ਸਲੋਕ ਮਃ ੩ ॥
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥
ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥
ਮਃ ੩ ॥
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥
ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥
ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥
ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥
ਪਉੜੀ ॥
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
ਸਲੋਕਮਃ੩॥
ਪੜਿਪੜਿਪੰਡਿਤਬੇਦਵਖਾਣਹਿਮਾਇਆਮੋਹਸੁਆਇ॥
ਦੂਜੈਭਾਇਹਰਿਨਾਮੁਵਿਸਾਰਿਆਮਨਮੂਰਖਮਿਲੈਸਜਾਇ॥
ਜਿਨਿਜੀਉਪਿੰਡੁਦਿਤਾਤਿਸੁਕਬਹੂੰਨਚੇਤੈਜੋਦੇਂਦਾਰਿਜਕੁਸੰਬਾਹਿ॥
ਜਮਕਾਫਾਹਾਗਲਹੁਨਕਟੀਐਫਿਰਿਫਿਰਿਆਵੈਜਾਇ॥
ਮਨਮੁਖਿਕਿਛੂਨਸੂਝੈਅੰਧੁਲੇਪੂਰਬਿਲਿਖਿਆਕਮਾਇ॥
ਪੂਰੈਭਾਗਿਸਤਿਗੁਰੁਮਿਲੈਸੁਖਦਾਤਾਨਾਮੁਵਸੈਮਨਿਆਇ॥
ਸੁਖੁਮਾਣਹਿਸੁਖੁਪੈਨਣਾਸੁਖੇਸੁਖਿਵਿਹਾਇ॥
ਨਾਨਕਸੋਨਾਉਮਨਹੁਨਵਿਸਾਰੀਐਜਿਤੁਦਰਿਸਚੈਸੋਭਾਪਾਇ॥੧॥
ਮਃ੩॥
ਸਤਿਗੁਰੁਸੇਵਿਸੁਖੁਪਾਇਆਸਚੁਨਾਮੁਗੁਣਤਾਸੁ॥
ਗੁਰਮਤੀਆਪੁਪਛਾਣਿਆਰਾਮਨਾਮਪਰਗਾਸੁ॥
ਸਚੋਸਚੁਕਮਾਵਣਾਵਡਿਆਈਵਡੇਪਾਸਿ॥
ਜੀਉਪਿੰਡੁਸਭੁਤਿਸਕਾਸਿਫਤਿਕਰੇਅਰਦਾਸਿ॥
ਸਚੈਸਬਦਿਸਾਲਾਹਣਾਸੁਖੇਸੁਖਿਨਿਵਾਸੁ॥
ਜਪੁਤਪੁਸੰਜਮੁਮਨੈਮਾਹਿਬਿਨੁਨਾਵੈਧ੍ਰਿਗੁਜੀਵਾਸੁ॥
ਗੁਰਮਤੀਨਾਉਪਾਈਐਮਨਮੁਖਮੋਹਿਵਿਣਾਸੁ॥
ਜਿਉਭਾਵੈਤਿਉਰਾਖੁਤੂੰਨਾਨਕੁਤੇਰਾਦਾਸੁ॥੨॥
ਪਉੜੀ॥
ਸਭੁਕੋਤੇਰਾਤੂੰਸਭਸੁਦਾਤੂੰਸਭਨਾਰਾਸਿ॥
ਸਭਿਤੁਧੈਪਾਸਹੁਮੰਗਦੇਨਿਤਕਰਿਅਰਦਾਸਿ॥
ਜਿਸੁਤੂੰਦੇਹਿਤਿਸੁਸਭੁਕਿਛੁਮਿਲੈਇਕਨਾਦੂਰਿਹੈਪਾਸਿ॥
ਤੁਧੁਬਾਝਹੁਥਾਉਕੋਨਾਹੀਜਿਸੁਪਾਸਹੁਮੰਗੀਐਮਨਿਵੇਖਹੁਕੋਨਿਰਜਾਸਿ॥
ਸਭਿਤੁਧੈਨੋਸਾਲਾਹਦੇਦਰਿਗੁਰਮੁਖਾਨੋਪਰਗਾਸਿ॥੯॥
salōk mah 3 .
