ਸਲੋਕ ਮਃ ੩ ॥
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥
ਮਃ ੩ ॥
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥
ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥
ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥
ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥
ਪਉੜੀ ॥
ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥
ਸਲੋਕਮਃ੩॥
ਪੰਡਿਤੁਪੜਿਪੜਿਉਚਾਕੂਕਦਾਮਾਇਆਮੋਹਿਪਿਆਰੁ॥
ਅੰਤਰਿਬ੍ਰਹਮੁਨਚੀਨਈਮਨਿਮੂਰਖੁਗਾਵਾਰੁ॥
ਦੂਜੈਭਾਇਜਗਤੁਪਰਬੋਧਦਾਨਾਬੂਝੈਬੀਚਾਰੁ॥
ਬਿਰਥਾਜਨਮੁਗਵਾਇਆਮਰਿਜੰਮੈਵਾਰੋਵਾਰ॥੧॥
ਮਃ੩॥
ਜਿਨੀਸਤਿਗੁਰੁਸੇਵਿਆਤਿਨੀਨਾਉਪਾਇਆਬੂਝਹੁਕਰਿਬੀਚਾਰੁ॥
ਸਦਾਸਾਂਤਿਸੁਖੁਮਨਿਵਸੈਚੂਕੈਕੂਕਪੁਕਾਰ॥
ਆਪੈਨੋਆਪੁਖਾਇਮਨੁਨਿਰਮਲੁਹੋਵੈਗੁਰਸਬਦੀਵੀਚਾਰੁ॥
ਨਾਨਕਸਬਦਿਰਤੇਸੇਮੁਕਤੁਹੈਹਰਿਜੀਉਹੇਤਿਪਿਆਰੁ॥੨॥
ਪਉੜੀ॥
ਹਰਿਕੀਸੇਵਾਸਫਲਹੈਗੁਰਮੁਖਿਪਾਵੈਥਾਇ॥
ਜਿਸੁਹਰਿਭਾਵੈਤਿਸੁਗੁਰੁਮਿਲੈਸੋਹਰਿਨਾਮੁਧਿਆਇ॥
ਗੁਰਸਬਦੀਹਰਿਪਾਈਐਹਰਿਪਾਰਿਲਘਾਇ॥
ਮਨਹਠਿਕਿਨੈਨਪਾਇਓਪੁਛਹੁਵੇਦਾਜਾਇ॥
ਨਾਨਕਹਰਿਕੀਸੇਵਾਸੋਕਰੇਜਿਸੁਲਏਹਰਿਲਾਇ॥੧੦॥
salōk mah 3 .
pandit par par uchā kūkadā māiā mōh piār .
antar braham n chīnaī man mūrakh gāvār .
dūjai bhāi jagat parabōdhadā nā būjhai bīchār .
birathā janam gavāiā mar janmai vārō vār .1.
mah 3 .
jinī satigur sēviā tinī nāu pāiā būjhah kar bīchār .
sadā sānht sukh man vasai chūkai kūk pukār .
āpai nō āp khāi man niramal hōvai gur sabadī vīchār .
nānak sabad ratē sē mukat hai har jīu hēt piār .2.
paurī .
har kī sēvā saphal hai guramukh pāvai thāi .
jis har bhāvai tis gur milai sō har nām dhiāi .
gur sabadī har pāīai har pār laghāi .
manahath kinai n pāiō pushah vēdā jāi .
nānak har kī sēvā sō karē jis laē har lāi .10.
Slok, Third Guru.
Through love and attachment of wealth the Brahman shouts aloud when reading and reciting.
The foolish and ignorant man recognises not the creator who is with-in his-self.
Because of love and duality, he instructs the world and himself understands not Divine knowledge.
He loses his life in vain and dies and is born again and again.
Third Guru.
They, who wait upon the True Guru, receive Lord's Name. Reflect over and understand this.
Their wailings and complaints come to an end and peace, and joy ever abide in their mind.
Their self eats up its self-conceit and their mind becomes pure by reflection over Gurbani.
