ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥
ਮਾਝਮਹਲਾ੫॥
ਪਾਰਬ੍ਰਹਮਅਪਰੰਪਰਦੇਵਾ॥
ਅਗਮਅਗੋਚਰਅਲਖਅਭੇਵਾ॥
ਦੀਨਦਇਆਲਗੋਪਾਲਗੋਬਿੰਦਾਹਰਿਧਿਆਵਹੁਗੁਰਮੁਖਿਗਾਤੀਜੀਉ॥੧॥
ਗੁਰਮੁਖਿਮਧੁਸੂਦਨੁਨਿਸਤਾਰੇ॥
ਗੁਰਮੁਖਿਸੰਗੀਕ੍ਰਿਸਨਮੁਰਾਰੇ॥
ਦਇਆਲਦਮੋਦਰੁਗੁਰਮੁਖਿਪਾਈਐਹੋਰਤੁਕਿਤੈਨਭਾਤੀਜੀਉ॥੨॥
ਨਿਰਹਾਰੀਕੇਸਵਨਿਰਵੈਰਾ॥
ਕੋਟਿਜਨਾਜਾਕੇਪੂਜਹਿਪੈਰਾ॥
ਗੁਰਮੁਖਿਹਿਰਦੈਜਾਕੈਹਰਿਹਰਿਸੋਈਭਗਤੁਇਕਾਤੀਜੀਉ॥੩॥
ਅਮੋਘਦਰਸਨਬੇਅੰਤਅਪਾਰਾ॥
ਵਡਸਮਰਥੁਸਦਾਦਾਤਾਰਾ॥
ਗੁਰਮੁਖਿਨਾਮੁਜਪੀਐਤਿਤੁਤਰੀਐਗਤਿਨਾਨਕਵਿਰਲੀਜਾਤੀਜੀਉ॥੪॥੬॥੧੩॥
mājh mahalā 5 .
pārabraham aparanpar dēvā .
agam agōchar alakh abhēvā .
dīn daiāl gōpāl gōbindā har dhiāvah guramukh gātī jīu .1.
guramukh madhusūdan nisatārē .
guramukh sangī krisan murārē .
daiāl damōdar guramukh pāīai hōrat kitai n bhātī jīu .2.
nirahārī kēsav niravairā .
kōt janā jā kē pūjah pairā .
guramukh hiradai jā kai har har sōī bhagat ikātī jīu .3.
amōgh darasan bēant apārā .
vad samarath sadā dātārā .
guramukh nām japīai tit tarīai gat nānak viralī jātī jīu .4.6.13.
Majh, Fifth Guru.
The transcendent Lord is illimitable bright, inaccessible,
inapprehensible, invisible and inscrutable.
God is Merciful to the poor Cherisher of the world and the Master of universe. By meditating on Him under Guru's guidance salvation is obtained.
Through the Guru God the killer of Madh demon, delivers the mortal.
By Guru's grace God the enemy of ego becomes ma's comrade.
By Guru's meditation the merciful master with a string round His belly is obtained and not by any other means.
He does not eat, He has beautiful hair and Lord is free of hate,
whose feet millions of men adore.
He alone is the unique saint within whose mind through the Guru God's Name abides.
Ever fruitful is the sight of the infinite and peerless Lord.
The Master is supremely omnipotent and ever the Giver.
Through the Guru remember God's Name. Therewith the man swims across O Nanak rare is the person who understands this state.
Maajh, Fifth Mehl:
The Supreme Lord God is Infinite and Divine;
He is Inaccessible, Incomprehensible, Invisible and Inscrutable.
Merciful to the meek, Sustainer of the World, Lord of the Universemeditating on the Lord, the Gurmukhs find salvation. ||1||
The Gurmukhs are emancipated by the Lord.
The Lord Krishna becomes the Gurmukh's Companion.
The Gurmukh finds the Merciful Lord. He is not found any other way. ||2||
He does not need to eat; His Hair is Wondrous and Beautiful; He is free of hate.
Millions of people worship His Feet.
He alone is a devotee, who becomes Gurmukh, whose heart is filled with the Lord, Har, Har. ||3||
Forever fruitful is the Blessed Vision of His Darshan; He is Infinite and Incomparable.
He is Awesome and Allpowerful; He is forever the Great Giver.