par par pandit bēd vakhānah māiā mōh suāi .
dūjai bhāi har nām visāriā man mūrakh milai sajāi .
jin jīu pind ditā tis kabahūn n chētai jō dēnhdā rijak sanbāh .
jam kā phāhā galah n katīai phir phir āvai jāi .
manamukh kishū n sūjhai andhulē pūrab likhiā kamāi .
pūrai bhāg satigur milai sukhadātā nām vasai man āi .
sukh mānah sukh painanā sukhē sukh vihāi .
nānak sō nāu manah n visārīai jit dar sachai sōbhā pāi .1.
mah 3 .
satigur sēv sukh pāiā sach nām gunatās .
guramatī āp pashāniā rām nām paragās .
sachō sach kamāvanā vadiāī vadē pās .
jīu pind sabh tis kā siphat karē aradās .
sachai sabad sālāhanā sukhē sukh nivās .
jap tap sanjam manai māh bin nāvai dhrig jīvās .
guramatī nāu pāīai manamukh mōh vinās .
jiu bhāvai tiu rākh tūn nānak tērā dās .2.
paurī .
sabh kō tērā tūn sabhas dā tūn sabhanā rās .
sabh tudhai pāsah mangadē nit kar aradās .
jis tūn dēh tis sabh kish milai ikanā dūr hai pās .
tudh bājhah thāu kō nāhī jis pāsah mangīai man vēkhah kō nirajās .
sabh tudhai nō sālāhadē dar guramukhā nō paragās .9.
Slok, Third Guru.
For the aim and love of wealth, the Brahmans constantly read and expound the Vedas.
Through the love of worldly valuable the foolish mind has forgotten God's Name and he shall be awarded punishment.
He never think of him who gave him the soul and body and who provides all with sustenance.
The noose of death shall not be cut from his neck and he shall continue to come and go over and over again.
The blind self-willed man understands nothing and practises what is pre-destined for him.
Through the perfect good fortune, True Guru, the giver of peace, is met and the Name comes to abide in ma's mind.
He enjoys peace, wears peace and in the joy of joys he passes his life.
Nanak, in thy mind grow not oblivious of the Name, by which honour is obtained in the court of the True Lord.
Third Guru.6
By serving the True Guru happiness is produced. the True Name is the treasure of excellences.
By Guru's instruction, one recognises his ownself, and the light of Lord's Name comes into him.
The true man practises truth. The greatness is with the great Lord.
He glorifies and supplicates the Lord, to whom belong his soul, body and everything.
By singing the praises of the true lord, he abides in supreme bliss.
Within his mind, though man may practises recitation, penance and self-restraint, yet without God's Name, accursed is his living.
By Guru's instruction, Lord's Name is received. The self-willed perish through worldly love.
Protect me as Thou willest, O Master! Nanak is thy slave.
Pauri.
All are thine, O lord! and thou belongest to all. Thou art the capital of everyone.
All beg of Thee for alms and each day make supplication.
Whomsoever Thou givest, he obtains every thing. To some Thou art distant and to some near.
Without Thee, there is no place where to beg from. Let some one verify and see in his mind.
All praise Thee, O Lord! To the Guruwards, Thy door becomes manifest.
Shalok, Third Mehl:
The Pandits, the religious scholars, constantly read and recite the Vedas, for the sake of the love of Maya.
In the love of duality, the foolish people have forgotten the Lord's Name; they shall receive their punishment.
They never think of the One who gave them body and soul, who provides sustenance to all.
The noose of death shall not be cut away from their necks; they shall come and go in reincarnation over and over again.
The blind, selfwilled manmukhs do not understand anything. They do what they are preordained to do.
