ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥
ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥
ਮਾਝਮਹਲਾ੫ਚਉਪਦੇਘਰੁ੧॥
ਮੇਰਾਮਨੁਲੋਚੈਗੁਰਦਰਸਨਤਾਈ॥
ਬਿਲਪਕਰੇਚਾਤ੍ਰਿਕਕੀਨਿਆਈ॥
ਤ੍ਰਿਖਾਨਉਤਰੈਸਾਂਤਿਨਆਵੈਬਿਨੁਦਰਸਨਸੰਤਪਿਆਰੇਜੀਉ॥੧॥
ਹਉਘੋਲੀਜੀਉਘੋਲਿਘੁਮਾਈਗੁਰਦਰਸਨਸੰਤਪਿਆਰੇਜੀਉ॥੧॥ਰਹਾਉ॥
ਤੇਰਾਮੁਖੁਸੁਹਾਵਾਜੀਉਸਹਜਧੁਨਿਬਾਣੀ॥
ਚਿਰੁਹੋਆਦੇਖੇਸਾਰਿੰਗਪਾਣੀ॥
ਧੰਨੁਸੁਦੇਸੁਜਹਾਤੂੰਵਸਿਆਮੇਰੇਸਜਣਮੀਤਮੁਰਾਰੇਜੀਉ॥੨॥
ਹਉਘੋਲੀਹਉਘੋਲਿਘੁਮਾਈਗੁਰਸਜਣਮੀਤਮੁਰਾਰੇਜੀਉ॥੧॥ਰਹਾਉ॥
ਇਕਘੜੀਨਮਿਲਤੇਤਾਕਲਿਜੁਗੁਹੋਤਾ॥
ਹੁਣਿਕਦਿਮਿਲੀਐਪ੍ਰਿਅਤੁਧੁਭਗਵੰਤਾ॥
ਮੋਹਿਰੈਣਿਨਵਿਹਾਵੈਨੀਦਨਆਵੈਬਿਨੁਦੇਖੇਗੁਰਦਰਬਾਰੇਜੀਉ॥੩॥
ਹਉਘੋਲੀਜੀਉਘੋਲਿਘੁਮਾਈਤਿਸੁਸਚੇਗੁਰਦਰਬਾਰੇਜੀਉ॥੧॥ਰਹਾਉ॥
ਭਾਗੁਹੋਆਗੁਰਿਸੰਤੁਮਿਲਾਇਆ॥
ਪ੍ਰਭੁਅਬਿਨਾਸੀਘਰਮਹਿਪਾਇਆ॥
ਸੇਵਕਰੀਪਲੁਚਸਾਨਵਿਛੁੜਾਜਨਨਾਨਕਦਾਸਤੁਮਾਰੇਜੀਉ॥੪॥
ਹਉਘੋਲੀਜੀਉਘੋਲਿਘੁਮਾਈਜਨਨਾਨਕਦਾਸਤੁਮਾਰੇਜੀਉ॥ਰਹਾਉ॥੧॥੮॥
mājh mahalā 5 chaupadē ghar 1 .
mērā man lōchai gur darasan tāī .
bilap karē chātrik kī niāī .
trikhā n utarai sānht n āvai bin darasan sant piārē jīu .1.
hau ghōlī jīu ghōl ghumāī gur darasan sant piārē jīu .1. rahāu .
tērā mukh suhāvā jīu sahaj dhun bānī .
chir hōā dēkhē sāringapānī .
dhann s dēs jahā tūn vasiā mērē sajan mīt murārē jīu .2.
hau ghōlī hau ghōl ghumāī gur sajan mīt murārē jīu .1. rahāu .
ik gharī n milatē tā kalijug hōtā .
hun kad milīai pri tudh bhagavantā .
mōh rain n vihāvai nīd n āvai bin dēkhē gur darabārē jīu .3.
hau ghōlī jīu ghōl ghumāī tis sachē gur darabārē jīu .1. rahāu .
bhāg hōā gur sant milāiā .
prabh abināsī ghar mah pāiā .
sēv karī pal chasā n vishurā jan nānak dās tumārē jīu .4.
hau ghōlī jīu ghōl ghumāī jan nānak dās tumārē jīu . rahāu .1.8.