As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||
ਮਾਝ ਮਹਲਾ ੫ ॥
(ਜੋ) ਸਰਬ-ਵਿਆਪਕ ਪਰਮਾਤਮਾ, ਪ੍ਰਕਾਸ਼ ਰੂਪ ਪਰੇ ਤੋਂ ਹੈ, ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ,
ਜਿਸ ਦਾ ਭੇਤ ਕਿਸੇ ਨਹੀਂ ਪਾਇਆ,
(ਉਹ ਸਦਾ) ਦੀਨਾਂ ਉਤੇ ਦਇਆ ਕਰਨ ਵਾਲਾ, ਪ੍ਰਿਥਵੀ ਦਾ ਪਾਲਕ ਅਤੇ ਰੱਖਿਅਤ ਗੋਪਾਲ (ਵਾਹਿਗੁਰੂ) ਹਰੀ ਹੈ। (ਹੇ ਜਗਿਆਸੂ ਜਨੋ! ਪੂਰਨ) ਗੁਰੂ ਦੁਆਰਾ (ਉਸ ਹਰੀ ਨੂੰ) ਧਿਆਉ (ਕਿਉਂਕਿ ਉਹ ਹੀ ਸਭ ਦੀ) ਕਲਿਆਣ ਕਰਨ ਵਾਲਾ ਹੈ।੧।
(ਜਿਹੜਾ) ਮਧੁ ਦੈਂਤ ਨੂੰ ਖਤਮ ਕਰਨ ਵਾਲਾ (ਪ੍ਰਭੂ ਹੈ, ਉਸ ਨੇ) ਗੁਰੂ ਦੁਆਰਾ (ਅਨੇਕਾਂ ਜੀਵਾ ਜੰਤੂ ਭਉਜਲ ਤੋਂ) ਪਾਰ ਉਤਾਰ ਦਿਤੇ ਹਨ;
(ਜੋ) ਕ੍ਰਿਸ਼ਨ ਮੁਰਾਰੀ (ਪਰਮਾਤਮਾ) ਗੁਰੂ ਦੁਆਰਾ ਸੰਗੀ (ਸਾਥੀ ਬਣਦਾ) ਹੈ (ਅਤੇ ਜੋ)
ਸਦਾ ਹੀ ਦਇਆਲੂ, ਦਮੋਦਰ (ਪ੍ਰਭੂ ਹੈ, ਉਸ ਨੂੰ ਕੇਵਲ) ਗੁਰੂ ਰਾਹੀਂ ਹੀ ਪਾਇਆ ਜਾ ਸਕੀਦਾ ਹੈ, ਹੋਰ ਕਿਸੇ ਰਾਹੀਂ (ਅਥਵਾ ਕਿਸੇ) ਤਰੀਕੇ ਨਾਲ ਨਹੀਂ ਪਾ ਸਕੀਦਾ ਹੈ ਜੀ।੨।
(ਉਹ ਜੋ) ਅਹਾਰ ਤੋਂ ਰਹਿਤ (ਸੁੰਦਰ ਰੂਪ) ਕੇਸਾਂ ਵਾਲਾ (ਪ੍ਰਭੂ ਸਦਾ ਹੀ) ਵੈਰ ਤੋਂ ਰਹਿਤ ਹੈ,
ਕਰੋੜਾਂ (ਹੀ) ਦਾਸ ਜਿਸ ਦੇ ਚਰਨ ਪੂਜ ਰਹੇ ਹਨ;
(ਅਜਿਹਾ ਪਰਮੇਸ਼ਰ, ਪੂਰੇ) ਗੁਰੂ ਦੁਆਰਾ ਜਿਸ (ਕਿਸੇ) ਦੇ ਹਿਰਦੇ ਵਿਚ (ਵਸ ਰਿਹਾ ਹੈ) ਓਹੀ ਇਕ ਅਕਾਲ ਪੁਰਖ ਦੀ ਭਗਤੀ ਕਰਨ ਵਾਲਾ (ਅਸਲੀ) ਭਗਤ ਹੈ ਜੀ।੩।
(ਸਿਧਾਂਤ ਦ੍ਰਿੜ੍ਹ ਕਰਾਉਣ ਹਿਤ) ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਪ੍ਰਭੂ ਦਾ) ਦਰਸ਼ਨ (ਸਦਾ ਹੀ) ਸਫਲ ਹੈ,
(ਉਹ) ਬੇਅੰਤ, ਹੱਦ-ਬੰਨੇ ਤੋਂ ਰਹਿਤ, ਵੱਡਾ ਸ਼ਕਤੀਵਾਨ (ਅਤੇ) ਸਦਾ ਹੀ (ਸਭ ਸ੍ਰਿਸਟੀ ਨੂੰ) ਦਾਤਾਂ ਦੇਣ ਵਾਲਾ ਹੈ।
(ਉਸ ਦਾ) ਨਾਮ ਗੁਰੂ ਦੁਆਰਾ ਜਪਣਾ ਚਾਹੀਦਾ ਹੈ ਉਸ (ਨਾਮ ਦਾ ਸਦਕਾ ਸੰਸਾਰ ਭਉਜਲ) ਤੋਂ ਤਰ ਜਾਈਦਾ ਹੈ (ਪਰ ਐਸੀਂ ਦ੍ਰਿੜ੍ਹ) ਅਵਸਥਾ ਵਿਰਲਿਆਂ (ਵਿਅਕਤੀਆਂ ਨੇ ਹੀ) ਜਾਣੀ ਹੈ ਜੀ।੪।੬।੧੩।
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ,
ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ,
ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ ॥੧॥
ਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ।
ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ।
ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ ॥੨॥
ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ,
ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ,
ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ ॥੩॥
ਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
ਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ।
ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ ॥੪॥੬॥੧੩॥
ਮਾਝ, ਪੰਜਵੀਂ ਪਾਤਸ਼ਾਹੀ।
ਸ਼੍ਰੇਸ਼ਟ ਸੁਆਮੀ ਹੱਦ ਬੰਨਾ-ਰਹਿਤ, ਪ੍ਰਕਾਸ਼ਵਾਨ, ਪਹੁੰਚ ਤੋਂ ਪਰੇ,
ਸੋਚ ਵਿਚਾਰ ਤੋਂ ਉਚੇਰਾ ਆਦ੍ਰਿਸ਼ਟ ਅਤੇ ਭੇਦ-ਰਹਿਤ ਹੈ।
ਵਾਹਿਗੁਰੂ ਗਰੀਬਾਂ ਤੇ ਮਿਹਰਬਾਨ, ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਮਾਲਕ ਹੈ। ਗੁਰਾਂ ਦੀ ਅਗਵਾਈ ਤਾਬੇ ਉਸ ਦਾ ਅਰਾਧਨ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ।
ਗੁਰਾ ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲਾ ਵਾਹਿਗੁਰੂ ਪ੍ਰਾਣੀ ਦਾ ਪਾਰ ਉਤਾਰਾ ਕਰਦਾ ਹੈ।
ਗੁਰਾਂ ਦੀ ਦਇਆ ਦੁਆਰਾ, ਹੰਕਾਰ ਦਾ ਵੈਰੀ ਵਾਹਿਗੁਰੂ ਬੰਦੇ ਦਾ ਸਾਥੀ ਬਣ ਜਾਂਦਾ ਹੈ।
ਗੁਰਾਂ ਦੇ ਵਸੀਲੇ ਦੁਆਰਾ ਪੇਟ ਉਦਾਲੇ ਰੱਸੀ ਵਾਲਾ ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ।
ਨਾਂ ਖਾਣ ਵਾਲਾ, ਸੁੰਦਰ ਵਾਲਾ ਸੰਯੁਕਤ ਅਤੇ ਦੁਸ਼ਮਨੀ-ਰਹਿਤ ਹੇ ਸਾਹਿਬ,
ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।
ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।
ਸਦੀਵੀ ਸਫਲ ਹੈ ਦੀਦਾਰ ਅਨੰਤ ਤੇ ਲਾਸਾਨੀ ਸੁਆਮੀ ਦਾ!
ਮਾਲਕ ਪਰਮ ਸਰਬ-ਸ਼ਕਤੀਵਾਨ ਅਤੇ ਹਮੇਸ਼ਾਂ ਦਾ ਦੇਣ ਵਾਲਾ ਹੈ।
ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਉਸ ਨਾਲ ਇਨਸਾਨ ਪਾਰ ਉਤਰ ਜਾਂਦਾ ਹੈ। ਨਾਨਕ! ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ ਨੂੰ ਸਮਝਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.