Through perfect destiny, they meet the True Guru, the Giver of peace, and the Naam comes to abide in the mind.
They enjoy peace, they wear peace, and they pass their lives in the peace of peace.
O Nanak, they do not forget the Naam from the mind; they are honored in the Court of the Lord. ||1||
Third Mehl:
Serving the True Guru, peace is obtained. The True Name is the Treasure of Excellence.
Follow the Guru's Teachings, and recognize your own self; the Divine Light of the Lord's Name shall shine within.
The true ones practice Truth; greatness rests in the Great Lord.
Body, soul and all things belong to the Lordpraise Him, and offer your prayers to Him.
Sing the Praises of the True Lord through the Word of His Shabad, and you shall abide in the peace of peace.
You may practice chanting, penance and austere selfdiscipline within your mind, but without the Name, life is useless.
Through the Guru's Teachings, the Name is obtained, while the selfwilled manmukh wastes away in emotional attachment.
Please protect me, by the Pleasure of Your Will. Nanak is Your slave. ||2||
Pauree:
All are Yours, and You belong to all. You are the wealth of all.
Everyone begs from You, and all offer prayers to You each day.
Those, unto whom You give, receive everything. You are far away from some, and You are close to others.
Without You, there is not even a place to stand begging. See this yourself and verify it in your mind.
All praise You, O Lord; at Your Door, the Gurmukhs are enlightened. ||9||
ਸਲੋਕ ਮਃ ੩ ॥
ਪੰਡਿਤ (ਲੋਕ ਬਹੁਤੀ ਵਿਦਿਆ) ਪੜ੍ਹ ਪੜ੍ਹ ਕੇ ਵੇਦਾਂ ਦੀ ਵਿਆਖਿਆ ਕਰਦੇ ਹਨ (ਪਰ ਆਤਮਕ ਕਲਿਆਣ ਲਈ ਨਹੀਂ, ਸਗੋਂ) ਮਾਇਆ ਮੋਹ ਦਾ ਪ੍ਰਯੋਜਨ (ਪੂਰਾ ਕਰਨ ਲਈ)।
(ਐ ਮਨੁੱਖ ! ਜਿਸ ਨੇ ਵੀ) ਦੂਜੇ ਅਥਵਾ ਮਾਇਆ ਦੇ ਪਿਆਰ ਵਿਚ (ਲੱਗ ਕੇ ਦਾਤਾਰ ਪ੍ਰਭੂ ਦਾ) ਨਾਮ ਵਿਸਾਰ ਦਿੱਤਾ ਹੈ (ਉਸ) ਮੂਰਖ ਮਨ (ਵਾਲੇ ਜੀਵ ਨੂੰ ਦਾਤਾਰ ਦੀ ਦਰਗਾਹ ਵਿਚ) ਸਜ਼ਾ ਮਿਲਦੀ ਹੈ।
ਜਿਸ (ਅਕਾਲ ਪੁਰਖ) ਨੇ ਜਿੰਦ ਤੇ ਸਰੀਰ ਦਿੱਤਾ ਹੈ, ਜੋ (ਸਭ ਨੂੰ) ਰਿਜ਼ਕ ਪਹੁੰਚਾਉਂਦਾ ਹੈ, ਉਸ ਨੂੰ (ਮਨਮੁਖ) ਕਦੀ ਵੀ ਯਾਦ ਨਹੀਂ ਕਰਦਾ।
ਨਾ-ਸ਼ੁਕਰੇ ਬੰਦੇ ਦੇ) ਗਲ ਵਿੱਚੋਂ ਜਮ ਦਾ ਫਾਹਾ (ਕਦੇ ਵੀ) ਨਹੀਂ ਕਟਿਆ ਜਾਂਦਾ (ਅਤੇ) ਉਹ ਬਾਰ-ਬਾਰ ਆਉਂਦਾ ਜਾਂਦਾ (ਰਹਿੰਦਾ, ਭਾਵ ਜੰਮਦਾ ਮਰਦਾ ਰਹਿੰਦਾ ਹੈ)।
(ਅਗਿਆਨ ਕਰਕੇ ਆਪਣੇ) ਮਨ ਦੇ ਮਗਰ ਚੱਲਣ ਵਾਲੇ ਅੰਨ੍ਹੇ ਮਨੁੱਖਾਂ ਨੂੰ) ਕੁਝ ਵੀ ਨਹੀਂ ਸੁਝਦਾ ਭਾਵ ਕਰਮ-ਕਰਤੂਤ ਦੀ ਸੋਝੀ ਨਹੀਂ ਆਉਂਦੀ (ਉਹ) ਪਹਿਲੇ ਜਨਮ ਦੇ ਸੰਸਕਾਰਾਂ ਦੇ ਪ੍ਰਭਾਵ ਹੇਠਾਂ ਕਰਮ ਕਰਦਾ ਰਹਿੰਦਾ ਹੈ
(ਪਹਿਲੇ ਜਨਮਾਂ ਦੇ) ਪੂਰੇ ਭਾਗਾਂ ਕਰਕੇ (ਜਿਸ ਨੂੰ ਸਰਬ) ਸੁਖਾਂ ਦਾ ਦਾਤਾ ਸਤਿਗੁਰੂ ਮਿਲੇ ਤਾਂ ਨਾਮ (ਉਸ ਦੇ) ਮਨ ਵਿਚ ਆ ਕੇ ਵਸਦਾ ਹੈ।
(ਅਜਿਹੇ ਭਾਗਾਂ ਵਾਲੇ ਮਨੁੱਖ ਸੱਚਾ) ਸੁਖ ਮਾਣਦੇ ਹਨ; (ਉਹ ਸੱਚਾ) ਸੁਖ ਹੀ ਉਨ੍ਹਾਂ ਦਾ ਬਸਤ੍ਰ ਅਥਵਾ ਪਹਿਰਾਵਾ (ਹੁੰਦਾ ਹੈ) ਨਿਰੋਲ ਸੁਖ ਵਿਚ ਹੀ (ਉਨ੍ਹਾਂ ਦੀ ਉਮਰ) ਬੀਤਦੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਨਾਮ ਨੂੰ ਮਨ ਤੋਂ ਭੁਲਾਉਣਾ ਨਹੀਂ ਚਾਹੀਦਾ ਜਿਸ (ਨਾਮ ਦਾ ਸਦਕਾ) ਸੱਚੇ (ਮਾਲਕ ਦੇ) ਦਰ ਉਤੇ ਸੋਭਾ ਪ੍ਰਾਪਤ ਹੁੰਦੀ ਹੈ।੧।
ਮਃ ੩ ॥
