ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥੧॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥੨॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥੩॥
ਬਾਣੀਸਧਨੇਕੀਰਾਗੁਬਿਲਾਵਲੁ
ੴਸਤਿਗੁਰਪ੍ਰਸਾਦਿ॥
ਨ੍ਰਿਪਕੰਨਿਆਕੇਕਾਰਨੈਇਕੁਭਇਆਭੇਖਧਾਰੀ॥
ਕਾਮਾਰਥੀਸੁਆਰਥੀਵਾਕੀਪੈਜਸਵਾਰੀ॥੧॥
ਤਵਗੁਨਕਹਾਜਗਤਗੁਰਾਜਉਕਰਮੁਨਨਾਸੈ॥
ਸਿੰਘਸਰਨਕਤਜਾਈਐਜਉਜੰਬੁਕੁਗ੍ਰਾਸੈ॥੧॥ਰਹਾਉ॥
ਏਕਬੂੰਦਜਲਕਾਰਨੇਚਾਤ੍ਰਿਕੁਦੁਖੁਪਾਵੈ॥
ਪ੍ਰਾਨਗਏਸਾਗਰੁਮਿਲੈਫੁਨਿਕਾਮਿਨਆਵੈ॥੨॥
ਪ੍ਰਾਨਜੁਥਾਕੇਥਿਰੁਨਹੀਕੈਸੇਬਿਰਮਾਵਉ॥
ਬੂਡਿਮੂਏਨਉਕਾਮਿਲੈਕਹੁਕਾਹਿਚਢਾਵਉ॥੩॥
ਮੈਨਾਹੀਕਛੁਹਉਨਹੀਕਿਛੁਆਹਿਨਮੋਰਾ॥
ਅਉਸਰਲਜਾਰਾਖਿਲੇਹੁਸਧਨਾਜਨੁਤੋਰਾ॥੪॥੧॥
bānī sadhanē kī rāg bilāval
ik ōunkār satigur prasād .
nrip kanniā kē kāranai ik bhaiā bhēkhadhārī .
kāmārathī suārathī vā kī paij savārī .1.
tav gun kahā jagat gurā jau karam n nāsai .
singh saran kat jāīai jau janbuk grāsai .1. rahāu .
ēk būnd jal kāranē chātrik dukh pāvai .
prān gaē sāgar milai phun kām n āvai .2.
prān j thākē thir nahī kaisē biramāvau .
būd mūē naukā milai kah kāh chadhāvau .3.
mai nāhī kash hau nahī kish āh n mōrā .
ausar lajā rākh lēh sadhanā jan tōrā .4.1.
The hymns of Sadhna. Rag Bilawal
There is but One God. By The True Guru's grace, is He attained to.
For a King's daughter, a man assumed the disguise of Vishnu,
for the love of lust and his own object, but the Lord protected his honour.
What merit is in Thee, O Guru of the world, if my evil deeds are not to be erased?
What avails it to seek lio's refuge, if he is to be eaten up by a jackal?. Pause.
For want of a drop of rain, the pied-cuckoo suffers agony.
When its life is gone, then even if an ocean is at hand, it is of no avail.
Now that my life is grown weary, and I am not to last much longer, how can I be patient?
If I am drowned to death and a boat is obtained, say, how shall I embark thereon?
I am nothing, I have nothing and nothing is mine.
At this conjuncture, protect Thou my honour, O Lord, Sadhna is Thy slave.
The Word Of Sadhana, Raag Bilaaval:
One Universal Creator God. By The Grace Of The True Guru:
For a king's daughter, a man disguised himself as Vishnu.
He did it for sexual exploitation, and for selfish motives, but the Lord protected his honor. ||1||
What is Your value, O Guru of the world, if You will not erase the karma of my past actions?
Why seek safety from a lion, if one is to be eaten by a jackal? ||1||Pause||
For the sake of a single raindrop, the rainbird suffers in pain.
When its breath of life is gone, even an ocean is of no use to it. ||2||
Now, my life has grown weary, and I shall not last much longer; how can I be patient?
If I drown and die, and then a boat comes along, tell me, how shall I climb aboard? ||3||
I am nothing, I have nothing, and nothing belongs to me.
