ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
ਸੂਖ ਸਹਜ ਅਰੁ ਘਨੋ ਅਨੰਦਾ ਗੁਰ ਤੇ ਪਾਇਓ ਨਾਮੁ ਹਰੀ ॥
ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥੧॥
ਬਿਲਾਵਲੁਮਹਲਾ੫॥
ਸੰਤਸਰਣਿਸੰਤਟਹਲਕਰੀ॥
ਧੰਧੁਬੰਧੁਅਰੁਸਗਲਜੰਜਾਰੋਅਵਰਕਾਜਤੇਛੂਟਿਪਰੀ॥੧॥ਰਹਾਉ॥
ਸੂਖਸਹਜਅਰੁਘਨੋਅਨੰਦਾਗੁਰਤੇਪਾਇਓਨਾਮੁਹਰੀ॥
ਐਸੋਹਰਿਰਸੁਬਰਨਿਨਸਾਕਉਗੁਰਿਪੂਰੈਮੇਰੀਉਲਟਿਧਰੀ॥੧॥
ਪੇਖਿਓਮੋਹਨੁਸਭਕੈਸੰਗੇਊਨਨਕਾਹੂਸਗਲਭਰੀ॥
ਪੂਰਨਪੂਰਿਰਹਿਓਕਿਰਪਾਨਿਧਿਕਹੁਨਾਨਕਮੇਰੀਪੂਰੀਪਰੀ॥੨॥੭॥੯੩॥
bilāval mahalā 5 .
sant saran sant tahal karī .
dhandh bandh ar sagal janjārō avar kāj tē shūt parī .1. rahāu .
sūkh sahaj ar ghanō anandā gur tē pāiō nām harī .
aisō har ras baran n sākau gur pūrai mērī ulat dharī .1.
pēkhiō mōhan sabh kai sangē ūn n kāhū sagal bharī .
pūran pūr rahiō kirapā nidh kah nānak mērī pūrī parī .2.7.93.
Bilawal 5th Guru.
I seek the saints shelter and serve I the saints.
I am now rid of all the affairs, bonds, entanglements and other occupations. Pause.
Peace, poise, great bliss and the Lord's Name, I have obtained from the Guru.
Such is the Lord's elixir, that I can narrate it not. The Perfect Guru has turned me away form the world.
Fascinating Lord I see with everyone, None is devoid of Him He is fully filling all.
My Perfect Lord, the Ocean of mercy is contained everywhere. Realising Him as such I am wholly fulfilled, says Nanak.
Bilaaval, Fifth Mehl:
I seek the Sanctuary of the Saints, and I serve the Saints.
I am rid of all worldly concerns, bonds, entanglements and other affairs. ||1||Pause||
I have obtained peace, poise and great bliss from the Guru, through the Lord's Name.
Such is the sublime essence of the Lord, that I cannot describe it. The Perfect Guru has turned me away from the world. ||1||
I behold the Fascinating Lord with everyone. No one is without Him He is pervading everywhere.
The Perfect Lord, the treasure of mercy, is permeating everywhere. Says Nanak, I am fully fulfilled. ||2||7||93||
ਬਿਲਾਵਲੁ ਮਹਲਾ ੫ ॥
(ਹੇ ਭਾਈ !) ਸੰਤ (ਗੁਰੂ) ਦੀ ਸ਼ਰਨ ਵਿੱਚ ਸੰਤ (ਗੁਰੂ) ਦੀ ਸੇਵਾ ਕੀਤੀ
(ਜਿਸ ਦੇ ਫਲਸਰੂਪ ਦੁਨਿਆਵੀ) ਧੰਧੇ, ਬੰਧਨ ਅਤੇ ਸਾਰੇ ਜੰਜਾਲ (ਛੁਟ ਗਏ ਅਤੇ ਮੇਰੀ ਬਿਰਤੀ) ਹੋਰ ਕੰਮਾਂ ਕਾਜਾਂ ਤੋਂ ਛੁਟ ਗਈ।੧।ਰਹਾਉ।
(ਹੇ ਭਾਈ ! ਮੈਂ) ਗੁਰੂ ਪਾਸੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਕੀਤਾ (ਜਿਸ ਦਾ ਸਦਕਾ) ਸੁਖ, ਸਹਜ ਅਤੇ ਬਹੁਤ ਅਨੰਦ (ਮੇਰੇ ਹਿਰਦੇ ਵਿੱਚ ਟਿੱਕ ਗਏ)।
ਹਰੀ (ਨਾਮ) ਦਾ ਰੱਸ ਇਹੋ ਜਿਹਾ ਹੈ (ਜਿਸ ਦਾ) ਮੈਂ ਬਿਆਨ ਨਹੀਂ ਕਰ ਸਕਦਾ (ਕਿਉਂਕਿ) ਪੂਰੇ ਗੁਰੂ ਨੇ ਮੇਰੀ (ਬਿਰਤੀ ਮਾਇਆ ਵਲੋਂ) ਉਲਟਾਅ ਦਿੱਤੀ ਹੈ।੧।
(ਹੇ ਭਾਈ! ਹੁਣ) ਮੈਂ ਮਨ ਨੂੰ ਮੋਹਣ ਵਾਲੇ (ਪ੍ਰਭੂ) ਨੂੰ ਹਰੇਕ ਦੇ ਨਾਲ (ਵਸਦਾ) ਵੇਖਿਆ ਹੈ, ਕੋਈ ਥਾਂ (ਉਸ ਤੋਂ) ਖ਼ਾਲੀ ਨਹੀਂ, ਸਾਰੀ ਦੀ ਸਾਰੀ (ਸ੍ਰਿਸ਼ਟੀ ਉਸ ਦੀ ਕੁਦਰਤਿ ਨਾਲ) ਭਰੀ ਹੋਈ ਹੈ।
(ਉਹ ਪ੍ਰਭੂ ਜੋ) ਕਿਰਪਾ ਦਾ ਖ਼ਜ਼ਾਨਾ ਹੈ, ਹਰ ਥਾਂ ਪਰੀਪੂਰਨ ਹੈ। ਨਾਨਕ ! ਆਖ (ਹੇ ਭਾਈ ! ਗੁਰੂ ਦੀ ਕਿਰਪਾ ਨਾਲ) ਮੇਰੀ (ਘਾਲ) ਥਾਇ ਪੈ ਗਈ ਹੈ (ਭਾਵ ਜੀਵਨ ਸਫਲ ਹੋ ਗਿਆ ਹੈ)।੨।੭।੯੩।
ਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ,
(ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ ॥
ਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)।
ਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ।
ਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮੈਂ ਸਾਧੂਆਂ ਦੀ ਪਨਾਹ ਲੋੜਦਾ ਹਾਂ ਅਤੇ ਸਾਧੂਆਂ ਦੀ ਹੀ ਸੇਵਾ ਕਰਦਾ ਹਾਂ।
ਮੈਂ ਹੁਣ ਸਾਰਿਆਂ ਧੰਦਿਆਂ, ਅਲਸੇਟਿਆਂ, ਪੁਆੜਿਆਂ ਅਤੇ ਹੋਰ ਬਿਉਹਾਰਾਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਉ।
ਆਰਾਮ, ਅਡੋਲਤਾ, ਬਹੁਤੀ ਖੁਸ਼ੀ ਅਤੇ ਪ੍ਰਭੂ ਦਾ ਨਾਮ, ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ।
ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.