ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥
ਬਿਲਾਵਲੁਮਹਲਾ੯॥
ਹਰਿਕੇਨਾਮਬਿਨਾਦੁਖੁਪਾਵੈ॥
ਭਗਤਿਬਿਨਾਸਹਸਾਨਹਚੂਕੈਗੁਰੁਇਹੁਭੇਦੁਬਤਾਵੈ॥੧॥ਰਹਾਉ॥
ਕਹਾਭਇਓਤੀਰਥਬ੍ਰਤਕੀਏਰਾਮਸਰਨਿਨਹੀਆਵੈ॥
ਜੋਗਜਗਨਿਹਫਲਤਿਹਮਾਨਉਜੋਪ੍ਰਭਜਸੁਬਿਸਰਾਵੈ॥੧॥
ਮਾਨਮੋਹਦੋਨੋਕਉਪਰਹਰਿਗੋਬਿੰਦਕੇਗੁਨਗਾਵੈ॥
ਕਹੁਨਾਨਕਇਹਬਿਧਿਕੋਪ੍ਰਾਨੀਜੀਵਨਮੁਕਤਿਕਹਾਵੈ॥੨॥੨॥
bilāval mahalā 9 .
har kē nām binā dukh pāvai .
bhagat binā sahasā nah chūkai gur ih bhēd batāvai .1. rahāu .
kahā bhaiō tīrath brat kīē rām saran nahī āvai .
jōg jag nihaphal tih mānau jō prabh jas bisarāvai .1.
mān mōh dōnō kau parahar gōbind kē gun gāvai .
kah nānak ih bidh kō prānī jīvan mukat kahāvai .2.2.
Bilawal 9th Guru.
Without God's Name thou shalt suffer pain.
Without meditation, doubt is dispelled not. The Guru reveals this secret. Pause.
Of what avail are the pilgrimages and fasting, if man enters not the Lord's sanctuary?
Be assured that fruitless are his Yogic practices and sacrificial feasts, who forgets the Lord's praise.
He who playing aside both his self conceit and worldly love sings the praise of the Lord,
Says Nanak, the mortal of such a type is said to have obtained emancipation whilst alive.
Bilaaval, Ninth Mehl:
Without the Name of the Lord, you shall only find pain.
Without devotional worship, doubt is not dispelled; the Guru has revealed this secret. ||1||Pause||
Of what use are sacred shrines of pilgrimage, if one does not enter the Sanctuary of the Lord?
Know that Yoga and sacrificial feasts are fruitless, if one forgets the Praises of God. ||1||
One who lays aside both pride and attachment, sings the Glorious Praises of the Lord of the Universe.
Says Nanak, the mortal who does this is said to be 'jivan mukta' liberated while yet alive. ||2||2||
ਬਿਲਾਵਲੁ ਮਹਲਾ ੯ ॥
ਹੇ ਭਾਈ ! ਮਨੁੱਖ) ਪਰਮਾਤਮਾ ਦੇ ਨਾਮ ਤੋਂ ਬਿਨਾ ਦੁਖ ਪਾਉਂਦਾ ਹੈ।
ਭਗਤੀ ਤੋਂ ਬਿਨਾ (ਮਨੁੱਖ ਦਾ) ਸੰਸਾ ਦੂਰ ਨਹੀਂ ਹੁੰਦਾ, ਗੁਰੂ ਇਸ, ਗੁਹਝ ਭਾਵ ਨੂੰ (ਖੋਲ੍ਹ ਕੇ) ਦਸਦਾ ਹੈ।੧।ਰਹਾਉ।
(ਹੇ ਭਾਈ ! ਜੇ) ਮਨੁੱਖ ਪਰਮੇਸ਼ਰ ਦੀ ਸ਼ਰਨ ਵਿੱਚ ਨਹੀਂ ਆਉਂਦਾ ਤਾਂ ਤੀਰਥ (ਇਸ਼ਨਾਨ ਕੀਤਿਆਂ ਤੇ) ਵਰਤ (ਰਖਿਆਂ) ਕੀ ਬਣਦਾ ਹੈਂ?
