ਜੈ ਜੈ ਕਾਰੁ ਹੋਆ ਜਗ ਅੰਤਰਿ ਪਾਰਬ੍ਰਹਮੁ ਮੇਰੋ ਤਾਰਣ ਤਰਣ ॥੧॥ ਰਹਾਉ ॥
ਬਿਸ੍ਵੰਭਰ ਪੂਰਨ ਸੁਖਦਾਤਾ ਸਗਲ ਸਮਗ੍ਰੀ ਪੋਖਣ ਭਰਣ ॥
ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥੧॥
ਬਿਲਾਵਲੁਮਹਲਾ੫॥
ਰਾਖਿਲੀਏਸਤਿਗੁਰਕੀਸਰਣ॥
ਜੈਜੈਕਾਰੁਹੋਆਜਗਅੰਤਰਿਪਾਰਬ੍ਰਹਮੁਮੇਰੋਤਾਰਣਤਰਣ॥੧॥ਰਹਾਉ॥
ਬਿਸ੍ਵੰਭਰਪੂਰਨਸੁਖਦਾਤਾਸਗਲਸਮਗ੍ਰੀਪੋਖਣਭਰਣ॥
ਥਾਨਥਨੰਤਰਿਸਰਬਨਿਰੰਤਰਿਬਲਿਬਲਿਜਾਂਈਹਰਿਕੇਚਰਣ॥੧॥
ਜੀਅਜੁਗਤਿਵਸਿਮੇਰੇਸੁਆਮੀਸਰਬਸਿਧਿਤੁਮਕਾਰਣਕਰਣ॥
ਆਦਿਜੁਗਾਦਿਪ੍ਰਭੁਰਖਦਾਆਇਆਹਰਿਸਿਮਰਤਨਾਨਕਨਹੀਡਰਣ॥੨॥੩੦॥੧੧੬॥
bilāval mahalā 5 .
rākh līē satigur kī saran .
jai jai kār hōā jag antar pārabraham mērō tāran taran .1. rahāu .
bisvanbhar pūran sukhadātā sagal samagrī pōkhan bharan .
thān thanantar sarab nirantar bal bal jānhī har kē charan .1.
jī jugat vas mērē suāmī sarab sidh tum kāran karan .
ād jugād prabh rakhadā āiā har simarat nānak nahī daran .2.30.116.
Bilawal 5th Guru.
Seeking the shelter of the True Guru, I am saved.
My victory is acclaimed in the world, My Exalted Lord is the ship to cross over the world ocean. Pause.
The Perfect Lord is the Filler of universe and the Giver of peace. He cherishes and fulfils the entire creation.
The Lord is contained within all the places and inter-spaces, Unto he God's feet, I am a sacrifice, a sacrifice.
The designs of the beings are in Thy power, O my Lord, Thou possesset all the supernatural powers and art the Cause of causes.
From the beginning and the commencement of ages, the Lord has been saving the honour of His saints, contemplating on the Lord, O Nanak, the man gets rid of fear.
Bilaaval, Fifth Mehl:
I have been saved, in the Sanctuary of the True Guru.
I am cheered and applauded throughout the world; my Supreme Lord God carries me across. ||1||Pause||
The Perfect Lord fills the Universe; He is the Giver of peace; He cherishes and fulfills the whole Universe.
He is completely filling all places and interspaces; I am a devoted sacrifice to the Lord's Feet. ||1||
The ways of all beings are in Your Power, O my Lord and Master. All supernatural spiritual powers are Yours; You are the Creator, the Cause of causes.