Majh, Fifth Guru, Couplets.
My soul longs for a sight of the Guru.
It bewails like the pied-cuckoo.
My thirst is not quenched, nor peace I find, without the sight of the dear Guru-saint.
I am a sacrifice, and my soul, I sacrifice unto the sight of the Guru, the dear. Pause.
Thy face is beautiful and the sound of Thine words imparts Divine Knowledge.
It is long since the sparrow-hawk, had a glimpse of water.
Blessed is the land where though livest, O venerable Divine Guru, my friend and intimate.
I am devoted, I am devoted unto the honourable, Godly Guru, my friend and intimate. Pause.
If I meet Thee not even for a moment then, the dark age is dawned for me.
When shall I now meet Thee, O my beloved, auspicious Lord? 7
I can pass not the night and sleep comes not the me, without beholding the Guru's Court.
I am a sacrifice, and I sacrifice my soul unto that True Court of the venerable Guru. Pause.
It is my good fortune to have met the saintly Guru.
The immortal Lord, I have found in my own home.
I will now serve Thee and even for a trice and a moment will not separate from Thee, Servant Nanak is a serf of Thine, O reverend Master!
I am devoted and my soul is devoted unto Thee. Servant Nanak is a slave of Thine. Pause.
Maajh, Fifth Mehl, ChauPadas, First House:
My mind longs for the Blessed Vision of the Guru's Darshan.
It cries out like the thirsty songbird.
My thirst is not quenched, and I can find no peace, without the Blessed Vision of the Beloved Saint. ||1||
I am a sacrifice, my soul is a sacrifice, to the Blessed Vision of the Beloved Saint Guru. ||1||Pause||
Your Face is so Beautiful, and the Sound of Your Words imparts intuitive wisdom.
It is so long since this rainbird has had even a glimpse of water.