ਜਿਹੜਾ (ਮਨੁੱਖ) ਪ੍ਰਭੂ ਦਾ ਜਸ ਭੁਲਾ ਦਿੰਦਾ ਹੈ, ਉਸਦੇ ਕੀਤੇ ਜੋਗ (ਸਾਧਨ), ਯੱਗ ਆਦਿਕ (ਸਾਰੇ ਕਰਮ) ਵਿਅਰਥ ਹੀ ਮੰਨੋ।੧।
(ਹੇ ਭਾਈ ! ਜੋ ਮਨੁੱਖ) ਮਾਣ ਅਤੇ ਮੋਹ ਦੋਹਾਂ ਨੂੰ ਤਿਆਗ ਕੇ ਪਰਮੇਸ਼ਰ ਦੇ ਗੁਣ ਗਾਉਂਦਾ ਹੈ,
ਨਾਨਕ ਆਖ ਕਿ ਇਸ ਵਿਧੀ ਨਾਲ (ਭਜਨ ਕਰਨ ਵਾਲਾ) ਕੋਈ (ਵਿਰਲਾ) ਪ੍ਰਾਣੀ ਜੀਵਨ-ਮੁਕਤਿ ਕਹਾ ਸਕਦਾ ਹੈ (ਬਾਕੀ ਸਭ ਆਵਾਗਵਨ ਵਿੱਚ ਪਏ ਰਹਿੰਦੇ ਹਨ)।੨।੨।
ਹੇ ਭਾਈ! ਪਰਮਾਤਮਾ ਦੇ ਨਾਮ (ਸਿਮਰਨ) ਤੋਂ ਬਿਨਾ ਮਨੁੱਖ ਦੁੱਖ ਸਹਾਰਦਾ ਰਹਿੰਦਾ ਹੈ।
ਗੁਰੂ (ਜੀਵਨ-ਮਾਰਗ ਦੀ) ਇਹ ਡੂੰਘੀ ਗੱਲ ਦੱਸਦਾ ਹੈ, ਕਿ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ ਮਨੁੱਖ ਦਾ ਸਹਿਮ ਖ਼ਤਮ ਨਹੀਂ ਹੁੰਦਾ ॥੧॥ ਰਹਾਉ ॥
ਹੇ ਭਾਈ! ਜੇ ਮਨੁੱਖ ਪਰਮਾਤਮਾ ਦੀ ਸਰਨ ਨਹੀਂ ਪੈਂਦਾ, ਤਾਂ ਉਸ ਦੇ ਤੀਰਥ-ਜਾਤ੍ਰਾ ਕਰਨ ਦਾ ਕੋਈ ਲਾਭ ਨਹੀਂ, ਵਰਤ ਰੱਖਣ ਦਾ ਕੋਈ ਫ਼ਾਇਦਾ ਨਹੀਂ।
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾ ਦੇਂਦਾ ਹੈ, ਮੈਂ ਸਮਝਦਾ ਹਾਂ ਕਿ ਉਸ ਦੇ ਜੋਗ-ਸਾਧਨ ਅਤੇ ਜੱਗ (ਆਦਿਕ ਕਰਮ ਸਭ) ਵਿਅਰਥ ਹਨ ॥੧॥
ਜੇਹੜਾ ਮਨੁੱਖ ਅਹੰਕਾਰ ਅਤੇ ਮਾਇਆ ਦਾ ਮੋਹ ਛੱਡ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ,
ਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਜੀਵਨ ਬਿਤੀਤ ਕਰਨ ਵਾਲਾ ਹੈ, ਉਹ ਜੀਵਨ-ਮੁਕਤਿ ਅਖਵਾਂਦਾ ਹੈ (ਉਹ ਮਨੁੱਖ ਉਸ ਸ਼੍ਰੇਣੀ ਵਿਚੋਂ ਗਿਣਿਆ ਜਾਂਦਾ ਹੈ, ਜੇਹੜੇ ਇਸ ਜ਼ਿੰਦਗੀ ਵਿਚ ਵਿਕਾਰਾਂ ਦੀ ਪਕੜ ਤੋਂ ਬਚੇ ਰਹਿੰਦੇ ਹਨ) ॥੨॥੨॥
ਬਿਲਾਵਲ ਨੌਵੀਂ ਪਾਤਿਸ਼ਾਹੀ।
ਵਾਹਿਗੁਰੂ ਦੇ ਨਾਮ ਦੇ ਬਾਝੋਂ ਤੂੰ ਤਕਲੀਫ ਉਠਾਵੇਂਗਾ।
ਸਿਰਮਨ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ। ਗੁਰੂ ਜੀ ਇਹ ਭੇਤ ਦਰਸਾਉਂਦੇ ਹਨ। ਠਹਿਰਾਉ।
ਕੀ ਲਾਭ ਹੈ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਅਤੇ ਫਰਤਾਂ ਦਾ, ਜੇਕਰ ਇਨਸਾਨ ਪ੍ਰਭੂ ਦੀ ਪਨਾਹ ਨਹੀਂ ਲੈਂਦਾ।
ਮੰਨ ਲੈ ਕਿ ਉਸ ਦੇ ਯੋਗ ਦੇ ਸਾਧਨ ਅਤੇ ਸਦਾ ਵਰਤ ਨਿਸਫਲ ਹਨ, ਜੋ ਸਾਈਂ ਦੀ ਕੀਰਤੀ ਨੂੰ ਭੁਲਾ ਦਿੰਦੇ ਹਨ।
ਜੋ ਆਪਣੀ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਦੋਨਾਂ ਨੂੰ ਛੱਡ ਕੇ, ਸਾਹਿਬ ਦੀ ਮਹਿਮਾ ਗਾਇਨ ਕਰਦਾ ਹੈ।
ਗੁਰੂ ਜੀ ਆਖਦੇ ਹਨ, ਇਸ ਕਿਸਮ ਦਾ ਜੀਵ, ਜੀਉਂਦੇ ਜੀ ਮੁਕਤੀ ਨੂੰ ਪਰਾਪਤ ਹੋਇਆ ਹੋਇਆ ਆਖਿਆ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.