In the beginning, and throughout the ages, God is our Savior and Protector; remembering the Lord in meditation, O Nanak, fear is eliminated. ||2||30||116||
ਬਿਲਾਵਲੁ ਮਹਲਾ ੫ ॥
(ਹੇ ਭਾਈ ! ਪ੍ਰਭੂ ਨੇ) ਸਤਿਗੁਰੂ ਦੀ ਸ਼ਰਨ ਵਿੱਚ (ਪਾ ਕੇ ਸਾਨੂੰ) ਰਖ ਲਿਆ ਹੈ।
ਮੇਰਾ ਪਰਮੇਸ਼ਰ (ਸੰਸਾਰ ਸਾਗਰ ਤੋਂ) ਤਾਰਣ ਲਈ ਜਹਾਜ ਰੂਪ ਹੈ (ਜਿਸ ਦਾ ਸਾਰੇ) ਜਗਤ ਵਿੱਚ ਜੈ ਜੈ ਕਾਰ ਹੋ ਰਿਹਾ ਹੈ।੧।ਰਹਾਉ।
(ਹੇ ਭਾਈ ! ਪ੍ਰਭੂ ਸਾਰੇ) ਵਿਸ਼ਵ ਨੂੰ ਭਰਨ ਵਾਲਾ ਤੇ ਸੁਖਾਂ ਦਾ ਦਾਤਾ ਹੈ, ਸਾਰੀਆਂ ਵਸਤਾਂ ਰਾਹੀਂ (ਜੀਆਂ ਨੂੰ) ਪਾਲਣ ਅਤੇ ਰਖਿਆ ਕਰਨ ਵਾਲਾ ਹੈ।
(ਉਹ ਪ੍ਰਭੂ ਸਭ) ਥਾਵਾਂ ਤੇ (ਸਭ) ਥਾਵਾਂ ਦੇ ਅੰਦਰ ਇੱਕ ਰਸ (ਵਿਆਪਕ ਹੋ ਰਿਹਾ ਹੈ), (ਮੈਂ ਉਸ) ਪ੍ਰਭੂ ਦੇ ਚਰਨਾਂ ਤੋਂ ਬਲਿਹਾਰ, ਸਦਕੇ ਜਾਂਦਾ ਹਾਂ।੧।
ਹੇ ਮੇਰੇ ਸੁਆਮੀ ! ਜੀਆਂ ਦੇ (ਖਾਣ ਪੀਣ, ਪਾਲਣ ਪੋਸਣ ਦੀ) ਜੁਗਤੀ (ਤੇਰੇ) ਵਸ ਵਿੱਚ ਹੈ। ਤੂੰ ਕਾਰਣ ਕਰਣ ਹੈਂ, ਸਾਰੀਆਂ ਸਿਧੀਆਂ ਦੇਣ ਵਾਲਾ ਹੈਂ।
(ਹੇ ਭਾਈ! ਉਹ) ਪ੍ਰਭੂ ਆਦਿ ਜੁਗਾਦਿ ਤੋਂ (ਆਪਣੇ ਸੇਵਕਾਂ ਦੀ ਪੈਜ) ਰਖਦਾ ਆਇਆ ਹੈਂ (ਇਸ ਲਈ) ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪਰਮੇਸ਼ਰ ਦਾ (ਨਾਮ ਸਿਮਰਦਿਆਂ ਫਿਰ) ਡਰਨਾ ਨਹੀਂ ਪੈਂਦਾ (ਭਾਵ ਸਾਰੇ ਡਰ ਦੂਰ ਹੋ ਜਾਂਦੇ ਹਨ)।੨।੩੦।੧੧੬।
(ਹੇ ਭਾਈ! ਇਹ ਸੰਸਾਰ ਇਕ ਸਮੁੰਦਰ ਹੈ, ਜਿਸ ਵਿਚੋਂ ਜਿਨ੍ਹਾਂ ਮਨੁੱਖਾਂ ਨੂੰ ਉਹ ਬਚਾਣਾ ਚਾਹੁੰਦਾ ਹੈ, ਉਹਨਾਂ ਨੂੰ) ਗੁਰੂ ਦੀ ਸਰਨ ਪਾ ਕੇ (ਇਸ ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
(ਇਸ ਸੰਸਾਰ ਸਮੁੰਦ੍ਰ ਤੋਂ) ਪਾਰ ਲੰਘਣ ਵਾਸਤੇ ਪਾਰਬ੍ਰਹਮ ਪਰਮਾਤਮਾ (ਮਾਨੋ) ਜਹਾਜ਼ ਹੈ। (ਜਿਹੜੇ ਉਸ ਦੇ ਆਸਰੇ ਪਾਰ ਲੰਘ ਗਏ) ਜਗਤ ਵਿਚ ਉਹਨਾਂ ਦੀ ਸਦਾ ਹੀ ਸੋਭਾ ਹੁੰਦੀ ਹੈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਸਾਰੇ ਜਗਤ ਨੂੰ ਪਾਲਣ ਵਾਲਾ ਹੈ, ਸਰਬ-ਵਿਆਪਕ ਹੈ, ਸਾਰੇ ਸੁਖ ਦੇਣ ਵਾਲਾ ਹੈ, (ਜਗਤ ਨੂੰ) ਪਾਲਣ ਪੋਸਣ ਵਾਸਤੇ ਸਾਰੇ ਪਦਾਰਥ ਉਸ ਦੇ ਹੱਥ ਵਿਚ ਹਨ।
