ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥
ਮਾਝਮਹਲਾ੪॥
ਆਵਹੁਭੈਣੇਤੁਸੀਮਿਲਹੁਪਿਆਰੀਆ॥
ਜੋਮੇਰਾਪ੍ਰੀਤਮੁਦਸੇਤਿਸਕੈਹਉਵਾਰੀਆ॥
ਮਿਲਿਸਤਸੰਗਤਿਲਧਾਹਰਿਸਜਣੁਹਉਸਤਿਗੁਰਵਿਟਹੁਘੁਮਾਈਆਜੀਉ॥੧॥
ਜਹਜਹਦੇਖਾਤਹਤਹਸੁਆਮੀ॥
ਤੂਘਟਿਘਟਿਰਵਿਆਅੰਤਰਜਾਮੀ॥
ਗੁਰਿਪੂਰੈਹਰਿਨਾਲਿਦਿਖਾਲਿਆਹਉਸਤਿਗੁਰਵਿਟਹੁਸਦਵਾਰਿਆਜੀਉ॥੨॥
ਏਕੋਪਵਣੁਮਾਟੀਸਭਏਕਾਸਭਏਕਾਜੋਤਿਸਬਾਈਆ॥
ਸਭਇਕਾਜੋਤਿਵਰਤੈਭਿਨਿਭਿਨਿਨਰਲਈਕਿਸੈਦੀਰਲਾਈਆ॥
ਗੁਰਪਰਸਾਦੀਇਕੁਨਦਰੀਆਇਆਹਉਸਤਿਗੁਰਵਿਟਹੁਵਤਾਇਆਜੀਉ॥੩॥
ਜਨੁਨਾਨਕੁਬੋਲੈਅੰਮ੍ਰਿਤਬਾਣੀ॥
ਗੁਰਸਿਖਾਂਕੈਮਨਿਪਿਆਰੀਭਾਣੀ॥
ਉਪਦੇਸੁਕਰੇਗੁਰੁਸਤਿਗੁਰੁਪੂਰਾਗੁਰੁਸਤਿਗੁਰੁਪਰਉਪਕਾਰੀਆਜੀਉ॥੪॥੭॥
ਸਤਚਉਪਦੇਮਹਲੇਚਉਥੇਕੇ॥
mājh mahalā 4 .
āvah bhainē tusī milah piārīā .
jō mērā prītam dasē tis kai hau vārīā .
mil satasangat ladhā har sajan hau satigur vitah ghumāīā jīu .1.
jah jah dēkhā tah tah suāmī .
tū ghat ghat raviā antarajāmī .
gur pūrai har nāl dikhāliā hau satigur vitah sad vāriā jīu .2.
ēkō pavan mātī sabh ēkā sabh ēkā jōt sabāīā .
sabh ikā jōt varatai bhin bhin n ralaī kisai dī ralāīā .
gur parasādī ik nadarī āiā hau satigur vitah vatāiā jīu .3.
jan nānak bōlai anmrit bānī .
gurasikhānh kai man piārī bhānī .
upadēs karē gur satigur pūrā gur satigur paraupakārīā jīu .4.7.
sat chaupadē mahalē chauthē kē .
Majh, Fourth Guru.
Come, my sisters! meet me my dears.
I am a sacrifice unto her who tells me of my Beloved.
Joining the saints congregation, I have found, God, my friend I am devoted unto the True Guru.
Whither-so-ever I see, I find my Lord thither.
Thou, O Lord! the Searcher of hearts, art contained in all the hearts.
The perfect Guru has shown my God with me. Unto the True Guru I am ever a sacrifice.
There is but one breath, all are identical in matter and among all the entire light is the same.
The One light is contained among all the different and diverse things. By any one's intermingling, this light intermingles not with another light.
By the Guru's grace, I have seen the One Lord. Unto the True Guru I am a sacrifice.
The Servant Nanak speaks but Nectarean Gurbani.
To the mind of Gur-sikhs, it is dear and pleasing.
The great and perfect True Gurru, imparts instruction. The great True Guru is beneficent to all.
Seven Couplets of the Fourth Guru.
Maajh, Fourth Mehl:
Come, dear sisterslet us join together.
I am a sacrifice to the one who tells me of my Beloved.
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
Wherever I look, there I see my Lord and Master.
You are permeating each and every heart, O Lord, Innerknower, Searcher of Hearts.
The Perfect Guru has shown me that the Lord is always with me. I am forever a sacrifice to the True Guru. ||2||
There is only one breath; all are made of the same clay; the light within all is the same.
The One Light pervades all the many and various beings. This Light intermingles with them, but it is not diluted or obscured.
By Guru's Grace, I have come to see the One. I am a sacrifice to the True Guru. ||3||
Servant Nanak speaks the Ambrosial Bani of the Word.
It is dear and pleasing to the minds of the GurSikhs.
