ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥
ਲਿਵ ਲਾਇ ਹਰਿ ਸਿਉ ਰਹੀ ਗੋਇਲਿ ਸਹਜਿ ਸਬਦਿ ਸੀਗਾਰੀਆ ॥
ਕਰ ਜੋੜਿ ਗੁਰ ਪਹਿ ਕਰਿ ਬਿਨੰਤੀ ਮਿਲਹੁ ਸਾਚਿ ਪਿਆਰੀਆ ॥
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥੧॥
ਆਉ ਨ ਜਾਉ ਕਹੀ ਅਪਨੇ ਸਹ ਨਾਲੀ ਰਾਮ ॥
ਨਾਹ ਅਪਨੇ ਸੰਗਿ ਦਾਸੀ ਮੈ ਭਗਤਿ ਹਰਿ ਕੀ ਭਾਵਏ ॥
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥
ਰਾਮ ਨਾਮ ਰਸਾਲ ਰਸੀਆ ਰਵੈ ਸਾਚਿ ਪਿਆਰੀਆ ॥
ਗੁਰਿ ਸਬਦੁ ਦੀਆ ਦਾਨੁ ਕੀਆ ਨਾਨਕਾ ਵੀਚਾਰੀਆ ॥੨॥
ਸ੍ਰੀਧਰ ਮੋਹਿਅੜੀ ਪਿਰ ਸੰਗਿ ਸੂਤੀ ਰਾਮ ॥
ਗੁਰ ਕੈ ਭਾਇ ਚਲੋ ਸਾਚਿ ਸੰਗੂਤੀ ਰਾਮ ॥
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥੩॥
ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ ॥
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥
ਬਿਲਾਵਲੁਮਹਲਾ੧ਛੰਤਦਖਣੀ
ੴਸਤਿਗੁਰਪ੍ਰਸਾਦਿ॥
ਮੁੰਧਨਵੇਲੜੀਆਗੋਇਲਿਆਈਰਾਮ॥
ਮਟੁਕੀਡਾਰਿਧਰੀਹਰਿਲਿਵਲਾਈਰਾਮ॥
ਲਿਵਲਾਇਹਰਿਸਿਉਰਹੀਗੋਇਲਿਸਹਜਿਸਬਦਿਸੀਗਾਰੀਆ॥
ਕਰਜੋੜਿਗੁਰਪਹਿਕਰਿਬਿਨੰਤੀਮਿਲਹੁਸਾਚਿਪਿਆਰੀਆ॥
ਧਨਭਾਇਭਗਤੀਦੇਖਿਪ੍ਰੀਤਮਕਾਮਕ੍ਰੋਧੁਨਿਵਾਰਿਆ॥
ਨਾਨਕਮੁੰਧਨਵੇਲਸੁੰਦਰਿਦੇਖਿਪਿਰੁਸਾਧਾਰਿਆ॥੧॥
ਸਚਿਨਵੇਲੜੀਏਜੋਬਨਿਬਾਲੀਰਾਮ॥
ਆਉਨਜਾਉਕਹੀਅਪਨੇਸਹਨਾਲੀਰਾਮ॥
ਨਾਹਅਪਨੇਸੰਗਿਦਾਸੀਮੈਭਗਤਿਹਰਿਕੀਭਾਵਏ॥
ਅਗਾਧਿਬੋਧਿਅਕਥੁਕਥੀਐਸਹਜਿਪ੍ਰਭਗੁਣਗਾਵਏ॥
ਰਾਮਨਾਮਰਸਾਲਰਸੀਆਰਵੈਸਾਚਿਪਿਆਰੀਆ॥
ਗੁਰਿਸਬਦੁਦੀਆਦਾਨੁਕੀਆਨਾਨਕਾਵੀਚਾਰੀਆ॥੨॥
ਸ੍ਰੀਧਰਮੋਹਿਅੜੀਪਿਰਸੰਗਿਸੂਤੀਰਾਮ॥
ਗੁਰਕੈਭਾਇਚਲੋਸਾਚਿਸੰਗੂਤੀਰਾਮ॥
ਧਨਸਾਚਿਸੰਗੂਤੀਹਰਿਸੰਗਿਸੂਤੀਸੰਗਿਸਖੀਸਹੇਲੀਆ॥
ਇਕਭਾਇਇਕਮਨਿਨਾਮੁਵਸਿਆਸਤਿਗੁਰੂਹਮਮੇਲੀਆ॥
ਦਿਨੁਰੈਣਿਘੜੀਨਚਸਾਵਿਸਰੈਸਾਸਿਸਾਸਿਨਿਰੰਜਨੋ॥
ਸਬਦਿਜੋਤਿਜਗਾਇਦੀਪਕੁਨਾਨਕਾਭਉਭੰਜਨੋ॥੩॥
ਜੋਤਿਸਬਾਇੜੀਏਤ੍ਰਿਭਵਣਸਾਰੇਰਾਮ॥
ਘਟਿਘਟਿਰਵਿਰਹਿਆਅਲਖਅਪਾਰੇਰਾਮ॥
ਅਲਖਅਪਾਰਅਪਾਰੁਸਾਚਾਆਪੁਮਾਰਿਮਿਲਾਈਐ॥
ਹਉਮੈਮਮਤਾਲੋਭੁਜਾਲਹੁਸਬਦਿਮੈਲੁਚੁਕਾਈਐ॥
ਦਰਿਜਾਇਦਰਸਨੁਕਰੀਭਾਣੈਤਾਰਿਤਾਰਣਹਾਰਿਆ॥
ਹਰਿਨਾਮੁਅੰਮ੍ਰਿਤੁਚਾਖਿਤ੍ਰਿਪਤੀਨਾਨਕਾਉਰਧਾਰਿਆ॥੪॥੧॥
bilāval mahalā 1 shant dakhanī
ik ōunkār satigur prasād .