Blessed is that land where You dwell, O my Friend and Intimate Divine Guru. ||2||
I am a sacrifice, I am forever a sacrifice, to my Friend and Intimate Divine Guru. ||1||Pause||
When I could not be with You for just one moment, the Dark Age of Kali Yuga dawned for me.
When will I meet You, O my Beloved Lord?
I cannot endure the night, and sleep does not come, without the Sight of the Beloved Guru's Court. ||3||
I am a sacrifice, my soul is a sacrifice, to that True Court of the Beloved Guru. ||1||Pause||
By good fortune, I have met the Saint Guru.
I have found the Immortal Lord within the home of my own self.
I will now serve You forever, and I shall never be separated from You, even for an instant. Servant Nanak is Your slave, O Beloved Master. ||4||
I am a sacrifice, my soul is a sacrifice; servant Nanak is Your slave, Lord. ||Pause||1||8||
ਮਾਝ ਮਹਲਾ ੫ ਚਉਪਦੇ ਘਰੁ ੧ ॥
ਮੇਰਾ ਮਨ ਗੁਰੂ ਦੇ ਦਰਸ਼ਨਾਂ ਤਾਈਂ ਲੋਚਦਾ ਹੈ।
(ਅਤੇ) ਪਪੀਹੇ ਵਾਂਗ (ਦਰਸ਼ਨ ਰੂਪ ਸਵਾਂਤੀ ਬੂੰਦ ਲਈ) ਵਿਰਲਾਪ ਕਰ ਰਿਹਾ ਹੈ।
ਪਿਆਰੇ ਸੰਤ (ਗੁਰੂ ਦੇ) ਦੀਦਾਰ ਬਿਨਾਂ (ਮੇਰੇ ਮਨ ਦੀ) ਪਿਆਸ ਨਹੀਂ ਲਹਿੰਦੀ (ਅਤੇ) ਨਾ ਹੀ ਸ਼ਾਂਤੀ ਆਉਂਦੀ ਹੈ ਜੀ।੧।
ਮੈਂ ਪਿਆਰੇ ਸੰਤ- ਗੁਰੂ ਦੇ ਦਰਸ਼ਨ ਤੋਂ ਸਦਕੇ ਹਾਂ ਜੀ, ਸਕਦੇ (ਤੇ) ਵਾਰਨੇ ਹਾਂ ਜੀ। ਰਹਾਉ।
(ਹੇ ਸੰਤ- ਗੁਰੂ ਜੀਉ!) ਆਪ ਜੀ ਦਾ ਮੁੱਖੜਾ (ਅਤੀ) ਸੁੰਦਰ ਹੈ ਜੀ (ਅਤੇ) ਬੋਲ ਗਿਆਨ ਤੇ ਧੀਰਜ ਵਾਲਾ (ਭਾਵ ਕੋਮਲ ਅਤੇ ਮਨ ਨੂੰ ਠੰਢਕ ਦੇਣ ਵਾਲਾ) ਹੈ।
ਹੇ ਪ੍ਰਭੂ (ਜੀ! ਆਪ ਦਾ) ਦੀਦਾਰ ਕੀਤਿਆਂ (ਬਹੁਤ) ਚਿਰ ਹੋ ਗਿਆ ਹੈ।
ਹੇ ਮੇਰੇ ਸਜਣ ਮਿੱਤਰ ਮੁਰਾਰੀ (ਸਤਿਗੁਰੂ ਜੀ!) ਜਿਥੇ ਤੂੰ ਵਸਿਆ (ਹੋਇਆ) ਹੈਂ, ਇਹ ਦੇਸ਼ ਧੰਨ ਹੈ ਜੀ।੨।
ਹੇ ਮੁਰਾਰੀ ਰੂਪ ਸੱਜਣ ਮਿੱਤਰ ਜੀ ! ਮੈਂ (ਆਪ ਜੀ ਤੋਂ) ਸਕਦੇ ਹਾਂ ਜੀ, ਸਦਕੇ (ਤੇ) ਵਾਰਨੇ ਹਾਂ ਜੀ।੧। ਰਹਾਉ।
(ਹੇ ਸਤਿਗੁਰੂ ਜੀਓ !) ਜਦੋਂ ਤੁਸੀਂ ਮੈਨੂੰ ਇਕ ਘੜੀ ਭਰ (ਭਾਵ ਥੋੜਾ ਜਿਹਾ ਸਮਾਂ ਵੀ) ਨਹੀਂ ਸੀ ਮਿਲਦੇ ਤਾਂ (ਮੇਰੇ ਭਾਣੇ) ਕਲਿਜੁਗ ਆ ਜਾਂਦਾ ਸੀ।
ਹੇ ਪਿਆਰੇ ਭਗਵਾਨ ਰੂਪ (ਸਤਿਗੁਰੂ ਜੀ!) ਹੁਣ ਆਪ ਜੀ ਨੂੰ ਕਦੋਂ ਮਿਲੀਏ?
ਗੁਰ-ਦਰਬਾਰ ਦਾ ਦਰਸ਼ਨ ਦੇਖੇ ਬਿਨਾ (ਮੇਰੀ ਇਹ ਦਸ਼ਾ ਹੋ ਗਈ ਹੈ ਕਿ) ਮੇਰੀ ਰਾਤ ਬੀਤਣ ਵਿਚ ਨਹੀਂ ਆਉਂਦੀ (ਅਤੇ) ਨਾ ਹੀ ਨੀਂਦ ਆਉਂਦੀ ਹੈ।੩।