Nanak, they, who are imbued with the Name and bear love and affection to the venerable Lord, get emancipated.
Pauri.
Accredited is the service of God, who approves it through the Guru.
With whom the Lord is pleased, him meets the Guru, and he alone ponders over the Name.
By Guru's words, God is obtained, and the Lord ferries the man across the world-ocean.
Through mind's obstinacy none has attained to God. Go and consult the vedas.
Nanak, he alone performs God's service whom God attaches to Himself.
Shalok, Third Mehl:
The Pandits, the religious scholars, read and read, and shout out loud, but they are attached to the love of Maya.
They do not recognize God within themselvesthey are so foolish and ignorant!
In the love of duality, they try to teach the world, but they do not understand meditative contemplation.
They lose their lives uselessly; they die, only to be reborn, over and over again. ||1||
Third Mehl:
Those who serve the True Guru obtain the Name. Reflect on this and understand.
Eternal peace and joy abide in their minds; they abandon their cries and complaints.
Their identity consumes their identical identity, and their minds become pure by contemplating the Word of the Guru's Shabad.
O Nanak, attuned to the Shabad, they are liberated. They love their Beloved Lord. ||2||
Pauree:
Service to the Lord is fruitful; through it, the Gurmukh is honored and approved.
That person, with whom the Lord is pleased, meets with the Guru, and meditates on the Name of the Lord.
Through the Word of the Guru's Shabad, the Lord is found. The Lord carries us across.
Through stubbornmindedness, none have found Him; go and consult the Vedas on this.
O Nanak, he alone serves the Lord, whom the Lord attaches to Himself. ||10||
ਸਲੋਕ ਮਃ ੩ ॥
ਪੰਡਿਤ (ਵੇਦਾਂ ਦਾ ਪਾਠ) ਪੜ੍ਹ ਪੜ੍ਹ ਕੇ ਉੱਚਾ ਬੋਲਦਾ ਹੈ (ਭਾਵ ਹੋਰਨਾਂ ਨੂੰ ਉੱਚੀ ਸੁਰ ਨਾਲ ਪੜ੍ਹ ਕੇ ਸੁਣਾਉਂਦਾ ਹੈ ਪਰ ਉਸ ਦੇ ਆਪਣੇ ਅੰਦਰ) ਪੈਸਿਆਂ ਦਾ ਮੋਹ ਹੈ।
(ਸਰਬ ਵਿਆਪਕ) ਬ੍ਰਹਮ (ਉਸ ਦੇ ਹਿਰਦੇ) ਅੰਦਰ (ਹੀ ਵਸ ਰਿਹਾ ਹੈ ਪਰ ਉਹ) ਪਛਾਣਦਾ ਨਹੀਂ (ਕਿਉਂਕਿ) ਮਨ ਕਰਕੇ ਮੂਰਖ ਅਤੇ ਬੇਸਮਝ ਹੈ।
(ਬ੍ਰਹਮ ਨੂੰ ਛੱਡ ਕੇ) ਦੂਜੇ ਅਥਵਾ ਮਾਇਆ ਦੇ ਪਿਆਰ ਵਿਚ ਸੰਸਾਰ ਨੂੰ ਉਪਦੇਸ਼ ਦਿੰਦਾ ਹੈ (ਪਰ ਤੱਤ ਦੀ) ਗੱਲ (ਆਪ) ਸਮਝਦਾ ਹੀ ਨਹੀਂ।
(ਜਾਣੋ, ਅਜਿਹੇ ਪੰਡਤਿ ਨੇ ਆਪਣਾ) ਜੀਵਨ ਵਿਅਰਥ ਗੁਆ ਲਿਆ (ਉਹ) ਮੁੜ ਮੁੜ ਜੰਮਦਾ (ਤੇ ਮਰਦਾ) ਰਹਿੰਦਾ ਹੈ॥੧॥
ਮਃ ੩ ॥
(ਹੇ ਜਗਿਆਸੂ ਜਨੋ! ਤੁਸੀਂ) ਸੋਚ-ਵੀਚਾਰ ਕਰਕੇ (ਇਸ ਸਚਾਈ ਨੂੰ) ਸਮਝ ਲਵੋ (ਕਿ) ਜਿਨ੍ਹਾਂ ਨੇ ਸੱਚੇ ਗੁਰੂ ਦੀ ਸੇਵਾ ਕੀਤੀ, ਉਨ੍ਹਾਂ ਨੇ ਹੀ (ਗੁਰੂ ਪਾਸੋਂ) ਨਾਮ ਪ੍ਰਾਪਤ ਕੀਤਾ।
(ਨਾਮ ਪ੍ਰਾਪਤੀ ਦੀ ਇਹ ਨਿਸ਼ਾਨੀ ਹੈ ਕਿ ਮਨ ਨੂੰ) ਸਦਾ ਸ਼ਾਂਤੀ (ਮਿਲੀ ਰਹਿੰਦੀ ਹੈ), ਸਦੀਵੀ ਖੇੜਾ ਮਨ ਵਿਚ ਨਿਵਾਸ ਕਰਦਾ (ਹੈ ਜਿਸ ਕਰਕੇ ਮਨ ਵਿਚੋਂ ਸੰਸਾਰੀ ਪਦਾਰਥਾਂ ਦੀ ਪ੍ਰਾਪਤੀ ਲਈ) ਰੌਲਾ-ਰੱਪਾ ਖ਼ਤਮ ਹੋ ਜਾਂਦਾ ਹੈ।
ਗੁਰੂ ਦੇ ਸ਼ਬਦ ਦੁਆਰਾ (ਇਹ ਸ੍ਰੇਸ਼ਟ) ਵੀਚਾਰ (ਹਿਰਦੇ ਅੰਦਰ ਆ ਟਿਕਦੀ ਹੈ ਕਿ) ਜਦ ਆਪਾ ਭਾਵ (ਹੰਕਾਰ) ਨੂੰ ਸ੍ਵੈ-ਰੂਪ ਖਾਂਦਾ ਹੈ, ਭਾਵ ਜਦ ਆਪਣੇ ਮੂਲ ਦੀ ਪਛਾਣ ਹੋ ਜਾਂਦੀ ਹੈ ਤਾਂ ਹੰਕਾਰ ਚਲਾ ਜਾਂਦਾ ਹੈ, ਮਨ ਨਿਰਮਲ ਹੋ ਜਾਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ) ਸ਼ਬਦ ਵਿਚ ਰੱਤੇ (ਰੰਗੇ ਗਏ), ਉਹ (ਮਾਇਆ ਦੇ ਬੰਧਨਾਂ ਤੋਂ) ਮੁਕਤ ਹੋ ਗਏ (ਅਤੇ ਉਨ੍ਹਾਂ ਨੇ ਹੀ) ਹਰਿ ਜੀਉ ਦੀ (ਪ੍ਰਾਪਤੀ) ਲਈ (ਨਾਮ ਨਾਲ) ਪਿਆਰ ਕੀਤਾ॥੨॥