mundh navēlarīā gōil āī rām .
matukī dār dharī har liv lāī rām .
liv lāi har siu rahī gōil sahaj sabad sīgārīā .
kar jōr gur pah kar binantī milah sāch piārīā .
dhan bhāi bhagatī dēkh prītam kām krōdh nivāriā .
nānak mundh navēl sundar dēkh pir sādhāriā .1.
sach navēlarīē jōban bālī rām .
āu n jāu kahī apanē sah nālī rām .
nāh apanē sang dāsī mai bhagat har kī bhāvaē .
agādh bōdh akath kathīai sahaj prabh gun gāvaē .
rām nām rasāl rasīā ravai sāch piārīā .
gur sabad dīā dān kīā nānakā vīchārīā .2.
srīdhar mōhiarī pir sang sūtī rām .
gur kai bhāi chalō sāch sangūtī rām .
dhan sāch sangūtī har sang sūtī sang sakhī sahēlīā .
ik bhāi ik man nām vasiā satigurū ham mēlīā .
din rain gharī n chasā visarai sās sās niranjanō .
sabad jōt jagāi dīpak nānakā bhau bhanjanō .3.
jōt sabāirīē tribhavan sārē rām .
ghat ghat rav rahiā alakh apārē rām .
alakh apār apār sāchā āp mār milāīai .
haumai mamatā lōbh jālah sabad mail chukāīai .
dar jāi darasan karī bhānai tār tāranahāriā .
har nām anmrit chākh tripatī nānakā ur dhāriā .4.1.
Bilawal 1st Guru. Chhant Dakhni.
There is but One God, By the True Guru's grace, He is obtained.
My Master, the young bride has come into this world for temporary residence.
Laying aside her vessel of entanglements, she cultivates love for her God Lord.
The herds-woman remains absorbed in her Lord's Love and is automatically embellished with the Name.
Joining her hands she prays to the Guru to unite her with her True Beloved.
Beholding His bride's affections and devotion the Beloved rids her of lust and wrath.
Nanak, seeing her Spouse, the young beauteous bride is comforted.
O the young chaste bride, thy youth, shall keep thee ever-young,
wander no where else, but ever abide with thy spouse.
I, a hand-maiden of my Spouse, abide with Him My Lord's devotional service is pleasing unto me.
I know the Unknowable and utter the Unutterable Lord and instinctively sing His praise.
She, who utters and enjoys the Name, the Home of elixir, becomes dear unto the True Lord.
O Nanak, she, whom the Guru gives and grants the gift of the Name, is rendered a discerner.
The bride, who is bewitched by the Lord of wealth, sleeps with her Spouse.
She walks according to the Guru's will and is attuned to the True Lord.
Along with her companions and mates, the bride is attached to the True Name and sleeps with her God.
Being single-minded, the Love of the One Lord's Name abides within me, and I am united with God through the True Guru.
Day and night, I forget not my Pure Lord even for a moment and trice and contemplate Him with every breath of mine.
Burn thou the lamp of the Lord's light, O Nanak, and it shall destroy thy dread.
O ye bride, the Lord, whose light pervades all, looks after the three worlds.
The Invisible and Infinite Lord is contained amongst all the hearts.
Stilling his self-conceit, the mortal meets with the Invisible, Infinite and lllimitable True Lord.
With the Lord's Name, Burn-thou Thy pride, worldly love and greed and wash off the filth of sins.
Thus shalt thou read reach the Lord's door and see His vision and the Saviour in His will shall save thee.
Tasting the Lord's Nactar-Name, she is sated, and keeps it clasped to her heart, O Nanak.
Bilaaval, First Mehl, Chhant, Dakhnee:
One Universal Creator God. By The Grace Of The True Guru:
The young, innocent soulbride has come to the pasture lands of the world.
Laying aside her pitcher of worldly concern, she lovingly attunes herself to her Lord.
She remains lovingly absorbed in the pasture of the Lord, automatically embellished with the Word of the Shabad.
With her palms pressed together, she prays to the Guru, to unite her with her True Beloved Lord.
Seeing His bride's loving devotion, the Beloved Lord eradicates unfulfilled sexual desire and unresolved anger.
O Nanak, the young, innocent bride is so beautiful; seeing her Husband Lord, she is comforted. ||1||
Truthfully, O young soulbride, your youth keeps you innocent.
Do not come and go anywhere; stay with your Husband Lord.
I will stay with my Husband Lord; I am His handmaiden. Devotional worship to the Lord is pleasing to me.
I know the unknowable, and speak the unspoken; I sing the Glorious Praises of the Celestial Lord God.
She who chants and savors the taste of the Lord's Name is loved by the True Lord.
The Guru grants her the gift of the Shabad; O Nanak, she contemplates and reflects upon it. ||2||
She who is fascinated by the Supreme Lord, sleeps with her Husband Lord.
She walks in harmony with the Guru's Will, attuned to the Lord.
The soulbride is attuned to the Truth, and sleeps with the Lord, along with her companions and sister soulbrides.
