ਰਾਮਕਲੀਮਹਲਾ੫॥
ਕਰਿਸੰਜੋਗੁਬਨਾਈਕਾਛਿ॥
ਤਿਸੁਸੰਗਿਰਹਿਓਇਆਨਾਰਾਚਿ॥
ਪ੍ਰਤਿਪਾਰੈਨਿਤਸਾਰਿਸਮਾਰੈ॥
ਅੰਤਕੀਬਾਰਊਠਿਸਿਧਾਰੈ॥੧॥
ਨਾਮਬਿਨਾਸਭੁਝੂਠੁਪਰਾਨੀ॥
ਗੋਵਿਦਭਜਨਬਿਨੁਅਵਰਸੰਗਿਰਾਤੇਤੇਸਭਿਮਾਇਆਮੂਠੁਪਰਾਨੀ॥੧॥ਰਹਾਉ॥
ਤੀਰਥਨਾਇਨਉਤਰਸਿਮੈਲੁ॥
ਕਰਮਧਰਮਸਭਿਹਉਮੈਫੈਲੁ॥
ਲੋਕਪਚਾਰੈਗਤਿਨਹੀਹੋਇ॥
ਨਾਮਬਿਹੂਣੇਚਲਸਹਿਰੋਇ॥੨॥
ਬਿਨੁਹਰਿਨਾਮਨਟੂਟਸਿਪਟਲ॥
ਸੋਧੇਸਾਸਤ੍ਰਸਿਮ੍ਰਿਤਿਸਗਲ॥
ਸੋਨਾਮੁਜਪੈਜਿਸੁਆਪਿਜਪਾਏ॥
ਸਗਲਫਲਾਸੇਸੂਖਿਸਮਾਏ॥੩॥
ਰਾਖਨਹਾਰੇਰਾਖਹੁਆਪਿ॥
ਸਗਲਸੁਖਾਪ੍ਰਭਤੁਮਰੈਹਾਥਿ॥
ਜਿਤੁਲਾਵਹਿਤਿਤੁਲਾਗਹਸੁਆਮੀ॥
ਨਾਨਕਸਾਹਿਬੁਅੰਤਰਜਾਮੀ॥੪॥੧੩॥੨੪॥
rāmakalī mahalā 5 .
kar sanjōg banāī kāsh .
tis sang rahiō iānā rāch .
pratipārai nit sār samārai .
ant kī bār ūth sidhārai .1.
nām binā sabh jhūth parānī .
gōvid bhajan bin avar sang rātē tē sabh māiā mūth parānī .1. rahāu .
tīrath nāi n utaras mail .
karam dharam sabh haumai phail .
lōk pachārai gat nahī hōi .
nām bihūnē chalasah rōi .2.
bin har nām n tūtas patal .
sōdhē sāsatr simrit sagal .
sō nām japai jis āp japāē .
sagal phalā sē sūkh samāē .3.
rākhanahārē rākhah āp .
sagal sukhā prabh tumarai hāth .
jit lāvah tit lāgah suāmī .
nānak sāhib antarajāmī .4.13.24.
Ramkali 5th Guru.
By the union of elements, the body, robe is made.
The ignorant man is engrossed, therewith.
He ever pampers and takes care of it.
At the last moment, the soul arises and departs all alone.
Without the Name, all else is false, O mortal.
All those mortals who are imbued with things, other than Lord's meditation, are defrauded by the worldly valuables. Pause.
Bathing at shrines, the filth departs not.
The rituals and religious rites are all the ostentations of self-conceit.
Pleasing the people, one is emancipated not.
Without the Lord's Name, the screen is shattered not.
Without the Lord's Name, the screen is shattered not.
I have scrutinized all the Shashtras and Simirtis.
He alone utters the Name, whom the Lord Himself makes utter.
He obtains all the fruits and merges in peace.
O my saviour Lord, Thyself save Thou me.
All the comforts are in Thy hand, O Master.
Withersoever Thou yokest me, thither I am yoked, O my Lord.
O Nanak, my Master is the searcher of hearts.
