ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥
ਮਾਝਮਹਲਾ੫॥
ਕਹਿਆਕਰਣਾਦਿਤਾਲੈਣਾ॥
ਗਰੀਬਾਅਨਾਥਾਤੇਰਾਮਾਣਾ॥
ਸਭਕਿਛੁਤੂੰਹੈਤੂੰਹੈਮੇਰੇਪਿਆਰੇਤੇਰੀਕੁਦਰਤਿਕਉਬਲਿਜਾਈਜੀਉ॥੧॥
ਭਾਣੈਉਝੜਭਾਣੈਰਾਹਾ॥
ਭਾਣੈਹਰਿਗੁਣਗੁਰਮੁਖਿਗਾਵਾਹਾ॥
ਭਾਣੈਭਰਮਿਭਵੈਬਹੁਜੂਨੀਸਭਕਿਛੁਤਿਸੈਰਜਾਈਜੀਉ॥੨॥
ਨਾਕੋਮੂਰਖੁਨਾਕੋਸਿਆਣਾ॥
ਵਰਤੈਸਭਕਿਛੁਤੇਰਾਭਾਣਾ॥
ਅਗਮਅਗੋਚਰਬੇਅੰਤਅਥਾਹਾਤੇਰੀਕੀਮਤਿਕਹਣੁਨਜਾਈਜੀਉ॥੩॥
ਖਾਕੁਸੰਤਨਕੀਦੇਹੁਪਿਆਰੇ॥
ਆਇਪਇਆਹਰਿਤੇਰੈਦੁਆਰੈ॥
ਦਰਸਨੁਪੇਖਤਮਨੁਆਘਾਵੈਨਾਨਕਮਿਲਣੁਸੁਭਾਈਜੀਉ॥੪॥੭॥੧੪॥
mājh mahalā 5 .
kahiā karanā ditā lainā .
garībā anāthā tērā mānā .
sabh kish tūnhai tūnhai mērē piārē tērī kudarat kau bal jāī jīu .1.
bhānai ujhar bhānai rāhā .
bhānai har gun guramukh gāvāhā .
bhānai bharam bhavai bah jūnī sabh kish tisai rajāī jīu .2.
nā kō mūrakh nā kō siānā .
varatai sabh kish tērā bhānā .
agam agōchar bēant athāhā tērī kīmat kahan n jāī jīu .3.
khāk santan kī dēh piārē .
āi paiā har tērai duārai .
darasan pēkhat man āghāvai nānak milan subhāī jīu .4.7.14.
Majh, Fifth Guru.
I act as Thou sayest and receive what Thou givest.
The humble and partronless take pride in Thee.
Thou art Thou art everything, O my Beloved! I am sacrifice unto Thy omnipotence.
In Thy will, man wanders in wilderness and thy will he finds the right path.
In Thy will, he songs God's praises through the Guru.
In Thy will because of scepticism he wanders in many existences. Everything happens subject to that Commandant's command.
By Himself, none is foolish or wise.
In every sphere Thy will prevails.
Thou art unapprochable, beyond comprehension, infinite and unfathomable. Thy worth cannot be told, O my Master!
Bless me with the dust of feet of the saints, O Beloved!
I have come to lie prostrate at Thy gate, O God!
By seeing Lord's sight, my soul is satiated, O Nanak! and easily meets Him.
Maajh, Fifth Mehl:
As You command, I obey; as You give, I receive.
You are the Pride of the meek and the poor.
You are everything; You are my Beloved. I am a sacrifice to Your Creative Power. ||1||
By Your Will, we wander in the wilderness; by Your Will, we find the path.
By Your Will, we become Gurmukh and sing the Glorious Praises of the Lord.
By Your Will, we wander in doubt through countless lifetimes. Everything happens by Your Will. ||2||
No one is foolish, and no one is clever.
Your Will determines everything;
You are Inaccessible, Incomprehensible, Infinite and Unfathomable. Your Value cannot be expressed. ||3||
Please bless me with the dust of the Saints, O my Beloved.
I have come and fallen at Your Door, O Lord.