Loving the One Lord, with onepointed mind, the Naam dwells within; I am united with the True Guru.
Day and night, with each and every breath, I do not forget the Immaculate Lord, for a moment, even for an instant.
So light the lamp of the Shabad, O Nanak, and burn away your fear. ||3||
O soulbride, the Lord's Light pervades all the three worlds.
He is pervading each and every heart, the Invisible and Infinite Lord.
He is Invisible and Infinite, Infinite and True; subduing his selfconceit, one meets Him.
So burn away your egotistical pride, attachment and greed, with the Word of the Shabad; wash away your filth.
When you go to the Lord's Door, you shall receive the Blessed Vision of His Darshan; by His Will, the Savior will carry you across and save you.
Tasting the Ambrosial Nectar of the Lord's Name, the soulbride is satisfied; O Nanak, she enshrines Him in her heart. ||4||1||
ਬਿਲਾਵਲੁ ਮਹਲਾ ੧ ਛੰਤ ਦਖਣੀ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ ! ਨਵੀਂ ਜੁਆਨ ਇਸਤਰੀ ਇਸ (ਸੰਸਾਰ ਰੂਪੀ) ਚਰਾਗਾਹ ਵਿੱਚ ਆਈ ਹੈ।
(ਜਿਸ ਜੀਵ ਇਸਤਰੀ ਨੇ) ਸੰਸਾਰ ਦੇ ਜੰਜਾਲ ਨੂੰ ਪਰੇ ਸੁਟ ਦਿੱਤਾ ਹੈ ਪ੍ਰਭੂ ਦੇ (ਚਰਨਾਂ ਵਿੱਚ) ਸੁਰਤਿ ਜੋੜ ਲਈ ਹੈ,
(ਉਹ ਜੀਵ ਇਸਤਰੀ) ਹਰੀ ਨਾਲ ਪ੍ਰੇਮ ਲਾ ਕੇ ਰਹਿੰਦੀ ਹੈ (ਅਤੇ ਪ੍ਰਭੂ ਨੇ ਉਸ ਨੂੰ) ਸਹਜ ਵਿੱਚ ਸ਼ਬਦ ਦੁਆਰਾ ਸ਼ਿੰਗਾਰਿਆ ਹੈ।
(ਉਹ) ਹੱਥ ਜੋੜ ਕੇ ਗੁਰੂ ਪਾਸ ਬੇਨਤੀ ਕਰਦੀ ਹੈ ਕਿ ਹੇ ਗੁਰੂ ! ਮੈਨੂੰ ਮਿਲ (ਤਾਂ ਜੋ ਮੈਂ) ਸੱਚ (ਨਾਮ) ਦੁਆਰਾ (ਪ੍ਰਭੂ ਨੂੰ) ਪਿਆਰ ਕਰ ਸਕਾਂ।
(ਅਜੇਹੀ) ਜੀਵ ਇਸਤਰੀ ਨੇ ਪ੍ਰੇਮਾ-ਭਗਤੀ ਦੁਆਰਾ ਪ੍ਰੀਤਮ ਦੇ ਦਰਸ਼ਨ ਕਰਕੇ (ਆਪਣੇ ਅੰਦਰੋਂ) ਕਾਮ, ਕ੍ਰੋਧ ਨੂੰ ਦੂਰ ਕਰ ਲਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ) ਨਵੀਂ ਸੁੰਦਰ ਜੁਆਨ ਇਸਤਰੀ (ਪ੍ਰੀਤਮ ਨੂੰ) ਵੇਖ ਕੇ ਆਸਰੇ ਸਹਿਤ ਹੋ ਗਈ ਹੈ।੧।
ਹੇ ਸੱਚੇ (ਪ੍ਰਭੂ ਦੇ ਪ੍ਰੇਮ) ਵਿੱਚ ਨਿਤ ਨਵੀਂ ਰਹਿਣ ਵਾਲੀ ਜੋਬਨ ਵਿੱਚ ਕੁੜੀ ਵਰਗੀ ਇਸਤ੍ਰੀਏ !
