ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥੧॥ ਰਹਾਉ ॥
ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ ॥
ਅਪਨੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪਰਤਾਪੁ ॥੧॥
ਬਿਲਾਵਲੁਮਹਲਾ੫॥
ਪੂਰੇਗੁਰਕੀਪੂਰੀਸੇਵ॥
ਆਪੇਆਪਿਵਰਤੈਸੁਆਮੀਕਾਰਜੁਰਾਸਿਕੀਆਗੁਰਦੇਵ॥੧॥ਰਹਾਉ॥
ਆਦਿਮਧਿਪ੍ਰਭੁਅੰਤਿਸੁਆਮੀਅਪਨਾਥਾਟੁਬਨਾਇਓਆਪਿ॥
ਅਪਨੇਸੇਵਕਕੀਆਪੇਰਾਖੈਪ੍ਰਭਮੇਰੇਕੋਵਡਪਰਤਾਪੁ॥੧॥
ਪਾਰਬ੍ਰਹਮਪਰਮੇਸੁਰਸਤਿਗੁਰਵਸਿਕੀਨ੍ਹੇਜਿਨਿਸਗਲੇਜੰਤ॥
ਚਰਨਕਮਲਨਾਨਕਸਰਣਾਈਰਾਮਨਾਮਜਪਿਨਿਰਮਲਮੰਤ॥੨॥੧੯॥੧੦੫॥
bilāval mahalā 5 .
pūrē gur kī pūrī sēv .
āpē āp varatai suāmī kāraj rās kīā guradēv .1. rahāu .
ād madh prabh ant suāmī apanā thāt banāiō āp .
apanē sēvak kī āpē rākhai prabh mērē kō vad paratāp .1.
pārabraham paramēsur satigur vas kīnhē jin sagalē jant .
charan kamal nānak saranāī rām nām jap niramal mant .2.19.105.
Bilawal 5th Guru.
Perfect is their service of my Perfect Guru.
In the beginning, middle and end the Lord alone is the Master of all His creation He Himself has created.
The Lord does everything by Himself, The Divine Guru has set aright mine affairs. Pause.
He Himself saves the honour of His slaves. Great is the glory of my Lord.
The Supreme Lord Master, under whose sway are all the sentient beings, is Himself the True Guru.
Nanak seeks the protection of the Lord's Lotus feet and utters he the immaculate spell of His Name.
Bilaaval, Fifth Mehl:
Perfect is service to the Perfect Guru.
Our Lord and Master Himself is Himself allpervading. The Divine Guru has resolved all my affairs. ||1||Pause||
In the beginning, in the middle and in the end, God is our only Lord and Master. He Himself fashioned His Creation.
He Himself saves His servant. Great is the glorious grandeur of my God! ||1||
The Supreme Lord God, the Transcendent Lord is the True Guru; all beings are in His power.
Nanak seeks the Sanctuary of His Lotus Feet, chanting the Lord's Name, the immaculate Mantra. ||2||19||105||
ਬਿਲਾਵਲੁ ਮਹਲਾ ੫ ॥
ਹੇ ਭਾਈ !) ਪੂਰੇ ਗੁਰੂ ਦੀ ਸੇਵਾ ਪੂਰੀ (ਸ਼ਕਤੀਸ਼ਾਲੀ) ਹੈ। (ਉਹ) ਮਾਲਕ ਆਪ ਹੀ ਆਪ, (ਸਭ ਵਿੱਚ) ਵਰਤਦਾ ਹੈ,