ਉਹ ਪਰਮਾਤਮਾ ਹਰੇਕ ਥਾਂ ਵਿਚ ਵੱਸ ਰਿਹਾ ਹੈ, ਸਭਨਾਂ ਵਿਚ ਇਕ ਰਸ ਵੱਸ ਰਿਹਾ ਹੈ। ਮੈਂ ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ ॥੧॥
ਹੇ ਮੇਰੇ ਮਾਲਕ! (ਸਭ ਜੀਵਾਂ ਦੀ) ਜੀਵਨ-ਜੁਗਤਿ ਤੇਰੇ ਵੱਸ ਵਿਚ ਹੈ, ਤੇਰੇ ਵੱਸ ਵਿਚ ਸਾਰੀਆਂ ਤਾਕਤਾਂ ਹਨ, ਤੂੰ ਹੀ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ।
ਹੇ ਨਾਨਕ! ਸ਼ੁਰੂ ਤੋਂ ਹੀ ਪਰਮਾਤਮਾ (ਸਰਨ ਪਿਆਂ ਦੀ) ਰੱਖਿਆ ਕਰਦਾ ਆ ਰਿਹਾ ਹੈ। ਉਸ ਦਾ ਨਾਮ ਸਿਮਰਿਆਂ ਕੋਈ ਡਰ ਨਹੀਂ ਰਹਿ ਜਾਂਦਾ ਹੈ ॥੨॥੩੦॥੧੧੬॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ ਮੈਂ ਤਰ ਗਿਆ ਹਾਂ।
ਮੇਰੀ ਜਿੱਤ ਦੀ ਸੰਸਾਰ ਅੰਦਰ ਵਾਹ ਵਾਹ ਹੋ ਗਈ ਹੈ। ਮੇਰਾ ਉਚਾ ਸੁਆਮੀ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੇ। ਠਹਿਰਾਉ।
ਪੂਰਾ ਪ੍ਰਭੂ ਆਲਮ ਨੂੰ ਭਰਣ ਵਾਲਾ ਅਤੇ ਆਰਾਮ ਬਸ਼ਣਹਾਰ ਹੈ। ਉਹ ਸਾਰੀ ਰਚਨਾ ਨੂੰ ਪਾਲਦਾ-ਪੋਸਦਾ ਅਤੇ ਪਰੀਪੂਰਨ ਕਰਦਾ ਹੈ।
ਸੁਆਮੀ ਸਾਰੀਆਂ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ। ਸੁਆਮੀ ਦੇ ਚਰਨਾਂ ਉਤੇ ਮੈਂ ਸਦਕੇ ਸਦਕੇ ਜਾਂਦਾ ਹਾਂ।
ਜੀਵਾਂ ਦੀਆਂ ਸਾਰੀਆਂ ਤਦਬੀਰਾਂ ਤੇਰੇ ਇਖਤਿਆਰ ਵਿੱਚ ਹਨ, ਹੇ ਮੇਰੇ ਸਾਈਂ! ਤੇਰੇ ਕੋਲ ਸਾਰੀਆਂ ਕਰਾਮਾਤਾਂ ਸ਼ਕਤੀਆਂ ਹਨ ਅਤੇ ਤੂੰ ਹੇਤੂਆਂ ਦਾ ਹੇਤੂ ਹੈਂ।
ਆਰੰਭ ਅਤੇ ਯੁੱਗਾਂ ਦੇ ਸ਼ੁਰੂ ਤੋਂ ਸੁਆਮੀ ਆਪਣੇ ਸੰਤਾਂ ਦੀ ਪੈਜ ਰੱਖਦਾ ਆਇਆ ਹੈ। ਸੁਆਮੀ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਬੰਦਾ ਡਰ ਤੋਂ ਖਲਾਸੀ ਪਾ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.