ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥
ਹਰਿ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭ ਮਹਿ ਸੁਆਮੀ ਰਹਿਆ ਸਮਾਈ ॥੧॥
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥੧॥ ਰਹਾਉ ॥
ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥
ਇਨ੍ਹ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ਹ ਕਾ ਵਾਹਿਆ ਕਛੁ ਨ ਵਸਾਈ ॥
ਮੇਰੇ ਮਨ ਆਸ ਕਰਿ ਹਰਿ ਪ੍ਰੀਤਮ ਅਪੁਨੇ ਕੀ ਜੋ ਤੁਝੁ ਤਾਰੈ ਤੇਰਾ ਕੁਟੰਬੁ ਸਭੁ ਛਡਾਈ ॥੨॥
ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥
ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥
ਮੇਰੇ ਮਨ ਆਸਾ ਕਰਿ ਹਰਿ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭੁ ਥਾਇ ਪਾਈ ॥੩॥
ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥
ਕਿਛੁ ਕਿਸੀ ਕੈ ਹਥਿ ਨਾਹੀ ਮੇਰੇ ਸੁਆਮੀ ਐਸੀ ਮੇਰੈ ਸਤਿਗੁਰਿ ਬੂਝ ਬੁਝਾਈ ॥
ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥੪॥੧॥
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਰਾਗੁਗੋਂਡਚਉਪਦੇਮਹਲਾ੪ਘਰੁ੧॥
ਜੇਮਨਿਚਿਤਿਆਸਰਖਹਿਹਰਿਊਪਰਿਤਾਮਨਚਿੰਦੇਅਨੇਕਅਨੇਕਫਲਪਾਈ॥
ਹਰਿਜਾਣੈਸਭੁਕਿਛੁਜੋਜੀਇਵਰਤੈਪ੍ਰਭੁਘਾਲਿਆਕਿਸੈਕਾਇਕੁਤਿਲੁਨਗਵਾਈ॥
ਹਰਿਤਿਸਕੀਆਸਕੀਜੈਮਨਮੇਰੇਜੋਸਭਮਹਿਸੁਆਮੀਰਹਿਆਸਮਾਈ॥੧॥
ਮੇਰੇਮਨਆਸਾਕਰਿਜਗਦੀਸਗੁਸਾਈ॥
ਜੋਬਿਨੁਹਰਿਆਸਅਵਰਕਾਹੂਕੀਕੀਜੈਸਾਨਿਹਫਲਆਸਸਭਬਿਰਥੀਜਾਈ॥੧॥ਰਹਾਉ॥
ਜੋਦੀਸੈਮਾਇਆਮੋਹਕੁਟੰਬੁਸਭੁਮਤਤਿਸਕੀਆਸਲਗਿਜਨਮੁਗਵਾਈ॥
ਇਨ੍ਹਕੈਕਿਛੁਹਾਥਿਨਹੀਕਹਾਕਰਹਿਇਹਿਬਪੁੜੇਇਨ੍ਹਕਾਵਾਹਿਆਕਛੁਨਵਸਾਈ॥
ਮੇਰੇਮਨਆਸਕਰਿਹਰਿਪ੍ਰੀਤਮਅਪੁਨੇਕੀਜੋਤੁਝੁਤਾਰੈਤੇਰਾਕੁਟੰਬੁਸਭੁਛਡਾਈ॥੨॥
ਜੇਕਿਛੁਆਸਅਵਰਕਰਹਿਪਰਮਿਤ੍ਰੀਮਤਤੂੰਜਾਣਹਿਤੇਰੈਕਿਤੈਕੰਮਿਆਈ॥
ਇਹਆਸਪਰਮਿਤ੍ਰੀਭਾਉਦੂਜਾਹੈਖਿਨਮਹਿਝੂਠੁਬਿਨਸਿਸਭਜਾਈ॥
ਮੇਰੇਮਨਆਸਾਕਰਿਹਰਿਪ੍ਰੀਤਮਸਾਚੇਕੀਜੋਤੇਰਾਘਾਲਿਆਸਭੁਥਾਇਪਾਈ॥੩॥
ਆਸਾਮਨਸਾਸਭਤੇਰੀਮੇਰੇਸੁਆਮੀਜੈਸੀਤੂਆਸਕਰਾਵਹਿਤੈਸੀਕੋਆਸਕਰਾਈ॥
ਕਿਛੁਕਿਸੀਕੈਹਥਿਨਾਹੀਮੇਰੇਸੁਆਮੀਐਸੀਮੇਰੈਸਤਿਗੁਰਿਬੂਝਬੁਝਾਈ॥
ਜਨਨਾਨਕਕੀਆਸਤੂਜਾਣਹਿਹਰਿਦਰਸਨੁਦੇਖਿਹਰਿਦਰਸਨਿਤ੍ਰਿਪਤਾਈ॥੪॥੧॥
ik ōunkār sat nām karatā purakh nirabhau niravair akāl mūrat ajūnī saibhan gur prasād .
