ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥
ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥
ਰਾਗੁਮਾਝਮਹਲਾ੫॥
ਸਾਰੁਤਿਸੁਹਾਵੀਜਿਤੁਤੁਧੁਸਮਾਲੀ॥
ਸੋਕੰਮੁਸੁਹੇਲਾਜੋਤੇਰੀਘਾਲੀ॥
ਸੋਰਿਦਾਸੁਹੇਲਾਜਿਤੁਰਿਦੈਤੂੰਵੁਠਾਸਭਨਾਕੇਦਾਤਾਰਾਜੀਉ॥੧॥
ਤੂੰਸਾਝਾਸਾਹਿਬੁਬਾਪੁਹਮਾਰਾ॥
ਨਉਨਿਧਿਤੇਰੈਅਖੁਟਭੰਡਾਰਾ॥
ਜਿਸੁਤੂੰਦੇਹਿਸੁਤ੍ਰਿਪਤਿਅਘਾਵੈਸੋਈਭਗਤੁਤੁਮਾਰਾਜੀਉ॥੨॥
ਸਭੁਕੋਆਸੈਤੇਰੀਬੈਠਾ॥
ਘਟਘਟਅੰਤਰਿਤੂੰਹੈਵੁਠਾ॥
ਸਭੇਸਾਝੀਵਾਲਸਦਾਇਨਿਤੂੰਕਿਸੈਨਦਿਸਹਿਬਾਹਰਾਜੀਉ॥੩॥
ਤੂੰਆਪੇਗੁਰਮੁਖਿਮੁਕਤਿਕਰਾਇਹਿ॥
ਤੂੰਆਪੇਮਨਮੁਖਿਜਨਮਿਭਵਾਇਹਿ॥
ਨਾਨਕਦਾਸਤੇਰੈਬਲਿਹਾਰੈਸਭੁਤੇਰਾਖੇਲੁਦਸਾਹਰਾਜੀਉ॥੪॥੨॥੯॥
rāg mājh mahalā 5 .
sā rut suhāvī jit tudh samālī .
sō kanm suhēlā jō tērī ghālī .
sō ridā suhēlā jit ridai tūn vuthā sabhanā kē dātārā jīu .1.
tūn sājhā sāhib bāp hamārā .
nau nidh tērai akhut bhandārā .
jis tūn dēh s tripat aghāvai sōī bhagat tumārā jīu .2.
sabh kō āsai tērī baithā .
ghat ghat antar tūnhai vuthā .
sabhē sājhīvāl sadāin tūn kisai n disah bāharā jīu .3.
tūn āpē guramukh mukat karāih .
tūn āpē manamukh janam bhavāih .
nānak dās tērai balihārai sabh tērā khēl dasāharā jīu .4.2.9.
Majh Rag, Fifth Guru.
Pleasant is the season when I remember Thee, O Lord.
Sublime is the work which is dome is Thy service.
illustrious is the heart in which Thou dwellest, O Lord! the giver of all.
Thou art the joint father of us all, O Lord.
Thine are the nine treasures and inexhaustible storehouse.
He, whom Thou givest is sated and satiated. He alone is the devotee of Thine.
All sit in Thy hope, O my Master!
In all hearts, Thou abidest.
All are called partners in Thy grace. Thou art seen alien to none.
To the Guruwards Thou Thyself emancipatest.
To the self-willed Thou Thyself goadest into births and deaths.
Serf Nanak is a sacrifice unto Thee. Obviously manifest is Thine entire play, O my Master.
Raag Maajh, Fifth Mehl:
Sweet is that season when I remember You.
Sublime is that work which is done for You.
Blessed is that heart in which You dwell, O Giver of all. ||1||
You are the Universal Father of all, O my Lord and Master.
Your nine treasures are an inexhaustible storehouse.
Those unto whom You give are satisfied and fulfilled; they become Your devotees, Lord. ||2||
All place their hopes in You.
You dwell deep within each and every heart.
All share in Your Grace; none are beyond You. ||3||
You Yourself liberate the Gurmukhs;
You Yourself consign the selfwilled manmukhs to wander in reincarnation.