(ਮੈਂ ਤੈਨੂੰ ਆਪਣੇ ਜੀਵਨ ਦੀ ਚਾਲ ਦਸਦੀ ਹਾਂ ਕਿ) ਮੈਂ ਇਧਰ ਉਧਰ ਕਿਤੇ ਨਹੀਂ ਜਾਂਦੀ, ਆਪਣੇ ਪਤੀ ਨਾਲ ਜੁੜੀ ਰਹਿੰਦੀ ਹਾਂ
ਮੈਂ ਦਾਸੀ (ਬਣ ਕੇ) ਆਪਣੇ ਪਤੀ ਪ੍ਰਭੂ ਦੀ ਸੰਗਤ ਵਿੱਚ ਰਹਿੰਦੀ ਹਾਂ (ਅਤੇ) ਮੈਨੂੰ ਉਸ ਪ੍ਰਭੂ ਦੀ ਭਗਤੀ ਚੰਗੀ ਲਗਦੀ ਹੈ।
(ਉਹ ਪ੍ਰਭੂ ਜਿਸ ਦਾ ਗਿਆਨ) ਅਗਾਹ-ਅਥਾਹ ਹੈ (ਉਸ) ਅਕਥ (ਪ੍ਰਭੂ) ਨੂੰ ਸਿਫਤ ਸਾਲਾਹ ਦੁਆਰਾ ਕਥਨ ਕਰਨਾ ਚਾਹੀਦਾ ਹੈ, ਸਹਜ (ਅਵਸਥਾ) ਵਿੱਚ (ਅਪੜ ਕੇ ਉਸ) ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ।
(ਉਹ ਪ੍ਰਭੂ) ਰੱਸਾਂ ਦੇ ਘਰ ਵਾਲਾ ਰੱਸ ਮਾਣਨ ਵਾਲਾ ਹੈ (ਜੋ) ਪਿਆਰਿਆਂ (ਜੀਵ ਇਸਤਰੀਆਂ) ਸਦਾ ਥਿਰ ਪ੍ਰਭੂ ਦੇ ਨਾਮ ਵਿੱਚ ਲਗੀਆਂ ਹੋਈਆਂ ਹਨ (ਉਨ੍ਹਾਂ ਨਾਲ) ਪ੍ਰੇਮ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਜੀਵ ਇਸਤਰੀ ਨੂੰ) ਗੁਰੂ ਨੇ ਦਾਨ ਵਜੋਂ ਸ਼ਬਦ (ਉਪਦੇਸ਼ ਬਖ਼ਸ਼ਿਸ਼) ਕੀਤਾ, (ਉਹ) ਵਿਚਾਰ ਵਾਲੀ ਬਣ ਗਈ ਹੈ।੨।
(ਜਿਸ ਜੀਵ ਇਸਤਰੀ ਨੂੰ) ਪ੍ਰਭੂ ਪਤੀ ਨੇ ਮੋਹਿਆ ਹੈ (ਸਹੀ ਅਰਥਾਂ ਵਿੱਚ ਉਹ) ਪ੍ਰਭੂ ਦੇ ਨਾਲ ਸੁਤੀ ਭਾਵ ਮਿਲਾਪ ਦਾ ਰੰਗ ਮਾਣਦੀ ਹੈ।
(ਉਹ) ਗੁਰੂ ਦੇ ਪ੍ਰੇਮ ਵਿੱਚ ਚਲੋ (ਦਾ ਸੰਦੇਸ਼ਾ ਦਿੰਦੀ ਹੈ) ਅਤੇ ਸਚੇ (ਪ੍ਰਭੂ ਦੇ ਚਰਨਾ) ਨਾਲ ਜੁੜੀ ਰਹਿੰਦੀ ਹੈ।
(ਉਹ) ਜੀਵ-ਇਸਤਰੀ ਸਖੀਆਂ ਸਹੇਲੀਆਂ ਦੀ ਸੰਗਤ ਕਰਕੇ ਸੱਚ ਵਿੱਚ ਲੀਨ ਹੋ ਕੇ (ਪ੍ਰਭੂ ਦਾ ਰੰਗ ਮਾਣਦੀ ਹੈ)।
ਇੱਕ ਹਰੀ ਦੇ ਪ੍ਰੇਮ ਵਿੱਚ ਇਕਾਗਰ ਹੋਣ ਕਰਕੇ (ਉਸ ਦੇ) ਹਿਰਦੇ ਵਿੱਚ ਨਾਮ ਵਸਿਆ ਹੈ (ਉਹ ਆਖਦੀ ਹੈ ਕਿ) ਸਤਿਗੁਰੂ ਨੇ ਸਾਨੂੰ ਪ੍ਰਭੂ ਨਾਲ ਮੇਲਿਆ ਹੈ।
(ਉਸ ਨੂੰ) ਮਾਇਆ ਤੋਂ ਨਿਰਲੇਪ ਪ੍ਰਭੂ ਦਿਨ ਰਾਤ ਥੋੜੇ ਸਮੇਂ ਛਿਨ ਪਲ ਲਈ ਭੀ ਨਹੀਂ ਵਿਸਰਦਾ, (ਉਹ ਜੀਵ ਇਸਤਰੀ) ਹਰੇਕ ਸਾਸ ਨਾਲ (ਉਸ ਪ੍ਰਭੂ ਨੂੰ ਸਿਮਰਦੀ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ) ਜੀਵ ਇਸਤਰੀ ਆਪਣੇ ਅੰਦਰ ਸ਼ਬਦ ਦੁਆਰਾ ਪ੍ਰਭੂ ਦੀ ਜੋਤਿ ਵਾਲਾ ਦੀਵਾ ਜਗਾ ਕੇ ਡਰ ਨੂੰ ਨਾਸ਼ ਕਰ ਲੈਂਦੀ ਹੈ।੩।
ਹੇ ਸਹੇਲੀਏ ! ਹੈ (ਉਹ) ਲਖਤਾ ਤੋਂ ਰਹਿਤ ਬੇਅੰਤ ਪ੍ਰਭੂ ਹਰੇਕ ਹਿਰਦੇ ਵਿੱਚ ਵਿਆਪਕ ਹੋ ਰਿਹਾ ਹੈ।
ਪ੍ਰਭੂ ਦੀ ਜੋਤਿ ਸਭ ਥਾਵਾਂ ਤੇ ਤਿੰਨਾਂ ਭਵਨਾਂ ਵਿੱਚ ਵਿਆਪਕ
ਉਹ ਅਲਖ-ਅਪਾਰ ਹੈ, ਸੱਚਾ ਹੈ (ਅਤੇ) ਆਪਾ-ਭਾਵ ਮਾਰ ਕੇ (ਉਸ (ਪ੍ਰਭੂ) ਨੂੰ ਮਿਲ ਸਕੀਦਾ ਹੈ।