rāg gōnhd chaupadē mahalā 4 ghar 1 .
jē man chit ās rakhah har ūpar tā man chindē anēk anēk phal pāī .
har jānai sabh kish jō jīi varatai prabh ghāliā kisai kā ik til n gavāī .
har tis kī ās kījai man mērē jō sabh mah suāmī rahiā samāī .1.
mērē man āsā kar jagadīs gusāī .
jō bin har ās avar kāhū kī kījai sā nihaphal ās sabh birathī jāī .1. rahāu .
jō dīsai māiā mōh kutanb sabh mat tis kī ās lag janam gavāī .
inh kai kish hāth nahī kahā karah ih bapurē inh kā vāhiā kash n vasāī .
mērē man ās kar har prītam apunē kī jō tujh tārai tērā kutanb sabh shadāī .2.
jē kish ās avar karah paramitrī mat tūn jānah tērai kitai kanm āī .
ih ās paramitrī bhāu dūjā hai khin mah jhūth binas sabh jāī .
mērē man āsā kar har prītam sāchē kī jō tērā ghāliā sabh thāi pāī .3.
āsā manasā sabh tērī mērē suāmī jaisī tū ās karāvah taisī kō ās karāī .
kish kisī kai hath nāhī mērē suāmī aisī mērai satigur būjh bujhāī .
jan nānak kī ās tū jānah har darasan dēkh har darasan tripatāī .4.1.
There is but One God. True is His Name, creative His personality and Immortal His form He is without fear, sans enmity, unborn and self-illumined. By the Guru's grace He is obtained.
Rag Gond Chaupadas 4th Guru.
O man, if, in thy mind, thou rest thy hope on God, then shalt thou obtain thy heart-desired many many fruits.
God knows everything that passes in the mind. The Lord overlooks not even a sesame of any one's labour.
O my soul, put thou thy hope in that God Lord, who is contained in everything.
O my soul, rest thou thy hope on the Lord of the World and the Master of the World and the Master of Universe.
The hope, which is reposed in any other than God, that hope is fruitless and goes all in vain. Pause.
The wealth, worldly love and the entire family, that thou seest, pin not thou thy hope on them. Likewise thou shalt lose the merit of thy life.
Nothing lies in their hands. What can these poor fellows do? By their doing nothing can be set aright.
My soul, place thou reliance on God, thy Friend, who shall save thee and also emancipate all thy family.
If thou repossesses any hope in another, or in a friend, other than the Lord, know that it shall not avail thee anywhere.
This hope of another friend is born of duality. Being false, it all vanishes in a moment.
O my soul, have thou faith in thy True Beloved Lord, who shall approve all thy service.
Hope and desire are all Thine, O my Lord. As Thou give man hope, so the hope he cherishes.
Nothing lies in the hands of any man, O my Master. Such an understanding, my True Guru has imparted unto me.
My Lord Master, Thou knowest the yearning of Thy slave Nanak. He beholds Thine vision, and with Thine vision, he remains satiated.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. SelfExistent. By Guru's Grace:
Raag Gond, ChauPadas, Fourth Mehl, First House:
If, in his conscious mind, he places his hopes in the Lord, then he shall obtain the fruits of all the many desires of his mind.
The Lord knows everything which happens to the soul. Not even an iota of one's effort goes to waste.
Place your hopes in the Lord, O my mind; the Lord and Master is pervading and permeating all. ||1||
O my mind, place your hopes in the Lord of the World, the Master of the Universe.
That hope which is placed in any other than the Lord that hope is fruitless, and totally useless. ||1||Pause||
That which you can see, Maya, and all attachment to family do't place your hopes in them, or your life will be wasted and lost.
Nothing is in their hands; what can these poor creatures do? By their actions, nothing can be done.