Now, protect my honor; Sadhana is Your humble servant. ||4||1||
ਬਾਣੀ ਸਧਨੇ ਕੀ ਰਾਗੁ ਬਿਲਾਵਲੁ
ੴ ਸਤਿਗੁਰ ਪ੍ਰਸਾਦਿ ॥
(ਇੱਕ) ਰਾਜੇ ਦੀ ਲੜਕੀ ਖ਼ਾਤਰ ਇੱਕ ਭੇਖਧਾਰੀ ਹੋਇਆ
(ਜੋ) ਕਾਮ=ਵਾਸ਼ਨਾ ਵਾਲਾ ਤੇ ਖ਼ੁਦਗਰਜ਼ ਸੀ (ਪਰ ਹੇ ਪ੍ਰਭੂ ! ਤੂੰ) ਉਸ (ਭੇਖਧਾਰੀ) ਦੀ ਵੀ ਲਾਜ ਰਖੀ।੧।
ਹੇ ਜਗਤ ਦੇ ਗੁਰ=ਪਰਮੇਸ਼ਰ ਜੀ ! ਜੇ (ਮੇਰਾ ਮਾੜਾ) ਕਰਮ ਨਾਸ਼ ਨਾ ਹੋਇਆ (ਤਾਂ) ਤੇਰਾ ਕੀ ਗੁਣ ਹੋਇਆ? ਭਾਵ ਤੇਰੀ ਸ਼ਰਨ ਆਉਣ ਦਾ ਕੀ ਲਾਭ?
ਸ਼ੇਰ ਦੀ ਸ਼ਰਨ ਪੈਣ ਦੀ ਕੀ ਲੋੜ ਹੋਈ ਜੇ ਮੁੜ ਗਿੱਦੜ ਖਾ ਜਾਏ (ਇਹ ਡਰ ਮਨ ਵਿੱਚ ਰਿਹਾ, ਭਾਵ ਤੇਰੀ ਸ਼ਰਨ ਵਿੱਚ ਆਉਣ ਨਾਲ ਮੈਨੂੰ ਮੇਰੇ ਮੰਦੇ ਕਰਮਾਂ ਦਾ ਫਲ ਭੋਗਣ ਤੋਂ ਛੁਟਕਾਰਾ ਮਿਲ ਜਾਏ)।੧।ਰਹਾਉ।
(ਹੇ ਪ੍ਰਭੂ !) ਪਪੀਹਾ ਪਾਣੀ ਦੀ ਇੱਕ ਬੂੰਦ ਦੀ ਪ੍ਰਾਪਤੀ ਖ਼ਾਤਰ ਦੁਖ ਪਾਉਂਦਾ ਹੈ
(ਪਰ ਜੇ ਉਸ ਪਪੀਹੇ ਦੇ) ਪ੍ਰਾਣ (ਨਿਕਲ) ਗਏ (ਭਾਵ ਮੌਤ ਹੋ ਗਈ, ਉਸ ਪਿਛੋਂ ਜੇ ਉਸ ਨੂੰ) ਸਮੁੰਦਰ ਭੀ ਮਿਲ ਜਾਏ ਤਾਂ ਫਿਰ (ਉਹ ਸਮੁੰਦਰ ਉਸ ਪਪੀਹੇ ਦੇ ਕਿਸੇ) ਕੰਮ ਨਹੀਂ ਆਉਂਦਾ।੨।
(ਹੇ ਪ੍ਰਭੂ ! ਹੁਣ) ਪ੍ਰਾਣ ਜੋ (ਕਾਮ ਵਾਸ਼ਨਾ ਅਧੀਨ ਹੋ ਕੇ) ਥਕ ਗਏ ਹਨ (ਜਿੰਦ ਦੀ) ਸਥਿਰਤਾ ਨਹੀਂ ਰਹੀ, ਮੈਂ ਕਿਵੇਂ ਧੀਰਜ ਕਰਾਂ? (ਇਸ ਲਈ ਹੁਣ ਛੇਤੀ ਬਹੁੜੋ)।
(ਜੇ) ਡੁਬ ਕੇ ਮਰੇ ਹੋਏ ਨੂੰ ਬੇੜੀ ਮਿਲੇ (ਉਹ ਉਸ ਦੇ ਕਿਸ ਕੰਮ) ਦਸ? (ਮੈਂ ਉਸ ਤੇ) ਕਿਸ ਨੂੰ ਚੜ੍ਹਾਂਵਾਂਗਾ?।੩।
(ਹੇ ਪ੍ਰਭੂ !) ਮੈਂ ਕੁਛ ਭੀ ਨਹੀਂ ਹਾਂ (ਅਤੇ) ਨਾ ਹੀ ਮੇਰਾ ਕੋਈ (ਹੋਰ ਓਟ ਆਸਰਾ) ਹੈ।