Raamkalee, Fifth Mehl:
Joining the elements together, the robe of the body is fashioned.
The ignorant fool is engrossed in it.
He cherishes it, and constantly takes care of it.
But at the very last moment, he must arise and depart. ||1||
Without the Naam, the Name of the Lord, everything is false, O mortal.
Those who do not vibrate and meditate on the Lord of the Universe, but instead are imbued with other things, all those mortals are plundered by Maya. ||1||Pause||
Bathing at sacred shrines of pilgrimage, filth is not washed off.
Religious rituals are all just egotistical displays.
By pleasing and appeasing people, no one is saved.
Without the Naam, they shall depart weeping. ||2||
Without the Lord's Name, the screen is not torn away.
I have studied all the Shaastras and Simritees.
He alone chants the Naam, whom the Lord Himself inspires to chant.
He obtains all fruits and rewards, and merges in peace. ||3||
O Savior Lord, please save me!
All peace and comforts are in Your Hand, God.
Whatever you attach me to, to that I am attached, O my Lord and Master.
O Nanak, the Lord is the Innerknower, the Searcher of hearts. ||4||13||24||
ਰਾਮਕਲੀ ਮਹਲਾ ੫ ॥
(ਪ੍ਰਭੂ ਨੇ ਕਰਮਾਂ ਦੇ) ਸੰਜੋਗ ਕਰਕੇ, ਵਿਉਂਤ ਕੇ (ਜੋ ਸਰੀਰ ਰੂਪੀ ਪੋਸ਼ਾਕ) ਬਣਾਈ ਹੈ,
ਉਸ (ਸਰੀਰ) ਨਾਲ ਹੀ (ਇਹ) ਬੇ-ਸਮਝ (ਜੀਵ) ਰਚਿਆ ਰਹਿੰਦਾ ਹੈ।
(ਜੀਵ ਇਸ ਦੇਹੀ ਦੀ) ਹਰ ਰੋਜ਼ ਪਾਲਣ ਪੋਸਣ ਕਰਦਾ (ਅਤੇ ਬਹੁਤ) ਸੰਭਾਲ ਕਰਦਾ ਹੈ।
(ਪਰ) ਅੰਤ ਦੀ ਵਾਰ (ਖ਼ਾਲੀ ਹੱਥ) ਉਠ ਕੇ ਟੁਰ ਪੈਂਦਾ ਹੈ (ਭਾਵ ਪਾਲਿਆ ਸਰੀਰ ਸੜ ਜਾਂਦਾ ਹੈ)।੧।
ਹੇ ਪ੍ਰਾਣੀ! ਨਾਮ ਤੋਂ ਬਿਨਾ ਸਭ ਕੁਝ ਝੂਠ (ਨਾਸ਼ਵੰਤ) ਹੈ।
ਪਰਮਾਤਮਾ ਦੇ ਸਿਮਰਨ ਤੋਂ ਬਿਨਾ (ਜੋ) ਹੋਰ (ਪਦਾਰਥਾਂ) ਨਾਲ ਲਿਪਟੇ ਹੋਏ ਹਨ, ਓਹ ਸਾਰੇ ਮਾਇਆ ਦੇ (ਮੋਹ ਵਿਚ) ਠੱਗੇ ਗਏ ਹਨ।੧।ਰਹਾਉ।
(ਹੇ ਭਾਈ!) ਤੀਰਥਾਂ ਤੇ ਇਸ਼ਨਾਨ ਕਰਨ ਨਾਲ (ਰਾਗ ਦਵੈਖ ਤੇ ਮੋਹ ਮਾਇਆ ਦੀ) ਮੈਲ ਨਹੀਂ ਉਤਰਦੀ।
(ਵਿਖਾਵੇ ਦੇ) ਕਰਮ ਧਰਮ ਸਭ ਹਉਮੈ ਦਾ ਫੈਲਾਉ (ਖਿਲਾਰਾ) ਹੈ।
(ਲੋਕਾਂ ਨੂੰ ਪਰਚਾਉਣ ਨਾਲ ਆਤਮਿਕ ਗਤੀ ਨਹੀਂ ਹੁੰਦੀ।
ਨਾਮ ਤੋਂ ਵਿਹੂਣੇ (ਜੀਵ ਇਥੋਂ) ਰੋ ਕੇ (ਭਾਵ ਦੁਖੀ ਹੋ ਕੇ ਪਰਲੋਕ ਵਿਚ) ਚਲੇ ਜਾਣਗੇ।੨।
ਸਾਰੇ ਸ਼ਾਸਤਰ ਤੇ ਸਿਮਰਤੀਆਂ (ਆਦਿਕ ਗ੍ਰੰਥ) ਸੋਧ ਕੇ (ਵੇਖ ਲਏ ਹਨ)।
