ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥
ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
ਰਾਮਕਲੀਮਹਲਾ੫॥
ਕਿਸੁਭਰਵਾਸੈਬਿਚਰਹਿਭਵਨ॥
ਮੂੜਮੁਗਧਤੇਰਾਸੰਗੀਕਵਨ॥
ਰਾਮੁਸੰਗੀਤਿਸੁਗਤਿਨਹੀਜਾਨਹਿ॥
ਪੰਚਬਟਵਾਰੇਸੇਮੀਤਕਰਿਮਾਨਹਿ॥੧॥
ਸੋਘਰੁਸੇਵਿਜਿਤੁਉਧਰਹਿਮੀਤ॥
ਗੁਣਗੋਵਿੰਦਰਵੀਅਹਿਦਿਨੁਰਾਤੀਸਾਧਸੰਗਿਕਰਿਮਨਕੀਪ੍ਰੀਤਿ॥੧॥ਰਹਾਉ॥
ਜਨਮੁਬਿਹਾਨੋਅਹੰਕਾਰਿਅਰੁਵਾਦਿ॥
ਤ੍ਰਿਪਤਿਨਆਵੈਬਿਖਿਆਸਾਦਿ॥
ਭਰਮਤਭਰਮਤਮਹਾਦੁਖੁਪਾਇਆ॥
ਤਰੀਨਜਾਈਦੁਤਰਮਾਇਆ॥੨॥
ਕਾਮਿਨਆਵੈਸੁਕਾਰਕਮਾਵੈ॥
ਆਪਿਬੀਜਿਆਪੇਹੀਖਾਵੈ॥
ਰਾਖਨਕਉਦੂਸਰਨਹੀਕੋਇ॥
ਤਉਨਿਸਤਰੈਜਉਕਿਰਪਾਹੋਇ॥੩॥
ਪਤਿਤਪੁਨੀਤਪ੍ਰਭਤੇਰੋਨਾਮੁ॥
ਅਪਨੇਦਾਸਕਉਕੀਜੈਦਾਨੁ॥
ਕਰਿਕਿਰਪਾਪ੍ਰਭਗਤਿਕਰਿਮੇਰੀ॥
ਸਰਣਿਗਹੀਨਾਨਕਪ੍ਰਭਤੇਰੀ॥੪॥੩੭॥੪੮॥
rāmakalī mahalā 5 .
kis bharavāsai bicharah bhavan .
mūr mugadh tērā sangī kavan .
rām sangī tis gat nahī jānah .
panch batavārē sē mīt kar mānah .1.
sō ghar sēv jit udharah mīt .
gun gōvind ravīah din rātī sādhasang kar man kī prīt .1. rahāu .
janam bihānō ahankār ar vād .
tripat n āvai bikhiā sād .
bharamat bharamat mahā dukh pāiā .
tarī n jāī dutar māiā .2.
kām n āvai s kār kamāvai .
āp bīj āpē hī khāvai .
rākhan kau dūsar nahī kōi .
tau nisatarai jau kirapā hōi .3.
patit punīt prabh tērō nām .
apanē dās kau kījai dān .
kar kirapā prabh gat kar mērī .
saran gahī nānak prabh tērī .4.37.48.
Ramkali 5th Guru.
On whose support livest thou on in the world?
O ignorant fool, who is friend of thine here.
The Lord alone is thy Friend whose supreme dignity thou realises not.
The five highway men, them thou deemest as thy intimates.
Serve thou the Home, through which is thy emancipation, O friend.
Day and night, utter thou the Lord's praise and enshrine love for the society of saints. Pause.
Thy human life is passing away in self conceit and strife,
and thou art satiated not such is the savour of sins.
In roaming and rambling, thou has suffered great anguish,
and thou cannot cross of terrible ocean of mammon.
Thou doest the deeds the shall avail thee not.
As Thou sowest, so shall thou reap (or eat).
There is no other than the Lord to save thee.
