ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
ਸਲੋਕ ਮਃ ੩ ॥
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥
ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥
ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥
ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥
ਮਃ ੩ ॥
ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥
ਪਉੜੀ ॥
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
ੴਸਤਿਗੁਰਪ੍ਰਸਾਦਿ॥
ਸਿਰੀਰਾਗਕੀਵਾਰਮਹਲਾ੪ਸਲੋਕਾਨਾਲਿ॥
ਸਲੋਕਮਃ੩॥
ਰਾਗਾਵਿਚਿਸ੍ਰੀਰਾਗੁਹੈਜੇਸਚਿਧਰੇਪਿਆਰੁ॥
ਸਦਾਹਰਿਸਚੁਮਨਿਵਸੈਨਿਹਚਲਮਤਿਅਪਾਰੁ॥
ਰਤਨੁਅਮੋਲਕੁਪਾਇਆਗੁਰਕਾਸਬਦੁਬੀਚਾਰੁ॥
ਜਿਹਵਾਸਚੀਮਨੁਸਚਾਸਚਾਸਰੀਰਅਕਾਰੁ॥
ਨਾਨਕਸਚੈਸਤਿਗੁਰਿਸੇਵਿਐਸਦਾਸਚੁਵਾਪਾਰੁ॥੧॥
ਮਃ੩॥
ਹੋਰੁਬਿਰਹਾਸਭਧਾਤੁਹੈਜਬਲਗੁਸਾਹਿਬਪ੍ਰੀਤਿਨਹੋਇ॥
ਇਹੁਮਨੁਮਾਇਆਮੋਹਿਆਵੇਖਣੁਸੁਨਣੁਨਹੋਇ॥
ਸਹਦੇਖੇਬਿਨੁਪ੍ਰੀਤਿਨਊਪਜੈਅੰਧਾਕਿਆਕਰੇਇ॥
ਨਾਨਕਜਿਨਿਅਖੀਲੀਤੀਆਸੋਈਸਚਾਦੇਇ॥੨॥
ਪਉੜੀ॥
ਹਰਿਇਕੋਕਰਤਾਇਕੁਇਕੋਦੀਬਾਣੁਹਰਿ॥
ਹਰਿਇਕਸੈਦਾਹੈਅਮਰੁਇਕੋਹਰਿਚਿਤਿਧਰਿ॥
ਹਰਿਤਿਸੁਬਿਨੁਕੋਈਨਾਹਿਡਰੁਭ੍ਰਮੁਭਉਦੂਰਿਕਰਿ॥
ਹਰਿਤਿਸੈਨੋਸਾਲਾਹਿਜਿਤੁਧੁਰਖੈਬਾਹਰਿਘਰਿ॥
ਹਰਿਜਿਸਨੋਹੋਇਦਇਆਲੁਸੋਹਰਿਜਪਿਭਉਬਿਖਮੁਤਰਿ॥੧॥
ik ōunkār satigur prasād .
sirīrāg kī vār mahalā 4 salōkā nāl .
salōk mah 3 .
rāgā vich srīrāg hai jē sach dharē piār .
sadā har sach man vasai nihachal mat apār .
ratan amōlak pāiā gur kā sabad bīchār .
jihavā sachī man sachā sachā sarīr akār .
nānak sachai satigur sēviai sadā sach vāpār .1.
mah 3 .
hōr birahā sabh dhāt hai jab lag sāhib prīt n hōi .
ih man māiā mōhiā vēkhan sunan n hōi .
sah dēkhē bin prīt n ūpajai andhā kiā karēi .
nānak jin akhī lītīā sōī sachā dēi .2.
paurī .
har ikō karatā ik ikō dībān har .
har ikasai dā hai amar ikō har chit dhar .
har tis bin kōī nāh dar bhram bhau dūr kar .
har tisai nō sālāh j tudh rakhai bāhar ghar .
har jis nō hōi daiāl sō har jap bhau bikham tar .1.
There is but one God. Through the True Guru's favour He is obtained.
Eulogy by the Fourth Guru in Sri Rag with slokas.
Slok Third Guru.
Amongst strain Sri Rag is the best strain, if through it one comes to enshrine affections for the True Lord.
The understanding of him in whose heart the True God ever abides, is ever stable and unequalled.
By ruminating over the hymns of the Guru, the mortal obtains the invaluable gem.
His tongue becomes true, soul becomes true and true becomes his body's form.