O my mind, place your hopes in the Lord, your Beloved, who shall carry you across, and save your whole family as well. ||2||
If you place your hopes in any other, in any friend other than the Lord, then you shall come to know that it is of no use at all.
This hope placed in other friends comes from the love of duality. In an instant, it is gone; it is totally false.
O my mind, place your hopes in the Lord, your True Beloved, who shall approve and reward you for all your efforts. ||3||
Hope and desire are all Yours, O my Lord and Master. As You inspire hope, so are the hopes held.
Nothing is in the hands of anyone, O my Lord and Master; such is the understanding the True Guru has given me to understand.
You alone know the hope of servant Nanak, O Lord; gazing upon the Blessed Vision of the Lord's Darshan, he is satisfied. ||4||1||
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਰਾਗੁ ਗੋਂਡ ਚਉਪਦੇ ਮਹਲਾ ੪ ਘਰੁ ੧ ॥
ਹੇ ਭਾਈ !) ਜੇ ਤੂੰ ਆਪਣੇ ਮਨ ਵਿਚ ਤੇ ਚਿਤ ਵਿਚ (ਉਸ) ਹਰੀ ਉਤੇ ਆਸ (ਭਰੋਸਾ) ਰਖੇਂ, ਤਾਂ ਮਨ ਦੇ ਚਿਤਵੇ ਹੋਏ, ਅਨਗਿਣਤ, ਬੇਸ਼ੁਮਾਰ ਫਲ ਪਾ ਲਵੇਂਗਾ (ਉਹ) ਹਰੀ ਸਭ ਕੁਝ ਜਾਣਦਾ ਹੈ,
ਜੋ (ਕੁਝ ਕਿਸੇ ਦੇ ਦਿਲ ਵਿਚ ਵਰਤਦਾ ਹੈ, ਅਤੇ ਉਹ) ਪ੍ਰਭੂ ਕਿਸੇ ਦਾ ਕੀਤਾ ਹੋਇਆ (ਕੰਮ, ਘਾਲ ਸੇਵਾ) ਰੱਤੀ ਭਰ ਭੀ ਨਹੀਂ ਗ਼ਵਾਉਂਦਾ (ਭਾਵ ਅਜਾਈਂ ਨਹੀਂ ਜਾਣ ਦਿੰਦਾ)।
ਹੇ ਮੇਰੇ ਮਨ! (ਤੂੰ) ਉਸ (ਹਰੀ) ਦੀ ਆਸ ਕਰ ਜਿਹੜਾ ਮਾਲਕ ਸਾਰੇ (ਜੀਵ ਜੰਤੂਆਂ) ਵਿਚ ਵਿਆਪਕ ਹੋ ਰਿਹਾ ਹੈ।੧।