If God's grace be upon thee, then alone can thou swim across.
The Purifier of sinners is Thy Name, O Lord.
Bless thou me thy slave, with the gift of thy Name.
My Lord, extend thine mercy and emancipate me Thou.
Nanak has grasped Thy protection, O Lord.
Raamkalee, Fifth Mehl:
What supports you in this world?
You ignorant fool, who is your companion?
The Lord is your only companion; no one knows His condition.
You look upon the five thieves as your friends. ||1||
Serve that home, which will save you, my friend.
Chant the Glorious Praises of the Lord of the Universe, day and night; in the Saadh Sangat, the Company of the Holy, love Him in your mind. ||1||Pause||
This human life is passing away in egotism and conflict.
You are not satisfied; such is the flavor of sin.
Wandering and roaming around, you suffer terrible pain.
You cannot cross over the impassable sea of Maya. ||2||
You do the deeds which do not help you at all.
As you plant, so shall you harvest.
There is none other than the Lord to save you.
You will be saved, only if God grants His Grace. ||3||
Your Name, God, is the Purifier of sinners.
Please bless Your slave with that gift.
Please grant Your Grace, God, and emancipate me.
Nanak has grasped Your Sanctuary, God. ||4||37||48||
ਰਾਮਕਲੀ ਮਹਲਾ ੫ ॥
(ਹੇ ਭਾਈ! ਇਸ) ਸੰਸਾਰ ਵਿਚ (ਤੂੰ) ਕਿਸ ਦੇ ਭਰੋਸੇ (ਆਸਰੇ) ਤੇ ਵਿਚਰਦਾ (ਚਲਦਾ ਫਿਰਦਾ ਪਿਆ) ਹੈਂ?
ਹੇ ਵਡੇ ਮੂਰਖ! (ਇਸ ਸੰਸਾਰ ਵਿਚ) ਤੇਰਾ ਕਿਹੜਾ ਸਾਥੀ ਹੈ?
(ਹੇ ਮੂਰਖ! ਇਕੋ) ਪਰਮਾਤਮਾ (ਤੇਰਾ) ਸਾਥੀ ਹੈ (ਪਰ ਤੂੰ) ਉਸ ਦੀ ਗਤੀ ਨਹੀਂ ਸਮਝਦਾ। (ਕਿਉਂਕਿ) ਤੂੰ ਉਸ ਨਾਲ ਆਪਣੀ ਸਾਂਝ ਨਹੀਂ ਪਾਉਂਦਾ।
(ਇਸ ਦੇ ਉਲਟ ਤੂੰ ਕਾਮਾਦਿਕ ਜੋ) ਪੰਜ ਲੁਟੇਰੇ ਹਨ ਓਹਨਾਂ ਨੂੰ (ਆਪਣਾ) ਮਿੱਤਰ ਕਰਕੇ ਮੰਨਦਾ ਹੈਂ।੧।
ਹੇ ਮਿੱਤਰ! ਸੋ ਉਸ (ਗੁਰੂ ਦਾ) ਘਰ ਸੇਵ ਜਿਸ ਦੀ (ਸੇਵਾ) ਕਰਕੇ (ਤੂੰ ਸੰਸਾਰ ਤੋਂ) ਤਰ ਜਾਵੇਂ।
(ਉਸ) ਪਰਮਾਤਮਾ ਦੇ ਗੁਣ ਦਿਨ ਰਾਤੀ (ਸਿਮਰਨੇ ਚਾਹੀਦੇ ਹਨ (ਇਸ ਲਈ, ਤੂੰ) ਸਾਧਸੰਗ ਕਰਕੇ (ਆਪਣੇ) ਮਨ ਦੀ ਪ੍ਰੀਤੀ (ਆਪਣੇ ਪ੍ਰਭੂ ਨਾਲ ਪਾ)।੧।ਰਹਾਉ।
(ਹੇ ਮਿੱਤਰ! ਮਨੁੱਖ ਦਾ) ਜੀਵਨ ਅਹੰਕਾਰ ਅਤੇ ਝਗੜਿਆਂ ਵਿਚ ਗੁਜ਼ਰ ਜਾਂਦਾ ਹੈ।
ਮਾਇਆ ਤੇ ਵਿਸ਼ਿਆਂ ਦੇ ਸੁਆਦ ਵਿਚ (ਜੀਵਨ) ਤ੍ਰਿਪਤੀ ਨਹੀਂ ਹੁੰਦੀ।
(ਜੀਵ ਨੇ ਮਾਇਆ ਪਿਛੇ) ਭਟਕਦਿਆਂ ਭਟਕਦਿਆਂ ਬਹੁਤ ਦੁੱਖ ਪਾਇਆ ਹੈ।
(ਪਰ) ਔਖੀ ਤਰੀ ਜਾਣ ਵਾਲੀ ਮਾਇਆ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ।੨।
(ਹੇ ਮਿੱਤਰ! ਮਨੁੱਖ ਉਹੀ) ਕਾਰ ਕਰਦਾ ਹੈ ਜੋ (ਇਸ ਦੇ) ਕੰਮ ਨਹੀਂ ਆਉਂਦੀ।
(ਜੋ ਕੁਝ) ਆਪ ਬੀਜਦਾ ਹੈ (ਉਸ ਨੂੰ ਵੱਢ ਕੇ) ਖਾਂਦਾ ਹੈ।
(ਪਰਮਾਤਮਾ ਤੋਂ ਬਿਨਾਂ) ਦੂਜਾ (ਇਸ ਹਾਲਤ ਵਿਚੋਂ) ਬਚਾਉਣ ਵਾਲਾ ਕੋਈ ਨਹੀਂ।
(ਇਸ ਮਾਇਆ ਤੋਂ) ਇਹ (ਜੀਵ) ਤਦੋਂ ਤਰਦਾ ਹੈ (ਜਦੋਂ ਇਸ ਉਤੇ ਪ੍ਰਭੂ ਦੀ) ਕਿਰਪਾ ਹੁੰਦੀ ਹੈ।੩।
