ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥
ਸੰਤਹੁ ਐਸੀ ਕਥਹੁ ਕਹਾਣੀ ॥ ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥
ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥
ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥
ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥
ਰਾਮਕਲੀਮਹਲਾ੫॥
ਪਵਹੁਚਰਣਾਤਲਿਊਪਰਿਆਵਹੁਐਸੀਸੇਵਕਮਾਵਹੁ॥
ਆਪਸਤੇਊਪਰਿਸਭਜਾਣਹੁਤਉਦਰਗਹਸੁਖੁਪਾਵਹੁ॥੧॥
ਸੰਤਹੁਐਸੀਕਥਹੁਕਹਾਣੀ॥ਸੁਰਪਵਿਤ੍ਰਨਰਦੇਵਪਵਿਤ੍ਰਾਖਿਨੁਬੋਲਹੁਗੁਰਮੁਖਿਬਾਣੀ॥੧॥ਰਹਾਉ॥
ਪਰਪੰਚੁਛੋਡਿਸਹਜਘਰਿਬੈਸਹੁਝੂਠਾਕਹਹੁਨਕੋਈ॥
ਸਤਿਗੁਰਮਿਲਹੁਨਵੈਨਿਧਿਪਾਵਹੁਇਨਬਿਧਿਤਤੁਬਿਲੋਈ॥੨॥
ਭਰਮੁਚੁਕਾਵਹੁਗੁਰਮੁਖਿਲਿਵਲਾਵਹੁਆਤਮੁਚੀਨਹੁਭਾਈ॥
ਨਿਕਟਿਕਰਿਜਾਣਹੁਸਦਾਪ੍ਰਭੁਹਾਜਰੁਕਿਸੁਸਿਉਕਰਹੁਬੁਰਾਈ॥੩॥
ਸਤਿਗੁਰਿਮਿਲਿਐਮਾਰਗੁਮੁਕਤਾਸਹਜੇਮਿਲੇਸੁਆਮੀ॥
ਧਨੁਧਨੁਸੇਜਨਜਿਨੀਕਲਿਮਹਿਹਰਿਪਾਇਆਜਨਨਾਨਕਸਦਕੁਰਬਾਨੀ॥੪॥੨॥
rāmakalī mahalā 5 .
pavah charanā tal ūpar āvah aisī sēv kamāvah .
āpas tē ūpar sabh jānah tau daragah sukh pāvah .1.
santah aisī kathah kahānī . sur pavitr nar dēv pavitrā khin bōlah guramukh bānī .1. rahāu .
parapanch shōd sahaj ghar baisah jhūthā kahah n kōī .
satigur milah navai nidh pāvah in bidh tat bilōī .2.
bharam chukāvah guramukh liv lāvah ātam chīnah bhāī .
nikat kar jānah sadā prabh hājar kis siu karah burāī .3.
satigur miliai mārag mukatā sahajē milē suāmī .
dhan dhan sē jan jinī kal mah har pāiā jan nānak sad kurabānī .4.2.
Ramkali 5th Guru.
Lie thou down beneath the feet that thou mayest rise up. Thus serve thou thy Lord.
Deem thou all the men above thee, then shalt thou obtain peace in the Lord's court.
O saints, recite to me such gospel of God, and the word of the supreme Guru, uttering which, even for an instant, the gods are rendered immaculate and thy godly-men pure. Pause.
Shed thy fraud, abide in the Lord's place and call no one false.
Meet with the True Guru and be blessed with the nine treasures. In this way shalt thou find out the reality.
O brother, through the Guru's grace, still thy doubt, enshrine love for the Lord and understand thy ownself.
The Lord is ever present. Deem thou Him near at hand. Why doest thou ill to any one?
Meeting with the True Guru, thy path shall become wide and thou shalt easily meet thy Lord.
Blessed, blessed are the persons, who attain to their God in the Darkage slave Nanak is ever a sacrifice unto them.
Raamkalee, Fifth Mehl:
Place yourself beneath all me's feet, and you will be uplifted; serve Him in this way.
Know that all are above you, and you shall find peace in the Court of the Lord. ||1||
O Saints, speak that speech which purifies the gods and sanctifies the divine beings. As Gurmukh, chant the Word of His Bani, even for an instant. ||1||Pause||
Renounce your fraudulent plans, and dwell in the celestial palace; do not call anyone else false.
Meeting with the True Guru, you shall receive the nine treasures; in this way, you shall find the essence of reality. ||2||
Eradicate doubt, and as Gurmukh, enshrine love for the Lord; understand your own soul, O Siblings of Destiny.
Know that God is near at hand, and everpresent. How could you try to hurt anyone else? ||3||
Meeting with the True Guru, your path shall be clear, and you shall easily meet your Lord and Master.