The Guru, the Perfect True Guru, shares the Teachings. The Guru, the True Guru, is Generous to all. ||4||7||
Seven ChauPadas Of The Fourth Mehl. ||
ਮਾਝ ਮਹਲਾ ੪ ॥
ਹੇ ਪਿਆਰੀ ਭੈਣੋ! (ਗੁਰਮੁਖ ਸਖੀ ਸਹੇਲਿਓ!) ਤੁਸੀ ਆ ਕੇ (ਮੈਨੂੰ) ਮਿਲੋ (ਕਿਉਂਕਿ ਤੁਸੀਂ ਮੈਨੂੰ ਬਹੁਤ) ਚੰਗੀਆਂ ਲਗਦੀਆਂ ਹੈ।
(ਤੁਹਾਡੇ ਵਿਚੋਂ) ਜੋ (ਵੀ) ਮੈਨੂੰ ਪਿਆਰਾ ਪ੍ਰਭੂ ਦੱਸ ਦੇਵੇ ਉਸ ਦੇ ਮੈਂ ਵਾਰਨੇ ਜਾਵਾਂਗੀ।
(ਹੇ ਭੈਣੋ!) ਸਤਸੰਗਤਿ ਨਾਲ ਮਿਲ ਕੇ (ਮੈਨੂੰ) ਹਰੀ ਸੱਜਣ ਲਭ ਪਿਆ ਹੈ (ਇਸ ਲਈ) ਮੈਂ (ਆਪਣੇ) ਸਤਿਗੁਰੂ ਤੋਂ ਸਕਦੇ (ਕੁਰਬਾਨ) ਜਾਂਦੀ ਹਾਂ ਜੀ।੧।
(ਹੇ ਭਾਈ!) ਜਿਥੇ ਜਿਥੇ ਮੈਂ ਦੇਖਦਾ ਹਾਂ, ਉਥੇ ਉਥੇ ਹੀ ਮੇਰਾ ਪਿਆਰਾ ਮਾਲਕ (ਨਜ਼ਰ ਆਉਂਦਾ) ਹੈ।
ਹੇ ਅੰਤਰਜਾਮੀ (ਪਰਮੇਸ਼ਰ ਜੀਓ!) ਤੂੰ ਹਰੇਕ ਵਿਚ ਵਿਆਪਕ ਹੈਂ।
ਹਾਂ, ਜਿਸ) ਪੂਰਨ ਗੁਰੂ ਨੇ ਹਰੀ (ਮੈਨੂੰ ਆਪਣੇ) ਨਾਲ ਹੀ (ਵਸਦਾ) ਵਿਖਾ ਦਿੱਤਾ ਹੈ, ਮੈਂ (ਉਸ) ਸਤਿਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ ਜੀ।੨।
(ਹੇ ਭਾਈ! ਪੂਰੇ ਗੁਰੂ ਨੇ ਦਸਿਆ ਹੈ ਕਿ ਸਭ ਜੀਆਂ ਵਿਚ ਸੁਆਸ ਰੂਪ) ਪਵਣ ਇਕੋ ਹੈ, ਸਾਰੀ ਮਿੱਟੀ (ਭਾਵ ਸਰੀਰਕ ਢਾਂਚਾ ਹਾਡ ਮਾਸ ਨਾੜੀ ਕੋ ਪਿੰਜਰ....) ਇਕੋ ਹੈ, ਸਭ ਜੀਵਾਂ ਵਿੱਚ ਇਕੋ ਜੋਤਿ (ਹੀ ਪ੍ਰਕਾਸ਼ਮਾਨ) ਹੈ।
ਸਭ (ਪਾਸੇ ਅਤੇਹਰ ਜੀਵ ਅੰਦਰ) ਇਕੋ (ਜੀਵਨ) ਜੋਤਿ (ਵਰਤ ਰਹੀ) ਹੈ, (ਪਰ ਉਹ) ਵੱਖ ਵੱਖ ਰੂਪਾਂ ਵਿੱਚ ਵਰਤ ਰਹੀ ਹੈ, ਕਿਸੇ ਦੀ ਰਲਾਈ ਹੋਈ (ਇਕ ਦੂਜੇ ਨਾਲ) ਨਹੀਂ ਰਲਦੀ- ਮਿਲਦੀ।
ਗੁਰੂ ਦੀ ਕਿਰਪਾ ਨਾਲ (ਮੈਨੂੰ) ਇਕ (ਪਰਮੇਸ਼ਰ) ਦਿਸ ਪਿਆ ਹੈ; ਮੈਂ (ਅਜਿਹੇ) ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਜੀ।੩।
ਦਾਸ ਨਾਨਕ (ਸਦਾ ਹੀ ਧੁਰੋਂ ਆਈ ਪ੍ਰਭੂ ਦੀ) ਅੰਮ੍ਰਿਤ ਬਾਣੀ ਬੋਲਦਾ ਹੈ।
(ਅਤੇ ਇਹ) ਬਾਣੀ ਗੁਰੂ ਦੀ ਸਿੱਖਾਂ ਦੇ ਮਨ ਵਿਚ ਪਿਆਰੀ (ਮਿੱਠੀ) ਲਗਦੀ ਹੈ।
(ਇਸ ਬਾਣੀ ਦੁਆਰਾ ਹੀ) ਪੂਰਾ ਗੁਰੂ ਸਤਿਗੁਰੂ (ਜੀਵਾਂ ਦੀ ਕਲਿਆਨ ਹਿਤ ਸੱਚਾ) ਉਪਦੇਸ਼ ਕਰਦਾ ਹੈ, (ਸੱਚ ਜਾਣੋਂ) ਗੁਰੂ ਸਤਿਗੁਰੂ ਪਰਉਪਕਾਰੀ (ਸਦਾ ਹੀ ਦੂਜਿਆਂ ਦਾ ਭਲਾ ਕਰਨ ਵਾਲਾ) ਹੈ ਜੀ।੪।੭।
ਸਤ ਚਉਪਦੇ ਮਹਲੇ ਚਉਥੇ ਕੇ ॥
ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ।
ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ।
ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥
ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ।
ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।
ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥
(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ।
ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ)।
ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥
ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ।
ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ।
ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ)। ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥
ਮਾਝ, ਚਉਥੀ ਪਾਤਸ਼ਾਹੀ।
ਆਓ, ਮੇਰੀਓ ਅੰਮਾਂ ਜਾਈਓ! ਮੈਨੂੰ ਮਿਲੋ ਮੇਰੀਓ ਸਨੇਹੀਓ।
ਮੈਂ ਉਸ ਉਤੋਂ ਘੋਲੀ ਹੋਂਦੀ ਹਾਂ, ਜਿਹੜੀ ਮੇਰੇ ਦਿਲਬਰ ਦੀ ਮੈਨੂੰ ਗੱਲ ਦੱਸਦੀ ਹੈ।
ਸਾਧ ਸਮਾਗਮ ਅੰਦਰ ਜੁੜ ਕੇ ਮੈਂ ਵਾਹਿਗੁਰੂ ਆਪਣੇ ਮਿਤ੍ਰ ਨੂੰ ਭਾਲ ਲਿਆ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਸਦਕੇ ਜਾਂਦਾ ਹਾਂ।
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਆਪਣੇ ਸਾਹਿਬ ਨੂੰ ਪਾਉਂਦਾ ਹਾਂ।
ਤੂੰ ਹੇ, ਦਿਲਾਂ ਦੀਆਂ ਜਾਨਣਹਾਰ, ਸੁਆਮੀ! ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈਂ।
ਪੂਰਨ ਗੁਰਾਂ ਨੇ ਮੇਰੇ ਵਾਹਿਗੁਰੂ ਨੂੰ ਮੇਰੇ ਸਾਥ ਵਿਖਾਲ ਦਿਤਾ ਹੈ। ਸੱਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ।
ਕੇਵਲ ਇਕੋ ਹੀ ਸੁਆਸ ਹੈ, ਸਾਰਿਆਂ ਦਾ ਮਾਦਾ ਐਨ ਇਕੋ ਜੇਹਾ ਹੈ ਅਤੇ ਸਮੂਹ ਅੰਦਰ ਤਮਾਮ ਰੋਸ਼ਨੀ ਉਹੋ ਹੀ ਹੈ।
ਇਕੋ ਨੂਰ ਹੀ ਤਮਾਮ ਨਾਨਾ ਪ੍ਰਕਾਰ ਤੇ ਮੁਖਤਲਿਫ ਚੀਜ਼ਾ ਅੰਦਰ ਰਮ ਰਿਹਾ ਹੈ। ਕਿਸੇ ਜਣੇ ਦੇ ਮਿਲਾਉਣ ਦੁਆਰਾ ਇਹ ਨੂਰ ਕਿਸੇ ਹੋਰ ਨੂਰ ਨਾਲ ਅਭੇਦ ਨਹੀਂ ਹੁੰਦਾ।
ਗੁਰਾਂ ਦੀ ਦਇਆ ਦੁਆਰਾ, ਮੈਂ ਇਕ ਪ੍ਰਭੂ ਨੂੰ ਵੇਖ ਲਿਆ ਹੈ! ਸੱਚੇ ਗੁਰਾਂ ਉਤੋਂ ਮੈਂ ਘੋਲੀ ਜਾਂਦਾ ਹਾਂ।
ਨੌਕਰ ਨਾਨਕ ਸੁਧਾਰਸ ਸਰੂਪ ਗੁਰਬਾਣੀ ਉਚਾਰਨ ਕਰਦਾ ਹੈ।
ਗੁਰ-ਸਿੱਖਾਂ ਦੇ ਚਿੱਤ ਨੂੰ ਇਹ ਲਾਡਲੀ ਤੇ ਚੰਗੀ ਲਗਦੀ ਹੈ।
ਵਿਸ਼ਾਲ ਤੇ ਪੂਰਨ ਸੱਚੇ ਗੁਰੂ ਜੀ ਸਿੱਖ-ਮਤ ਪ੍ਰਦਾਨ ਕਰਦੇ ਹਨ। ਵੱਡੇ ਸੱਚੇ ਗੁਰਦੇਵ ਜੀ ਸਾਰਿਆਂ ਦਾ ਭਲਾ ਕਰਨ ਵਾਲੇ ਹਨ।
ਸਤ ਚਉਪਦੇ ਚੌਥੀ ਪਾਤਸ਼ਾਹੀ ਦੇ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.