(ਬੱਸ ਇਹੋ ਮਨੁੱਖਾ ਜਨਮ ਦਾ ਇੱਕ) ਮੌਕਾ ਹੈ (ਮੈਨੂੰ ਸੰਸਾਰ ਦੇ ਵਿਕਾਰਾਂ ਰੂਪੀ ਸਮੁੰਦਰ ਚੋਂ ਕੱਢ ਕੇ ਮੇਰੀ) ਲਾਜ ਰਖ ਲਵੋ, ਮੈਂ ਸਧਨਾ ਤੇਰਾ ਦਾਸ ਹਾਂ।੪।੧।
ਰਾਗ ਬਿਲਾਵਲੁ ਵਿੱਚ ਭਗਤ ਸਾਧਨੇ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਇੱਕ ਭੇਖਧਾਰੀ, ਜਿਸ ਨੇ ਇਕ ਰਾਜੇ ਦੀ ਲੜਕੀ ਦੀ ਖ਼ਾਤਰ (ਧਰਮ ਦਾ) ਭੇਖ ਧਾਰਿਆ ਸੀ;
ਤੂੰ ਉਸ ਕਾਮੀ ਤੇ ਖ਼ੁਦਗ਼ਰਜ਼ ਬੰਦੇ ਦੀ ਭੀ ਲਾਜ ਰੱਖੀ (ਭਾਵ, ਤੂੰ ਉਸ ਨੂੰ ਕਾਮ ਵਾਸ਼ਨਾ ਦੇ ਵਿਕਾਰ ਵਿਚ ਡਿੱਗਣ ਤੋਂ ਬਚਾਇਆ ਸੀ) ॥੧॥
ਹੇ ਜਗਤ ਦੇ ਗੁਰੂ ਪ੍ਰਭੂ! ਜੇ ਮੇਰੇ ਪਿਛਲੇ ਕੀਤੇ ਕਰਮਾਂ ਦਾ ਫਲ ਨਾਸ ਨਾਹ ਹੋਇਆ (ਭਾਵ, ਜੇ ਮੈਂ ਪਿਛਲੇ ਕੀਤੇ ਮੰਦ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ ਮੰਦੇ ਕਰਮ ਕਰੀ ਹੀ ਗਿਆ) ਤਾਂ ਤੇਰੀ ਸ਼ਰਨ ਆਉਣ ਦਾ ਕੀਹ ਗੁਣ ਹੋਵੇਗਾ?
ਸ਼ੇਰ ਦੀ ਸ਼ਰਨ ਪੈਣ ਦਾ ਕੀਹ ਲਾਭ, ਜੇ ਫਿਰ ਭੀ ਗਿੱਦੜ ਖਾ ਜਾਏ? ॥੧॥ ਰਹਾਉ ॥
ਪਪੀਹਾ ਜਲ ਦੀ ਇਕ ਬੂੰਦ ਵਾਸਤੇ ਦੁਖੀ ਹੁੰਦਾ ਹੈ (ਤੇ ਕੂਕਦਾ ਹੈ;)
(ਪਰ ਉਡੀਕ ਵਿਚ ਹੀ) ਜੇ ਉਸ ਦੀ ਜਿੰਦ ਚਲੀ ਜਾਏ ਤਾਂ ਫਿਰ ਉਸ ਨੂੰ (ਪਾਣੀ ਦਾ) ਸਮੁੰਦਰ ਭੀ ਮਿਲੇ ਤਾਂ ਉਸ ਦੇ ਕਿਸੇ ਕੰਮ ਨਹੀਂ ਆ ਸਕਦਾ; (ਤਿਵੇਂ, ਹੇ ਪ੍ਰਭੂ! ਜੇ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਖੁਣੋਂ ਮੇਰੀ ਜਿੰਦ ਵਿਕਾਰਾਂ ਵਿਚ ਮਰ ਹੀ ਗਈ, ਤਾਂ ਫਿਰ ਤੇਰੀ ਮਿਹਰ ਦਾ ਸਮੁੰਦਰ ਮੇਰਾ ਕੀਹ ਸਵਾਰੇਗਾ? ॥੨॥
(ਤੇਰੀ ਮਿਹਰ ਨੂੰ ਉਡੀਕ ਉਡੀਕ ਕੇ) ਮੇਰੀ ਜਿੰਦ ਥੱਕੀ ਹੋਈ ਹੈ, (ਵਿਕਾਰਾਂ ਵਿਚ) ਡੋਲ ਰਹੀ ਹੈ, ਇਸ ਨੂੰ ਕਿਸ ਤਰ੍ਹਾਂ ਵਿਕਾਰਾਂ ਵਲੋਂ ਰੋਕਾਂ?
