ਰਾਮਕਲੀਮਹਲਾ੫॥
ਪੰਚਸਿੰਘਰਾਖੇਪ੍ਰਭਿਮਾਰਿ॥
ਦਸਬਿਘਿਆੜੀਲਈਨਿਵਾਰਿ॥
ਤੀਨਿਆਵਰਤਕੀਚੂਕੀਘੇਰ॥
ਸਾਧਸੰਗਿਚੂਕੇਭੈਫੇਰ॥੧॥
ਸਿਮਰਿਸਿਮਰਿਜੀਵਾਗੋਵਿੰਦ॥
ਕਰਿਕਿਰਪਾਰਾਖਿਓਦਾਸੁਅਪਨਾਸਦਾਸਦਾਸਾਚਾਬਖਸਿੰਦ॥੧॥ਰਹਾਉ॥
ਦਾਝਿਗਏਤ੍ਰਿਣਪਾਪਸੁਮੇਰ॥
ਜਪਿਜਪਿਨਾਮੁਪੂਜੇਪ੍ਰਭਪੈਰ॥
ਅਨਦਰੂਪਪ੍ਰਗਟਿਓਸਭਥਾਨਿ॥
ਪ੍ਰੇਮਭਗਤਿਜੋਰੀਸੁਖਮਾਨਿ॥੨॥
ਸਾਗਰੁਤਰਿਓਬਾਛਰਖੋਜ॥
ਖੇਦੁਨਪਾਇਓਨਹਫੁਨਿਰੋਜ॥
ਸਿੰਧੁਸਮਾਇਓਘਟੁਕੇਮਾਹਿ॥
ਕਰਣਹਾਰਕਉਕਿਛੁਅਚਰਜੁਨਾਹਿ॥੩॥
ਜਉਛੂਟਉਤਉਜਾਇਪਇਆਲ॥
ਜਉਕਾਢਿਓਤਉਨਦਰਿਨਿਹਾਲ॥
ਪਾਪਪੁੰਨਹਮਰੈਵਸਿਨਾਹਿ॥
ਰਸਕਿਰਸਕਿਨਾਨਕਗੁਣਗਾਹਿ॥੪॥੪੦॥੫੧॥
rāmakalī mahalā 5 .
panch singh rākhē prabh mār .
das bighiārī laī nivār .
tīn āvarat kī chūkī ghēr .
sādhasang chūkē bhai phēr .1.
simar simar jīvā gōvind .
kar kirapā rākhiō dās apanā sadā sadā sāchā bakhasind .1. rahāu .
dājh gaē trin pāp sumēr .
jap jap nām pūjē prabh pair .
anad rūp pragatiō sabh thān .
prēm bhagat jōrī sukh mān .2.
sāgar tariō bāshar khōj .
khēd n pāiō nah phun rōj .
sindh samāiō ghatukē māh .
karanahār kau kish acharaj nāh .3.
jau shūtau tau jāi paiāl .
jau kādhiō tau nadar nihāl .
pāp punn hamarai vas nāh .
rasak rasak nānak gun gāh .4.40.51.
Ramkali 5th Guru.
The five tigers of evil desires, the Lord has slain.
The ten she-wolves of senses, He has driven away.
The turning round of the three whirl-pools of modes has ended,
Though the saints society, ended is the fear of the circuit of transmigration.
I live by contemplating and remembering my Lord.
In His mercy, the Lord has protected His slave, The True Master is ever, ever the Forgiver. Pause.
The mountain of sins is burnt off like straw,
by remembering and contemplating the Name and worshipping the Lord's feet.
The Lord, the embodiment of bliss, then becomes manifest in all,
the places and yoked to the Lord's devotional service, I enjoy peace.
I have crossed the world-ocean, as if it is the foot-print of a calf, filled with water.
Now, I shall not suffer agony, nor shall I again be overtaken by grief,
God, the ocean, is contained in the mind-pitcher.