O Nanak! ever true are the dealings of those, who serve the True Sat Guru.
Third Guru.
Except the love one professes for the Lord, all other loves are unstable.
This mind is infatuated by mammon so much so, that it can see and hear not.
Without beholding the Spouse, love is not produced. What can a blind man do?
Nanak, that True One who deprived man of the eyes, can restore them.
Pauri.
God alone is the Creator of all and but one is God's Court.
God's alone is the command, and place thou God alone in thy mind.
Without that Lord there is no other. Remove thou thy dread, doubt and fear.
Praise that Master alone, who protects thee, within thy home and without.
He, unto whom God becomes merciful, swims across the formidable ocean of fear by remembering God.
One Universal Creator God. By The Grace Of The True Guru:
Vaar Of Siree Raag, Fourth Mehl, With Shaloks:
Shalok, Third Mehl:
Among the ragas, Siree Raag is the best, if it inspires you to enshrine love for the True Lord.
The True Lord comes to abide forever in the mind, and your understanding becomes steady and unequalled.
The priceless jewel is obtained, by contemplating the Word of the Guru's Shabad.
The tongue becomes true, the mind becomes true, and the body becomes true as well.
O Nanak, forever true are the dealings of those who serve the True Guru. ||1||
Third Mehl:
All other loves are transitory, as long as people do not love their Lord and Master.