ਹੇ ਪ੍ਰਭੂ! ਆਚਰਨ ਤੋਂ ਡਿਗਿਆਂ ਨੂੰ ਪਵਿੱਤਰ ਕਰਨ ਵਾਲਾ (ਕੇਵਲ) ਤੇਰਾ ਨਾਮ ਹੈ।
ਆਪਣੇ ਦਾਸ ਨੂੰ (ਨਾਮ) ਦਾਨ ਬਖਸ਼ੋ।
ਹੇ ਪ੍ਰਭੂ! ਕਿਰਪਾ ਕਰ, ਮੇਰੀ (ਜੀਵਨ) ਗਤੀ ਕਰ।੪।੩੭।੪੮।
ਨਾਨਕ (ਗੁਰੁ ਜੀ ਬੇਨਤੀ ਕਰਦੇ ਹਨ ਕਿ) ਹੇ ਪ੍ਰਭੂ! (ਸੰਸਾਰ ਤੋਂ ਤਰਣ ਲਈ ਮੈਂ) ਤੇਰੀ ਸ਼ਰਣ ਪਕੜੀ ਹੈ।
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ?
ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)?
ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ।
(ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ ॥੧॥
ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ।
ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ ॥੧॥ ਰਹਾਉ ॥
ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ,
ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)।
ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ।
ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ॥੨॥
ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ।
(ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ।
(ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ।
ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ ॥੩॥
ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ,
(ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ ਦਾ) ਦਾਨ ਦੇਹ।
(ਹੇ ਪ੍ਰਭੂ!) ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।
ਹੇ ਨਾਨਕ! (ਆਖ-) ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ ॥੪॥੩੭॥੪੮॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ?
ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ।
ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ।
ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ।
ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ!
ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ।
ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ,
ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ।
ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ,
ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ।
ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ।
ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ।
ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ।
ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ।
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ!
ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ।
ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ।
ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.