ਮੈਂ ਉਸ ਸੱਚੇ ਗੁਰ-ਦਰਬਾਰ ਤੋਂ ਸਕਦੇ ਹਾਂ ਜੀ, ਸਦਕੇ (ਤੇ) ਵਾਰਨੇ ਹਾਂ ਜੀ।੧। ਰਹਾਉ।
ਮੇਰਾ ਭਾਗ (ਉਦੇ) ਹੋਇਆ (ਭਾਵ ਕਿਸਮਤ ਜਾਗੀ) ਹੈ ਅਤੇ ਗੁਰੂ (ਪਾਤਿਸ਼ਾਹ ਜੀ) ਨੇ (ਸੈਨੂੰ) ਸੰਤ (ਗੁਰੂ ਰਾਮਦਾਸ ਜੀ) ਮਿਲਾ ਦਿਤਾ ਹੈ
(ਜਿਸ ਦੀ ਕਿਰਪਾ ਨਾਲ ਮੈਂ) ਨਾਸ਼-ਰਹਿਤ ਪਰਮੇਸ਼ਰ ਨੂੰ (ਆਪਣੇ) ਹਿਰਦੇ ਰੂਪੀ ਘਰ ਵਿਚ ਪਾ ਲਿਆ ਹੈ (ਭਾਵ ਅਨੁਭਵ ਕਰ ਲਿਆ ਹੈ
ਅਤੇ ਹੁਣ ਇਹੋ ਲਾਲਸਾ ਹੈ ਕਿ ਮੈਂ ਆਪ ਜੀ ਦੀ) ਸੇਵਾ ਕਰਦਾ ਰਹਾਂ, (ਆਪ ਜੀ ਤੋਂ) ਇਕ ਖਿਨ ਭਰ ਲਈ ਵੀ ਨਾ ਵਿਛੁੜਾਂ, ਨਾਨਕ (ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਆਖਦੇ ਹਨ ਕਿ ਹੇ ਸੰਤ ਪਿਤਾ ਗੁਰੂ ਰਾਮਦਾਸ ਜੀਓ! ਅਸੀਂ) ਤੁਹਾਡੇ ਦਾਸ ਹਾਂ ਜੀ।੪।
ਮੈਂ ਸਦਕੇ ਹਾਂ ਜੀ, ਸਦਕੇ (ਤੇ) ਵਾਰਨੇ ਹਾਂ, ਦਾਸ ਨਾਨਕ (ਆਖਦਾ ਹੈ ਕਿ ਹੇ ਸਤਿਗੁਰੂ ਜੀ! ਅਸੀਂ) ਤੁਹਾਡੇ ਦਾਸ ਹਾਂ ਜੀ।੧।ਰਹਾਉ।੧।੮।
ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ।
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ।
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ।
ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ।
ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ।
(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ।
(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ॥੩॥
ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ ॥੧॥ ਰਹਾਉ ॥
ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ।
(ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।
ਹੇ ਦਾਸ ਨਾਨਕ! (ਆਖ-ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ ॥੪॥
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਰਹਾਉ ॥
ਮਾਝ, ਪੰਜਵੀਂ ਪਾਤਸ਼ਾਹੀ, ਚਉਪਦੇ।
ਮੇਰੀ ਆਤਮਾ ਗੁਰਾਂ ਦੇ ਦੀਦਾਰ ਲਈ ਤਰਸ ਰਹੀ ਹੈ।
ਇਹ ਪਪੀਹੇ ਦੀ ਮਾਨਿੰਦ ਵਿਰਲਾਪ ਕਰਦੀ ਹੈ।
ਮੇਰੀ ਤ੍ਰੇਹ ਨਹੀਂ ਬੁਝਦੀ, ਨਾਂ ਹੀ ਮੈਨੂੰ ਠੰਢ ਚੈਨ ਪੈਦੀ ਹੈ, ਬਗੈਰ ਪੂਜਯ ਸਾਧੂ ਪ੍ਰੀਤਮ ਦੇ ਦੀਦਾਰ ਦੇ।
ਮੈਂ ਕੁਰਬਾਨ ਹਾਂ ਤੇ ਆਪਣੀ ਜਿੰਦੜੀ ਮੈਂ ਕੁਰਬਾਨ ਕਰਦਾ ਹਾਂ, ਸਨੇਹੀ ਸਾਧੂ ਗੁਰਾਂ ਦੇ ਦੀਦਾਰ ਉਤੋਂ। ਠਹਿਰਾਉ।
ਤੇਰਾ ਚਿਹਰਾ ਸੁੰਦਰ ਹੈ ਅਤੇ ਤੇਰੇ ਸ਼ਬਦਾਂ ਦੀ ਆਵਾਜ ਬ੍ਰਹਿਮ-ਗਿਆਨ ਪ੍ਰਾਦਨ ਕਰਦੀ ਹੈ।
ਪਪੀਹੇ ਨੂੰ ਜਲ ਨੂੰ ਵੇਖੇ ਬੜੀ ਮੁਦਤ ਗੁਜਰ ਗਈ ਹੈ।
ਮੁਬਾਰਕ ਹੈ ਉਹ ਧਰਤੀ ਜਿਥੇ ਤੂੰ ਰਹਿੰਦਾ ਹੈ ਮੇਰਾ ਦੋਸਤ ਤੇ ਯਾਰ, ਪੂਜਯ ਤੇ ਪ੍ਰਭੂ-ਰੂਪ ਗੁਰਦੇਵ!
