਰਸ ਕੋਈ ਹੈ ਹੀ ਨਹੀਂ।
ਨਾਨਕ ਨੇ ਸੁਆਮੀ ਦੀ ਓਟ ਲਈ ਹੈ ਅਤੇ ਸਤਿ ਪੁਰਖ ਦੀ ਸਤਿਆ ਦਾ ਹੀ ਉਸ ਦੇ ਚਿੱਤ ਅੰਦਰ ਆਸਰਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.