ਹੇ ਸਹੇਲੀਏ ! ਹਉਮੈ, ਮੋਹ ਤੇ ਲੋਭ ਨੂੰ ਸਾੜ ਦਿਓ, (ਕਿਉਂਕਿ ਹਉਮੈ ਦੀ ਮੈਲ ਗੁਰੂ ਦੇ) ਸ਼ਬਦ ਦੁਆਰਾ ਹੀ ਦੂਰ ਕੀਤੀ ਜਾ ਸਕਦੀ ਹੈ।
ਭਾਣੇ ਵਿੱਚ (ਰਹਿ ਕੇ ਉਸ ਪ੍ਰਭੂ ਦੇ) ਦਰ ਤੇ (ਉਸ ਦਾ) ਦਰਸ਼ਨ ਜਾ ਕਰੀਂ (ਪਰ ਪਹਿਲਾਂ ਇਉਂ ਅਰਦਾਸਿ ਕਰੀਂ ਕਿ) ਹੇ ਤਾਰਨਹਾਰ ਪ੍ਰਭੂ ! ਮੈਨੂੰ ਸੰਸਾਰ ਸਾਗਰ ਤੋਂ ਤਾਰ ਲੈ।
ਨਾਨਕ (ਗੁਰੂ ਜੀ) ਦਸਦੇ ਹਨ ਕਿ ਇਸ ਤਰ੍ਹਾਂ ਜੀਵ-ਇਸਤਰੀ ਹਰੀ ਨਾਮ ਦਾ ਅੰਮ੍ਰਿਤ ਚਖ ਕੇ ਰੱਜ ਗਈ ਹੈ ਅਤੇ (ਉਸਨੇ ਨਾਮ ਆਪਣੇ) ਹਿਰਦੇ ਵਿੱਚ ਟਿਕਾ ਲਿਆ ਹੈ।੪।੧।
ਰਾਗ ਬਿਲਾਵਲੁ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ-ਦਖਣੀ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਥੋੜ੍ਹੇ ਦਿਨਾਂ ਦੇ ਵਸੇਬੇ ਵਾਲੇ ਇਸ ਜਗਤ ਵਿਚ ਆ ਕੇ ਜਿਹੜੀ ਜੀਵ-ਇਸਤ੍ਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ,
ਜਿਸ ਨੇ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ,
ਜਿਹੜੀ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜ ਕੇ ਇਸ ਜਗਤ ਵਿਚ ਜੀਵਨ ਬਿਤਾਂਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ।
ਉਹ (ਸਦਾ ਦੋਵੇਂ) ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ (ਕਿ, ਹੇ ਗੁਰੂ! ਮੈਨੂੰ) ਮਿਲ (ਤਾ ਕਿ ਮੈਂ ਤੇਰੀ ਕਿਰਪਾ ਨਾਲ) ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ।
ਅਜਿਹੀ ਜੀਵ-ਇਸਤ੍ਰੀ ਪ੍ਰੀਤਮ-ਪ੍ਰਭੂ ਦੀ ਭਗਤੀ ਦੀ ਰਾਹੀਂ ਪ੍ਰੀਤਮ-ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਸ ਦਾ ਦਰਸਨ ਕਰ ਕੇ ਕਾਮ ਕ੍ਰੋਧ (ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ।
ਹੇ ਨਾਨਕ! ਪਵਿਤ੍ਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਦੀਦਾਰ ਕਰ ਕੇ (ਉਸ ਦੀ ਯਾਦ ਨੂੰ) ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ॥੧॥
ਹੇ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਵਿਕਾਰਾਂ ਤੋਂ ਬਚੀ ਜੀਵ-ਇਸਤ੍ਰੀਏ! ਜਵਾਨੀ ਵਿਚ ਭੀ ਭੋਲੇ ਸੁਭਾਉ ਵਾਲੀ (ਬਣੀ ਰਹੁ)
(ਅਹੰਕਾਰ ਛੱਡ ਕੇ) ਆਪਣੇ ਖਸਮ-ਪ੍ਰਭੂ (ਦੇ ਚਰਨਾਂ) ਵਿਚ ਟਿਕੀ ਰਹੁ (ਵੇਖੀਂ, ਉਸ ਦਾ ਪੱਲਾ ਛੱਡ ਕੇ) ਕਿਸੇ ਹੋਰ ਥਾਂ ਨਾਹ ਭਟਕਦੀ ਫਿਰੀਂ।
ਉਹੀ ਦਾਸੀ (ਸੁਭਾਗ ਹੈ ਜੋ) ਆਪਣੇ ਖਸਮ ਦੀ ਸੰਗਤਿ ਵਿਚ ਰਹਿੰਦੀ ਹੈ। (ਹੇ ਸਹੇਲੀਏ!) ਮੈਨੂੰ ਭੀ ਪ੍ਰਭੂ-ਪਤੀ ਦੀ ਭਗਤੀ ਹੀ ਪਿਆਰੀ ਲਗਦੀ ਹੈ।
(ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਂਦੀ ਹੈ (ਉਹ ਦਾਸੀ ਆਪਣੇ ਖਸਮ-ਪ੍ਰਭੂ ਦੀ ਸੰਗਤਿ ਵਿਚ ਸੋਭਦੀ ਹੈ)। (ਸੋ, ਸਹੇਲੀਏ! ਗੁਰੂ ਦੇ ਬਖ਼ਸ਼ੇ) ਗਿਆਨ ਦੀ ਰਾਹੀਂ (ਗੁਣਾਂ ਦੇ) ਅਥਾਹ (ਸਮੁੰਦਰ-) ਪ੍ਰਭੂ ਵਿਚ (ਚੁੱਭੀ ਲਾ ਕੇ) ਉਸ ਪ੍ਰਭੂ ਦਾ ਗੁਣਾਨੁਵਾਦ ਕਰਨਾ ਚਾਹੀਦਾ ਹੈ। ਉਹ ਪ੍ਰਭੂ ਐਸੇ ਸਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵ-ਇਸਤ੍ਰੀ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ਜੋ ਉਸ ਦੇ ਸਦਾ-ਥਿਰ ਨਾਮ ਵਿਚ ਪਿਆਰ ਪਾਂਦੀ ਹੈ।
ਹੇ ਨਾਨਕ! ਜਿਸ ਸੁਭਾਗ ਜੀਵ-ਇਸਤ੍ਰੀ ਨੂੰ ਗੁਰੂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਦਿੱਤਾ, ਜਿਸ ਨੂੰ ਇਹ ਉੱਚੀ ਦਾਤ ਬਖ਼ਸ਼ੀ, ਉਹ ਉੱਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ॥੨॥
(ਹੇ ਭਾਈ!) (ਉਹ ਜੀਵ-ਇਸਤ੍ਰੀ) ਮਾਇਆ ਦੇ ਪਤੀ-ਪ੍ਰਭੂ ਦੇ ਪਿਆਰ-ਵੱਸ ਹੋ ਜਾਂਦੀ ਹੈ ਉਹ ਜੀਵ-ਇਸਤ੍ਰੀ ਪਤੀ-ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ,
(ਜਿਹੜੀ ਜੀਵ-ਇਸਤ੍ਰੀ ਦੀ) ਜੀਵਨ-ਚਾਲ ਗੁਰੂ ਦੇ ਅਨੁਸਾਰ ਰਹਿੰਦੀ ਹੈ ਜਿਹੜੀ ਜੀਵ-ਇਸਤ੍ਰੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੀ ਹੈ।
ਹੇ ਭਾਈ! ਸਤ-ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਹੁੰਦੀ ਹੈ, ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜਦੀ ਹੈ,
ਪਰਮਾਤਮਾ ਦੇ ਪਿਆਰ ਵਿਚ ਇਕਾਗਰ-ਮਨ ਟਿਕਣ ਦੇ ਕਾਰਨ (ਉਸ ਦੇ ਅੰਦਰ ਪਰਮਾਤਮਾ ਦਾ) ਨਾਮ ਆ ਵੱਸਦਾ ਹੈ (ਉਸ ਦੇ ਅੰਦਰ ਇਹ ਸਰਧਾ ਬਣ ਜਾਂਦੀ ਹੈ ਕਿ) ਗੁਰੂ ਨੇ (ਮੈਨੂੰ) ਪ੍ਰਭੂ ਦੇ ਚਰਨਾਂ ਵਿਚ ਮਿਲਾਇਆ ਹੈ।
(ਉਸ ਜੀਵ-ਇਸਤ੍ਰੀ ਨੂੰ) ਦਿਨ ਰਾਤ ਘੜੀ ਪਲ (ਕਿਸੇ ਵੇਲੇ ਭੀ ਪਰਮਾਤਮਾ ਦੀ ਯਾਦ) ਨਹੀਂ ਭੁੱਲਦੀ, (ਉਹ ਜੀਵ-ਇਸਤ੍ਰੀ) ਹਰੇਕ ਸਾਹ ਦੇ ਨਾਲ ਨਿਰੰਜਨ-ਪ੍ਰਭੂ (ਨੂੰ ਚੇਤੇ ਰੱਖਦੀ ਹੈ)।
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਰੱਬੀ) ਜੋਤਿ ਜਗਾ ਕੇ ਦੀਵਾ ਜਗਾ ਕੇ (ਉਹ ਜੀਵ-ਇਸਤ੍ਰੀ ਆਪਣੇ ਅੰਦਰੋਂ ਹਰੇਕ) ਡਰ-ਸਹਿਮ ਨਾਸ ਕਰ ਲੈਂਦੀ ਹੈ ॥੩॥
ਹੇ ਸਹੇਲੀਏ! (ਪਰਮਾਤਮਾ ਦੀ) ਜੋਤਿ ਹਰ ਥਾਂ (ਪਸਰੀ ਹੋਈ) ਹੈ, ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ।
ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ।
ਹੇ ਸਹੇਲੀਏ! ਉਹ ਪਰਮਾਤਮਾ ਅਦ੍ਰਿਸ਼ਟ ਹੈ, ਬੇਅੰਤ ਹੈ, ਬੇਅੰਤ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ। ਆਪਾ-ਭਾਵ ਮਾਰ ਕੇ (ਹੀ ਉਸ ਨੂੰ) ਮਿਲ ਸਕੀਦਾ ਹੈ।
ਹੇ ਸਹੇਲੀਏ! (ਅਪਣੇ ਅੰਦਰੋਂ) ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇਹ (ਸਹੇਲੀਏ! ਹਉਮੈ ਮਮਤਾ ਲੋਭ ਆਦਿਕ ਦੀ) ਮੈਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮੁਕਾਈ ਜਾ ਸਕਦੀ ਹੈ।
(ਸੋ, ਹੇ ਸਹੇਲੀਏ! ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੀ) ਰਜ਼ਾ ਵਿਚ (ਤੁਰ ਕੇ ਜੀਵਨ ਬਿਤੀਤ ਕਰ, ਤੇ ਅਰਦਾਸ ਕਰਿਆ ਕਰ-) ਹੇ ਤਾਰਨਹਾਰ ਪ੍ਰਭੂ! (ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈ (ਇਸ ਤਰ੍ਹਾਂ, ਹੇ ਸਹੇਲੀਏ! ਗੁਰੂ ਦੇ) ਦਰ ਤੇ ਜਾ ਕੇ (ਪਰਮਾਤਮਾ ਦਾ) ਦਰਸਨ ਕਰ ਲਏਂਗੀ।
ਹੇ ਨਾਨਕ! (ਆਖ-ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਪ੍ਰਭੂ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੀ ਹੈ ॥੪॥੧॥
ਬਿਲਾਵਲ ਪਹਿਲੀ ਪਾਤਿਸ਼ਾਹੀ ਛੰਤ ਦੱਖਣੀ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮੇਰੇ ਮਾਲਕਾ! ਮੁਟਿਆਰ ਪਤਨੀ ਇਸ ਸੰਸਾਰ ਵਿੱਚ ਆਰਜ਼ੀ ਨਿਵਾਸ ਲਈ ਆਈ ਹੈ।
ਆਪਣੇ ਜੰਜਾਲਾਂ ਦੇ ਭਾਂਡੇ ਨੂੰ ਪਰੇ ਰੱਖ ਕੇ, ਉਹ ਆਪਣੇ ਵਾਹਿਗੁਰੂ ਸੁਆਮੀ ਨਾਲ ਪਿਰਹੜੀ ਪਾਉਂਦੀ ਹੈ।
ਵੈਰਾਗਣ ਆਪਣੇ ਸੁਆਮੀ ਦੀ ਪ੍ਰੀਤ ਅੰਦਰ ਸਮਾਈ ਰਹਿੰਦੀ ਹੈ ਅਤੇ ਸੁਭਾਵਕ ਹੀ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
ਹੱਥ ਬੰਨ੍ਹ ਕੇ, ਆਪਣੇ ਸੱਚੇ ਪ੍ਰੀਤਮ ਨਾਲ ਮਿਲਾਪ ਕਰਾ ਦੇਣ ਲਈ ਉਹ ਗੁਰਾਂ ਅੱਗੇ ਪ੍ਰਾਰਥਨਾ ਕਰਦੀ ਹੈ।
ਆਪਣੀ ਪਤਨੀ ਦੀ ਪ੍ਰੀਤ ਅਤੇ ਸ਼ਰਧਾ ਵੇਖ ਕੇ ਦਿਲਬਰ ਉਸ ਦੀ ਭੋਗ-ਵਾਸ਼ਨਾ ਅਤੇ ਗੁੱਸੇ ਨੂੰ ਦੂਰ ਕਰ ਦਿੰਦਾ ਹੈ।
ਨਾਨਕ ਆਪਣੇ ਕੰਤ ਨੂੰ ਵੇਖ ਕੇ, ਨਵੀਂ ਨਵੇਲੀ ਸੋਹਣੀ ਸੁਨੱਖੀ ਮਹੇਲੀ ਧੀਰਜਵਾਨ ਹੋ ਗਈ ਹੈ।
ਹੇ ਨੌਜਵਾਨ ਸਤਵੰਤੀ ਪਤਨੀਏ! ਤੇਰੀ ਜਵਾਨੀ ਤੈਨੂੰ ਸਦੀਵੀ-ਬਾਲੜੀ ਰਖੇਗੀ।
ਤੂੰ ਹੋਰ ਕਿਧਰੇ ਆ ਜਾ ਨਾਂ, ਪ੍ਰੰਤੂ ਸਦਾ ਆਪਣੇ ਭਰਤੇ ਨਾਲ ਵਸ।