It is no strange a thing for the Lord-Creator to do,
When I am separated from the Lord, then sink I into the nether world.
When He pulls me out, then am I enraptured by His grace.
Sin and virtue are not under my control.
With love and affection, Nanak sings the Lord's praise.
Raamkalee, Fifth Mehl:
God killed the five tigers.
He has driven out the ten wolves.
The three whirlpools have stopped spinning.
In the Saadh Sangat, the Company of the Holy, the fear of reincarnation is gone. ||1||
Meditating, meditating in remembrance on the Lord of the Universe, I live.
In His Mercy, He protects His slave; the True Lord is forever and ever the forgiver. ||1||Pause||
The mountain of sin is burnt down, like straw,
by chanting and meditating on the Name, and worshipping God's feet.
God, the embodiment of bliss, becomes manifest everywhere.
Linked to His loving devotional worship, I enjoy peace. ||2||
I have crossed over the worldocean, as if it were no bigger than a calf's footprint on the ground.
I shall never again have to endure suffering or grief.
The ocean is contained in the pitcher.
This is not such an amazing thing for the Creator to do. ||3||
When I am separated from Him, then I am consigned to the nether regions.
When He lifts me up and pulls me out, then I am enraptured by His Glance of Grace.
Vice and virtue are not under my control.
With love and affection, Nanak sings His Glorious Praises. ||4||40||51||
ਰਾਮਕਲੀ ਮਹਲਾ ੫ ॥
ਕਾਮਾਦਿਕ ਪੰਜ ਸ਼ੇਰ ਪ੍ਰਭੂ ਨੇ ਮਾਰ ਕੇ (ਪਰੇ) ਰਖ ਦਿਤੇ।
ਦਸ ਇੰਦ੍ਰੇ ਰੂਪ ਬਘਿਆੜੀਆਂ ਦੂਰ ਕਰ ਦਿੱਤੀਆਂ (ਭਾਵ ਵਸ ਵਿਚ ਕਰ ਦਿਤੀਆਂ)।
ਤਿੰਨਾਂ ਗੁਣਾਂ ਦੀ ਘੁੰਮਣ-ਘੇਰੀ ਦੂਰ ਹੋ ਗਈ।
ਸਾਧ ਸੰਗ ਕਰਕੇ ਡਰ ਅਤੇ (ਆਵਾਗਵਣ ਵਾਲੇ) ਫੇਰੇ ਮੁੱਕ ਗਏ।੧।