(ਜਿਸ ਪ੍ਰੀਤਵਾਨ ਨੇ ਵੀ) ਸਤਿਗੁਰੂ ਦੀ ਸੇਵਾ ਕੀਤੀ (ਉਸ ਨੇ ਸੱਚਾ) ਸੁਖ ਪ੍ਰਾਪਤ ਕੀਤਾ ਅਤੇ) ਸਦੀਵੀ ਰਹਿਣ ਵਾਲਾ ਨਾਮ (ਜੋ ਸਾਰੇ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਕੋਲ ਹੀ ਮੌਜੂਦ ਸਮਝੋ)।
(ਉਸ ਨੇ) ਗੁਰੂ ਦੀ ਮਤਿ ਗ੍ਰਹਿਣ ਕਰਨ ਨਾਲ (ਆਪਣੇ) ਆਪ ਨੂੰ ਪਛਾਣਿਆ (ਹੈ ਕਿ ਉਹ ਰਾਮ ਦੀ ਅੰਸ਼ ਹੈ, ਇਸ ਤਰ੍ਹਾਂ ਉਸ ਦੇ ਹਿਰਦੇ ਅੰਦਰ) ਰਾਮ ਦੇ ਨਾਮ ਦਾ ਚਾਨਣ (ਹੋਇਆ)।
(ਹਿਰਦੇ ਅੰਦਰ ਰਾਮ ਨਾਮ ਦਾ ਚਾਨਣ ਹੋਣ ਨਾਲ ਉਸ ਨੂੰ ਠੀਕ ਜੀਵਨ ਮਾਰਗ ਦਿਸਣ ਲੱਗ ਗਿਆ ਅਤੇ ਆਪਣੀ ਹਰੇਕ ਕਾਰਵਾਈ ਵਿਚ) ਨਿਰੋਲ ਸੱਚ ਨੂੰ ਕਮਾਉਣਾ (ਹੀ ਉਸ ਦੇ ਜੀਵਨ ਦਾ ਸਦੀਵੀ ਅੰਗ ਬਣ ਗਿਆ ਉਸ ਨੂੰ ਸੋਝੀ ਆ ਗਈ ਕਿ) ਵਡਿਆਈ, (ਵਡਿਆਈਆਂ ਦੇ) ਵੱਡੇ (ਮਾਲਕ-ਵਾਹਿਗੁਰੂ) ਪਾਸ (ਹੈ)।
(ਉਹ ਇਸ ਲਈ ਵੱਡੇ ਦੀਆਂ) ਸਿਫਤਾਂ (ਕਰਦਾ ਹੋਇਆ, ਉਸ ਦੇ ਗੁਣ ਗਾਉਂਦਾ ਹੋਇਆ) ਅਰਦਾਸਿ (ਕਰਦਾ ਹੈ ਕਿ ਇਹ) ਜਿੰਦ ਤੇ ਸਰੀਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੀ (ਦਿੱਤਾ ਹੋਇਆ ਹੈ)।
ਸੱਚੇ (ਗੁਰੂ) ਦੇ ਉਪਦੇਸ਼ ਰਾਹੀਂ (ਮਾਲਕ ਪ੍ਰਭੂ ਨੂੰ) ਸਲਾਹੁਣਾ (ਉਸ ਦੀ ਜੋ ਸਿਫਤ ਸਲਾਹ ਕਰਨੀ ਹੈ, ਇਸ ਨਾਲ) ਨਿਰੋਲ ਸੁੱਖ ਵਿਚ (ਮਨ ਦਾ) ਟਿਕਾਣਾ ਹੋ ਜਾਂਦਾ ਹੈ।
ਮਨ ਵਿਚ (ਮਾਲਕ ਪ੍ਰਭੂ ਦਾ ਵਸਣਾ, ਇਹੋ ਹੀ ਉਸ ਦਾ) ਜਪ, ਤਪ (ੳਤੇ) ਸੰਜਮ (ਹੁੰਦਾ ਹੈ ਅਤੇ ਉਹ ਪਿਆਰੇ ਦੇ) ਨਾਮ ਤੋਂ ਬਿਨਾਂ (ਜੋ) ਜੀਵਨ (ਬਿਤੀਤ ਹੋਵੇ, ਉਸ ਨੂੰ) ਫਿਟਕਾਰ-ਯੋਗ ਜੀਵਨ (ਸਮਝਦਾ ਹੈ)।
(ਸੱਚਾ) ਨਾਮ ਗੁਰੂ ਦੀ ਮੱਤਿ (ਸਿਖਿਆ ਧਾਰਣ ਕੀਤਿਆਂ) ਪ੍ਰਾਪਤ ਹੁੰਦਾ ਹੈ (ਅਤੇ) ਆਪਹੁਦਰਾ (ਜੀਵ ਗੁਰ-ਸਿਖਿਆ ਤੋਂ ਵਾਂਝਾ ਹੋਣ ਕਰਕੇ ਮਾਇਆ ਦੇ) ਮੋਹ ਜਾਲ ਵਿਚ (ਫੱਸ ਕੇ) ਨਾਸ਼ (ਹੋ ਜਾਂਦਾ ਹੈ)।
(ਹੇ ਸ੍ਰਿਸ਼ਟੀ ਦੇ ਮਾਲਕ !) ਜਿਵੇਂ (ਤੈਨੂੰ) ਚੰਗਾ ਲਗਦਾ ਹੈ ਉਸੇ ਤਰ੍ਹਾਂ (ਹੀ) ਤੂੰ ਰੱਖ, (ਮੈਂ) ਨਾਨਕ (ਤਾਂ) ਤੇਰਾ ਸੇਵਕ ਹਾਂ॥੨॥
ਪਉੜੀ ॥
(ਹੇ ਪ੍ਰਭੂ!) ਹਰ ਕੋਈ (ਪ੍ਰਾਣੀ) ਤੇਰਾ (ਸਾਜਿਆ ਹੋਇਆ ਹੈ ਅਤੇ) ਤੂੰ ਹਰੇਕ ਦੀ (ਜੀਵਨ-ਪੂੰਜੀ) ਹੈਂ।