ਪਉੜੀ ॥
ਹਰੀ (ਅਕਾਲ ਪੁਰਖ) ਦੇ ਸੇਵਾ (ਕਰਨੀ) ਸਫਲ ਹੈ। (ਪਰ) ਗੁਰੂ ਦੁਆਰਾ (ਕੀਤੀ ਸੇਵਾ ਹੀ ਹਰੀ) ਥਾਂਇ ਪਾਉਂਦਾ (ਭਾਵ ਪ੍ਰਵਾਨ ਕਰਦਾ) ਹੈ।
ਜਿਹੜਾ (ਉਸ) ਹਰੀ ਨੂੰ ਭਾਉਂਦਾ ਹੈ ਉਸ ਨੂੰ (ਹੀ) ਗੁਰੂ ਮਿਲਦਾ ਹੈ। (ਅਤੇ) ਉਹ ਹੀ ਹਰੀ ਦਾ ਨਾਮ (ਗੁਰੂ ਦੀ ਦੱਸੀ ਜੁਗਤੀ ਅਨੁਸਾਰ) ਸਿਮਰਦਾ ਹੈ।
ਗੁਰੂ ਦੇ ਸ਼ਬਦ ਦੁਆਰਾ ਹੀ ਹਰੀ ਪਾਇਆ ਜਾਂਦਾ ਹੈ (ਅਤੇ ਉਹ) ਹਰੀ (ਸੰਸਾਰ ਰੂਪੀ ਅਥਾਹ ਸਮੁੰਦਰ ਤੋਂ) ਪਾਰ ਲੰਘਾਉਂਦਾ ਹੈ।
ਕਿਸੇ (ਮਨੁੱਖ) ਨੇ (ਵੀ ਆਪਣੇ ਗੁਰੂ ਤੋਂ ਬਿਨਾ) ਮਨ ਦੇ ਹਠ ਨਾਲ (ਹਰੀ ਨੂੰ ਪ੍ਰਾਪਤ ਨਹੀਂ ਕੀਤਾ, (ਇਸਬਾਰੇ ਜੇ ਕੋਈ ਸ਼ੰਕਾ ਹਿਵੇ ਤਾਂ ਬੇਸ਼ੱਕ) ਵੇਦਾਂ (ਅਰਥਾਤ ਬੇਦ-ਬਕਤਿਆਂ, ਗਿਆਨਆਂ, ਆਲਮ ਫਾਜ਼ਲਾਂ ਪਾਸੋ) ਜਾ ਕੇ ਪੁਛ-ਪੜਤਾਲ ਕਰ ਲਵੋ (ਉਹ ਵੀ ਉਪਰੋਕਤ ਵਿਚਾਰ ਨਾਲ ਹੀ ਸਹਿਮਤ ਹੋਣਗੇ)।
ਨਾਨਕ (ਗੁਰੂ ਜੀ ਸਿਰੇ ਦੀ ਗੱਲ ਇਹ ਕਰਦੇ ਹਨ ਕਿ) ਹਰੀ ਦੀ ਸੇਵਾ ਉਹ (ਮਨੁੱਖ ਹੀ) ਕਰੇਗਾ ਜਿਸ ਨੂੰ ਹਰੀ (ਆਪਣੀ ਰਹਿਮਤ ਕਰਕੇ ਆਪਣੀ ਸੇਵਾ ਵਿਚ) ਲਾ ਲਵੇਗਾ (ਇਸ ਤੋਂ ਸਿਵਾ ਕੋਈ ਚਾਰਾ ਨਹੀਂ ਹੈ)॥੧੦॥
ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ)।
(ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ।)
ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ।
(ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥
ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ), ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ।
ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ।
'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ'-ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ)।
ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ ॥੨॥
ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ।
ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ।
(ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ।
ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ)।
ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ ॥੧੦॥
ਸਲੋਕ, ਤੀਜੀ ਪਾਤਸ਼ਾਹੀ।
ਧੰਨ ਦੀ ਪ੍ਰੀਤ ਤੇ ਲਗਨ ਰਾਹੀਂ ਬ੍ਰਹਿਮਣ ਵਾਚਦਾ ਤੇ ਪਾਠ ਕਰਦਾ ਹੋਇਆ ਜੋਰ ਨਾਲ ਪੁਕਾਰਦਾ ਹੈ।
ਬੇਵਕੂਫ ਤੇ ਬੇ-ਸਮਝ ਬੰਦਾ ਸਿਰਜਣਹਾਰ ਨੂੰ ਨਹੀਂ ਸਿੰਞਾਣਦਾ, ਜੋ ਕਿ ਉਸ ਦੇ ਆਪਣੇ ਅੰਦਰ ਹੈ।
ਦਵੈਤ-ਭਾਵ ਦੇ ਕਾਰਨ ਉਹ ਸੰਸਾਰ ਨੂੰ ਸਿਖ-ਮਤ ਦਿੰਦਾ ਹੈ ਅਤੇ ਖੁਦ ਬ੍ਰਹਿਮ ਗਿਆਨ ਨੂੰ ਨਹੀਂ ਸਮਝਦਾ।
ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦਾ ਹੈ ਅਤੇ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ।
ਤੀਜੀ ਪਾਤਸ਼ਾਹੀ।
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਹ ਸਾਈਂ ਦੇ ਨਾਮ ਨੂੰ ਪਰਾਪਤ ਕਰਦੇ ਹਨ। ਇਸ ਨੂੰ ਸੋਚ ਤੇ ਸਮਝ।
ਉਨ੍ਰਾਂ ਦਾ ਵਿਰਲਾਪ ਤੇ ਸ਼ਿਕਵਾ ਸ਼ਿਕਾਇਤਾਂ ਮੁਕ ਜਾਂਦੀਆਂ ਹਨ, ਅਤੇ ਠੰਢ-ਚੈਨ ਤੇ ਖੁਸ਼ੀ ਉਨ੍ਹਾਂ ਦੇ ਚਿੱਤ ਵਿੱਚ ਹਮੇਸ਼ਾਂ ਲਈ ਵਸ ਜਾਂਦੀਆਂ ਹਨ।
ਉਨ੍ਹਾਂ ਦਾ ਆਪਾ ਆਪਣੀ ਸਵੈ-ਹੰਗਤਾ ਨੂੰ ਖਾ ਜਾਂਦਾ ਹੈ ਅਤੇ ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਉਨ੍ਹਾਂ ਦਾ ਅੰਤਸ਼-ਕਰਨ ਸ਼ੁੱਧ ਹੋ ਜਾਂਦਾ ਹੈ।
ਨਾਨਕ, ਜੋ ਨਾਮ ਨਾਲ ਰੰਗੀਜੇ ਹਨ ਅਤੇ ਪੂਜਯ ਪ੍ਰਭੂ ਨਾਲ ਪ੍ਰੀਤ ਤੇ ਮੁਹੱਬਤ ਕਰਦੇ ਹਨ, ਉਹ ਬੰਦ-ਖਲਾਸ ਹੋ ਜਾਂਦੇ ਹਨ।
ਪਊੜੀ।
ਅਮੋਘ ਹੈ ਚਾਕਰੀ ਵਾਹਿਗੁਰੂ ਦੀ, ਜੋ ਗੁਰਾਂ ਦੇ ਰਾਹੀਂ ਇਸ ਨੂੰ ਪਰਵਾਨ ਕਰਦਾ ਹੈ।
ਜਿਹਦੇ ਨਾਲ ਮਾਲਕ ਪ੍ਰਸੰਨ ਹੁੰਦਾ ਹੈ, ਉਸ ਨੂੰ ਗੁਰੂ ਜੀ ਮਿਲਦੇ ਹਨ, ਕੇਵਲ ਉਹੀ ਨਾਮ ਦਾ ਅਰਾਧਨ ਕਰਦਾ ਹੈ।
ਗੁਰਬਾਣੀ ਦੁਆਰਾ ਵਾਹਿਗੁਰੂ ਹਾਸਲ ਹੁੰਦਾ ਹੈ ਅਤੇ ਸੁਆਮੀ ਬੰਦੇ ਨੂੰ ਸੰਸਾਰ-ਸਾਗਰ ਤੋਂ ਪਾਰ ਕਰ ਦਿੰਦਾ ਹੈ।
ਚਿੱਤ ਦੀ ਜ਼ਿੱਦ ਰਾਹੀਂ ਕਿਸੇ ਨੂੰ ਭੀ ਵਾਹਿਗੁਰੂ ਪਰਾਪਤ ਨਹੀਂ ਹੋਇਆ। ਜਾ ਕੇ ਵੇਦਾਂ ਪਾਸੋਂ ਪਾਤ ਕਰ ਲਓ।
ਨਾਨਕ, ਕੇਵਲ ਉਹੀ ਵਾਹਿਗੁਰੂ ਦੀ ਚਾਕਰੀ ਕਮਾਉਂਦਾ ਹੈ, ਜਿਸ ਨੂੰ ਹਰੀ ਆਪਣੇ ਨਾਲ ਜੋੜ ਲੈਂਦਾ ਹੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.