ਹੇ ਮੇਰੇ ਮਨ! (ਤੂੰ) ਜਗਤ ਦੇ ਮਾਲਕ ਦੀ ਆਸ ਰਖ।
ਹਰੀ ਤੋਂ ਬਿਨਾਂ ਜੋ ਕਿਸੇ ਹੋਰ ਦੀ (ਆਸ) ਕੀਤੀ ਜਾਏ (ਤਾਂ) ਉਹ ਸਾਰੀ ਆਸ ਵਿਅਰਥ ਜਾਂਦੀ ਹੈ।੧।ਰਹਾਉ।
ਹੇ ਭਾਈ !) ਜੋ (ਤੈਨੂੰ) ਸਾਰਾ ਪਰਵਾਰ ਤੇ ਮਾਇਆ ਮੋਹ ਦਿਸਦਾ ਪਿਆ ਹੈ, ਮਤਾਂ ਇਸ ਦੀ ਆਸ ਵਿਚ ਲਗ ਕੇ ਆਪਣਾ ਜਨਮ (ਵਿਅਰਥ) ਗਵਾ ਲਵੇਂ, (ਭਾਵ ਚੇਤੰਨ ਹੋ)।
ਇਨ੍ਹਾਂ (ਸੰਬੰਧੀਆਂ) ਦੇ ਹਥ ਵਿਚ ਕੁਝ (ਤਾਕਤ) ਨਹੀਂ ਹੈ, ਇਹ ਵਿਚਾਰੇ ਕੀ ਕਰ ਸਕਦੇ ਹਨ? ਇਨ੍ਹਾਂ ਦਾ ਜ਼ੋਰ ਲਾਇਆ ਹੋਇਆ (ਤੈਨੂੰ) ਕੁਝ ਨਹੀਂ ਹੋ ਸਕਦਾ, (ਭਾਵ ਸਫਲ ਨਹੀਂ ਹੁੰਦਾ)।
ਹੇ ਮੇਰੇ ਮਨ ! ਆਪਣੇ ਹਰੀ ਪਿਆਰੇ ਦੀ ਆਸਾ ਕਰ ਜੋ ਤੈਨੂੰ (ਸੰਸਾਰ ਸਮੁੰਦਰ ਤੋਂ) ਤਾਰ ਸਕਦਾ ਹੈ (ਅਤੇ ਤੇਰਾ) ਸਭ ਪਰਵਾਰ (ਮੁਸੀਬਤਾਂ ਤੋਂ) ਛੁੜਾ ਸਕਦਾ ਹੈ।੨।
(ਹੇ ਭਾਈ !) ਪ੍ਰਭੂ ਨੂੰ ਛੱਡ ਕੇ ਜੇ ਹੋਰ ਵਿਖਾਵੇ ਦੇ ਮਿਤਰਾਂ ਦੀ ਕੁਝ ਆਸ ਕਰੇਂਗਾ, ਮਤਾਂ ਤੂੰ ਇਹ ਜਾਣਦਾ ਹੋਵੇਂ ਕਿ ਤੇਰੇ ਕਿਸੇ ਕੰਮ ਵਿਚ ਆਏਗੀ?
ਇਹ ਵਿਖਾਵੇ ਵਾਲੇ ਮਿਤਰਾਂ ਦੀ ਆਸ ਦੂਜਾ ਪਿਆਰ ਹੈ, ਇਹ (ਆਸ) ਸਭ ਝੂਠ ਰੂਪ ਹੈ (ਜੋ) ਖਿਨ ਵਿਚ ਨਾਸ਼ ਹੋ ਜਾਵੇਗੀ।
(ਇਸ ਲਈ) ਹੇ ਮੇਰੇ ਮਨ! (ਤੂੰ) ਸਚੇ ਹਰੀ ਪ੍ਰੀਤਮ ਦੀ ਆਸ ਕਰ ਜੋ ਤੇਰਾ ਕੀਤਾ ਹੋਇਆ ਸਾਰਾ (ਕੰਮ) ਥਾਇਂ ਪਾਵੇ (ਭਾਵ ਤੇਰੀ ਘਾਲ) ਸਫ਼ਲ ਕਰੇ)।੩।
ਹੇ ਮੇਰੇ ਮਾਲਕ ! ਆਸਾ ਤੇ ਮਨਸਾ ਸਭ ਤੇਰੀ (ਬਣਾਈ ਹੋਈ) ਹੈ, ਜਿਹੋ ਜਿਹੀ ਤੂੰ ਆਸ ਕਰਾਉਂਦਾ ਹੈਂ ਉਹੋ ਜਿਹੀ (ਹਰ) ਕੋਈ (ਜੀਵ) ਆਸ ਕਰਦਾ ਹੈ।
ਹੇ ਮੇਰੇ ਮਾਲਕ ! ਕਿਸੇ (ਜੀਵ ਦੇ) ਹਥ (ਵੱਸ) ਵਿਚ ਕੁਝ ਵੀ ਨਹੀਂ ਹੈ, ਇਹੋ ਜਿਹੀ ਸੋਝੀ (ਮੈਨੂੰ) ਮੇਰੇ ਸਤਿਗੁਰੂ ਨੇ ਬਖਸ਼ੀ ਹੈ।
(ਹੇ ਮਾਲਕ !) ਦਾਸ ਨਾਨਕ ਦੀ ਆਸ ਤੂੰ ਜਾਣਦਾ ਹੈਂ (ਉਹ ਇਹ ਹੈ ਕਿ ਤੈਂ) ਹਰੀ ਦਾ ਦਰਸ਼ਨ ਵੇਖ ਕੇ (ਤੇਰੇ) ਦਰਸ਼ਨ ਵਿਚ (ਹੀ ਤੇਰਾ ਦਾਸ) ਤ੍ਰਿਪਤ ਹੋਇਆ ਰਹੇ ਭਾਵ ਰਜਿਆ ਰਹੇ।੪।੧।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,