ਹਰ ਰੋਜ਼ ਅਰਜ਼ੋਈਆਂ ਕਰ ਕਰਕੇ ਸਾਰੇ (ਜੀਵ) ਤੇਰੇ ਕੋਲੋਂ ਹੀ (ਅਨੇਕ ਦਾਤਾਂ) ਮੰਗਦੇ ਹਨ।
ਜਿਸ (ਜੀਵ ਉਤੇ ਵਿਸ਼ੇਸ਼ ਕਰਕੇ ਤੂੰ ਬਖਸ਼ਿਸ਼ ਕਰ) ਦੇਂਦਾ ਹੈਂ, ਉਸ ਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਪਰ ਕਈਆਂ ਨੂੰ ਨੇੜੇ ਹੁੰਦੇ ਹੋਇਆਂ ਵੀ ਤੂੰ ਦੂਰ ਜਾਪਦਾ ਹੈਂ।
ਤੈਥੋਂ ਬਿਨਾ (ਹੋਰ) ਕੋਈ ਥਾਂ ਨਹੀਂ ਜਿਸ ਕੋਲੋਂ ਮੰਗੀਏ (ਬੇਸ਼ੱਕ ਆਪਣੇ) ਮਨ ਵਿਚ ਕੋਈ ਨਿਰਣਾ ਕਰਕੇ ਵੇਖ ਲਵੇ।
(ਹੇ ਪ੍ਰਭੂ!) ਸਾਰੇ (ਜੀਵ) ਤੈਨੂੰ ਹੀ (ਵਡਿਆਉਂਦੇ) ਸਲਾਹੁੰਦੇ ਹਨ, (ਤੂੰ) ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੇ) ਦਰ ਉਤੇ ਪਰਗਾਸਿ (ਪ੍ਰਗਟ) ਕਰਦਾ ਹੈ॥੯॥
(ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ।
(ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ,
(ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ।
ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ।
ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ।
(ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ।
(ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ।
ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ ॥੧॥
(ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ।
ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ।
ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ।
ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤ-ਸਾਲਾਹ ਕਰਦਾ ਹੈ।
ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।
ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਣੀ-ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ)।
(ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ)।
(ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤ ਦੇਹ) ਨਾਨਕ ਤੇਰਾ ਸੇਵਕ ਹੈ ॥੨॥
(ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ।)
ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ।
ਜਿਸ ਨੂੰ ਤੂੰ ਦਾਤ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ)। (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ।
ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ।
(ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ॥੯॥
ਸਲੋਕ, ਤੀਜੀ ਪਾਤਸ਼ਾਹੀ।
ਧੰਨ ਦੌਲਤ ਦੇ ਮਨੋਰਥ ਦੀ ਖਾਤਰ, ਬ੍ਰਹਿਮਣ ਵੇਦਾ ਨੂੰ ਇਕ-ਰਸ ਵਾਚਦੇ ਤੇ ਉਨ੍ਹਾਂ ਦੀ ਵਿਆਖਿਆ ਕਰਦੇ ਹਨ।
ਸੰਸਾਰੀ ਪਦਾਰਥਾਂ ਦੀ ਪ੍ਰੀਤ ਰਾਹੀਂ ਬੇਵਕੂਫ ਬੰਦੇ ਨੇ ਵਾਹਿਗੁਰੂ ਦਾ ਨਾਮ ਭੁਲਾ ਛਡਿਆ ਹੈ, ਇਸ ਲਈ ਉਸ ਨੂੰ ਦੰਡ ਮਿਲੇਗਾ।
ਉਹ ਕਦਾਚਿਤ ਉਸ ਨੂੰ ਯਾਦ ਨਹੀਂ ਕਰਦਾ ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿੱਤੀਆਂ ਹਨ ਅਤੇ ਜਿਹੜਾ ਸਾਰਿਆਂ ਨੂੰ ਰੋਜੀ ਬਖਸ਼ਦਾ ਹੈ।
ਮੌਤ ਦੀ ਫਾਂਸੀ ਉਸ ਦੀ ਗਰਦਨ ਤੋਂ ਨਹੀਂ ਵੱਢੀ ਜਾਣੀ ਅਤੇ ਉਹ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹੇਗਾ।
ਅੰਨ੍ਹਾ ਆਪ-ਹੁਦਰਾ ਇਨਸਾਨ ਕੁਝ ਭੀ ਨਹੀਂ ਸਮਝਦਾ ਅਤੇ ਉਹੋ ਕੁਛ ਕਰਦਾ ਹੈ ਜੋ ਉਸ ਲਈ ਮੁਢ ਤੋਂ ਲਿਖਿਆ ਹੋਇਆ ਹੈ।
ਪੂਰਨ ਚੰਗੇ ਨਸੀਬਾਂ ਦੁਆਰਾ, ਆਰਾਮ ਦੇਣਹਾਰ, ਸੱਚੇ ਗੁਰੂ ਜੀ, ਮਿਲਦੇ ਹਨ ਅਤੇ ਨਾਮ ਆ ਕੇ ਇਨਸਾਨ ਦੇ ਅੰਤਰ ਆਤਮੇ ਟਿਕ ਜਾਂਦਾ ਹੈ।
ਉਹ ਆਰਾਮ ਭੋਗਦਾ ਹੈ, ਆਰਾਮ ਪਹਿਨਦਾ ਹੈ ਅਤੇ ਖੁਸ਼ੀਆਂ ਦੀ ਖੁਸ਼ੀ ਵਿੱਚ ਆਪਣੀ ਜਿੰਦਗੀ ਗੁਜਾਰਦਾ ਹੈ।
ਓ ਨਾਨਕ! ਆਪਣੇ ਚਿੱਤ ਵਿਚੋਂ ਉਸ ਨਾਮ ਨੂੰ ਨਾਂ ਭੁਲਾ, ਜਿਸ ਦੁਆਰਾ ਸੱਚੇ ਸਾਹਿਬ ਦੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