This mind is enticed by Mayait cannot see or hear.
Without seeing her Husband Lord, love does not well up; what can the blind person do?
O Nanak, the True One who takes away the eyes of spiritual wisdomHe alone can restore them. ||2||
Pauree:
The Lord alone is the One Creator; there is only the One Court of the Lord.
The One Lord's Command is the One and Onlyenshrine the One Lord in your consciousness.
Without that Lord, there is no other at all. Remove your fear, doubt and dread.
Praise that Lord who protects you, inside your home, and outside as well.
When that Lord becomes merciful, and one comes to chant the Lord's Name, one swims across the ocean of fear. ||1||
ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥
ਸਲੋਕ ਮਃ ੩ ॥
(ਸਮੂਹ) ਰਾਗਾਂ ਵਿਚੋਂ ‘ਸ੍ਰੀ’ (ਸ੍ਰੇਸ਼ਟ) ਰਾਗ ਹੈ (ਪਰ ਇਹ ਸ੍ਰੇਸ਼ਟ ਤਾਂ ਹੀ ਹੈ) ਜੇਕਰ (ਜੀਵ ਇਸ ਰਾਗ ਰਾਹੀਂ) ਸੱਚ (ਭਾਵ ਸਦਾ ਹੋਂਦ ਵਾਲੇ ਪ੍ਰਭੂ) ਵਿਚ ਪਿਆਰ ਕਰਨ ਲਗ ਪਏ;
ਸਦਾ ਲਈ, ਸੱਚ ਰੂਪ ਹਰੀ ਮਨ ਵਿਚ ਵਸ ਜਾਵੇ, (ਅਤੇ ਉਸ) ਬੇਅੰਤ (ਪ੍ਰਭੂ) ਨੂੰ ਸਿਮਰਨ ਵਾਲੀ) ਮਤਿ ਅਸਥਰਿ ਹੋ ਜਾਵੇ (ਭਾਵ ਡੋਲੇ ਨਾ)।
ਗੁਰੂ ਦਾ ਸ਼ਬਦ ਰੂਪ ਵੀਚਾਰ (ਜੋ ਇਕ) ਅਮੋਲਕ ਰਤਨ ਰੂਪ ਹੈ (ਇਸ ਤਰ੍ਹਾਂ) ਪ੍ਰਾਪਤ ਕੀਤਾ (ਜਾ ਸਕਦਾ ਹੈ)।
(ਇਸ ਅਮੋਲਕ ਵਸਤੂ ਦੀ ਪ੍ਰਾਪਤੀ ਦਾ ਸਦਕਾ ਜਗਿਆਸੂ ਦੀ) ਜੀਭ ਸੱਚ ਬੋਲਣ ਵਾਲੀ (ਹੋ ਜਾਂਦੀ ਹੈ), ਮਨ ਸੱਚ ਵਿਚ ਟਿਕਣ ਵਾਲਾ (ਬਣ ਜਾਂਦਾ ਹੈ।
ਗੱਲ ਕੀ, ਸਾਰਾ) ਸਰੀਰ (ਹੀ ਸੱਚਾ ਬਣ ਜਾਂਦਾ ਹੈ ਅਤੇ ਦਿਸਦਾ ਸਭ) ਆਲਾਰ (ਭਾਵ ਪਸਾਰਾ ਭੀ) ਸੱਚਾ ਹੀ (ਭਾਸਣ ਲਗ ਜਾਂਦਾ ਹੈ)। ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੱਚੇ ਗੁਰੂ ਦੇ ਉਪਦੇਸ਼ ਅਨੁਸਾਰ ਸੱਚੇ (ਪ੍ਰਭੂ) ਨੂੰ ਸੇਵਿਆਂ (ਜਗਿਆਸੂ ਦਾ) ਸੱਚ ਰੂਪ ਵਾਪਾਰ ਸਦਾ ਲਈ (ਅਗੇ ਚਲ ਪੈਂਦਾ ਹੈ)।੧।