ਗੁਰਦੇਵ (ਨੇ ਲੋੜੀਂਦਾ) ਕਾਰਜ ਰਾਸ ਕਰ ਦਿੱਤਾ (ਭਾਵ ਸਿਰੇ ਚੜ੍ਹਾ ਦਿੱਤਾ)।੧।ਰਹਾਉ।
(ਹੇ ਭਾਈ ! ਉਹ) ਪਰਮਾਤਮਾ ਆਦਿ ਵਿੱਚ, ਮੱਧ ਵਿੱਚ ਤੇ ਅੰਤ ਵਿੱਚ (ਭਾਵ ਤਿੰਨਾਂ ਸਮਿਆਂ ਵਿੱਚ ਪਰੀਪੂਰਨ ਹੈ, ਉਸ ਨੇ ਜਗਤ ਰਚਨਾ ਨੂੰ (ਆਪਣੇ) ਆਪ ਤੋਂ ਹੀ ਬਣਾਇਆ ਹੈ।
(ਉਹ) ਆਪਣੇ ਸੇਵਕ ਦੀ ਆਪ ਹੀ (ਪੈਜ) ਰਖਦਾ ਹੈ, ਮੇਰੇ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪਰਤਾਪ ਹੈ।੧।
(ਹੇ ਭਾਈ !) ਉਹ ਪਾਰਬ੍ਰਹਮ ਪਰਮੇਸ਼ਰ ਸਤਿਗੁਰੂ (ਹਰ ਥਾਂ ਵਿਆਪਕ ਹੈ) ਜਿਸ ਨੇ ਸਾਰੇ ਜੀਵ-ਜੰਤੂ (ਆਪਣੇ) ਵੱਸ ਵਿੱਚ ਕੀਤੇ ਹੋਏ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ ! ਤੂੰ ਗੁਰੂ ਦੇ) ਚਰਨ ਕਮਲਾਂ ਦੀ ਸ਼ਰਨ ਵਿੱਚ (ਰਹਿ ਕੇ) ਰਾਮ ਦਾ ਨਾਮ (ਜੋ) ਨਿਰਮਲ ਮੰਤਰ ਹੈ (ਉਸ ਨੂੰ) ਜਪ।੨।੧੯।੧੦੫।
ਹੇ ਭਾਈ! ਪੂਰੇ ਗੁਰੂ ਦਾ ਆਸਰਾ (ਜ਼ਿੰਦਗੀ ਨੂੰ) ਕਾਮਯਾਬ (ਬਣਾ ਦੇਂਦਾ ਹੈ)।
(ਸਰਨ ਪਏ ਸਿੱਖ ਦਾ) ਹਰੇਕ ਕੰਮ ਗੁਰੂ ਨੇ (ਸਦਾ) ਸਫਲ ਕੀਤਾ ਹੈ। (ਗੁਰੂ ਦੀ ਕਿਰਪਾ ਨਾਲ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਕ-ਪ੍ਰਭੂ ਹਰ ਥਾਂ ਆਪ ਹੀ ਆਪ ਮੌਜੂਦ ਹੈ ॥੧॥ ਰਹਾਉ ॥
(ਹੇ ਭਾਈ! ਗੁਰੂ ਇਹ ਸ਼ਰਧਾ ਪੈਦਾ ਕਰਦਾ ਹੈ ਕਿ) ਜਿਸ ਪ੍ਰਭੂ ਨੇ ਆਪਣੀ ਇਹ ਜਗਤ-ਖੇਡ ਬਣਾਈ ਹੈ ਉਹ ਮਾਲਕ ਪ੍ਰਭੂ (ਇਸ ਖੇਡ ਦੇ) ਸ਼ੁਰੂ ਵਿਚ, ਹੁਣ ਅਤੇ ਅਖ਼ੀਰ ਵਿਚ ਸਦਾ ਕਾਇਮ ਰਹਿਣ ਵਾਲਾ ਹੈ।
(ਗੁਰੂ ਤੋਂ ਇਹ ਨਿਸ਼ਚਾ ਮਿਲਦਾ ਹੈ ਕਿ) ਉਸ ਪਰਮਾਤਮਾ ਦੀ ਬੜੀ ਤਾਕਤ ਹੈ, ਆਪਣੇ ਸੇਵਕ ਦੀ ਲਾਜ ਉਹ ਆਪ ਹੀ (ਸਦਾ) ਰੱਖਦਾ ਹੈ ॥੧॥
ਜਿਸ ਪਾਰਬ੍ਰਹਮ ਪਰਮੇਸਰ ਨੇ ਸਾਰੇ ਜੀਅ ਜੰਤ ਆਪਣੇ ਵੱਸ ਵਿਚ ਰੱਖੇ ਹੋਏ ਹਨ,
ਹੇ ਨਾਨਕ! ਉਸ ਦੇ ਸੋਹਣੇ ਚਰਨਾਂ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ। (ਗੁਰੂ ਦੀ ਸਰਨ ਪੈ ਕੇ) ਪ੍ਰਭੂ ਦਾ ਨਾਮ-ਮੰਤਰ ਜਪਿਆਂ ਪਵਿੱਤਰ ਜੀਵਨ ਵਾਲਾ ਬਣ ਜਾਈਦਾ ਹੈ ॥੨॥੧੯॥੧੦੫॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪੂਰਨ ਹੈ ਟਹਿਲ ਸੇਵਾ ਮੇਰੇ ਪੂਰਨ ਗੁਰਾਂ ਦੀ।
ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਅਤੇ ਅਖੀਰ ਵਿੱਚ ਕੇਵਲ ਪ੍ਰਭੂ ਹੀ ਸਾਰਿਆਂ ਦਾ ਮਾਲਕ ਹੈ। ਆਪਣੀ ਰਚਨਾ ਉਸ ਨੇ ਆਪ ਹੀ ਰਚੀ ਹੈ।
ਪ੍ਰਭੂ ਸਾਰਾ ਕੁਝ ਆਪ ਹੀ ਕਰਦਾ ਹੈ। ਈਸ਼ਵਰ-ਸਰੂਪ ਗੁਰਾਂ ਨੇ ਮੇਰੇ ਕੰਮ ਸੁਆਰ ਦਿੱਤੇ ਹਨ। ਠਹਿਰਾਉ।
ਆਪਣੇ ਗੋਲੇ ਦੀ ਇੱਜ਼ਤ ਉਹ ਖੁਦ ਹੀ ਰੱਖਦਾ ਹੈ। ਵਿਸ਼ਾਲ ਹੈ ਤਪ-ਤੇਜ ਮੇਰੇ ਠਾਕੁਰ ਦਾ।
ਸ਼੍ਰੋਮਣੀ ਸੁਆਮੀ ਮਾਲਕ ਜਿਸ ਦੇ ਇਖਤਿਆਰ ਵਿੱਚ ਹਨ ਸਾਰੇ ਪ੍ਰਾਣਧਾਰੀ, ਖੁਦ ਹੀ ਸੱਚਾ ਗੁਰੂ ਹੈ।
ਨਾਨਕ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਪਨਾਹ ਲੋੜਦਾ ਹੈ ਅਤੇ ਉਹ ਉਸ ਦੇ ਨਾਮ ਦੇ ਪਵਿੱਤਰ ਮੰਤਰ ਦਾ ਉਚਾਰਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.