(ਹੇ ਭਾਈ!) ਪਰਮਾਤਮਾ ਦੇ ਨਾਮ (ਸਿਮਰਨ) ਤੋਂ ਬਿਨਾ (ਮਾਇਆ ਮੋਹ ਤੇ ਭਰਮ ਦਾ) ਪੜ੍ਹਦਾ ਨਹੀਂ ਟੁੱਟਦਾ।
ਜਿਸ (ਜੀਵ ਨੂੰ) (ਪ੍ਰਭੂ) ਆਪ (ਨਾਮ) ਜਪਾਏ, ਉਹ (ਜੀਵ ਹੀ) ਨਾਮ ਜਪਦਾ ਹੈ।
ਸਾਰੇ ਫਲ (ਉਸ ਨੂੰ ਪ੍ਰਾਪਤ ਹੁੰਦੇ ਹਨ ਤੇ) ਓਹ ਸੁਖ ਵਿਚ ਸਮਾਉਂਦਾ ਹੈ।੩।
ਹੇ ਰਖਿਆ ਕਰਨ ਵਾਲੇ (ਪ੍ਰਭੂ! ਤੁਸੀਂ) ਆਪ ਹੀ (ਜੀਵਾਂ ਨੂੰ ਮੋਹ ਮਾਇਆ ਤੋਂ) ਬਚਾਅ ਸਕਦੇ ਹੋ
(ਕਿਉਂਕਿ) ਸਾਰੇ ਸੁਖ ਤੇਰੇ (ਆਪਣੇ) ਹੱਥ ਵਿਚ ਹਨ।
ਹੇ ਸੁਆਮੀ! ਜਿਸ ਪਾਸੇ (ਤੂੰ ਜੀਆਂ ਨੂੰ) ਲਾਉਂਦਾ ਹੈਂ ਉਸ ਪਾਸੇ (ਅਸੀਂ ਸਾਰੇ ਜੀਅ) ਲਗਦੇ ਹਾਂ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ) ਹੇ ਸਾਹਿਬ! ਤੂੰ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈਂ (ਮਿਹਰ ਕਰ)।੪।੧੩।੨੪।
(ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ।
ਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ।
ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ।
ਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ ॥੧॥
ਹੇ ਪ੍ਰਾਣੀ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ।
ਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ ॥੧॥ ਰਹਾਉ ॥
(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ।
(ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ।
(ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।
ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ ॥੨॥
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ।
ਸਾਰੇ ਹੀ ਸ਼ਾਸਤ੍ਰ ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ)।
ਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ।
(ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ ॥੩॥
ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ।
ਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ।
ਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀਂ ਉਸੇ ਕੰਮ ਵਿਚ ਲੱਗ ਪੈਂਦੇ ਹਾਂ।
ਹੇ ਨਾਨਕ! (ਆਖ-) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ॥੪॥੧੩॥੨੪॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਤੱਤਾਂ ਦੇ ਮਿਲਾਪ ਦੁਆਰਾ ਦੇਹ ਦੀ ਪੁਸ਼ਾਕ ਬਣਾਈ ਗਈ ਹੈ।
ਬੇਸਮਝ ਬੰਦਾ ਉਸ ਨਾਲ ਖੱਚਤ ਹੋ ਰਿਹਾ ਹੈ।
ਬੰਦਾ ਸਦਾ ਹੀ ਇਸ ਨੂੰ ਪਾਲਦਾ ਪੋਸਦਾ ਹੈ ਤੇ ਇਸ ਦੀ ਰਖਵਾਲੀ ਕਰਦਾ ਹੈ।
ਅਖੀਰ ਦੇ ਵੇਲੇ, ਜਿੰਦੜੀ ਕੱਲਮਕੱਲੀ ਤੁਰ ਜਾਂਦੀ ਹੈ।
ਨਾਮ ਦੇ ਬਾਝੋਂ ਹੋਰ ਸਾਰਾ ਕੁਝ ਕੂੜਾ ਹੈ, ਹੇ ਫਾਨੀ ਬੰਦੇ!