ਮਃ ੩ ॥
ਜਦੋਂ ਤੱਕ ਸਾਹਿਬ (ਵਾਹਿਗੁਰੂ) ਦੀ ਪ੍ਰੀਤਿ (ਹਿਰਦੇ ਅੰਦਰ ਪੈਦਾ) ਨਹੀਂ ਹੁੰਦੀ (ਓਦੋਂ ਤੱਕ) ਹੋਰ (ਜਿੰਨਾ ਵੀ) ਪਿਆਰ (ਕਰਨਾ ਹੈ, ਸਮਝੋ) ਸਭ ਚਲਾਇਮਾਨ ਹੈ (ਨਾਸ਼ ਹੋ ਜਾਣ ਵਾਲਾ ਹੈ, ਤੋੜ ਨਿਭਣ ਵਾਲਾ ਨਹੀਂ)।
ਇਹ ਮਨ ਮਾਇਆ (ਦਾ) ਮੋਹਿਆ (ਹੋਇਆ ਅੰਨ੍ਹਾਂ ਤੇ ਬੋਲਾ ਬਣਿਆ ਪਿਆ ਹੈ, ਜਿਸ ਕਰਕੇ) ਵੇਖਣ ਤੇ ਸੁਣਨ ਤੋਂ ਅਸਮਰਥ ਹੈ ਭਾਵ ਨਾ ਦਰਸ਼ਨ ਕਰ ਸਕਦਾ ਹੈ ਅਤੇ ਨਾ ਹੀ ਉਸ ਦਾ ਜਸ ਸੁਣ ਸਕਦਾ ਹੈ।
ਸਾਹਿਬ (ਮਾਲਕ, ਪਤੀ) ਦੇਖੇ ਬਿਨਾਂ (ਮਨੁੱਖੀ ਮਨ ਅਤੇ ਨਾ ਹੀ ਉਸ ਦਾ ਜਸ ਸੁਣ ਸਕਦਾ ਹੈ। ਸਾਹਿਬ (ਮਾਲਕ, ਪਤੀ) ਦੇਖੇ ਬਿਨਾਂ (ਮਨੁੱਖੀ ਮਨ ਅਤੇ ਹਿਰਦੇ ਅੰਦਰ ਡੂੰਘੀ) ਪ੍ਰੀਤਿ ਵੀ ਪੈਦਾ ਨਹੀਂ ਹੋ ਸਕਦੀ (ਦਸੋ ! ਇਹ) ਅੰਨ੍ਹਾਂ (ਅਗਿਆਨੀ ਮਨੁੱਖ) ਕੀ ਕਰੇ? ਭਾਵ ਕੁਝ ਵੀ ਨਹੀਂ ਕਰ ਸਕਦਾ।
ਨਾਨਕ (ਗੁਰੂ ਜੀ ਧੀਰਜ ਬਨ੍ਹਾਉਂਦੇ ਹੋਏ ਫੁਰਮਾਉਂਦੇ ਹਨ ਕਿ) ਜਿਸ (ਜੀਵ ਦੀਆਂ ਗਿਆਨਮਈ) ਅੱਖਾਂ (ਮਾਲਕ) ਨੇ (ਖੋਹ) ਲਈਆਂ ਹਨ, ਓਹੀ ਸੱਚਾ (ਸਾਹਿਬੁ, ਸੱਚੀ ਪ੍ਰੀਤਿ ਕਰਨ ਅਤੇ ਦਿਬ-ਦ੍ਰਿਸ਼ਟੀ ਵਾਲੀਆਂ ਅੱਖਾਂ ਫਿਰ ਵਾਪਸ ਕਰ) ਦੇਂਦਾ ਹੈ।੨।
ਪਉੜੀ ॥
(ਐ ਅੰਨ੍ਹੇ ਤੇ ਬੋਲੇ ਮਨੁੱਖ ! ਤੂੰ ਸੁਣਿ, ਕੇਵਲ) ਇਕੋ ਹਰੀ (ਪਰਮਾਤਮਾ) ਹੈ (ਜੋ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ) ਕਰਤਾ (ਪੁਰਖ) ਹੈ, (ਉਸ) ਹਰੀ ਦਾ ਇਕ ਦਰਬਾਰ ਹੈ।
(ਉਸ) ਇਕੋ ਹਰੀ ਦਾ ਹੀ (ਸਰਬ ਵਿਆਪੀ) ਹੁਕਮ (ਚਲ ਰਿਹਾ) ਹੈ, (ਇਸ ਲਈ, ਇਕ) ਹਰੀ ਨੂੰ (ਹੀ) ਚਿਤ ਵਿਚ (ਸੰਭਾਲ ਕੇ) ਰੱਖ (ਭਾਵ ਛਿਨ ਛਿਨ ਯਾਦ ਕਰ)।
ਉਸ ਹਰੀ ਤੋਂ ਬਿਨਾਂ (ਹੁਕਮ ਕਰਨ ਵਾਲਾ ਹੋਰ) ਕੋਈ ਨਹੀਂ (ਹੈ, ਇਸ ਲਈ) ਹਰ ਪ੍ਰਕਾਰ ਦਾ ਡਰ ਤੇ ਭਰਮ ਭਟਕਣਾ (ਮਨ ਵਿੱਚੋਂ ਦੂਰ ਕਰ ਦੇ)।
(ਤੂੰ) ਉਸ ਹਰੀ ਨੂੰ ਸਲਾਹ (ਉਸ ਦੀ ਸਿਫਤ ਸ਼ਲਾਘਾ ਕਰ) ਜਿਹੜਾ (ਕਿ) ਤੈਨੂੰ ਘਰ ਵਿਚ ਅਤੇ ਬਾਹਰ (ਭਾਵ ਹਰ ਥਾਂ ਤੇ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ) ਰਖਦਾ ਹੈ।