Slave Nanak is a sacrifice to You; Your Entire Play is selfevident, Lord. ||4||2||9||
ਰਾਗੁ ਮਾਝ ਮਹਲਾ ੫ ॥
ਹੇ ਸਭਨਾ (ਜੀਆਂ ਦੇ) ਦਾਤਾਰ (ਪਿਤਾ) ਜੀਓ! ਉਹ ਰੁੱਤ ਸੁਹਾਵਣੀ ਹੈ ਜਿਸ ਵਿਚ ਤੈਨੂੰ ਯਾਦ ਕਰੀਦਾ ਹੈ।
ਇਹ ਕੰਮ (ਵੀ) ਸੁਖਦਾਈ ਹੈ ਜੋ ਤੇਰੀ ਸੇਵਾ ਵਾਲਾ (ਅਰਥਾਤ ਸੇਵਾ ਹਿਤ ਕਰੀਦਾ ਹੈ ਅਤੇ)
ਉਹ ਹਿਰਦਾ (ਵੀ) ਸੁੱਖੀ ਹੈ ਜਿਸ ਹਿਰਦੇ ਵਿਚ ਤੂੰ ਵਸ (ਰਿਹਾ ਹੈਂ)।੧।
ਤੂੰ ਸਾਡਾ (ਭਾਵ ਸਾਰੇ ਜੀਵ ਜੰਤੁਆਂ ਦਾ) ਸਾਂਝਾ ਮਾਲਕ (ਅਤੇ) ਪਿਉ ਹੈਂ।
ਤੇਰੇ (ਘਰ) ਵਿੱਚ ਸਭ ਪ੍ਰਕਾਰ ਦੀ ਧੰਨ ਸੰਪਦਾ ਦੇ ਅਕੁੱਟ ਖ਼ਜ਼ਾਨੇ ਭਰੇ ਪਏ ਹਨ। ਜਿਸ (ਕਿਸੇ ਪ੍ਰਾਣੀ (ਨੂੰ ਤੂੰ (ਬਖਸ਼) ਦੇਂਦਾ ਹੈਂ, ਉਹ (ਹਰ ਪੱਖੋਂ) ਪੂਰੀ ਤਰ੍ਹਾਂ ਰੱਜ ਜਾਂਦਾ ਹੈ।
(ਭਾਵ ਇਹ ਕਿ ਉਸ ਦੀ ਪਦਾਰਥਕ ਤ੍ਰਿਸ਼ਨਾ ਕਤਈ ਮੁੱਕ ਜਾਂਦੀ ਹੈ ਅਤੇ ਸਹੀ ਅਰਥਾਂ ਵਿੱਚ) ਓਹੀ ਤੁਹਾਡਾ ਭਗਤ (ਗਿਣਿਆ ਜਾਂਦਾ ਹੈ) ਜੀ।੨।
(ਹੇ ਪ੍ਰਭੂ !) ਇਸ ਸੰਸਾਰ ਵਿੱਚ) ਹਰੇਕ (ਜੀਵ) ਤੇਰੀ ਆਸ (ਓਟ) ਉਤੇ ਹੀ ਬੈਠਾ ਹੋਇਆ ਹੈ
(ਭਾਵ ਸੁਖੀ ਜੀਵਨ ਦੀ ਪ੍ਰਾਪਤੀ ਹਿਤ ਉਸ ਦੀ ਨਿਗਾਹ ਤੇਰੇ ਵੱਲ ਲੱਗੀ ਹੋਈ ਹੈ ਅਤੇ) ਹਰਕੇ ਹਿਰਦੇ ਵਿੱਚ ਤੂੰ ਹੀ ਵਸ ਰਿਹਾ ਹੈਂ।
(ਤੂੰ ਸਾਰੇ ਜੀਆਂ ਦਾ ਸਾਂਝਾ ਮਾਲਕ ਹੈ ਇਸ ਲਈ) ਸਾਰੇ (ਜੀਵ ਤੇਰੀਆਂ ਦਾਤਾਂ ਦੇ) ਹਿੱਸੇਦਾਰ ਸਦਾਉਂਦੇ ਹਨ, ਤੂੰ ਕਿਸੇ ਨੂੰ ਓਪਰਾ ਨਹੀਂ ਦਿਸਦਾ ਹੈਂ (ਭਾਵ ਤੂੰ ਸਭ ਦਾ ਆਪਣਾ ਹੀ ਹੈਂ) ਜੀ।੩।
(ਹੇ ਪ੍ਰਭੂ !) ਤੂੰ ਆਪ ਹੀ ਗੁਰਮੁਖਾਂ ਨੂੰ (ਮਾਇਆ ਦੇ ਬੰਧਨਾਂ ਤੋਂ) ਮੁਕਤ ਕਰਾਉਂਦਾ
ਅਤੇ ਆਪ ਹੀ ਮਨਮੁੱਖਾਂ ਨੂੰ (ਮਾਇਆ ਵਿੱਚ ਫਸਾ ਕੇ) ਜਨਮ-ਮਰਨ (ਦੇ ਚੱਕਰ) ਵਿਚ ਫਿਰਾਉਂਦਾ ਹੈਂ।
ਨਾਨਕ ਦਾਸ ਤੇਰੇ ਤੋਂ ਸਕਦੇ ਕੁਰਬਾਨ (ਜਾਂਦਾ ਹੈ ਕਿਉਂਕਿ ਤੇਰੇ) ਦਾਸ ਨੂੰ ਸਭ (ਸੰਸਾਰ) ਤੇਰਾ ਖੇਲ-ਤਮਾਸ਼ਾ ਪ੍ਰਗਟ ਹੋ ਰਿਹਾ ਹੈ ਜੀ।੪।੨।੯।
ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ।
ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ।
ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ ॥੧॥
ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ)।
ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ।
(ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ ॥੨॥
ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ।
ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ।
(ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ॥੩॥
ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ,
ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ ॥੪॥੨॥੯॥
ਮਾਝ ਰਾਗ, ਪੰਜਵੀਂ ਪਾਤਸ਼ਾਹੀ।
ਖੁਸ਼ਗਵਾਰ ਹੈ ਉਹ ਮੌਸਮ ਜਦ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਸਾਹਿਬ!
ਸਰੇਸ਼ਟ ਹੈ ਉਹ ਕਾਰਜ ਜਿਹੜਾ ਤੇਰੀ ਸੇਵਾ ਵਿੱਚ ਕੀਤਾ ਹੈ।
ਸੁਭਾਇਮਾਨ ਹੈ ਉਹ ਦਿਲ, ਜਿਸ ਦਿਲ ਅੰਦਰ ਤੂੰ ਨਿਵਾਸ ਰਖਦਾ ਹੈ, ਹੇ ਸਮੂਹ ਦੇ ਦਾਤੇ ਸੁਅਮਾੀ!
ਤੂੰ ਸਾਡੇ ਸਾਰਿਆਂ ਦਾ ਮੁਸ਼ਤਰਕਾ ਪਿਤਾ ਹੈ, ਹੇ ਸੁਆਮੀ!
ਤੇਰੇ ਹੀ ਹਨ ਨੋ ਖ਼ਜ਼ਾਨੇ ਅਤੇ ਅਮੁੱਕ ਮਾਲ-ਗੁਦਾਮ।
ਜਿਸ ਨੂੰ ਤੂੰ ਦਿੰਦਾ ਹੈ, ਉਹ ਰੱਜ ਤੇ ਧ੍ਰਾਪ ਜਾਂਦਾ ਹੈ। ਕੇਵਲ ਉਹੀ ਤੇਰਾ ਅਨੁਰਾਗੀ ਹੈ।
ਸਾਰੇ ਤੇਰੀ ਊਮੈਦ ਅੰਦਰ ਬੈਠੇ ਹਨ, ਹੇ ਮੇਰੇ ਮਾਲਕ!
ਸਾਰਿਆਂ ਦਿਲਾਂ ਅੰਦਰ ਤੂੰ ਹੀ ਵਸਦਾ ਹੈ।
ਤੇਰੀ ਰਹਿਮਤ ਦੇ ਸਾਰੇ ਭਾਈਵਾਲ ਸੱਦੇ ਜਾਂਦੇ ਹਨ। ਤੂੰ ਕਿਸੇ ਲਈ ਭੀ ਓਪਰਾ ਨਹੀਂ ਦਿਸਦਾ।
ਗੁਰੂ ਸਮਰਪਣਾ ਨੂੰ ਤੂੰ ਆਪ ਹੀ ਬੰਦ-ਖਲਾਸ ਕਰਦਾ ਹੈ।
ਮਨ-ਮਤੀਆ ਨੂੰ ਤੂੰ ਖੁਦ ਹੀ ਜੰਮਣ ਤੇ ਮਰਣ ਅੰਦਰ ਧਕਦਾ ਹੈ।
ਨਫਰ, ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਪਰਤੱਖ ਹੀ ਪ੍ਰਗਟ ਹੈ ਤੇਰੀ ਸਮੂਹ ਖੇਡ, ਹੇ ਮੇਰੇ ਮਾਲਕ!
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.