Blessed, blessed are those humble beings, who, in this Dark Age of Kali Yuga, find the Lord. Nanak is forever a sacrifice to them. ||4||2||
ਰਾਮਕਲੀ ਮਹਲਾ ੫ ॥
(ਹੇ ਸੰਤ ਜਨੋ!) ਇਹੋ ਜਿਹੀ ਕਾਰ (ਸੇਵਾ) ਕਮਾਓ (ਕਿ ਸਭ ਦੇ) ਪੈਰਾਂ ਹੇਠਾਂ ਹੇਠ ਪਏ ਰਹੋ, (ਭਾਵ ਨਿਮਰਤਾ ਧਾਰੀ ਰੱਖੋ, ਇਸ ਤਰ੍ਹਾਂ) ਉਪਰ ਆ ਜਾਓਗੇ (ਭਾਵ ਉਚੇ ਜੀਵਨ ਵਾਲੇ ਬਣ ਜਾਉਗੇ)।
ਸਾਰਿਆਂ ਨੂੰ ਆਪਣੇ ਨਾਲੋਂ ਉਚਾ (ਚੰਗਾ) ਸਮਝੋ ਤਾਂ (ਪ੍ਰਭੂ ਦੀ) ਦਰਗਾਹ ਵਿਚ (ਹਜੂਰੀ ਦਾ) ਸੁਖ ਪਾਓਗੇ।੧।
ਹੇ ਸੰਤ ਜਨੋ! ਇਸ ਤਰ੍ਹਾਂ (ਪ੍ਰਭੂ ਦੀ) ਸਿਫਤਿ ਸਲਾਹ ਵਾਲੀ ਕਥਾ ਕਰੋ। ਗੁਰੂ ਦੀ (ਅੰਮ੍ਰਿਤ) ਬਾਣੀ (ਹਰ) ਛਿਨ ਬੋਲਦੇ ਰਹੋ (ਜਿਸ ਦੀ ਬਰਕਤ ਨਾਲ) ਦੇਵਤੇ ਅਤੇ ਮਨੁੱਖ (ਸਭ) ਪਵਿੱਤਰ (ਜੀਵਨ ਵਾਲੇ ਹੋ ਜਾਂਦੇ ਹਨ)।੧।ਰਹਾਉ।
(ਹੇ ਸੰਤ ਜਨੋ!) ਮਾਇਆ ਦਾ ਪਸਾਰਾ ਛੋੜ ਕੇ ਸਹਜ ਦੇ ਘਰ ਵਿਚ (ਟਕ ਕੇ) ਬੈਠੋ, (ਅਤੇ) ਕਿਸੇ ਨੂੰ ਝੂਠਾ ਨਾ ਆਖੋ।
ਸਤਿਗੁਰੂ ਨੂੰ ਮਿਲੋ, ਨੌ ਨਿਧਾਂ (ਸਾਰੇ ਖਜ਼ਾਨੇ) ਪਾ ਲਵੋ, ਇਸ ਤਰ੍ਹਾਂ ਅਸਲੀਅਤ ਨੂੰ ਵਿਚਾਰਨ ਵਾਲੇ) ਬਣੋ।੨।
(ਹੇ ਭਾਈ!) ਗੁਰੂ ਰਾਹੀਂ (ਪਰਮੇਸ਼ਰ ਵਿਚ) ਸੁਰਤ ਜੋੜੋ (ਮਨ ਅੰਦਰੋਂ) ਭਟਕਣਾ ਦੂਰ ਕਰੋ (ਅਤੇ ਆਪਣੀ) ਆਤਮਾ ਨੂੰ ਪਛਾਣੋ।
(ਉਸ) ਪ੍ਰਭੂ ਨੂੰ ਨੇੜੇ ਕਰਕੇ ਜਾਣੋ, (ਕਿਉਂਕਿ ਉਹ) ਸਦਾ ਹੀ (ਹਾਜ਼ਰ ਨਾਜ਼ਰ ਹੈ)? (ਫਿਰ) ਕਿਸ ਨਾਲ (ਤੁਸੀਂ) ਮਾੜਾ ਕਰੋਗੇ? (ਭਾਵ ਕਿਸੇ ਨਾਲ ਬੁਰਾ ਨਾ ਕਰੋ)।੩।
(ਹੇ ਭਾਈ!) ਸਤਿਗੁਰੂ ਦੇ ਮਿਲਣ ਨਾਲ (ਪ੍ਰਭੂ ਦੇ ਮਿਲਾਪ ਦਾ) ਰਸਤਾ ਖੁਲ੍ਹ ਜਾਂਦਾ ਹੈ (ਜਿਸ ਕਰਕੇ) ਸਹਜੇ ਹੀ (ਆਪਣਾ) ਮਾਲਕ ਮਿਲ ਪੈਂਦਾ ਹੈ।
ਜਿਨ੍ਹਾਂ (ਮਨੁੱਖਾਂ) ਨੇ ਕਲਜੁਗ ਵਿਚ ਪਰਮਾਤਮਾ ਨੂੰ ਪਾ ਲਿਆ ਹੈ, ਓਹ ਜਨ ਧੰਨਤਾ ਯੋਗ ਹਨ, ਦਾਸ ਨਾਨਕ (ਉਨ੍ਹਾਂ ਤੋਂ) ਸਦਾ (ਲਈ) ਕੁਰਬਾਨ (ਸਦਕੇ) ਜਾਂਦਾ ਹੈ।੪।੨।
ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ। ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ।
ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ॥੧॥
ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧॥ ਰਹਾਉ ॥
ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ।
ਗੁਰੂ ਦੀ ਸਰਨ ਪਏ ਰਹੋ। ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ। ਬੇ-ਮੁਥਾਜ ਹੋ ਜਾਉਗੇ) ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ)।
ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ॥੩॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ।
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ। ਹੇ ਦਾਸ ਨਾਨਕ! (ਆਖ-ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ॥੪॥੨॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਤੂੰ ਪੈਰਾਂ ਹੇਠਾਂ ਢਹਿ ਪਉ, ਤਾਂ ਜੋ ਤੂੰ ਉਪਰ ਆ ਸਕੇਂ। ਐਹੋ ਜੇਹੀ ਘਾਲ ਤੂੰ ਆਪਣੇ ਸਾਹਿਬ ਦੀ ਕਮਾ।
ਤੂੰ ਸਾਰਿਆਂ ਨੂੰ ਆਪਣੇ ਨਾਲੋਂ ਉਚੇ ਸਮਝ, ਤਦ ਹੀ ਤੂੰ ਪ੍ਰਭੂ ਦੇ ਦਰਬਾਰ ਅੰਦਰ ਆਰਾਮ ਪਾ ਲਵੇਗਾਂ।
ਹੇ ਸੰਤ ਜਨੋਂ ਮੈਨੂੰ ਐਹੋ ਜਿਹੀ ਵਾਹਿਗੁਰੂ ਦੀ ਵਾਰਤਾ ਸੁਣਾਓ, ਅਤੇ ਮੁਖੀ ਗੁਰਾਂ ਦੀ ਬਾਣੀ ਸੁਣਾਓ, ਜਿਸ ਦਾ ਇਥ ਮੁਹਤ ਭਰ ਉਚਾਰਨ ਕਰਨ ਦੁਆਰਾ, ਦੇਵਤੇ ਪਾਵਨ ਅਤੇ ਦੈਵੀ ਮਨੁਸ਼ ਪੁਨੀਤ ਹੋ ਗਏ ਹਨ। ਠਹਿਰਾਓ।
ਆਪਣੇ ਵੱਲੋਂ ਛਲ ਨੂੰ ਤਿਆਗ ਦੇ, ਮਾਲਕ ਦੇ ਮੰਦਿਰ ਅੰਦਰ ਵੱਸ ਅਤੇ ਕਿਸੇ ਨੂੰ ਭੀ ਕੂੜਾ ਨਾਂ ਆਖ।
ਸੱਚੇ ਗੁਰਾਂ ਨਾਲ ਮਿਲ ਅਤੇ ਨੌਵਾਂ ਖਜਾਨਿਆਂ ਨੂੰ ਪ੍ਰਾਪਤ ਕਰ। ਇਸ ਤਰੀਕੇ ਨਾਲ ਤੂੰ ਅਸਲੀਅਤ ਨੂੰ ਲੱਭ ਲਵੇਗਾਂ।
ਹੇ ਵੀਰ! ਗੁਰਾਂ ਦੀ ਦਇਆ ਦੁਆਰਾ, ਆਪਣੇ ਸੰਦੇਹ ਨੂੰ ਛੱਡ, ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਆਪ ਨੂੰ ਸਮਝ।
ਸੁਆਮੀ ਸਦੀਵ ਹੀ ਹਾਜਰ ਨਾਜਰ ਹੈ। ਤੂੰ ਉਸ ਨੂੰ ਐਨ ਨੇੜੇ ਹੀ ਸਮਝ। ਤੂੰ ਕਿਸੇ ਨਾਲ ਕਿਉਂ ਬਦੀ ਕਰਦਾ ਹੈਂ?
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਤੇਰਾ ਰਸਤਾ ਮੋਕਲਾ ਹੋ ਜਾਵੇਗਾ ਅਤੇ ਸੁਖੈਨ ਹੀ ਤੂੰ ਆਪਣੇ ਸਾਹਿਬ ਨੂੰ ਮਿਲ ਪਵੇਗਾਂ।
ਸੁਲੱਖਣੇ ਸੁਲੱਖਣੇ ਹਨ ਉਹ ਪੁਰਸ਼ ਜੋ ਕਲਯੁਗ ਅੰਦਰ ਆਪਣੇ ਵਾਹਿਗੁਰੂ ਨੂੰ ਪਾ ਲੈਂਦੇ ਹਨ। ਗੋਲਾ ਨਾਨਕ ਹਮੇਸ਼ਾਂ ਹੀ ਉਹਨਾਂ ਉਤੋਂ ਘੋਲੀ ਵੰਞਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.