ਮੈਂ ਆਪਣੇ ਕੰਤ ਦੀ ਟਹਿਲਣ, ਉਸ ਦੇ ਨਾਲ ਵੱਸਦੀ ਹਾਂ। ਮੈਨੂੰ ਮੇਰੇ ਸਿਰ ਦੇ ਸਾਈਂ ਦੀ ਪ੍ਰੇਮ-ਮਈ ਸੇਵਾ ਚੰਗੀ ਲੱਗਦੀ ਹੈ।
ਮੈਂ ਸਮਝ ਤੋਂ ਪਰੇ ਅਤੇ ਨਾਂ ਵਰਣਨ ਹੋਣ ਵਾਲੇ ਸਾਹਿਬ ਨੂੰ ਸਮਝਦੀ ਅਤੇ ਵਰਣਨ ਕਰਦੀ ਹਾਂ ਅਤੇ ਸੁਭਾਵਕ ਹੀ ਉਸ ਦੀ ਮਹਿਮਾ ਗਾਉਂਦੀ ਹਾਂ।
ਜੇ ਅੰਮ੍ਰਿਤ ਦੇ ਘਰ ਨਾਮ ਨੂੰ ਉਚਾਰਦੀ ਅਤੇ ਮਾਣਦੀ ਹੈ, ਉਹ ਸੱਚੇ ਸੁਆਮੀ ਦੀ ਲਾਡਲੀ ਹੋ ਜਾਂਦੀ ਹੈ।
ਹੇ ਨਾਨਕ! ਜਿਸ ਨੂੰ ਗੁਰੂ ਜੀ ਨਾਮ ਦੀ ਦਾਤ ਦਿੰਦੇ ਅਤੇ ਬਖਸ਼ਦੇ ਹਨ, ਉਹ ਪ੍ਰਬੀਨ ਹੋ ਜਾਂਦੀ ਹੈ।
ਪਤਨੀ, ਜਿਸ ਨੂੰ ਮਾਇਆ ਦੇ ਸੁਆਮੀ ਨੇ ਫਰੇਫਤਾ ਕਰ ਲਿਆ ਹੈ, ਉਹ ਆਪਣੇ ਪਤੀ ਦੇ ਨਾਲ ਸੌਂਦੀ ਹੈ।
ਉਹ ਗੁਰਾਂ ਦੀ ਰਜ਼ਾ ਅਨੁਸਾਰ ਤੁਰਦੀ ਹੈ ਅਤੇ ਸੱਚੇ ਸੁਆਮੀ ਨਾਲ ਇਕਸੁਰ ਹੋ ਜਾਂਦੀ ਹੈ।
ਆਪਣੀਆਂ ਸਾਥਣਾਂ ਅਤੇ ਸਈਆਂ ਸਮੇਤ, ਪਤਨੀ ਸੱਚੇ ਨਾਮ ਨਾਲ ਜੁੜ ਗਈ ਹੈ ਤੇ ਆਪਣੇ ਵਾਹਿਗੁਰੂ ਦੇ ਨਾਲ ਸੌਂਦੀ ਹੈ।
ਇਕ ਚਿੱਤ ਹੋਣ ਕਾਰਣ, ਇਕ ਸੁਆਮੀ ਦੇ ਨਾਮ ਦੀ ਪ੍ਰੀਤ ਮੇਰੇ ਅੰਦਰ ਵਸਦੀ ਹੈ ਅਤੇ ਸੱਚੇ ਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਨਾਲ ਮਿਲ ਗਈ ਹੈ।
ਦਿਨ ਤੇ ਰਾਤ, ਇਕ ਮੁਹਤ ਅਤੇ ਛਿਨ ਭਰ ਲਈ ਮੈਂ ਆਪਣੇ ਪਵਿੱਤ੍ਰ ਪ੍ਰਭੂ ਨੂੰ ਨਹੀਂ ਭੁਲਾਉਂਦੀ ਅਤੇ ਆਪਣੇ ਹਰ ਸੁਆਸ ਨਾਲ ਉਸ ਨੂੰ ਸਿਮਰਦੀ ਹਾਂ।
ਤੂੰ ਪ੍ਰਭੂ ਦੇ ਪ੍ਰਕਾਸ਼ ਦਾ ਦੀਵਾ ਬਾਲ, ਹੇ ਨਾਨਕ! ਅਤੇ ਇਹ ਤੇਰੇ ਡਰ ਨੂੰ ਨਾਸ ਕਰ ਦੇਵੇਗਾ।
ਨੀ ਅੜੀਏ ਪਤਨੀਏ! ਜਿਸ ਸਾਈਂ ਦਾ ਪ੍ਰਕਾਸ਼ ਸਾਰੇ ਵਿਆਪਕ ਹੈ ਉਹ ਤਿੰਨਾਂ ਹੀ ਲੋਕਾਂ ਦੀ ਸੰਭਾਲ ਕਰਦਾ ਹੈ।
ਅਦ੍ਰਿਸ਼ਟ ਅਤੇ ਅਨੰਤ ਸੁਆਮੀ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ।
ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਅਦ੍ਰਿਸ਼ਟ ਅਨੰਤ ਅਤੇ ਹੱਦਬੰਨਾ-ਰਹਿਤ ਸੱਚੇ ਸੁਆਮੀ ਨੂੰ ਮਿਲ ਪੈਂਦਾ ਹੈ।
ਪ੍ਰਭੂ ਦੇ ਨਾਮ ਨਾਲ ਤੂੰ ਆਪਣੇ ਹੰਕਾਰ, ਸੰਸਾਰੀ ਮੋਹ ਅਤੇ ਲਾਲਚ ਨੂੰ ਸਾੜ ਕੇ ਅਤੇ ਪਾਪਾਂ ਦੀ ਗੰਦਗੀ ਨੂੰ ਧੋ ਸੁੱਟ।
ਇਸ ਤਰ੍ਹਾਂ ਤੂੰ ਸਾਹਿਬ ਦੇ ਬੂਹੇ ਤੇ ਪੁੱਜ ਜਾਵੇਂਗੀ ਅਤੇ ਉਸ ਦਾ ਦੀਦਾਰ ਵੇਖ ਲਵੇਂਗੀ ਅਤੇ ਰੱਖਿਆ ਕਰਨਹਾਰ ਆਪਣੀ ਰਜ਼ਾ ਅੰਦਰ ਤੇਰਾ ਪਾਰ ਉਤਾਰਾ ਕਰ ਦੇਵੇਗਾ।
ਸਾਈਂ ਦੇ ਸੁਧਾ-ਸਰੂਪ ਨਾਮ ਨੂੰ ਚੱਖ ਕੇ ਉਹ ਰੱਜ ਗਈ ਹੈ ਅਤੇ ਇਸ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। ਹੇ ਨਾਨਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.