(ਯਦਾਰਥ ਗੱਲ ਇਹ ਹੈ ਕਿ ਉਹ) ਹਰੀ ਜਿਸ (ਜੀਵ) ਉਤੇ ਦਿਆਲੂ ਹੋ ਜਾਂਦਾ ਹੈ, ਉਹ (ਜੀਵ) ਹਰੀ ਨੂੰ ਜਪ ਕੇ (ਇਸ) ਡਰਾਉਣੇ ਤੇ ਔਖੇ ਸੰਸਾਰ-ਸਾਗਰ ਤੋਂ (ਆਸਾਨੀ ਨਾਲ) ਤਰ ਕੇ (ਪਾਰ ਹੋ ਜਾਂਦਾ ਹੈ)।੧।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਸਿਰੀਰਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ' ਜਿਸ ਵਿੱਚ 'ਸਲੋਕ' ਵੀ ਹਨ।
(ਸਭ) ਰਾਗਾਂ ਵਿਚੋਂ ਸ੍ਰੀ ਰਾਗ (ਤਦ ਹੀ ਸ੍ਰੇਸ਼ਟ) ਹੈ, ਜੇ (ਇਸ ਦੀ ਰਾਹੀਂ ਜੀਵ) ਸਦਾ-ਥਿਰ ਨਾਮ ਵਿਚ ਪਿਆਰ (ਲਿਵ) ਜੋੜੇ।
ਹਰੀ ਸਦਾ ਮਨ ਵਿਚ ਵੱਸੇ ਤੇ ਅਪਾਰ ਪ੍ਰਭੂ (ਨੂੰ ਯਾਦ ਕਰਨ ਵਾਲੀ) ਬੁੱਧੀ ਅਚੱਲ ਹੋ ਜਾਏ।
(ਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਗੁਰਬਾਣੀ ਦੀ ਵਿਚਾਰ ਰੂਪੀ ਅਮੋਲਕ ਰਤਨ ਪ੍ਰਾਪਤ ਹੁੰਦਾ ਹੈ।
ਜੀਭ ਸੱਚੀ, ਮਨ ਸੱਚਾ ਤੇ ਮਨੁੱਖਾ ਜਨਮ ਹੀ ਸਫਲ ਹੋ ਜਾਂਦਾ ਹੈ।
ਪਰ, ਹੇ ਨਾਨਕ! ਇਹ ਸੱਚਾ ਵਪਾਰ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਦੇ ਹੁਕਮ ਵਿਚ ਤੁਰੀਏ ॥੧॥
ਜਦ ਤਾਈਂ ਮਾਲਕ ਨਾਲ ਪ੍ਰੀਤਿ (ਉਤਪੰਨ) ਨਹੀਂ ਹੁੰਦੀ, ਹੋਰ ਪਿਆਰ ਸਭ ਮਾਇਆ (ਦਾ ਪਿਆਰ) ਹੈ।
ਤੇ ਮਾਇਆ ਵਿਚ ਮੋਹਿਆ ਇਹ ਮਨ (ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ।
ਅੰਨ੍ਹਾ (ਮਨ) ਕਰੇ ਭੀ ਕੀਹ? (ਪ੍ਰਭੂ) ਪਤੀ ਨੂੰ ਵੇਖਣ ਤੋਂ ਬਿਨਾ ਪ੍ਰੀਤਿ ਪੈਦਾ ਹੀ ਨਹੀਂ ਹੋ ਸਕਦੀ।
ਹੇ ਨਾਨਕ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ ਅੰਨ੍ਹਾ ਕੀਤਾ ਹੈ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ ॥੨॥
ਹੇ ਭਾਈ! ਇਕੋ ਪ੍ਰਭੂ (ਸਭ ਦਾ) ਕਰਨਹਾਰ ਤੇ ਆਸਰਾ ਹੈ।
ਇਕੋ ਪ੍ਰਭੂ ਦਾ ਹੁਕਮ (ਵਰਤ ਰਿਹਾ ਹੈ), (ਇਸ ਕਰਕੇ) ਉਸ ਨੂੰ ਹਿਰਦੇ ਵਿਚ ਸੰਭਾਲ।
ਉਸ ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, (ਤਾਂ ਤੇ) ਹੋਰ ਦਾ ਡਰ ਤੇ ਭਰਮ ਦੂਰ ਕਰ ਦੇਹ।
(ਹੇ ਜੀਵ!) ਉਸੇ ਹਰੀ ਦੀ ਉਸਤਤਿ ਕਰ ਜੋ ਤੇਰੀ ਸਭ ਥਾਈਂ ਰਾਖੀ ਕਰਦਾ ਹੈ।