(ਹੇ ਭਾਈ!) ਮੈਂ ਗੋਵਿੰਦ ਨੂੰ ਸਿਮਰ ਸਿਮਰ ਕੇ ਜੀਉਂਦਾ ਹਾਂ।
(ਉਸ ਗੋਵਿੰਦ ਨੇ ਆਪਣੀ) ਕਿਰਪਾ ਕਰਕੇ ਆਪਣਾ ਦਾਸ ਰਖ ਲਿਆ, (ਉਹ ਪ੍ਰਭੂ ਸਦਾ ਹੀ ਸੱਚਾ ਅਤੇ (ਸਾਰੇ ਅਵਗਣ) ਬਖ਼ਸ਼ਣ ਵਾਲਾ ਹੈ।੧।ਰਹਾਉ।
(ਜਿਸ ਨਾਲ) ਸੁਮੇਰ ਪਹਾੜ (ਜਿਤਨੇ) ਵਡੇ ਪਾਪ ਘਾਹ ਵਾਂਗੂ ਸੜ ਗਏ।
(ਜਦੋਂ) ਨਾਮ ਜਪ ਜਪ ਕੇ ਪ੍ਰਭੂ ਦੇ ਪੈਰ ਪੂਜੇ
ਅਨੰਦ ਰੂਪ (ਪ੍ਰਭੂ) ਸਭ ਥਾਵਾਂ ਵਿਚ ਪ੍ਰਗਟ (ਦਿਸ ਪਏ)।
ਪ੍ਰੇਮਾ ਭਗਤੀ ਵਿਚ ਜੁੜ ਕੇ (ਸਾਰੇ) ਸੁਖ ਮਾਣੇ।੨।
(ਸੰਸਾਰ) ਸਾਗਰ (ਇਉਂ) ਤਰ ਲਿਆ (ਜਿਵੇਂ) ਵਛੇ ਦਾ (ਪਾਣੀ ਨਾਲ ਭਰਿਆ) ਖੁਰੇ ਵਾਲਾ ਨਿਸ਼ਾਨ ਲੰਘ ਜਾਈਦਾ ਹੈ।
ਨਾ ਮੁੜ ਕੇ ਕੋਈ ਦੁਖ ਪਾਇਆ ਨਾ ਹੀ ਕੋਈ ਗ਼ਮ (ਪਾਇਆ)।
(ਵਾਹਿਗੁਰੂ) ਸਮੁੰਦਰ (ਦਿਲ ਰੂਪੀ) ਨਿਕੇ ਜਿਹੇ ਘੜੇ ਵਿਚ ਹੀ ਆ ਸਮਾਏ ਹਨ।
(ਪਰ) ਕਰਣਹਾਰ ਪ੍ਰਭੂ ਲਈ (ਇਹ) ਕੁਝ ਭੀ ਹੈਰਾਨੀ ਵਾਲੀ ਖੇਡ ਨਹੀਂ ਹੈ।੩।
ਜਦੋਂ (ਮੈਂ ਪ੍ਰਭੂ ਦੇ ਨਾਮ ਤੋਂ) ਛੁੱਟ ਜਾਵਾਂ ਤਦੋਂ (ਮੈਂ ਇਹ ਸਮਝਦਾ ਹਾਂ ਕਿ ਮੈਂ) ਪਾਤਾਲ ਵਿਚ ਜਾ ਡਿਗਿਆ ਹਾਂ,
ਜਦੋਂ (ਤੂੰ) ਕਢ ਲਿਆ ਤਦੋਂ (ਮੈਂ ਸਮਝਿਆ ਕਿ ਤੇਰੀ) ਮਿਹਰ ਦੀ ਨਜ਼ਰ ਨਾਲ ਨਿਹਾਲ ਹੋ ਗਿਆ ਹਾਂ।
ਹੇ ਪ੍ਰਭੂ!) ਪਾਪ ਪੁੰਨ ਕਰਮ (ਭਾਵ ਮਾੜੇ ਚੰਗੇ ਕੰਮ ਕਰਨੇ) ਸਾਡੇ (ਜੀਵਾਂ) ਦੇ ਵਸ ਵਿਚ ਨਹੀਂ ਹਨ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ (ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ ਓਹ ਜਨ) ਰਸ ਰਸ ਕੇ (ਤੇਰੇ) ਗੁਣ ਗਾਉਂਦੇ ਹਨ।੪।੪੦।੫੧।
(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ,
ਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ।
ਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ।
ਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ ॥੧॥
ਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।
ਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ ਰਹਾਉ ॥
ਹੇ ਭਾਈ! ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ,
ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ।
ਉਸ ਮਨੁੱਖ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ,
ਜਿਸ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤ ਜੋੜੀ ॥੨॥
(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ;
ਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ।
ਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ।
ਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ॥੩॥
(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ।
ਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ।
(ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ।
ਹੇ ਨਾਨਕ! (ਆਖ-ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ ॥੪॥੪੦॥੫੧॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।
ਇੰਦਰੀਆਂ ਦੀਆਂ ਦਸਾਂ ਹੀ ਬਘਿਆੜੀਆਂ ਨੂੰ ਉਸ ਨੇ ਦੂਰ ਕਰ ਦਿੱਤਾ ਹੈ।
ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਦਾ ਚੱਕਰ ਕੱਟਣਾਂ ਮੁੱਕ ਗਿਆ ਹੈ।
ਸਤਿਸੰਗਤ ਦੇ ਰਾਹੀਂ ਆਵਾਗਉਣ ਦੇ ਚੱਕਰ ਦਾ ਡਰ ਖਤਮ ਹੋ ਗਿਆ ਹੈ।
ਮੈਂ ਆਪਣੇ ਸੁਆਮੀ ਦਾ ਆਰਾਧਨ ਤੇ ਚਿੰਤਨ ਕਰ ਕੇ ਜੀਉਂਦਾ ਹਾਂ।
ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਸੱਚਾ ਮਾਲਕ, ਹਮੇਸ਼ਾਂ, ਹਮੇਸ਼ਾਂ ਹੀ ਬਖਸ਼ਣਹਾਰ ਹੈ। ਠਹਿਰਾਓ।
ਗੁਨਾਹਾਂ ਦਾ ਪਹਾੜ ਫੂਸ ਦੀ ਤਰ੍ਹਾਂ ਸੜ ਮੱਚ ਗਿਆ ਹੈ,
ਨਾਮ ਦਾ ਸਿਮਰਨ ਤੇ ਆਰਾਧਨ ਅਤੇ ਸਾਹਿਰ ਦੇ ਚਰਨਾਂ ਦੀ ਉਪਾਸ਼ਨਾਂ ਕਰਨ ਦੁਆਰਾ।
ਪ੍ਰਸੰਨਤਾ ਦਾ ਸਰੂਪ ਪ੍ਰਭੂ ਤਦ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ,
ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਜੁੜ ਕੇ ਮੈਂ ਅਨੰਦ ਮਾਣਦਾ ਹਾਂ।
ਮੈਂ ਸੰਸਾਰ ਸਮੁੰਦਰ ਨੂੰ ਐਸ ਤਰ੍ਹਾਂ ਪਾਰ ਕਰ ਲਿਆ ਹੈ, ਜਿਸ ਤਰ੍ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਇਕ ਵੱਛੇ ਦਾ ਖੁਰਾ ਹੁੰਦਾ ਹੈ।
ਹੁਣ ਮੈਂ ਤਕਲੀਫ ਨਹੀਂ ਉਠਾਵਾਂਗਾ, ਨਾਂ ਹੀ ਮੈਨੂੰ ਮੁੜ ਕੇ ਕੋਈ ਸ਼ੋਕ ਵਾਪਰੇਗਾ।
ਵਾਹਿਗੁਰੂ (ਸਮੁੰਦਰ) ਹਿਰਦੇ ਦੇ ਘੜੇ ਅੰਦਰ ਰਮ ਗਿਆ ਹੈ।
ਸਿਰਜਣਹਾਰ ਸੁਆਮੀ ਨੂੰ ਕਰਨ ਲਈ ਇਹ ਕੋਈ ਅਨੋਖੀ ਗੱਲ ਨਹੀਂ।
ਜਦ ਮੈਂ ਸੁਆਮੀ ਨਾਲੋਂ ਵਿਛੜ ਜਾਂਦਾ ਹਾਂ, ਤਦ ਮੈਂ ਪਾਤਾਲ ਅੰਦਰ ਗਰਕ ਥੀ ਵੰਞਦਾ ਹਾਂ।
ਜਦ ਉਹ ਮੈਨੂੰ ਬਾਹਰ ਧੂ ਲੈਂਦਾ ਹੈ, ਤਦ ਮੈਂ ਉਸ ਦੀ ਦਇਆ ਦੁਆਰਾ ਪ੍ਰਸੰਨ ਹੋ ਜਾਂਦਾ ਹਾਂ।
ਗੁਨਾਹ ਤੇ ਨੇਕੀ ਮੇਰੇ ਇਖਤਿਆਰ ਵਿੱਚ ਨਹੀਂ।
ਪਿਆਰ ਤੇ ਪ੍ਰੇਮ ਨਾਲ, ਨਾਨਕ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.