ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥੧॥ ਰਹਾਉ ॥
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥੧॥
ਬਿਲਾਵਲੁਮਹਲਾ੫॥
ਪ੍ਰਭਜੀਤੂਮੇਰੇਪ੍ਰਾਨਅਧਾਰੈ॥
ਨਮਸਕਾਰਡੰਡਉਤਿਬੰਦਨਾਅਨਿਕਬਾਰਜਾਉਬਾਰੈ॥੧॥ਰਹਾਉ॥
ਊਠਤਬੈਠਤਸੋਵਤਜਾਗਤਇਹੁਮਨੁਤੁਝਹਿਚਿਤਾਰੈ॥
ਸੂਖਦੂਖਇਸੁਮਨਕੀਬਿਰਥਾਤੁਝਹੀਆਗੈਸਾਰੈ॥੧॥
ਤੂਮੇਰੀਓਟਬਲਬੁਧਿਧਨੁਤੁਮਹੀਤੁਮਹਿਮੇਰੈਪਰਵਾਰੈ॥
ਜੋਤੁਮਕਰਹੁਸੋਈਭਲਹਮਰੈਪੇਖਿਨਾਨਕਸੁਖਚਰਨਾਰੈ॥੨॥੨॥੮੨॥
bilāval mahalā 5 .
prabh jī tū mērē prān adhārai .
namasakār dandaut bandanā anik bār jāu bārai .1. rahāu .
ūthat baithat sōvat jāgat ih man tujhah chitārai .
sūkh dūkh is man kī birathā tujh hī āgai sārai .1.
tū mērī ōt bal budh dhan tum hī tumah mērai paravārai .
jō tum karah sōī bhal hamarai pēkh nānak sukh charanārai .2.2.82.
Bilawal 5th Guru.
My sire Master, Thou art support of my life.
I make obeisance and prostration to Thee and many a time am a sacrifice unto Thee. Pause.
Standing, sitting, sleeping and waking, this soul contemplates Thee, O Lord.
Weal, woe and the state of this mind, narrate I before Thee.
O Lord, Thou art my shelter, Thou art my power, intellect and riches and Thou art my family.
Whatever Thou doest, that deem I good. Seeing Thine lotus feet, peace wells up in me.
Bilaaval, Fifth Mehl:
O Dear God, You are the Support of my breath of life.
I how in humility and reverence to You; so many times, I am a sacrifice. ||1||Pause||
Sitting down, standing up, sleeping and waking, this mind thinks of You.
I describe to You my pleasure and pain, and the state of this mind. ||1||
You are my shelter and support, power, intellect and wealth; You are my family.
Whatever You do, I know that is good. Gazing upon Your Lotus Feet, Nanak is at peace. ||2||2||82||
ਬਿਲਾਵਲੁ ਮਹਲਾ ੫ ॥
ਹੇ ਪ੍ਰਭੂ ਜੀ ! ਤੂੰ ਮੇਰੇ ਪ੍ਰਾਣਾਂ (ਭਾਵ ਜੀਵਨ) ਦਾ ਆਸਰਾ ਹੈਂ।
(ਹੇ ਪ੍ਰਭੂ ! ਮੈਂ ਤੇਰੇ ਅੱਗੇ) ਨਮਸਕਾਰ ਕਰਦਾ ਹਾਂ, ਡੰਡੇ ਵਤ ਲੰਮਾ ਪੈ ਕੇ ਬੰਦਨਾ ਕਰਦਾ ਹਾਂ (ਅਤੇ) ਅਨੇਕ ਵਾਰੀ ਤੈਥੋਂ ਵਾਰਨੇ ਜਾਂਦਾ ਹਾਂ।੧।ਰਹਾਉ।
(ਹੇ ਪ੍ਰਭੂ !) ਉਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਇਹ (ਮੇਰਾ) ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।
ਸੁਖ ਤੇ ਦੁਖ ਜੋ ਵੀ ਇਸ ਮਨ ਦੀ ਹਾਲਤ ਹੈ (ਉਹ) ਤੇਰੇ ਅੱਗੇ ਹੀ ਪੇਸ਼ ਕਰਦਾ ਹੈ।੧।
(ਹੇ ਪ੍ਰਭੂ ਜੀ !) ਤੂੰ ਹੀ ਮੇਰੀ ਓਟ, ਬਲ, ਅਕਲ ਅਤੇ ਧਨ ਹੈਂ (ਅਤੇ) ਤੂੰ ਹੀ ਮੇਰਾ ਪਰਵਾਰ ਹੈਂ।
ਜੋ ਤੁਸੀਂ ਕਰਦੇ ਹੋ, ਓਹ ਸਾਡੇ ਲਈ ਚੰਗਾ ਹੈ, ਨਾਨਕ (ਤੇਰੇ) ਚਰਨਾ ਨੂੰ ਵੇਖ ਵੇਖ ਕੇ (ਸਾਰੇ) ਸੁਖ ਪਾਉਂਦਾ ਹੈ।੨।੨।੮੨।
ਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।
ਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
ਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।
ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥
ਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮੇਰੇ ਮਹਾਰਾਜ ਮਾਲਕ! ਤੂੰ ਮੇਰੀ ਜਿੰਦ-ਜਾਨ ਦਾ ਆਸਰਾ ਹੈ।
ਮੈਂ ਤੇਰੇ ਅੱਗੇ ਬੰਦਗੀ ਅਤੇ ਲੰਮੇ ਪੈ ਪ੍ਰਾਰਥਨਾ ਕਰਦਾ ਹਾਂ ਅਤੇ ਬਹੁਤ ਵਾਰੀ ਤੇਰੇ ਉਤੋਂ ਘੋਲੀ ਜਾਂਦਾ ਹਾਂ। ਠਹਿਰਾਉ।
ਖਲੋਤਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ, ਇਹ ਜਿੰਦੜੀ ਮੈਨੂੰ ਸਿਮਰਦੀ ਹੈ, ਹੇ ਸੁਆਮੀ!
ਖੁਸ਼ੀ, ਗਮੀ ਅਤੇ ਇਸ ਚਿੱਤ ਦੀ ਅਵਸਥਾ, ਮੈਂ ਤੇਰੇ ਅੱਗੇ ਵਰਣਨ ਕਰਦਾ ਹਾਂ।
ਹੇ ਸਾਈਂ ਤੂੰ ਮੇਰੀ ਟੇਕ ਹੈ, ਤੂੰ ਮੇਰੇ ਜੋਰ, ਅਕਲ ਅਤੇ ਦੌਲਤ ਹੈ ਅਤੇ ਤੂੰ ਹੀ ਮੇਰਾ ਟੱਬਰ-ਕਬੀਲਾ ਹੈ।
ਜਿਹੜਾ ਕੁਛ ਤੂੰ ਕਰਦਾ ਹੈ, ਮੈਂ ਉਸ ਨੂੰ ਚੰਗਾ ਮਨਾਉਂਦਾ ਹਾਂ, ਤੇਰੇ ਕੰਵਲ ਰੂਪੀ ਪੈਰਾਂ ਨੂੰ ਵੇਖ ਕੇ ਮੇਰੇ ਅੰਦਰ ਠੰਢ-ਚੈਨ ਉਤਪੰਨ ਹੁੰਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.