ਹੇ ਪ੍ਰਭੂ! ਜੇ ਮੈਂ (ਵਿਕਾਰਾਂ ਦੇ ਸਮੁੰਦਰ ਵਿਚ) ਡੁੱਬ ਹੀ ਗਿਆ, ਤੇ ਪਿਛੋਂ ਤੇਰੀ ਬੇੜੀ ਮਿਲੀ, ਤਾਂ, ਦੱਸ, ਉਸ ਬੇੜੀ ਵਿਚ ਮੈਂ ਕਿਸ ਨੂੰ ਚੜ੍ਹਾਵਾਂਗਾ? ॥੩॥
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰਾ ਹੋਰ ਕੋਈ ਆਸਰਾ ਨਹੀਂ;
(ਇਹ ਮਨੁੱਖਾ ਜਨਮ ਹੀ) ਮੇਰੀ ਲਾਜ ਰੱਖਣ ਦਾ ਸਮਾ ਹੈ, ਮੈਂ ਸਧਨਾ ਤੇਰਾ ਦਾਸ ਹਾਂ, ਮੇਰੀ ਲਾਜ ਰੱਖ (ਤੇ ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣ ਤੋਂ ਮੈਨੂੰ ਬਚਾ ਲੈ) ॥੪॥੧॥
ਸਧਨੇ ਦੇ ਸ਼ਬਦ ਰਾਗ ਬਿਲਾਵਲ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਪਾਤਿਸ਼ਾਹ ਦੀ ਲੜਕੀ ਦੀ ਖਾਤਰ ਇਕ ਆਦਮੀ ਨੈ ਵਿਸ਼ਨੂੰ ਦਾ ਸਰੂਪ ਇਖਤਿਆਰ ਕਰ ਲਿਆ,
ਵਿਸ਼ੇ-ਭੋਗ ਦੀ ਪ੍ਰੀਤ ਅਤੇ ਆਪਣੇ ਸਵੈ-ਮਨੋਰਥ ਵਾਸਤੇ, ਪ੍ਰੰਤੂ ਪ੍ਰਭੂ ਨੇ ਉਸ ਦੀ ਇੱਜ਼ਤ ਆਬਰੂ ਬਚਾ ਲਈ।
ਤੇਰੇ ਵਿੱਚ ਕੀ ਖੂਬੀ ਹੋਈ, ਹੇ ਸੰਸਾਰ ਦੇ ਗੁਰੂ! ਜੇਕਰ ਮੇਰੇ ਮੰਦੇ ਅਮਲ ਨਾਂ ਮਿਟਣ?
ਸ਼ੇਰ ਦੀ ਪਨਾਹ ਲੈਣ ਦਾ ਕੀ ਲਾਭ, ਜੇਕਰ ਉਸ ਨੂੰ ਗਿੱਦੜ ਨੈ ਹੀ ਖਾ ਜਾਣਾ ਹੈ? ਠਹਿਰਾਉ।
ਮੀਂਹ ਦੀ ਇਕ ਕਣੀ ਦੀ ਖਾਤਿਰ ਪਪੀਹਾ ਕਸ਼ਟ ਉਠਾਉਂਦਾ ਹੈ।
ਜਦ ਇਸ ਦੀ ਜਿੰਦ ਨਿਕਲ ਗਈ, ਤਦ ਭਾਵੇਂ ਸਮੁੰਦਰ ਭੀ ਹੱਥ ਲੱਗ ਜਾਵੇ, ਇਸ ਦਾ ਕੋਈ ਲਾਭ ਨਹੀਂ।
ਹੁਣ ਜਦ ਮੇਰਾ ਜੀਵਨ ਹਾਰਦਾ ਜਾ ਰਿਹਾ ਹੈ ਅਤੇ ਮੈਂ ਬਹੁਤ ਚਿਰ ਨਹੀਂ ਠਹਿਰਨਾ, ਮੈਂ ਕਿਸ ਤਰ੍ਹਾਂ ਧੀਰਜ ਕਰਾਂ?
ਜੇਕਰ ਮੈਂ ਡੁੱਬ ਕੇ ਮਰ ਗਿਆ ਅਤੇ ਕਿਸ਼ਤੀ ਮਿਲ ਗਈ, ਤਾਂ ਦੱਸੋ, ਮੈਂ ਉਸ ਉਤੇ ਕਿਸ ਤਰ੍ਹਾ ਚੜ੍ਹਾਂਗਾ?
ਮੈਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ ਅਤੇ ਮੇਰਾ ਕੁਝ ਭੀ ਨਹੀਂ ਹੈ।
ਇਸ ਮੌਕੇ ਤੇ, ਤੂੰ ਮੇਰੀ ਪਤਿ-ਆਬਰੂ ਰੱਖ, ਹੇ ਪ੍ਰਭੂ! ਸਧਨਾ ਤੇਰਾ ਗੋਲਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.