ਜੋ ਸਾਹਿਬ ਦੇ ਸਿਮਰਨ ਦੇ ਬਗੈਰ ਕਿਸੇ ਹੋਰ ਸ਼ੈ ਨਾਲ ਰੰਗੇ ਹੋਏ ਹਨ, ਉਹ ਸਮੂਹ ਜੀਵ ਸੰਸਾਰੀ ਪਦਾਰਥਾਂ ਨੈ ਠੱਗ ਲਏ ਹਨ। ਠਹਿਰਾਓ।
ਧਰਮ ਅਸਥਾਨਾਂ ਤੇ ਨ੍ਹਾਉਣ ਨਾਲ ਗੰਦਗੀ ਲਹਿੰਦੀ ਨਹੀਂ।
ਸਾਰੇ ਕਰਮ ਕਾਂਡ ਅਤੇ ਮਜ਼ਹਬੀ ਸੰਸਕਾਰ ਸਵੈ-ਹੰਗਤਾ ਦੇ ਅਡੰਬਰ ਹਨ।
ਲੋਕਾਂ ਨੂੰ ਖੁਸ਼ ਕਰਨ ਨਾਲ, ਬੰਦਾ ਮੁਕਤ ਨਹੀਂ ਹੁੰਦਾ।
ਨਾਮ ਦੇ ਬਾਝੋਂ ਉਹ ਧਾਹਾਂ ਮਾਰਦੇ ਟੁਰ ਜਾਣਗੇ।
ਸਾਈਂ ਦੇ ਨਾਮ ਦੇ ਬਾਝੋਂ ਭਰਮ ਦਾ ਪੜਦਾ ਪਾਟਦਾ ਨਹੀਂ।
ਮੈਂ ਸਾਰੇ ਸ਼ਾਸਤਰ ਅਤੇ ਸਿਮ੍ਰਤੀਆਂ ਪੜਤਾਲ ਲਈਆਂ ਹਨ।
ਕੇਵਲ ਉਹ ਨਾਮ ਦਾ ਉਚਾਰਨ ਕਰਦਾ ਹੈ, ਜਿਸ ਪਾਸੋਂ ਪ੍ਰਭੂ ਆਪੇ ਉਚਾਰਨ ਕਰਵਾਉਂਦਾ ਹੈ।
ਉਹ ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੁਖ ਆਰਾਮ ਅੰਦਰ ਲੀਨ ਹੋ ਜਾਂਦਾ ਹੈ।
ਹੇ ਮੇਰੇ ਰੱਖਿਆ ਕਰਨ ਵਾਲੇ ਸੁਆਮੀ! ਤੂੰ ਆਪੇ ਹੀ ਮੇਰੀ ਰੱਖਿਆ ਕਰ।
ਸਾਰੇ ਸੁਖ ਤੇਰੇ ਹੱਥ ਵਿੱਚ ਹਨ, ਹੇ ਮਾਲਕ!
ਜਿਥੇ ਕਿਤੇ ਭੀ ਤੂੰ ਮੈਨੂੰ ਲਾਉਂਦਾ ਹੈਂ, ਓਥੇ ਹੀ ਮੈਂ ਜੁਟ ਜਾਂਦਾ ਹਾਂ, ਹੇ ਮੇਰੇ ਸਾਹਿਬ!
ਹੇ ਨਾਨਕ! ਮੇਰਾ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.