ਤੀਜੀ ਪਾਤਸ਼ਾਹੀ।
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪ੍ਰਸੰਨਤਾ ਪਰਾਪਤ ਹੁੰਦੀ ਹੈ। ਸਤਿਨਾਮ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ, ਬੰਦਾ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ ਅਤੇ ਸਾਹਿਬ ਦੇ ਨਾਮ ਦੀ ਰੋਸ਼ਨੀ ਉਸ ਦੇ ਅੰਦਰ ਆ ਜਾਂਦੀ ਹੈ।
ਸਤਿਪੁਰਖ ਧਰਮ ਦੀ ਕਮਾਈ ਕਰਦਾ ਹੈ। ਵਿਸ਼ਾਲਤਾ, ਵਿਸ਼ਾਲ ਸੁਆਮੀ ਦੇ ਕੋਲਿ ਹੈ।
ਉਹ ਸੁਆਮੀ ਦੀ ਮਹਿਮਾ ਤੇ ਉਸ ਦੇ ਮੁਹਰੇ ਬੇਨਤੀ ਕਰਦਾ ਹੈ, ਜੋ ਉਸ ਦੀ ਜਿੰਦੜੀ, ਦੇਹਿ ਤੇ ਹਰ ਸ਼ੈ ਦਾ ਮਾਲਕ ਹੈ।
ਸੱਚੇ ਸਾਹਿਬ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੁਆਰਾ ਉਹ ਪ੍ਰਮ-ਅਨੰਦ ਅੰਦਰ ਵਸਦਾ ਹੈ।
ਆਪਣੇ ਚਿੱਤ ਅੰਦਰ ਭਾਵੇਂ ਇਨਸਾਨ ਪਾਠ, ਤਪੱਸਿਆ ਤੇ ਸਵੈ-ਰਿਆਜਤ ਦੀ ਕਿਰਤ ਕਰੇ, ਪ੍ਰੰਤੂ ਹਰੀ ਦੇ ਨਾਮ ਦੇ ਬਗੈਰ, ਲਾਨ੍ਹਤ ਮਾਰਿਆ ਹੈ ਉਸ ਦਾ ਜੀਵਨ।
ਗੁਰਾਂ ਦੇ ਉਪਦੇਸ਼ ਦੁਆਰਾ ਸਾਹਿਬ ਦਾ ਨਾਮ ਪ੍ਰਾਪਤ ਹੁੰਦਾ ਹੈ। ਆਪ-ਹੁੰਦਰੇ ਸੰਸਾਰੀ ਮਮਤਾ ਰਾਹੀਂ ਨਾਸ ਹੋ ਜਾਂਦੇ ਹਨ।
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰਖਿਆ ਕਰ, ਹੇ ਮਾਲਕ! ਨਾਨਕ ਤੇਰਾ ਗੋਲਾ ਹੈ।
ਪਉੜੀ।
ਸਾਰੇ ਤੇਰੇ ਹਨ, ਹੇ ਸੁਆਮੀ! ਅਤੇ ਤੂੰ ਸਾਰਿਆਂ ਦਾ। ਤੂੰ ਹਰ ਜਣੇ ਦੀ ਪੂੰਜੀ ਹੈਂ।
ਸਮੂਹ ਤੇਰੇ ਕੋਲੋਂ ਖੈਰ ਦੀ ਯਾਚਨਾ ਕਰਦੇ ਹਨ ਅਤੇ ਹਰ ਰੋਜ਼ ਪ੍ਰਾਰਥਨਾ ਕਰਦੇ ਹਨ।
ਜਿਸ ਕਿਸੇ ਨੂੰ ਤੂੰ ਦਿੰਦਾ ਹੈ, ਉਹ ਸਾਰਾ ਕੁਝ ਪਾ ਲੈਂਦਾ ਹੈਂ। ਕਈਆਂ ਨੂੰ ਤੂੰ ਦੁਰੇਡੇ ਹੈ ਤੇ ਕਈਆਂ ਦੇ ਨੇੜੇ।
ਤੇਰੇ ਬਗੈਰ ਕੋਈ ਥਾਂ ਨਹੀਂ ਜਿਸ ਤੋਂ ਯਾਚਨਾ ਕੀਤੀ ਜਾਵੇ। ਕੋਈ ਜਣਾ ਆਪਣੇ ਚਿੱਤ ਅੰਦਰ ਨਿਰਣੇ ਕਰਕੇ ਦੇਖ ਲਵੇ।
ਸਾਰੇ ਤੇਰੀ ਉਸਤਤੀ ਕਰਦੇ ਹਨ, ਹੈ ਪ੍ਰਭੂ! ਗੁਰੂ ਅਨੁਸਾਰੀਆਂ ਨੂੰ ਤੇਰਾ ਬੂਹਾ ਪ੍ਰਗਟ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.