ਮੈਂ ਸਦਕੇ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਆਪਣੇ ਮਿੱਤ੍ਰ ਅਤੇ ਬੇਲੀ, ਮਾਣਨੀਯ ਰੱਬ ਰੂਪ ਗੁਰਾਂ ਉਤੋਂ ਠਹਿਰਾਉ।
ਜੇਕਰ ਮੈਂ ਤੈਨੂੰ ਇਕ ਮੁਹਤ ਭਰ ਨਹੀਂ ਮਿਲਦਾ ਤਦ ਮੇਰੇ ਨਹੀਂ ਕਾਲਾਯੁਗ ਉਦੈ ਹੋ ਜਾਂਦਾ ਹੈ।
ਮੈਂ ਤੈਨੂੰ ਹੁਣ ਕਦੋ ਮਿਲਾਗਾਂ, ਹੇ ਮੇਰੇ ਪਿਆਰੇ ਮੁਬਾਰਕ ਸੁਆਮੀ?
ਮੈਨੂੰ ਰਾਤ ਨਹੀਂ ਲੰਘਦੀ ਅਤੇ ਨੀਦ੍ਰ ਮੈਨੂੰ ਪੈਂਦੀ ਹੀ ਨਹੀਂ, ਬਗੈਰ ਗੁਰਾਂ ਦਾ ਦਰਬਾਰ ਦੇਖਣ ਦੇ।
ਮੈਂ ਕੁਰਬਾਨ ਹਾਂ, ਤੇ ਮੈਂ ਕੁਰਬਾਨ ਕਰਦਾ ਹਾਂ ਆਪਣੀ ਜਿੰਦੜੀ ਨੂੰ ਪੂਜਯ ਗੁਰਾਂ ਦੀ ਉਸ ਸੱਚੀ ਦਰਗਾਹ ਉਤੋਂ। ਠਹਿਰਾਉ।
ਮੇਰੀ ਚੰਗੀ ਕਿਸਮਤ ਹੈ ਕਿ ਮੈਂ ਸਾਧ ਸਰੂਪ ਗੁਰਾਂ ਨੂੰ ਮਿਲ ਪਿਆ ਹਾਂ।
ਅਮਰ ਸਾਹਿਬ, ਮੈਂ ਆਪਣੇ ਨਿੱਜ ਦੇ ਗ੍ਰਹਿ ਵਿੱਚ ਹੀ ਪਰਾਪਤ ਕਰ ਲਿਆ ਹੈ।
ਮੈਂ ਹੁਣ ਤੇਰੀ ਘਾਲ ਕਮਾਵਾਂਗਾ ਅਤੇ ਇਕ ਛਿਨ ਤੇ ਮੂਹਤ ਲਈ ਭੀ ਤੇਰੇ ਨਾਲੋਂ ਵੱਖਰਾ ਨਹੀਂ ਹੋਵਾਂਗਾਂ। ਨੌਕਰ ਨਾਨਕ, ਤੇਰਾ ਗੋਲਾ ਹੈ, ਹੇ ਪੂਜਨੀਯ ਮਾਲਕ!
ਮੈਂ ਸਦਕੇ ਹਾਂ, ਅਤੇ ਮੇਰੀ ਜਿੰਦੜੀ ਸਦਕੇ ਜਾਂਦੀ ਹੈ ਤੇਰੇ ਉਤੋਂ। ਨੌਕਰ ਨਾਨਕ ਤੇਰਾ ਗੁਮਾਸ਼ਤਾ ਹੈ। ਠਹਿਰਾਉ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.