(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।
ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥
ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।
ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।
ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।
ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥
ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।
ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥
ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।
ਹੇ ਮੇਰੇ ਮਾਲਕ! ਕਿਸੇ ਭੀ ਜੀਵ ਦੇ ਕੁਝ ਵੱਸ ਨਹੀਂ-ਮੈਨੂੰ ਤਾਂ ਮੇਰੇ ਗੁਰੂ ਨੇ ਇਹ ਸੂਝ ਬਖ਼ਸ਼ੀ ਹੈ।
ਹੇ ਪ੍ਰਭੂ! (ਆਪਣੇ) ਦਾਸ ਨਾਨਕ ਦੀ (ਧਾਰੀ ਹੋਈ) ਆਸ ਤੂੰ ਆਪ ਹੀ ਜਾਣਦਾ ਹੈਂ (ਉਹ ਤਾਂਘ ਇਹ ਹੈ ਕਿ) ਪ੍ਰਭੂ ਦਾ ਦਰਸ਼ਨ ਕਰ ਕੇ (ਨਾਨਕ ਦਾ ਮਨ) ਦਰਸ਼ਨ ਦੀ ਬਰਕਤ ਨਾਲ (ਮਾਇਆ ਦੀਆਂ ਆਸਾਂ ਵੱਲੋਂ) ਰੱਜਿਆ ਰਹੇ ॥੪॥੧॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡੱਰ, ਦੁਸ਼ਮਨੀ ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਰਾਗ ਗੋਂਡ ਚਉਪਜੇ ਚੌਥੀ ਪਾਤਿਸ਼ਾਹੀ।
ਹੇ ਬੰਦੇ! ਆਪਣੇ ਮਨ ਅੰਦਰ; ਜੇਕਰ ਤੂੰ ਆਪਣੀ ਉਮੀਦ ਵਾਹਿਗੁਰੂ ਉਤੇ ਰੱਖੇ, ਤਦ ਤੂੰ ਆਪਣੇ ਚਿੱਤ-ਚਾਹੁੰਦੇ ਬੜੇ ਬੜੇ ਹੀ ਮੇਵੇ ਲਵੇਂਗਾ।
ਜੋ ਕੁਛ ਮਨ ਅੰਦਰ ਬੀਤਦਾ ਹੈ, ਵਾਹਿਗੁਰੂ ਸਾਰਾ ਕੁਝ ਜਾਣਦਾ ਹੈ। ਸੁਆਮੀ ਕਿਸੇ ਦੀ ਮਿਹਨਤ ਮੁਸ਼ਕਤ ਜ਼ਰਾ ਮਾਤਰ ਭੀ ਨਹੀਂ ਗੁਆਉਂਦਾ।
ਹੇ ਮੇਰੀ ਜਿੰਦੜੀਏ! ਤੂੰ ਆਪਣੀ ਉਮੀਦ ਉਸ ਵਾਹਿਗੁਰੂ ਸੁਆਮੀ ਉਤੇ ਲਾ ਜੋ ਸਾਰਿਆਂ ਅੰਦਰ ਰਮ ਰਿਹਾ ਹੈ।
ਹੇ ਮੇਰੀ ਜਿੰਦੜੀਏ! ਤੂੰ ਆਪਣੀ ਆਸ ਉਮੀਦ ਸ਼੍ਰਿਸ਼ਟੀ ਦੇ ਸੁਆਮੀ ਅਤੇ ਆਲਮ ਦੇ ਮਾਲਕ ਉਤੇ ਬੰਨ੍ਹ।
