ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥
ਤੁਮ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥੧॥ ਰਹਾਉ ॥
ਬਿਲਾਵਲੁਮਹਲਾ੫॥
ਦਾਸਤੇਰੇਕੀਬੇਨਤੀਰਿਦਕਰਿਪਰਗਾਸੁ॥
ਤੁਮ੍ਹਰੀਕ੍ਰਿਪਾਤੇਪਾਰਬ੍ਰਹਮਦੋਖਨਕੋਨਾਸੁ॥੧॥
ਚਰਨਕਮਲਕਾਆਸਰਾਪ੍ਰਭਪੁਰਖਗੁਣਤਾਸੁ॥
ਕੀਰਤਨਨਾਮੁਸਿਮਰਤਰਹਉਜਬਲਗੁਘਟਿਸਾਸੁ॥੧॥ਰਹਾਉ॥
ਮਾਤਪਿਤਾਬੰਧਪਤੂਹੈਤੂਸਰਬਨਿਵਾਸੁ॥
ਨਾਨਕਪ੍ਰਭਸਰਣਾਗਤੀਜਾਕੋਨਿਰਮਲਜਾਸੁ॥੨॥੭॥੭੧॥
bilāval mahalā 5 .
dās tērē kī bēnatī rid kar paragās .
tumharī kripā tē pārabraham dōkhan kō nās .1.
charan kamal kā āsarā prabh purakh gunatās .
kīratan nām simarat rahau jab lag ghat sās .1. rahāu .
māt pitā bandhap tūhai tū sarab nivās .
nānak prabh saranāgatī jā kō niramal jās .2.7.71.
Bilawal 5th Guru.
This is the prayer, of Thine attendant, 'O Supreme Lord, illumine Thou my mind'.
By Thine grace, all my sins shall be effaced.
I have the support of the lotus feet of the Omnipotent Lord, the Treasure of virtues.
I shall continue to recite the praise of Thy Name, so long as there is breath in my body. Pause.
Thou art my mother, father and kinsman and Thou abidest amongst all.
Nanak has sought the protection of the, immaculate is whose praise.
Bilaaval, Fifth Mehl:
This is the prayer of Your slave: please enlighten my heart.
By Your Mercy, O Supreme Lord God, please erase my sins. ||1||
I take the Support of Your Lotus Feet, O God, Primal Lord, treasure of virtue.
I shall meditate in remembrance on the Praises of the Naam, the Name of the Lord, as long as there is breath in my body. ||1||Pause||
You are my mother, father and relative; You are abiding within all.
Nanak seeks the Sanctuary of God; His Praise is immaculate and pure. ||2||7||71||
ਬਿਲਾਵਲੁ ਮਹਲਾ ੫ ॥
ਹੇ ਪਾਰਬ੍ਰਹਮ ਪ੍ਰਭੂ ! ਤੇਰੇ ਦਾਸ ਦੀ ਜੋਦੜੀ ਹੈ ਕਿ ਮੇਰੇ ਹਿਰਦੇ ਵਿੱਚ (ਆਤਮਿਕ ਜੀਵਨ ਦਾ) ਚਾਨਣ ਕਰ ਦੇ।
ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ਼ ਹੋ ਜਾਏ।੧।
ਹੇ ਸਰਬ ਵਿਆਪਕ ਪ੍ਰਭੂ ! ਤੂੰ ਸਮੂਹ ਗੁਣਾਂ ਦਾ ਖ਼ਜ਼ਾਨਾ ਹੈਂ (ਮੈਨੂੰ) ਤੇਰੇ ਚਰਨ ਕਮਲਾਂ ਦਾ ਆਸਰਾ ਹੈ।
(ਹੇ ਪ੍ਰਭੂ ! ਮੇਰੀ ਬੇਨਤੀ ਹੈ ਕਿ) ਜੋਦਂ ਤੱਕ ਮੇਰੇ ਸਰੀਰ ਵਿੱਚ (ਇੱਕ ਵੀ) ਸੁਆਸ ਹੈ (ਮੈਂ ਤੇਰਾ) ਕੀਰਤਨ (ਸੁਣਦਾ ਰਹਾਂ, ਤੇਰਾ) ਨਾਮ ਜਪਦਾ ਰਹਾਂ।੧।ਰਹਾਉ।
(ਹੇ ਪ੍ਰਭੂ !) ਤੂੰ ਹੀ ਮੇਰਾ ਮਾਤਾ ਪਿਤਾ ਹੈਂ, (ਤੂੰ ਹੀ ਮੇਰਾ) ਰਿਸ਼ਤੇਦਾਰ ਹੈਂ ਅਤੇ ਤੂੰ ਸਾਰਿਆਂ (ਜੀਵਾਂ) ਵਿੱਚ ਵਸਦਾ ਹੈਂ।
ਜਿਸ (ਪ੍ਰਭੂ) ਦਾ ਪਵਿੱਤਰ ਜਸ (ਸਭ ਥਾਵਾਂ ਤੇ ਪਸਰਿਆ ਹੋਇਆ) ਹੈ, ਨਾਨਕ (ਉਸ) ਪ੍ਰਭੂ ਦੀ ਸ਼ਰਣ ਵਿੱਚ ਹੈ।੨।੭।੭੧।
(ਹੇ ਪ੍ਰਭੂ!) ਤੇਰੇ ਦਾਸ ਦੀ (ਤੇਰੇ ਦਰ ਤੇ) ਅਰਜ਼ੋਈ ਹੈ ਕਿ ਮੇਰੇ ਹਿਰਦੇ ਵਿਚ (ਆਤਮਕ ਜੀਵਨ ਦਾ) ਚਾਨਣ ਕਰ
(ਤਾਂ ਕਿ) ਹੇ ਪਾਰਬ੍ਰਹਮ! ਤੇਰੀ ਕਿਰਪਾ ਨਾਲ (ਮੇਰੇ ਅੰਦਰੋਂ) ਵਿਕਾਰਾਂ ਦਾ ਨਾਸ ਹੋ ਜਾਏ ॥੧॥
ਹੇ ਸਰਬ-ਵਿਆਪਕ ਪ੍ਰਭੂ! ਤੂੰ (ਹੀ) ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ। ਮੈਨੂੰ (ਤੇਰੇ) ਹੀ ਸੋਹਣੇ ਚਰਣਾਂ ਦਾ ਆਸਰਾ ਹੈ।
(ਮੇਰੇ ਉਤੇ ਮੇਹਰ ਕਰ) ਜਦ ਤਕ (ਮੇਰੇ) ਸਰੀਰ ਵਿਚ ਸਾਹ (ਚੱਲ ਰਿਹਾ ਹੈ), ਮੈਂ ਤੇਰਾ ਨਾਮ ਸਿਮਰਦਾ ਰਹਾਂ, ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ, ਤੂੰ ਹੀ ਮੇਰਾ ਸਾਕ-ਸੈਣ ਹੈਂ, ਤੂੰ ਸਾਰੇ ਹੀ ਜੀਵਾਂ ਵਿਚ ਵੱਸਦਾ ਹੈਂ।
ਹੇ ਨਾਨਕ! ਜਿਸ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਨ) ਪਵਿੱਤਰ ਕਰ ਦੇਂਦੀ ਹੈ, ਉਸ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੨॥੭॥੭੧॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਇਹ ਹੈ ਤੇਰੇ ਸੇਵਕ ਦੀ ਪ੍ਰਾਰਥਨਾ, 'ਹੇ ਸ਼ਰੋਮਣੀ ਸਾਹਿਬ! ਤੂੰ ਮੇਰੇ ਹਿਰਦੇ ਨੂੰ ਰੋਸ਼ਨ ਕਰ।
ਤੇਰੀ ਰਹਿਮਤ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਜਾਣਗੇ।
ਮੈਨੂੰ ਨੇਕੀਆਂ ਦੇ ਖਜਾਨੇ, ਸਰਬ-ਸ਼ਕਤੀਵਾਨ ਸੁਆਮੀ ਦੇ ਕੰਵਲ ਰੂਪੀ ਪੈਰਾਂ ਦੀ ਓਟ ਹੈ।
ਜਦ ਤਾਈਂ ਮੇਰੀ ਦੇਹ ਵਿੱਚ ਸੁਆਸ ਹੈ, ਮੈਂ ਤੇਰੇ ਨਾਮ ਦੀ ਮਹਿਮਾ ਦਾ ਚਿੰਤਨ ਕਰਦਾ ਰਹਾਂਗਾ। ਠਹਿਰਾਉ।
ਤੂੰ ਮੇਰੀ ਅੰਮੜੀ, ਬਾਬਲ ਅਤੇ ਸਾਕ-ਸੈਨ ਹੈਂ ਅਤੇ ਤੂੰ ਹੀ ਸਾਰਿਆਂ ਅੰਦਰ ਵਸਦਾ ਹੈ।
ਨਾਨਕ ਨੇ ਉਸ ਪ੍ਰਭੂ ਦੀ ਪਨਾਹ ਲਈ ਹੈ, ਪਾਵਨ ਪਵਿੱਤਰ ਹੈ ਜਿਸ ਦੀ ਕੀਰਤੀ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.