ਜਿਸ ਉਤੇ ਪਰਮਾਤਮਾ ਦਿਆਲ ਹੁੰਦਾ ਹੈ, ਉਹ ਜੀਵ ਉਸ ਨੂੰ ਸਿਮਰ ਕੇ ਔਖੇ (ਸੰਸਾਰ ਦੇ) ਡਰ ਤੋਂ ਪਾਰ ਹੁੰਦਾ ਹੈ ॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
ਸਿਰੀ ਰਾਗ ਵਿੱਚ ਜੱਸ-ਮਈ ਕਵਿਤਾ, ਚਉਥੀ ਪਾਤਸ਼ਾਹੀ ਦੀ, ਸਲੋਕਾਂ ਦੇ ਨਾਲ।
ਸਲੋਕ, ਤੀਜੀ ਪਾਤਸ਼ਾਹੀ।
ਰਾਗਾਂ ਅੰਦਰ, ਸ਼੍ਰੀ ਰਾਗ ਸਭ ਤੋਂ ਵਧੀਆ ਰਾਗ ਹੈ, ਜੇਕਰ ਇਸ ਦੇ ਰਾਹੀਂ ਪ੍ਰਾਣੀ ਦਾ ਸੱਚੇ ਸਾਹਿਬ ਨਾਲ ਪਰੇਮ ਪੈ ਜਾਵੇ।
ਜਿਸ ਦਿਲ ਅੰਦਰ ਸੱਚਾ ਵਾਹਿਗੁਰੂ ਹਮੇਸ਼ਾਂ ਨਿਵਾਸ ਰਖਦਾ ਹੈ ਉਸ ਦੀ ਸਮਝ ਸਦੀਵੀ ਸਥਿਰ ਤੇ ਲਾਸਾਨੀ ਹੈ।
ਗੁਰਾਂ ਦੀ ਬਾਣੀ ਨੂੰ ਸੋਚਣ ਤੇ ਸਮਝਣ ਦੁਆਰਾ ਪ੍ਰਾਣੀ ਅਣਮੁੱਲ ਜਵੇਹਰ ਨੂੰ ਪਾ ਲੈਂਦਾ ਹੈ।
ਉਸ ਦੀ ਜੀਭ ਸੱਚੀ ਹੈ ਜਾਂਦੀ ਹੈ, ਆਤਮਾ ਸੱਚੀ ਹੋ ਜਾਂਦੀ ਹੈ ਅਤੇ ਸੱਚਾ ਹੋ ਜਾਂਦਾ ਹੈ ਉਸ ਦੀ ਦੇਹਿ ਦਾ ਸਰੂਪ।
ਹੇ ਨਾਨਕ! ਸਦੀਵੀ ਸੱਚਾ ਹੈ ਵਣਜ ਉਨ੍ਹਾਂ ਦਾ ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।
ਤੀਜੀ ਪਾਤਸ਼ਾਹੀ।
ਸਿਵਾਏ ਉਸ ਪ੍ਰੀਤ ਦੇ ਜੋ ਬੰਦਾ ਪ੍ਰਭੂ ਨਾਲ ਪਾਉਂਦਾ ਹੈ, ਬਾਕੀ ਸਾਰੀਆਂ ਮੁਹੱਬਤਾਂ ਅਨਿਸਥਿਰ ਹਨ।
ਮੋਹਣੀ ਨੇ ਏਸ ਮਨੂਏ ਦੀ ਐਨੀ ਮਤ ਮਾਰ ਛੱਡੀ ਹੈ ਕਿ ਇਹ ਦੇਖਦਾ ਸੁਣਦਾ ਹੀ ਨਹੀਂ।
ਕੰਤ ਨੂੰ ਵੇਖਣ ਦੇ ਬਾਝੋਂ ਪ੍ਰੇਮ ਪੈਦਾ ਨਹੀਂ ਹੁੰਦਾ। ਅੰਨ੍ਹਾ ਆਦਮੀ ਕੀ ਕਰ ਸਕਦਾ ਹੈ?
ਨਾਨਕ, ਜਿਸ ਸਤਿਪੁਰਖ ਨੇ ਆਦਮੀ ਨੂੰ ਨੇਤ੍ਰਾਂ ਤੇ ਮਹਿਰੂਮ ਕੀਤਾ ਹੈ, ਉਹੀ ਇਨ੍ਹਾਂ ਨੂੰ ਮੋੜ ਕੇ ਦੇ ਸਕਦਾ ਹੈ।
ਪੌੜੀ।
ਕੇਵਲ ਵਾਹਿਗੁਰੂ ਹੀ ਸਾਰਿਆਂ ਦਾ ਸਿਰਜਣਹਾਰ ਹੈ ਅਤੇ ਕੇਵਲ ਇਕ ਹੀ ਵਾਹਿਗੁਰੂ ਦਾ ਦਰਬਾਰ ਹੈ।
ਕੇਵਲ ਵਾਹਿਗੁਰੂ ਦਾ ਹੀ ਹੁਕਮ ਹੈ ਅਤੇ ਤੂੰ ਇਕ ਵਾਹਿਗੁਰੂ ਨੂੰ ਹੀ ਆਪਣੇ ਮਨ ਅੰਦਰ ਟਿਕਾ।
ਉਸ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ। ਤੂੰ ਆਪਣਾ ਤ੍ਰਾਹ, ਸੰਦੇਹ ਤੇ ਭੈ ਰਫਾ ਕਰ ਦੇ।
ਉਸੇ ਹੀ ਮਾਲਕ ਦੀ ਸ਼ਲਾਘਾ ਕਰ ਜੋ ਤੇਰੀ ਤੇਰੇ ਗ੍ਰਹਿ ਦੇ ਅੰਦਰ ਤੇ ਬਾਹਰਵਾਰ ਰਖਿਆ ਕਰਦਾ ਹੈ।
ਜਿਸ ਉਤੇ ਭਗਵਾਨ ਮਿਹਰਵਾਨ ਹੁੰਦਾ ਹੈ, ਉਹ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਡਰ ਦੇ ਕਠਨ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.