ਜੋ ਉਮੀਦ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਤੇ ਲਾਈ ਜਾਂਦੀ ਹੈ; ਉਹ ਉਮੀਦ ਨਿਸਫਲ ਹੈ ਅਤੇ ਸਾਰੀ ਵਿਅਰਥ ਜਾਂਦੀ ਹੈ। ਠਹਿਰਾਉ।
ਧਨ-ਦੌਲਤ, ਸੰਸਾਰੀ ਮਮਤਾ ਅਤੇ ਸਮੂਹ ਟੱਬਰ ਕਬੀਲਾ, ਜਿਹੜਾ ਤੂੰ ਦੇਖਦਾ ਹੈ, ਉਨ੍ਹਾਂ ਉਤੇ ਤੂੰ ਆਪਣੀ ਉਮੀਦ ਨਾਂ ਬੰਨ੍ਹ, ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਗੁਣ ਨੂੰ ਗੁਆ ਲਵੇਂਗਾ।
ਉਨ੍ਹਾਂ ਦੇ ਹੱਥ ਵਿੱਚ ਕੁਝ ਨਹੀਂ। ਇਹ ਵੀਚਾਰੇ ਕੀ ਕਰ ਸਕਦੇ ਹਨ? ਉਨ੍ਹਾਂ ਦੇ ਕਰਨ ਦੁਆਰਾ ਕੁਝ ਭੀ ਨਹੀਂ ਸੌਰ ਸਕਦਾ।
ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਆਪਣੇ ਮਿੱਤਰ ਉਤੇ ਭਰੋਸਾ ਧਾਰ ਜੋ ਤੇਰਾ ਪਾਰ ਉਤਾਰਾ ਕਰ ਦੇਵੇਗਾ ਅਤੇ ਤੇਰੇ ਸਾਰੇ ਆਰ ਪਰਵਾਰ ਨੂੰ ਭੀ ਬੰਦ-ਖਲਾਸ ਕਰ ਦੇਵੇਗਾ।
ਜੇਕਰ ਤੂੰ ਕੋਈ ਉਮੀਦ ਕਿਸੇ ਹੋਰਸ ਵਿੱਚ ਜਾਂ ਸੁਆਮੀ ਦੇ ਬਾਝੋਂ ਹੋਰ ਮਿਤ੍ਰ ਵਿੱਚ ਧਾਰਦਾ ਹੈਂ, ਜਾਣ ਲੈ ਕਿ ਇਹ ਤੇਰੇ ਕਿਧਰੇ ਭੀ ਕੰਮ ਨਹੀਂ ਆਉਣੀ।
ਹੋਰਸ ਮਿਤ੍ਰ ਦੀ ਉਮੀਦ ਦਵੈਤ-ਭਾਵ ਤੋਂ ਉਤਪੰਨ ਹੁੰਦੀ ਹੈ। ਕੂੜੀ ਹੋਣ ਕਾਰਨ ਇਹ ਸਾਰੀ ਇਕ ਮੁਹਤ ਵਿੱਚ ਨਾਸ ਹੋ ਜਾਂਦੀ ਹੈ।
ਹੇ ਮੇਰੀ ਜਿੰਦੜੀਏ! ਤੂੰ ਸੱਚੇ ਪਿਆਰੇ ਪ੍ਰਭੂ ਅੰਦਰ ਭਰੋਸਾ ਧਾਰ ਜੋ ਤੇਰੀ ਸਾਰੀ ਟਹਿਲ ਸੇਵਾ ਨੂੰ ਪਰਵਾਨ ਕਰ ਲਵੇਗਾ।
ਉਮੀਦ ਅਤੇ ਅਭਿਲਾਸ਼ਾ ਸਮੂੲ ਤੇਰੀਆਂ ਹਨ, ਹੇ ਮੇਰੇ ਮਾਲਕ! ਇਹੋ ਜਿਹੀ ਉਮੀਦ ਤੂੰ ਬੰਦੇ ਪਾਸੋਂ ਕਰਵਾਉਂਦਾ ਹੈਂ ਉਹੋ ਜਿਹੀ ਹੀ ਉਮੀਦ ਉਹ ਕਰਦਾ ਹੈ।
ਕਿਸੇ ਭੀ ਇਨਸਾਨ ਦੇ ਹੱਥਾਂ ਵਿੱਚ ਕੁਝ ਨਹੀਂ ਹੇ ਮੇਰੇ ਮਾਲਕ! ਇਹੋ ਜਿਹੀ ਸਮਝ ਮੇਰੇ ਸੱਚੇ ਗੁਰਾਂ ਨੇ ਮੈਨੂੰ ਦਰਸਾਈਂ।
ਮੇਰੇ ਸੁਆਮੀ ਮਾਲਕ ਤੂੰ ਆਪਣੇ ਗੋਲੇ ਨਾਨਕ ਦੀ ਸੱਧਰ ਨੂੰ ਜਾਣਦਾ ਹੈ। ਉਹ ਤੇਰਾ ਦੀਦਾਰ ਵੇਖਦਾ ਹੈ ਅਤੇ ਤੇਰੇ ਦੀਦਾਰ ਨਾਲ ਹੀ ਉਹ ਰੱਜਿਆ ਰਹਿੰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.