Gazing upon the Blessed Vision of His Darshan, my mind is fulfilled. O Nanak, with natural ease, I merge into Him. ||4||7||14||
ਮਾਝ ਮਹਲਾ ੫ ॥
(ਹੇ ਪ੍ਰਭੂ ! ਅੱਸਾਂ ਜੀਵਾਂ ਨੇ ਆਪ ਜੀ ਦਾ) ਆਖਿਆ (ਹੋਇਆ ਕੰਮ) ਕਰਣਾ ਹੈ (ਅਤੇ ਆਪ ਵਲੋਂ) ਦਿੱਤਾ (ਹੋਇਆ ਪਦਾਰਥ) ਲੈਣਾ (ਹੈ)।
(ਅੱਸਾਂ) ਗਰੀਬਾਂ (ਨਾਚੀਜ਼ਾਂ) ਅਨਾਥਾਂ (ਡਿੱਗੇ ਹੋਇਆਂ) ਨੂੰ ਤੇਰਾ ਹੀ ਮਾਣ ਹੈ।
ਹੇ ਮੇਰੇ ਪਿਆਰੇ (ਪ੍ਰਭੂ!) (ਸਾਡੇ ਲਈ ਤਾਂ) ਸਭ ਕੁਝ ਤੂੰ ਹੀ ਹੈਂ, (ਅਸੀਂ) ਤੇਰੀ ਰਚਨਾ ਤੋਂ ਸਦਕੇ ਜਾਂਦੇ ਹਾਂ ਜੀ।੧।
(ਹੁਣ ਅੰਤਰਗਤਿ ਹੋ ਕੇ ਮਨ ਨਾਲ ਗਲਾਂ ਕਰਦੇ ਹਨ, ਉਸ ਪ੍ਰਭੂ ਦੇ) ਭਾਣੇ (ਹੁਕਮ) ਵਿਚ ਕੋਈ ਜੀਵ) ਅਪੁੱਠੇ ਰਸਤੇ (ਅਤੇ ਕੋਈ) ਭਾਣੇ ਵਿਚ ਹੀ (ਸਿਧੇ) ਰਸਤੇ ਉਤੇ ਪਿਆ (ਹੋਇਆ ਹੈ)।
ਭਾਣੇ ਵਿੱਚ (ਕੋਈ) ਗੁਰੂ ਦੁਆਰਾ ਹਰੀ ਦੇ ਗੁਣ ਗਾਉਂਦਾ ਹੈ।
(ਉਸ ਪ੍ਰਭੂ ਦੇ) ਭਾਣੇ ਵਿੱਚ (ਮਾਇਆ ਦੇ ਪ੍ਰਭਾਵ ਹੇਠ ਕੂੜ ਨੂੰ ਸੱਚ ਸਮਝਣ ਦੇ) ਭਰਮ ਵਿਚ (ਹੋਣ ਕਾਰਨ) ਬਹੁਤ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਪਰ ਇਹ) ਸਭ ਕੁਝ ਉਸ ਕਰਤਾ ਪੁਰਖ ਦੀ ਰਜ਼ਾ ਵਿੱਚ (ਹੀ ਹੋ ਰਿਹਾ ਹੈ) ਜੀ।੨।
(ਹੁਣ ਫਿਰ ਸਨਮੁਖ ਰੂਪ ਵਿਚ ਪ੍ਰਭੂ ਨਾਲ ਬਚਨ ਕਰਦੇ ਹਨ ਕਿ ਹੇ ਪ੍ਰਭੂ!) ਨਾ ਕੋਈ (ਜੀਵ) ਮੂਰਖ ਹੈ, ਨਾ (ਹੀ) ਕੋਈ ਸਿਆਣਾ ਹੈ।
ਜੋ ਕੁਝ ਵਰਤ ਰਿਹਾ ਹੈ, ਸਭ ਤੇਰਾ ਭਾਣਾ (ਹੁਕਮ) ਹੈ।
ਹੇ ਅਪੁੰਹਚ, ਅਗੋਚਰ, ਬੇਅੰਤ (ਅਤੇ) ਅਥਾਹ (ਪ੍ਰਭੂ!) ਤੇਰੀ ਕੀਮਤ ਕਹੀ ਨਹੀਂ ਜਾ ਸਕਦੀ ਜੀ।੩।
ਇਹੋ ਦਾਨ ਮੰਗਦਾ ਹਾਂ ਕਿ ਮੈਨੂੰ ਆਪਣੇ) ਸੰਤਾਂ ਦੀ ਚਰਨ-ਧੂੜ ਬਖਸ਼ਿਸ਼ ਕਰੋ
(ਹੇ ਮੇਰੇ) ਪਿਆਰੇ (ਪ੍ਰਭੂ! ਜੀ ਮੈਂ) ਤੇਰੇ ਦਰ ਉਤੇ ਆ ਢੱਠਾ ਹਾਂ (ਅਤੇ
ਨਾਨਕ (ਗੁਰੂ ਜੀ ਹਿਰਦੇ ਦੇ ਵਲਵਲੇ ਨੂੰ ਇਉਂ ਪ੍ਰਗਟ ਕਰਦੇ ਹਨ ਕਿ ਹੇ ਪ੍ਰਭੂ ਜੀ! ਤੇਰੇ ਸੰਤਾਂ ਦਾ) ਦੀਦਾਰ ਕਰਦਿਆਂ (ਹੀ) ਮਨ ਤ੍ਰਿਪਤ ਹੋ ਜਾਂਦਾ ਹੈ (ਭਾਵ ਤ੍ਰਿਸ਼ਨਾ ਮੁੱਕ ਜਾਂਦੀ ਹੈ ਅਤੇ ਇਸ ਤਰ੍ਹਾਂ) ਸੁਭਾਵਕ ਹੀ (ਤੇਰਾ) ਮਿਲਾਪ ਹੋ ਜਾਂਦਾ ਹੈ।੪।੭।੧੪।
ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ।
ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ।
ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ ॥੧॥
ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ।
ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ।
ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ ॥੨॥
(ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ।
(ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ।
ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ ॥੩॥
ਹੇ ਹਰੀ! ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ।
ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ,
ਹੇ ਨਾਨਕ! (ਆਖ-ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ ॥੪॥੭॥੧੪॥
ਮਾਝ, ਪੰਜਵੀਂ ਪਾਤਸ਼ਾਹੀ।
ਜਿਸ ਤਰ੍ਹਾਂ ਤੂੰ ਆਖਦਾ ਹੈਂ ਮੈਂ ਕਰਦਾ ਹਾਂ ਤੇ ਜੋ ਤੂੰ ਦਿੰਦਾ ਹੈ ਮੈਂ ਲੈਂਦਾ ਹਾਂ।
ਮਸਕੀਨ ਤੇ ਨਿਖਸਮੇ ਤੇਰੇ ਉਤੇ ਫਖਰ ਕਰਦੇ ਹਨ।
ਸਭ ਕੁਝ ਤੂੰ ਹੀ ਹੈ, ਤੂੰ ਹੀ ਹੈਂ ਹੇ ਮੇਰੇ ਪ੍ਰੀਤਮ! ਮੈਂ ਤੇਰੀ ਅਪਾਰ ਸ਼ਕਤੀ ਤੋਂ ਕੁਰਬਾਨ ਜਾਂਦਾ ਹਾਂ।
ਤੇਰੀ ਰਜਾ ਅੰਦਰ ਇਨਸਾਨ ਉਜਾੜ ਵਿੱਚ ਭਟਕਦਾ ਹੈ ਅਤੇ ਤੇਰੀ ਰਜ਼ਾ ਅੰਦਰ ਉਹ ਠੀਕ ਰਸਤਾ ਪਾ ਲੈਂਦਾ ਹੈ।
ਤੇਰੀ ਰਜਾ ਅੰਦਰ ਉਹ ਗੁਰਾਂ ਦੁਆਰਾ ਰੱਬ ਦਾ ਜੱਸ ਗਾਉਂਦਾ ਹੈ।
ਤੇਰੀ ਰਜ਼ਾ ਅੰਦਰ ਵਹਿਮ ਦੇ ਸਬੱਬ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਹੈ। ਸਾਰਾ ਕੁਛ ਉਸ ਹਾਕਮ ਦੇ ਹੁਕਮ ਤਾਬੇ ਹੀ ਹੁੰਦਾ ਹੈ।
ਆਪਣੇ ਆਪ, ਨਾਂ ਕੋਈ ਬੇਵਕੂਫ ਹੈ ਤੇ ਨਾਂ ਹੀ ਅਕਲਮੰਦ।
ਹਰ ਸਥਾਨ ਅੰਦਰ ਤੇਰੀ ਰਜ਼ਾ ਹੀ ਕਾਰਗਰ ਹੁੰਦੀ ਹੈ।
ਤੂੰ ਪਹੁੰਚ ਤੋਂ ਪਰੇ, ਸਮਝ ਸੋਚ ਤੋਂ ਪਰੇਡੇ ਅਨੰਤ ਅਤੇ ਅਗਾਧ ਹੈ। ਤੇਰਾ ਮੁੱਲ ਦਸਿਆ ਨਹੀਂ ਜਾ ਸਕਦਾ, ਹੇ ਮੇਰੇ ਮਾਲਕ!
ਮੈਨੂੰ ਸਾਧੂਆਂ ਦੇ ਪੈਰਾਂ ਦੀ ਧੁੜ ਪ੍ਰਦਾਨ ਕਰ, ਹੇ ਪ੍ਰੀਤਮ!
ਮੈਂ ਆ ਕੇ ਤੇਰੇ ਬੂਹੇ ਤੇ ਡਿੱਗਾ ਪਿਆ ਹਾਂ, ਹੇ ਵਾਹਿਗੁਰੂ।
ਸੁਆਮੀ ਦਾ ਦੀਦਾਰ ਦੇਖਣ ਦੁਆਰਾ, ਮੇਰੀ ਆਤਮਾ ਧ੍ਰਾਪ ਜਾਂਦੀ ਹੈ, ਹੇ ਨਾਨਕ! ਅਤੇ ਸੁਖੈਨ ਹੀ ਉਸ ਨਾਲ ਮਿਲ ਜਾਂਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.